ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਯਾਤਰੀਆਂ ਅਤੇ ਮਾਲਵਾਹਕ ਵਾਹਨਾਂ ਦੀ ਆਵਾਜਾਈ ਲਈ ਗੁਆਂਢੀ ਦੇਸ਼ਾਂ ਨਾਲ ਸਹਿਮਤੀ ਪੱਤਰ ਨੂੰ ਅਸਾਨ ਬਣਾਉਣ ਲਈ ਮੋਟਰ ਵਾਹਨ ਨਿਯਮਾਂ ਵਿੱਚ ਸੰਸ਼ੋਧਨ ਲਈ ਸੁਝਾਅ ਮੰਗੇ ਗਏ

Posted On: 20 JUN 2020 4:35PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਯਾਤਰੀਆਂ ਅਤੇ ਮਾਲਵਾਹਕ ਵਾਹਨਾਂ ਦੀ ਆਵਾਜਾਈ ਨਾਲ ਸਬੰਧਿਤ ਸਹਿਮਤੀ ਪੱਤਰ ਨੂੰ ਅਸਾਨ ਬਣਾਉਣ ਲਈ ਮੋਟਰ ਵਾਹਨ ਡ੍ਰਾਫਟ ਨਿਯਮਾਂ ਵਿੱਚ ਪ੍ਰਸਤਾਵਿਤ ਸੰਸ਼ੋਧਨ ਉੱਤੇ ਆਮ ਲੋਕਾਂ ਸਹਿਤ ਸਾਰੇ ਹਿਤਧਾਰਕਾਂ ਤੋਂ ਸੁਝਾਅ ਅਤੇ ਟਿੱਪਣੀਆਂ ਮੰਗੇ ਹਨ।  ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਇਸ ਮਹੀਨੇ ਦੀ 18 ਤਰੀਕ ਨੂੰ ਜਾਰੀ ਕੀਤੀ ਗਈ ਹੈ ਜਿਸ ਨੂੰ www.morth.gov.in. ‘ਤੇ ਦੇਖਿਆ ਜਾ ਸਕਦਾ ਹੈ । 

 

ਮਿਤੀ 18 ਜੂਨ 2020 ਦੀ ਡ੍ਰਾਫਟ ਨੋਟੀਫਿਕੇਸ਼ਨ ਜੀਐੱਸਆਰ 392  (ਈ)  ਮੰਤਰਾਲੇ  ਦੁਆਰਾ ਜਾਰੀ ਕੀਤੀ ਗਈ ਹੈ ਜਿਸ ਨੂੰ ਸਮੇਂ - ਸਮੇਂ ਉੱਤੇ ਭਾਰਤੀ ਰਾਜਾਂ ਅਤੇ ਹੋਰ ਗੁਆਂਢੀ ਦੇਸ਼ਾਂ  ਦਰਮਿਆਨ ਯਾਤਰੀਆਂ ਅਤੇ ਵਸਤਾਂ ਨੂੰ ਢੋਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਅਸਾਨ ਬਣਾਉਣ ਲਈ ਮੋਟਰ ਵਾਹਨ ਐਕਟ 1988  ਦੇ ਪ੍ਰਾਵਧਾਨਾਂ ਤਹਿਤ ਜ਼ਰੂਰੀ ਸਹਾਇਕ ਨਿਯਮਾਂ ਦੇ ਸਬੰਧ ਵਿੱਚ ਕਈ ਸਰਕਾਰੀ ਵਿਭਾਗਾਂ ਅਤੇ ਰਾਜਾਂ ਤੋਂ ਬੇਨਤੀਆਂ ਪ੍ਰਾਪਤ ਹੁੰਦੀਆਂ ਹਨ। 

 

ਮੰਤਰਾਲੇ  ਨੇ ਅੰਮ੍ਰਿਤਸਰ ਅਤੇ ਲਾਹੌਰ  ਦਰਮਿਆਨ  (2006),  ਨਵੀਂ ਦਿੱਲੀ ਅਤੇ ਲਾਹੌਰ  ਦਰਮਿਆਨ  (2000),  ਕੋਲਕਾਤਾ ਅਤੇ ਢਾਕਾ ਦਰਮਿਆਨ  (2000)  ਅਤੇ ਅੰਮ੍ਰਿਤਸਰ ਅਤੇ ਨਨਕਾਣਾ ਸਾਹਿਬ  ( 2006 )   ਦਰਮਿਆਨ ਬੱਸ ਸੇਵਾ ਨੂੰ ਅਸਾਨ ਬਣਾਉਣ ਲਈ ਨਿਯਮਾਂ ਨੂੰ ਨੋਟੀਫਾਈਡ ਕੀਤਾ ਹੈ।  ਸਹਿਮਤੀ ਪੱਤਰਜਿਨ੍ਹਾਂ ਉੱਤੇ ਭਾਰਤ ਅਤੇ ਗੁਆਂਢੀ ਦੇਸ਼ਾਂ ਦੁਆਰਾ ਦਸਤਖ਼ਤ ਕੀਤੇ ਗਏ ਹਨ ਤਹਿਤ ਪ੍ਰਚਾਲਨਾਂ ਨੂੰ ਅਸਾਨ ਬਣਾਉਣ ਲਈ ਅਜਿਹੇ ਸਾਰੇ ਰੈਗੂਲੇਸ਼ਨਾਂ ਨੂੰ ਅੰਤਿਮ ਰੂਪ  ਦੇ ਦਿੱਤਾ ਗਿਆ ਹੈ।  ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ  ਨੇ ਬਿਸ਼ਾਲਗੜ੍ਹ ਤ੍ਰਿਪੁਰਾ ਵਿੱਚ ਐੱਲਪੀਜੀ ਬੌਟਲਿੰਗ ਪਲਾਂਟ ਨੂੰ ਥੋਕ ਮਾਤਰਾ ਵਿੱਚ ਐੱਲਪੀਜੀ ਦੀ ਸਪਲਾਈ ਕਰਨ ਲਈ ਭਾਰਤੀ ਖੇਤਰ ਵਿੱਚ ਬੰਗਲਾਦੇਸ਼ ਰਜਿਸਟਰਡ ਐੱਲਪੀਜੀ ਟਰੱਕਾਂ ਦੀ ਆਵਾਜਾਈ  ਦੇ ਸਬੰਧ ਵਿੱਚ 17 ਅਕਤੂਬਰ 2018 ਨੂੰ ਵੀ ਨਿਯਮਾਂ ਨੂੰ ਨੋਟੀਫਾਈ ਕੀਤਾ ਸੀ। 

 

ਉਪਰੋਕਤ ਜ਼ਿਕਰ ਕੀਤੇ ਸਾਰੇ ਮਾਮਲਿਆਂ ਤੇ ਵਿਚਾਰ ਕਰਦੇ ਹੋਏ ਅਤੇ ਭਾਰਤ ਤੇ ਗੁਆਂਢੀ ਦੇਸ਼ਾਂ ਦਰਮਿਆਨ ਵਸਤਾਂ ਜਾਂ ਯਾਤਰੀਆਂ ਦੀ ਆਵਾਜਾਈ ਨਾਲ ਸਬੰਧਿਤ ਸਹਿਮਤੀ ਪੱਤਰ ਦੇ ਪ੍ਰਚਾਲਨ ਨੂੰ ਅਸਾਨ ਬਣਾਉਣ ਲਈ ਭਾਰਤੀ ਰਾਜਾਂ ਅਤੇ ਹੋਰ ਗੁਆਂਢੀ ਦੇਸ਼ਾਂ  ਦਰਮਿਆਨ ਵਸਤਾਂ ਅਤੇ ਯਾਤਰੀਆਂ ਨੂੰ ਢੋਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਅਸਾਨ ਬਣਾਉਣ ਲਈ ਮਿਆਰੀ ਦਿਸ਼ਾ-ਨਿਰਦੇਸ਼ ਨਿਯਮਾਂ ਨੂੰ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ । 

 

ਇਸ ਸਬੰਧ ਵਿੱਚ ਸੁਝਾਅ ਜਾਂ ਟਿੱਪਣੀਆਂ 17 ਜੁਲਾਈ ,  2020 ਤੱਕ ਸੰਯੁਕਤ ਸਕੱਤਰ  ( ਐੱਮਵੀਐੱਲ )ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾਟ੍ਰਾਂਸਪੋਰਟ ਭਵਨਸੰਸਦ ਮਾਰਗਨਵੀਂ ਦਿੱਲੀ- 110001  (ਈ ਮੇਲ :  jspb-morth[at]gov[dot]in)  ‘ਤੇ ਭੇਜੇ ਜਾ ਸਕਦੇ ਹਨ । 

 

***

 

ਆਰਸੀਜੇ/ਐੱਮਐੱਸ


(Release ID: 1633051) Visitor Counter : 157