ਕਬਾਇਲੀ ਮਾਮਲੇ ਮੰਤਰਾਲਾ

ਗ੍ਰਾਮੀਣ/ਜਨਜਾਤੀ ਖੇਤਰਾਂ ਸਿਕਲ ਸੈੱਲ ਬਿਮਾਰੀ ਅਤੇ ਇਸ ਦੇ ਪ੍ਰਬੰਧਨ ਬਾਰੇ ਹੋਰ ਜ਼ਿਆਦਾ ਜਾਗਰੂਕਤਾ ਦੀ ਜ਼ਰੂਰਤ ਹੈ-ਸ਼੍ਰੀ ਅਰਜੁਨ ਮੁੰਡਾ

Posted On: 19 JUN 2020 5:05PM by PIB Chandigarh


ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਹੈ ਕਿ ਸਿਕਲ ਸੈੱਲ ਅਨੀਮੀਆ (ਐੱਸਸੀਏ) ਨੂੰ ਚੁਣੌਤੀ ਦੇ ਰੂਪ ਵਿੱਚ ਲੈਂਦੇ ਹੋਏ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਰਕਾਰ ਪ੍ਰਤੀਬੱਧ ਹੈ। ਇਹ ਬਿਮਾਰੀ ਕਬਾਇਲੀ ਸਮੂਹਾਂ ਵਿੱਚ ਪਾਈ ਜਾਂਦੀ ਹੈ ਅਤੇ ਹਰ 86 ਬੱਚਿਆਂ ਵਿੱਚੋਂ ਇੱਕ ਬੱਚੇ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ। ਇਸ ਦੇ ਹੱਲ ਦੇ ਲਈ ਜਨ ਜਾਗਰੂਕਤਾ ਅਤੇ ਇਲਾਜ ਜ਼ਰੂਰੀ ਹੈ। ਸ਼੍ਰੀ ਮੁੰਡਾ ਅੱਜ ਵਿਸ਼ਵ ਸਿਕਲ ਸੈੱਲ ਦਿਵਸ ਦੇ ਅਵਸਰ 'ਤੇ ਉਨ੍ਹਾਂ ਦੇ ਮੰਤਰਾਲੇ, ਫਿੱਕੀ,ਅਪੋਲੋ ਹਸਪਤਾਲ, ਨੋਵਾਰਟਿਸ ਅਤੇ ਗਲੋਬਲ ਅਲਾਇੰਸ ਆਵ੍ ਸਿਕਲ ਸੈੱਲ ਡਿਜ਼ੀਜ਼ ਆਰਗੇਨਾਈਜੇਸ਼ਨ ਦੁਆਰਾ ਆਯੋਜਿਤ 'ਨੈਸ਼ਨਲ ਸਿਕਲ ਸੈੱਲ ਕਨਕਲੇਵ' ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਉਕਤ ਗੱਲਾਂ ਕਹੀਆਂ।  
 
ਸ਼੍ਰੀ ਮੁੰਡਾ ਨੇ ਕਿਹਾ ਕਿ ਕਬਾਇਲੀ ਮਾਮਲੇ ਮੰਤਰਾਲੇ ਨੇ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝਿਆ ਹੈ। ਇਸ ਦੇ ਸਾਰਥਕ ਹੱਲ ਲਈ ਕਈ ਮਹੱਤਵਪੂਰਨ ਫੈਸਲੇ ਕੀਤੇ ਹਨ। ਰਾਜਾਂ ਨੂੰ ਆਈਸੀਐੱਮਆਰ ਦੇ ਸਹਿਯੋਗ ਨਾਲ ਜਨਜਾਤੀ ਵਿਦਿਆਰਥੀਆਂ ਦੀ ਸਕ੍ਰੀਨਿੰਗ ਲਈ ਰਾਸ਼ੀ ਉਪਲੱਬਧ ਕਰਵਾਈ ਗਈ ਹੈ। ਬਾਇਓਟੈਕਨੋਲੋਜੀ ਵਿਭਾਗ ਦੇ ਸਹਿਯੋਗ ਨਾਲ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਹੈ। ਵੱਖ-ਵੱਖ ਰਾਜਾਂ ਦੁਆਰਾ ਦਰਸ਼ਾਏ ਗਏ ਅੰਕੜਿਆਂ ਅਨੁਸਾਰ ਇੱਕ ਕਰੋੜ 13 ਲੱਖ,83 ਹਜ਼ਾਰ 666 ਲੋਕਾਂ ਦੀ ਸਕ੍ਰੀਨਿੰਗ ਵਿੱਚ 9 ਲੱਖ 96 ਹਜ਼ਾਰ 368 (8.75%) ਵਿੱਚ ਇਹ ਬਿਮਾਰੀ ਝਲਕਦੀ ਸੀ, 9 ਲੱਖ,49 ਹਜ਼ਾਰ 57 ਲੋਕਾਂ ਵਿੱਚ ਲੱਛਣ ਅਤੇ 47 ਹਜ਼ਾਰ 311 ਲੋਕਾਂ ਵਿੱਚ ਬਿਮਾਰੀ ਪਾਈ ਗਈ। ਬਾਇਓਟੈਕਨੋਲੋਜੀ ਵਿਭਾਗ ਇਸ ਰੋਗ ਦੇ ਇਲਾਜ ਲਈ ਖੋਜ ਕਰ ਰਿਹਾ ਹੈ। ਬਿਮਾਰੀ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਰਾਜਾਂ ਨੂੰ ਪ੍ਰੋਟੋਕੋਲ ਜਾਰੀ ਕੀਤੇ ਗਏ ਹਨ। ਇਹ ਸਲਾਹ ਦਿੱਤੀ ਗਈ ਹੈ ਕਿ ਅਗਲੀ ਪੀੜ੍ਹੀ ਵਿੱਚ ਇਹ ਬਿਮਾਰੀ ਨਾ ਹੋਵੇ ਇਸ ਦੇ ਲਈ ਮਾਤਾ-ਪਿਤਾ ਨੂੰ ਉਚਿਤ ਸਲਾਹ-ਮਸ਼ਵਰਾ ਦੇਣ ਦੀ ਮੁਹਿੰਮ ਚਲਾਉਣ ਤਾਕਿ ਉਹ ਆਪਣੇ ਸਿਕਲ ਸੈੱਲ ਅਨੀਮੀਆ (ਐੱਸਸੀਏ) ਤੋਂ ਪੀੜਤ ਬੱਚਿਆਂ ਦਾ ਵਿਆਹ ਕਿਸੇ ਦੂਜੇ ਐੱਸਸੀਏ ਨਾਲ ਪੀੜਤ ਬੱਚੇ ਨਾਲ ਨਾ ਕਰਨ।

ਅੱਜ ਸ਼੍ਰੀ ਮੁੰਡਾ ਨੇ ਪਿਰਾਮਲ ਫਾਊਂਡੇਸ਼ਨ ਦੁਆਰਾ ਮੰਤਰਾਲੇ ਦੇ ਲਈ ਤਿਆਰ ਸਿਕਲ ਸੈੱਲ ਸਪੋਰਟ ਪੋਰਟਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਨਜਾਤੀ ਵਿੱਚ ਜਾਗਰੂਕਤਾ ਲਿਆਉਣ ਦੀ ਦਿਸ਼ਾ ਵਿੱਚ ਇਹ ਪੋਰਟਲ ਲਾਭਦਾਇਕ ਹੋਵੇਗਾ। ਉਨ੍ਹਾਂ ਨੇ "ਦ ਇਕਨੌਮਿਸਟ" ਦੁਆਰਾ ਤਿਆਰ 'ਸਿਕਲ ਸੈੱਲ ਡਿਜ਼ੀਜ਼ ਇਨ ਇੰਡੀਆ' ਰਿਪੋਰਟ ਵੀ ਜਾਰੀ ਕੀਤੀ।

ਕਨਕਲੇਵ ਦਾ ਸੰਚਾਲਨ ਸਿਕਲ ਸੈੱਲ ਅਲਾਇੰਸ ਦੀ ਮਾਨਵੀ ਵਹਾਨੇ ਨੇ ਕੀਤਾ। ਸੁਆਗਤੀ ਭਾਸ਼ਣ ਫਿੱਕੀ ਦੀ ਪ੍ਰਧਾਨ ੳਤੇ ਅਪੋਲੋ ਹਸਪਤਾਲ ਦੀ ਐੱਮਡੀ ਡਾ, ਸੰਗੀਤਾ ਰੈੱਡੀ ਨੇ ਦਿੱਤਾ। ਇਸ ਕਨਕਲੇਵ ਵਿੱਚ ਦੇਸ਼ ਵਿਦੇਸ਼ ਤੋਂ ਕਈ ਉੱਘੇ ਵਿਦਵਾਨਾਂ ਨੇ ਹਿੱਸਾ ਲਿਆ।

                                           *****
ਐੱਨਬੀ/ਐੱਸਕੇ/ਯੂਡੀ 


(Release ID: 1632851) Visitor Counter : 256