ਰਸਾਇਣ ਤੇ ਖਾਦ ਮੰਤਰਾਲਾ
ਨਾਈਪਰ (NIPER) ਮੋਹਾਲੀ ਵੱਲੋਂ ਇਮਿਊਨਿਟੀ ਬੂਸਟਰ ਹਰਬਲ ਟੀ (ਚਾਹ)
Posted On:
23 JUN 2020 2:45PM by PIB Chandigarh
ਨੈਸ਼ਨਲ ਇੰਸਟੀਟਿਊਟਸ ਆਵ੍ ਫਾਰਮਾਸਿਊਟੀਕਲ ਐਂਡ ਰਿਸਰਚ (ਨਾਈਪਰਜ਼) ਨੇ ਕੋਵਿਡ ਮਹਾਮਾਰੀ ਨਾਲ ਲੜਨ ਦੇ ਲਈ ਸੁਰੱਖਿਆ ਉਪਕਰਣਾਂ, ਸੈਨੀਟਾਈਜ਼ਰ ਅਤੇ ਮਾਸਕ ਜਿਹੇ ਕਈ ਇਨੋਵੇਟਿਵ ਉਤਪਾਦ ਪੇਸ਼ ਕੀਤੇ ਹਨ। ਨਾਲ ਹੀ ਇਹ ਸੰਕ੍ਰਮਣ ਤੋਂ ਬਚਣ ਲਈ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਇਮਿਊਨਿਟੀ ਬੂਸਟਰ ਹਰਬਲ ਟੀ (ਚਾਹ) ਲੈ ਕੇ ਆਇਆ ਹੈ।
ਕਿਉਂਕਿ ਕੋਵਿਡ-19 ਦੇ ਇਲਾਜ ਲਈ ਅਜੇ ਤੱਕ ਕੋਈ ਨਵੀਂ ਪ੍ਰਭਾਵਸ਼ਾਲੀ ਦਵਾਈ ਅਤੇ ਟੀਕਾ ਉਪਲੱਬਧ ਨਹੀਂ ਹਨ। ਲੋਕਾਂ ਲਈ ਇੱਕ ਮਜ਼ਬੂਤ ਰੋਗ ਪ੍ਰਤੀਰੋਧਕ ਸਮਰੱਥਾ ਹੋਣਾ ਮਹੱਤਵਪੂਰਨ ਹੈ ਤਾਕਿ ਉਹ ਕਿਸੇ ਕਿਸਮ ਦੇ ਸੰਕ੍ਰਮਣ ਨਾਲ ਅਸਾਨੀ ਨਾਲ ਲੜ ਸਕਣ ਅਤੇ ਆਪਣੇ-ਆਪ ਨੂੰ ਸੁਰੱਖਿਅਤ ਰੱਖ ਸਕਣ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਹਾਲੀ ਵਿਖੇ ਨਾਈਪਰ ਦੇ ਪ੍ਰਾਕਿਰਤਿਕ ਉਤਪਾਦ ਵਿਭਾਗ ਨੇ ਇਮਿਊਨਿਟੀ ਬੂਸਟਰ ਹਰਬਲ ਟੀ (ਚਾਹ) ਵਿਕਸਿਤ ਕੀਤੀ ਹੈ। ਇਹ ਹਰਬਲ ਟੀ (ਚਾਹ) ਸਰੀਰ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਸੁਰ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ ਤਾਕਿ ਇਸ ਦੀ ਵਰਤੋਂ ਕੋਵਿਡ-19 ਵਾਇਰਲ ਸੰਕ੍ਰਮਣ ਤੋਂ ਬਚਣ ਲਈ ਕੀਤੀ ਜਾ ਸਕੇ।
ਇੱਕ ਮਜ਼ਬੂਤ ਇਮਿਊਨ ਸਿਸਟਮ ਵਿਅਕਤੀਆਂ ਨੂੰ ਸੰਕ੍ਰਮਣਾਂ ਤੋਂ ਬਚਾਉਂਦਾ ਹੈ ਅਤੇ ਬੈਕਟੀਰੀਆ, ਵਾਇਰਸ ਜਿਹੇ ਰੋਗਜਨਕ ਸੂਖਮ ਜੀਵਾਂ ਅਤੇ ਹਰ ਪ੍ਰਕਾਰ ਦੇ ਜ਼ਹਿਰੀਲੇ ਉਤਪਾਦਾਂ ਨੂੰ ਬੇਅਸਰ ਅਤੇ ਸਮਾਪਤ ਕਰਨ ਦੀ ਸਮਰੱਥਾ ਰੱਖਦਾ ਹੈ। ਇਮਿਊਨ ਰਿਸਪਾਂਸ ਨੂੰ ਸੁਰ ਕਰਨਾ ਐਂਟੀ-ਵਾਇਰਲ/ਐਂਟੀ-ਮਾਈਕਰੋਬਿਯਲ ਦਵਾਈਆਂ ਦਾ ਬਦਲ ਪ੍ਰਦਾਨ ਕਰ ਸਕਦਾ ਹੈ। ਜੜੀਆਂ ਬੂਟੀਆਂ ਨੂੰ ਉਨ੍ਹਾਂ ਦੇ ਇਮਿਊਨੋਮੌਡਿਊਲੇਟਰੀ (immunomodulatory) ਗੁਣਾਂ ਕਰਕੇ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਇਹ ਸਪੈਸੀਫਿਕ ਅਤੇ ਨਾਨ-ਸਪੈਸੀਫਿਕ ਦੋਵੇਂ ਤਰ੍ਹਾਂ ਦੇ ਇਮਿਊਨ ਰਿਸਪਾਂਸ ਪੈਦਾ ਕਰਦੀਆਂ ਹਨ।
ਇਹ ਹਰਬਲ ਚਾਹ ਅਸ਼ਵਗੰਧਾ, ਗਿਲੋਅ, ਮੁਲੱਠੀ, ਤੁਲਸੀ ਅਤੇ ਗ੍ਰੀਨ ਟੀ ਜਿਹੀਆਂ 6 ਸਥਾਨਕ ਰੂਪ ਨਾਲ ਉਪਲੱਬਧ ਜੜੀਆਂ ਬੂਟੀਆਂ ਦਾ ਇੱਕ ਸੁਮੇਲ ਹੈ, ਜਿਨ੍ਹਾਂ ਨੂੰ ਸਾਵਧਾਨੀਪੂਰਬਕ ਚੁਣੇ ਹੋਏ ਅਨੁਪਾਤ ਵਿੱਚ ਮਿਲਾਇਆ ਜਾਂਦਾ ਹੈ ਜੋ ਕਿ ਇਮਿਊਨ ਕਿਰਿਆ, ਸੰਵੇਦਨਾਤਮਕ ਅਪੀਲ, ਤਿਆਰੀ ਵਿੱਚ ਆਸਾਨੀ ਸਵੀਕਾਰਯੋਗ ਪੋਰਟੇਬਿਲਿਟੀ ਦੇ ਰੂਪ ਵਿੱਚ ਉਸ ਦੀ ਕਾਰਵਾਈ ਨੂੰ ਧਿਆਨ ਵਿੱਚ ਰੱਖਦੇ ਹਨ। ਜੜੀ ਬੂਟੀਆਂ ਦੀ ਚੋਣ ਆਯੁਰਵੇਦ ਵਿੱਚ ਵਰਣਿਤ ਰਸਾਇਣ (RASAYANA) 'ਤੇ ਅਧਾਰਿਤ ਸੀ, ਜਿਸ ਦਾ ਅਰਥ ਹੈ ਤਾਜ਼ਗੀ। ਇਹ ਜੜੀਆਂ ਬੂਟੀਆਂ ਲੰਬੇ ਸਮੇਂ ਤੋਂ ਵੱਖ-ਵੱਖ ਆਯੁਰਵੇਦਿਕ ਫਾਰਮੂਲੇ ਵਿੱਚ ਵਰਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਇਮਿਊਨੋਮੌਡਿਊਲੇਟਰੀ ਪ੍ਰਭਾਵਾਂ ਲਈ ਜਾਣੀਆਂ ਜਾਂਦੀਆਂ ਹਨ। ਇਹ ਜੜੀਆਂ ਬੂਟੀਆਂ ਸੈਲੂਲਰ ਇਮਿਊਨਿਟੀ ਪੱਧਰ 'ਤੇ ਕੰਮ ਕਰਦੀਆਂ ਹਨ ਅਤੇ ਵਾਇਰਲ/ਬੈਕਟੀਰੀਆ ਰੋਗਾਂ ਨਾਲ ਲੜਨ ਦੇ ਲਈ ਸਾਡੇ ਸਰੀਰ ਦੁਆਰਾ ਉਤਪੰਨ ਇਮਿਊਨ ਰਿਸਪਾਂਸ ਨੂੰ ਵਧਾਉਂਦੀਆਂ ਹਨ। ਫਾਰਮੂਲੇ ਨੂੰ ਵੱਧ ਤੋਂ ਵੱਧ ਇਮਿਊਨ ਬੂਸਟਿੰਗ ਪ੍ਰਭਾਵ ਨੂੰ ਪ੍ਰਾਪਤ ਕਰਨ ਦੇ ਢੰਗ ਨਾਲ ਤਿਆਰ ਕੀਤਾ ਗਿਆ ਹੈ।
ਇਹ ਚਾਹ ਦਿਨ ਵਿੱਚ 3 ਵਾਰ ਲਈ ਜਾ ਸਕਦੀ ਹੈ। ਇਹ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਸੁਰੱਖਿਅਤ ਹੈ। ਇਹ ਗਲੇ ਲਈ ਸੁਖਦਾਇਕ ਹੈ ਮੌਸਮੀ ਫਲੂ ਦੀਆਂ ਸਮੱਸਿਆਵਾਂ ਨਾਲ ਵੀ ਲੜਨ ਵਿੱਚ ਸਰੀਰ ਦੀ ਮਦਦ ਕਰ ਸਕਦੀ ਹੈ। ਇਹ ਕੈਂਪਸ ਦੇ ਨਾਈਪਰ ਮੈਡੀਕਲ ਪਲਾਂਟ ਗਾਰਡਨ ਤੋਂ ਇਕੱਤਰ ਕੀਤੀਆਂ/ਖਰੀਦੀਆਂ ਗਈਆਂ ਜੜੀਆਂ ਬੂਟੀਆਂ ਦੇ ਨਾਲ ਇਨ-ਹਾਊਸ ਤਿਆਰ ਕੀਤੀ ਗਈ ਹੈ।
ਨਾਈਪਰਜ਼ ਫਾਰਮਾਸਿਊਟੀਕਲ ਵਿਭਾਗ, ਰਸਾਇਣ ਅਤੇ ਖਾਦ ਮੰਤਰਾਲੇ ਦੀ ਅਗਵਾਈ ਹੇਠ ਰਾਸ਼ਟਰੀ ਮਹੱਤਵ ਦੇ ਸੰਸਥਾਨ ਹਨ। ਇਹ ਸੱਤ ਸੰਸਥਾਵਾਂ ਅਹਿਮਦਬਾਦ, ਹੈਦਰਾਬਾਦ, ਹਾਜੀਪੁਰ, ਕੋਲਕਾਤਾ, ਗੁਵਾਹਾਟੀ, ਮੋਹਾਲੀ ਅਤੇ ਰਾਏਬਰੇਲੀ ਵਿੱਚ ਕੰਮ ਕਰ ਰਹੀਆਂ ਹਨ।
***
ਆਰਸੀਜੇ/ਆਰਕੇਐੱਮ
(Release ID: 1633753)
Visitor Counter : 228