ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਵਰਚੁਅਲ ਕਾਨਫਰੰਸ ਜ਼ਰੀਏ ਨੈਸ਼ਨਲ ਮੈਡੀਕਲ ਟੀਚਿੰਗ ਇੰਸਟੀਟਿਊਟਸ ਦੇ ਮੁਖੀਆਂ ਅਤੇ ਪ੍ਰਤੀਨਿਧੀਆਂ ਨੂੰ ਸੰਬੋਧਨ ਕੀਤਾ

Posted On: 22 JUN 2020 8:27PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਕੋਵਿਡ ਦੇ ਬਾਅਦ ਦੇ ਯੁੱਗ ਵਿੱਚ ਸੰਕਰਮਣ ਰੋਗਾਂ ਦੇ ਅਧਿਐਨ ਅਤੇ ਪ੍ਰਬੰਧਨ ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਅਤੇ ਮੈਡੀਕਲ ਪਾਠ¬ਕ੍ਰਮ ਨੂੰ ਵੀ ਉਸੀ ਅਨੁਸਾਰ ਆਪਣੇ ਅਨੁਕੂਲ ਬਣਾਉਣਾ ਹੋਵੇਗਾ।

 

ਡਾ. ਜਿਤੇਂਦਰ ਸਿੰਘ ਵਰਚੁਅਲ ਕਾਨਫਰੰਸ ਜ਼ਰੀਏ ਨੈਸ਼ਨਲ ਮੈਡੀਕਲ ਟੀਚਿੰਗ ਇੰਸਟੀਟਿਊਟਸ ਦੇ ਮੁਖੀਆਂ ਅਤੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰ ਰਹੇ ਸਨ। ਇਨ੍ਹਾਂ ਵਿੱਚ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਏਮਸ), ਨਵੀਂ ਦਿੱਲੀ, ਪੀਜੀਆਈ ਚੰਡੀਗੜ੍ਹ, ਰਿਜਨਲ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਰਿਮਸ) ਮਣੀਪੁਰ, ਨੌਰਥ ਈਸਟਰਨ ਇੰਦਰਾ ਗਾਂਧੀ ਰਿਜਨਲ ਇੰਸਟੀਟਿਊਟ ਆਵ੍ ਹੈਲਥ ਐਂਡ ਮੈਡੀਕਲ ਸਾਇੰਸਜ਼ (ਐੱਨਈਆਈਜੀਆਰਆਈਐੱਚਐੱਮਐੱਸ) ਸ਼ਿਲੌਂਗ ਅਤੇ ਸ਼ੇਰ-ਏ-ਕਸ਼ਮੀਰ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼, ਸ੍ਰੀਨਗਰ ਸ਼ਾਮਲ ਸਨ। ਜਿਨ੍ਹਾਂ ਨੇ ਇਸ ਮੌਕੇ ਤੇ ਪ੍ਰਸਤੂਤੀ ਦਿੱਤੀ ਉਨ੍ਹਾਂ ਵਿੱਚ ਪੀਜੀਆਈ ਚੰਡੀਗੜ੍ਹ ਤੋਂ ਡਾ. ਜਗਤ ਰਾਮ, ਏਮਸ ਤੋਂ ਡਾ. ਸ਼ਕਤੀ ਗੁਪਤਾ, ਐੱਨਈਆਈਜੀਆਰਆਈਐੱਚਐੱਮਐੱਸ ਤੋਂ ਡਾ. ਪੀ. ਭੱਟਾਚਾਰਿਆ, ਰਿਮਸ ਤੋਂ ਡਾ. ਏ. ਸ਼ਾਂਤਾ ਸਿੰਘ, ਐੱਸਕੇਆਈਐੱਮਐੱਸ ਤੋਂ ਡਾ. ਏ. ਜੀ. ਅਹੰਗਰ ਅਤੇ ਜੀਐੱਮਸੀ ਜੰਮੂ ਤੋਂ ਡਾ. ਨਸੀਬ ਚੰਦ ਡਿਗਰਾ ਸ਼ਾਮਲ ਸਨ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਕਲੀਨਿਕਲ ਸਿਖਲਾਈ ਅਤੇ ਅਜ਼ਾਦੀ ਤੋਂ ਬਾਅਦ ਦੇ ਸਮੇਂ ਵਿੱਚ ਛੂਤ ਦੀਆਂ ਬਿਮਾਰੀਆਂ ਭਾਰਤ ਵਿੱਚ ਡਾਕਟਰੀ ਸਿੱਖਿਆ ਦਾ ਮੁੱਖ ਹਿੱਸਾ ਸਨ। ਉਨ੍ਹਾਂ ਨੇ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਇੰਨਾ ਹੀ ਨਹੀਂ ਕਈ ਪੱਛਮੀ ਦੇਸ਼ਾਂ ਦੇ ਮੈਡੀਕੋਜ ਨੂੰ ਗਰਮ ਖੇਤਰਾਂ ਦੀਆਂ ਬਿਮਾਰੀਆਂ ਵਿੱਚ ਆਪਣੀ ਇੰਟਰਨਸ਼ਿਪ ਕਰਨ ਲਈ ਭਾਰਤ ਵਿੱਚ ਭੇਜਿਆ ਗਿਆ ਕਿਉਂਕਿ ਇਹ ਬਿਮਾਰੀਆਂ ਸ਼ਾਇਦ ਹੀ ਉੱਥੇ ਪ੍ਰਚੱਲਿਤ ਸਨ। ਕਈ ਪੱਛਮੀ ਖੋਜਕਰਤਾ ਤਪਦਿਕ, ਕੋਹੜ ਅਤੇ ਯੋਨ ਸੰਚਾਰਿਤ ਬਿਮਾਰੀਆਂ ਜਿਹੇ ਰੋਗਾਂ ਤੇ ਆਪਣੀ ਖੋਜ ਕਰਨ ਲਈ ਭਾਰਤ ਆਏ ਸਨ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤ ਵਿੱਚ ਰੋਗ ਸਪੈੱਕਟ੍ਰਮ ਗ਼ੈਰ ਛੂਤ ਦੇ ਰੋਗਾਂ ਵਿੱਚ ਬਦਲ ਗਿਆ ਹੈ ਅਤੇ ਇਸ ਲਈ ਮੈਡੀਕਲ ਸਿੱਖਿਆ ਵਿੱਚ ਪਾਚਕ ਅਤੇ ਨਾੜੀਆਂ ਦੀਆਂ ਬਿਮਾਰੀਆਂ ਜਿਵੇਂ ਕਿ ਸ਼ੂਗਰ ਰੋਗ, ਕੋਰੋਨਰੀ ਦਿਲ ਦੀਆਂ ਬਿਮਾਰੀਆਂ ਆਦਿ ਤੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਗਿਆ ਜਦੋਂਕਿ ਛੂਤ ਦੀਆਂ ਬਿਮਾਰੀਆਂ ਵਧੀਆ ਐਂਟੀ-ਮਾਇਕ੍ਰੋਬਾਇਲ ਦਵਾਈਆਂ ਦੇ ਆਗਮਨ ਨਾਲ ਪਿੱਛੇ ਹੋ ਗਈਆਂ। ਉਨ੍ਹਾਂ ਨੇ ਕਿਹਾ ਕਿ ਕੋਵਿਡ ਨੇ ਅਚਾਨਕ ਪੂਰੀ ਦੁਨੀਆ, ਮੈਡੀਕਲ ਭਾਈਚਾਰੇ ਨੂੰ ਜਗਾ ਦਿੱਤਾ ਹੈ, ਉਨ੍ਹਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਛੂਤ ਦੀਆਂ ਬਿਮਾਰੀਆਂ ਖਤਮ ਨਹੀਂ ਹੁੰਦੀਆਂ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤੀ ਮੈਡੀਕਲ ਭਾਈਚਾਰੇ ਨੂੰ ਆਪਣੇ ਪੱਛਮੀ ਹਮਰੁਤਬਿਆਂ ਨਾਲੋਂ ਫਾਇਦਾ ਹੈ ਕਿਉਂਕਿ ਇੱਥੇ ਦਵਾਈ ਦੀ ਪ੍ਰਕਿਰਤੀ ਅੰਦਰੂਨੀ ਤੌਰ ਤੇ ਸਵੱਛਤਾ ਅਤੇ ਕਰਾਸ ਸੰਕਰਮਣ ਦੀ ਰੋਕਥਾਮ ਦੇ ਅਧਾਰ ਤੇ ਨੁਸਖਿਆਂ ਅਨੁਸਾਰ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਕੋਵਿਡ ਦੇ ਮੱਦੇਨਜ਼ਰ ਭਾਰਤੀ ਮੈਡੀਕਲ ਭਾਈਚਾਰਾ ਮੈਡੀਕਲ ਪ੍ਰਬੰਧਨ ਦੇ ਨਵੇਂ ਨਿਯਮਾਂ ਨੂੰ ਮੁੜ ਤੋਂ ਤੇਜ਼ ਕਰਨ ਲਈ ਜਲਦੀ ਵਿੱਚ ਹੈ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਮੁੱਖ ਸਿੱਖਿਆ ਸੰਸਥਾਨਾਂ ਦੇ ਮੈਡੀਕਲ ਪਾਠ¬ਕ੍ਰਮ ਦੇ ਕੁਝ ਪਹਿਲੂਆਂ ਤੇ ਮੁੜ ਤੋਂ ਜ਼ੋਰ ਦੇਣ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਅਜਿਹੇ ਸੰਸਥਾਨ ਹਨ ਜੋ ਅਸਲ ਵਿੱਚ ਦੇਸ਼ ਭਰ ਵਿੱਚ ਫੈਲੇ ਹੋਏ ਲਗਭਗ 400 ਮੈਡੀਕਲ ਕਾਲਜਾਂ ਲਈ ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਮਾਣ ਹਾਸਲ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਤੇ ਕਾਬੂ ਪਾ ਸਕਦੇ ਹਾਂ, ਪਰ ਇਹ ਅੰਤਿਮ ਵਾਇਰਸ ਨਹੀਂ ਹੋ ਸਕਦਾ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਏਮਸ, ਨਵੀਂ ਦਿੱਲੀ ਅਤੇ ਪੀਜੀਆਈ ਚੰਡੀਗੜ੍ਹ ਜਿਹੇ ਸੰਸਥਾਨਾਂ ਨੇ ਹਮੇਸ਼ਾ ਅਗਵਾਈ ਕੀਤੀ ਹੈ ਅਤੇ ਉਮੀਦ ਹੈ ਕਿ ਮੈਡੀਕਲ ਸਿੱਖਿਆ ਅਤੇ ਮੈਡੀਕਲ ਪ੍ਰਬੰਧਨ ਵਿੱਚ ਨਵੇਂ ਨਿਯਮਾਂ ਲਈ ਨਵੇਂ ਪ੍ਰੋਟੋਕੋਲ ਵੀ ਇਨ੍ਹਾਂ ਸੰਸਥਾਵਾਂ ਤੋਂ ਸਾਹਮਣੇ ਆਉਣਗੇ।  

 

                                                            <><><><><>

 

ਐੱਸਐੱਨਸੀ/ਐੱਸਐੱਸ


(Release ID: 1633481) Visitor Counter : 167