ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਪੋਖਰਣ ਦੀ ਬਰਤਨ ਬਣਾਉਣ ਦੀ ਪ੍ਰਾਚੀਨ ਕਲਾ ਨੂੰ ਪੁਨਰ–ਸੁਰਜੀਤ ਕੀਤਾ

Posted On: 21 JUN 2020 6:06PM by PIB Chandigarh

ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਸ਼ਹਿਰ ਪੋਖਰਣ ਦੀ ਇੱਕ ਸਮਾਂ ਸਭ ਤੋਂ ਪ੍ਰਸਿੱਧ ਰਹੀ ਬਰਤਨ ਬਣਾਉਣ ਦੀ ਕਲਾ ਦੀ ਮੁੜ ਪ੍ਰਾਪਤੀ ਲਈ ਜਿੱਥੇ ਭਾਰਤ ਨੇ ਆਪਣਾ ਪਹਿਲਾ ਪ੍ਰਮਾਣੂ ਪ੍ਰੀਖਣ ਕੀਤਾ ਸੀ, ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ – KVIC) ਨੇ ਅੱਜ ਪੋਖਰਣ 80 ਪ੍ਰਜਾਪਤ ਪਰਿਵਾਰਾਂ ਨੂੰ 80 ਇਲੈਕਟ੍ਰਿਕ ਪੌਟਰ ਚਾਕ ਵੰਡੇ, ਜਿਨ੍ਹਾਂ ਕੋਲ ਟੈਰਾਕੋਟਾ ਉਤਪਾਦਾਂ ਦੀ ਖ਼ੁਸ਼ਹਾਲ ਵਿਰਾਸਤ ਮੌਜੂਦ ਹੈ। ਪੋਖਰਣ 300 ਤੋਂ ਵੱਧ ਪ੍ਰਜਾਪਤ ਪਰਿਵਾਰ ਰਹਿੰਦੇ ਹਨ, ਜੋ ਕਈ ਦਹਾਕਿਆਂ ਤੋਂ ਮਿੱਟੀ ਦੇ ਬਰਤਨਾਂ ਦੇ ਨਿਰਮਾਣ ਕਾਰਜ ਨਾਲ ਜੁੜੇ ਹੋਏ ਹਨ ਪਰ ਪ੍ਰਜਾਪਤਾਂ ਨੇ ਕੰਮ ਵਿੱਚ ਸਖ਼ਤ ਮਿਹਨਤ ਦੇ ਬਾਵਜੂਦ ਬਜ਼ਾਰ ਦਾ ਸਮਰਥਨ ਨਾ ਮਿਲਣ ਕਾਰਨ ਹੋਰ ਰਸਤਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਇਲੈਕਟ੍ਰਿਕ ਚਾਕਾਂ ਤੋਂ ਇਲਾਵਾ ਕੇਵੀਆਈਸੀ ਨੇ 10 ਪ੍ਰਜਾਪਤਾਂ ਦੇ ਸਮੂਹ ਵਿੱਚ 8 ਬਲੰਜਰ ਮਸ਼ੀਨਾਂ ਦੀ ਵੀ ਵੰਡ ਕੀਤੀ ਹੈ, ਜਿਨ੍ਹਾਂ ਦੀ ਵਰਤੋਂ ਮਿੱਟੀ ਨੂੰ ਮਿਲਾਉਣ ਲਈ ਕੀਤੀ ਜਾਂਦੀ ਹੈ, ਜੋ ਸਿਰਫ਼ 8 ਘੰਟਿਆਂ ਵਿੱਚ 800 ਕਿਲੋਗ੍ਰਾਮ ਮਿੱਟੀ ਨੂੰ ਚਿੱਕੜ ਵਿੱਚ ਤਬਦੀਲ ਕਰ ਸਕਦੀਆਂ ਹਨ। ਵਿਅਕਤੀਗਤ ਤੌਰ ਤੇ ਮਿੱਟੀ ਦੇ ਬਰਤਨ ਬਣਾਉਣ ਲਈ 800 ਕਿਲੋ ਮਿੱਟੀ ਤਿਆਰ ਕਰਨ ਵਿੱਚ 5 ਦਿਨ ਲੱਗਦੇ ਹਨ। ਕੇਵੀਆਈਸੀ ਨੇ ਪਿੰਡ ਵਿੱਚ 350 ਸਿੱਧੇ ਰੋਜ਼ਗਾਰ ਪੈਦਾ ਕੀਤੇ ਹਨ। ਕੇਵੀਆਈਸੀ ਦੁਆਰਾ 15 ਦਿਨਾਂ ਦੀ ਸਿਖਲਾਈ ਪ੍ਰਾਪਤ ਸਾਰੇ 80 ਪ੍ਰਜਾਪਤ ਕੁਝ ਵਧੀਆ ਕਿਸਮ ਦੀ ਮਿੱਟੀ ਦੇ ਬਰਤਨਾਂ ਨਾਲ ਆਏ ਹਨ। ਇਨ੍ਹਾਂ ਉਤਪਾਦਾਂ ਵਿੱਚ ਕੁੱਲਹੜ ਤੋਂ ਲੈ ਕੇ ਸਜਾਵਟੀ ਵਸਤਾਂ ਜਿਵੇਂ ਗੁਲਦਸਤੇ, ਮੂਰਤੀਆਂ ਅਤੇ ਦਿਲਚਸਪ ਰਵਾਇਤੀ ਬਰਤਨ ਜਿਵੇਂ ਕਿ ਤੰਗ ਮੂੰਹ ਵਾਲੀਆਂ ਗੋਲਾਕਾਰ ਬੋਤਲਾਂ, ਲੰਮੀ ਟੂਟੀ ਵਾਲੇ ਲੋਟਸ ਤੇ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਹੋਰ ਗੋਲਾਕਾਰ ਬਰਤਨ ਸ਼ਾਮਲ ਹਨ।

ਪ੍ਰਜਾਪਤਾਂ ਦੁਆਰਾ ਸ਼ਾਨਦਾਰ ਤਰੀਕੇ ਨਾਲ ਸਵੱਛ ਭਾਰਤ ਅਭਿਯਾਨਤੇ ਅੰਤਰਰਾਸ਼ਟਰੀ ਯੋਗ ਦਿਵਸਨੂੰ ਆਪਣੀ ਮਿੱਟੀ ਦੇ ਬਰਤਨਾਂ ਦੀ ਕਲਾ ਜ਼ਰੀਏ ਦਰਸਾਇਆ ਗਿਆ ਹੈ। ਸੰਜੋਗਵੱਸ, ਇਹ ਐਤਵਾਰ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਨਾਲ ਵੀ ਮੇਲ ਖਾਂਦਾ ਹੈ।

ਵੀਡੀਓ ਕਾਨਫ਼ਰੰਸ ਰਾਹੀਂ ਬਿਜਲਈ ਚਾਕਾਂ ਤੇ ਹੋਰ ਉਪਕਰਣਾਂ ਦੀ ਵੰਡ ਕਰਨ ਤੋਂ ਬਾਅਦ ਕੇਵੀਆਈਸੀ ਦੇ ਪ੍ਰਧਾਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਕਿ ਇਸ ਅਭਿਆਸ ਨੂੰ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤਦੇ ਸੱਦੇ ਨਾਲ ਜੋੜ ਲਿਆ ਹੈ ਤੇ ਇਸ ਦਾ ਉਦੇਸ਼ ਪ੍ਰਜਾਪਤਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਾ, ਸਵੈਰੋਜ਼ਗਾਰ ਪੈਦਾ ਕਰਨਾ ਤੇ ਲੁਪਤ ਹੋ ਰਹੀ ਮਿੱਟੀ ਦੇ ਬਰਤਨ ਬਣਾਉਣ ਦੀ ਕਲਾ ਨੂੰ ਮੁੜਸੁਰਜੀਤ ਕਰਨਾ ਹੈ।

ਸ਼੍ਰੀ ਸਕਸੈਨਾ ਨੇ ਕਿਹਾ ਕਿ ਪੋਖਰਣ ਨੂੰ ਹੁਣ ਤੱਕ ਕੇਵਲ ਪ੍ਰਮਾਣੂ ਪ੍ਰੀਖਣਾਂ ਦੇ ਸਥਾਨ ਵਜੋਂ ਵੀ ਜਾਣਿਆ ਜਾਂਦਾ ਸੀ ਪਰ ਬਹੁਤ ਛੇਤੀ ਉਸ ਦੀ ਪਛਾਣ ਮਿੱਟੀ ਦੇ ਵਧੀਆ ਕਿਸਮ ਦੇ ਬਰਤਨਾਂ ਦੇ ਰੂਪ ਵਿੱਚ ਕੀਤੀ ਜਾਵੇਗੀ। ਪ੍ਰਜਾਪਤ ਸਸ਼ਕਤੀਕਰਣ ਯੋਜਨਾ ਦਾ ਮੁੱਖ ਉਦੇਸ਼ ਪ੍ਰਜਾਪਤ ਭਾਈਚਾਰੇ ਨੂੰ ਮੁੱਖਧਾਰਾ ਵਿੱਚ ਵਾਪਸ ਲਿਆਉਣਾ ਹੈ। ਪ੍ਰਜਾਪਤਾਂ ਨੂੰ ਆਧੁਨਿਕ ਉਪਕਰਣ ਤੇ ਸਿਖਲਾਈ ਪ੍ਰਦਾਨ ਕਰ ਕੇ ਅਸੀਂ ਉਨ੍ਹਾਂ ਨੂੰ ਸਮਾਜ ਨਾਲ ਜੋੜਨ ਤੇ ਉਨ੍ਹਾਂ ਦੀ ਕਲਾ ਨੂੰ ਮੁੜਸੁਰਜੀਤ ਕਰਨ ਦੇ ਜਤਨ ਕਰ ਰਹੇ ਹਾਂ।

ਕੇਵੀਆਈਸੀ ਦੇ ਚੇਅਰਮੈਨ ਦੁਆਰਾ ਰਾਜਸਥਾਨ ਚ ਕੇਵੀਆਈਸੀ ਦੇ ਰਾਜ ਦੇ ਡਾਇਰੈਕਟਰ ਨੂੰ ਬਾੜਮੇਰ ਅਤੇ ਜੈਸਲਮੇਰ ਰੇਲਵੇ ਸਟੇਸ਼ਨਾਂ ਉੱਤੇ ਮਿੱਟੀ ਦੇ ਬਰਤਨਾਂ ਦੇ ਉਤਪਾਦਾਂ ਦੀ ਮਾਰਕਿਟਿੰਗ ਕਰਨ ਤੇ ਉਸ ਦੀ ਵਿਕਰੀ ਲਈ ਸੁਵਿਧਾ ਪ੍ਰਦਾਨ ਕਰਨ ਦੀ ਹਿਦਾਇਤ ਵੀ ਜਾਰੀ ਕੀਤੀ ਗਈ ਹੈ, ਜਿਸ ਨਾਲ ਪ੍ਰਜਾਪਤਾਂ ਨੂੰ ਮਾਰਕਿਟਿੰਗ ਵਿੱਚ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਪੋਖਰਣ ਨੀਤੀ ਆਯੋਗ ਦੁਆਰਾ ਸ਼ਨਾਖ਼ਤੀ ਕੀਤੇ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚੋਂ ਇੱਕ ਹੈ।  400 ਰੇਲਵੇ ਸਟੇਸ਼ਨਾਂ ਉੱਤੇ ਕੇਵਲ ਮਿੱਟੀ/ਟੈਰਾਕੋਟਾ ਦੇ ਬਰਤਨਾਂ ਵਿੱਚ ਖ਼ੁਰਾਕੀ ਪਦਾਰਥਾਂ ਦੀ ਵਿਕਰੀ ਹੁੰਦੀ ਹੈ, ਜਿਨ੍ਹਾਂ ਵਿੱਚੋਂ ਰਾਜਸਥਾਨ ਦੇ ਦੋ ਜੈਸਲਮੇਰ ਅਤੇ ਬਾੜਮੇਰ ਸ਼ਾਮਲ ਹਨ, ਦੋਵੇਂ ਪ੍ਰਮੁੱਖ ਰੇਲਮਾਰਗ ਪੋਖਰਣ ਦੇ ਸਭ ਤੋਂ ਨੇੜੇ ਹਨ। ਕੇਵੀਆਈਸੀ ਦੀ ਰਾਜ ਇਕਾਈ ਇਨ੍ਹਾਂ ਸ਼ਹਿਰਾਂ ਵਿੱਚ ਸੈਲਾਨੀਆਂ ਦੇ ਉੱਚ ਪੱਧਰ ਨੂੰ ਵੇਖਦਿਆਂ ਇਨ੍ਹਾਂ ਰੇਲਵੇ ਸਟੇਸ਼ਨਾਂ ਉੱਤੇ ਆਪਣੇ ਮਿੱਟੀ ਦੇ ਬਰਤਨਾਂ ਦੀ ਵਿਕਰੀ ਵਿੱਚ ਸੁਵਿਧਾ ਪ੍ਰਦਾਨ ਕਰੇਗੀ।

ਇੱਥੇ ਵਰਨਣਯੋਗ ਹੈ ਕਿ ਕੇਵੀਆਈਸੀ ਦੁਆਰਾ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਜੰਮੂ ਅਤੇ ਕਸ਼ਮੀਰ, ਹਰਿਆਣਾ, ਪੱਛਮੀ ਬੰਗਾਲ, ਅਸਾਮ, ਗੁਜਰਾਤ, ਤਮਿਲ ਨਾਡੂ, ਓਡੀਸ਼ਾ, ਤੇਲੰਗਾਨਾ ਤੇ ਬਿਹਾਰ ਜਿਹੇ ਰਾਜਾਂ ਦੇ ਕਈ ਦੂਰਦੁਰਾਡੇ ਦੇ ਇਲਾਕਿਆਂ ਵਿੱਚ ਪ੍ਰਜਾਪਤ ਸਸ਼ਕਤੀਕਰਣ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਨਾਲ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਜਿਵੇਂ ਜੈਪੁਰ, ਕੋਟਾ, ਝਾਲਾਵਾੜ ਤੇ ਸ਼੍ਰੀ ਗੰਗਾਗਨਗਰ ਸਮੇਤ ਇੱਕ ਦਰਜਨ ਤੋਂ ਵੱਧ ਜ਼ਿਲ੍ਹਿਆਂ ਨੂੰ ਲਾਭ ਪ੍ਰਾਪਤ ਹੋਇਆ ਹੈ।

ਇਸ ਯੋਜਨਾ ਅਧੀਨ ਕੇਵੀਆਈਸੀ ਦੁਆਰਾ ਬਰਤਨਾਂ ਦੇ ਉਤਪਾਦ ਦਾ ਨਿਰਮਾਣ ਕਰਨ ਲਈ ਉਚਿਤ ਮਿੱਟੀ ਦਾ ਗਾਰਾ ਬਣਾਉਣ-ਮਿਲਾਉਣ ਲਈ ਬਲੰਜਰ ਅਤੇ ਪੱਗ ਮਿਲਜ਼ (blunger and pug mills) ਜਿਹੇ ਉਪਕਰਣਾਂ ਨੂੰ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਮਸ਼ੀਨਾਂ ਨੇ ਮਿੱਟੀ ਦੇ ਬਰਤਨਾਂ ਦੇ ਨਿਰਮਾਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲੀ ਸਖ਼ਤ ਮਿਹਨਤ ਨੂੰ ਵੀ ਖ਼ਤਮ ਕਰ ਦਿੱਤਾ ਹੈ ਤੇ ਇਸ ਕਾਰਨ ਪ੍ਰਜਾਪਤਾਂ ਦੀ ਆਮਦਨ 7 ਤੋਂ 8 ਗੁਣਾ ਵਧ ਗਈ ਹੈ।

 

*****

 

ਆਰਸੀਜੇ/ਐੱਸਕੇਪੀ/ਆਈਏ


(Release ID: 1633266) Visitor Counter : 205