ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਟ੍ਰੇਨਿੰਗ ਵਿੱਚ ਸਾਬਕਾ ਚੈਂਪੀਅਨਾਂ ਨੂੰ ਜੋੜਨ ਲਈ ਖੇਡ ਮੰਤਰਾਲਾ 1000 ਜ਼ਿਲ੍ਹਾ ਪੱਧਰੀ ਖੇਲੋ ਇੰਡੀਆ ਸੈਂਟਰਾਂ ਦੀ ਸਥਾਪਨਾ ਕਰੇਗਾ
ਭਾਰਤ ਨੂੰ ਇੱਕ ਖੇਡ ਮਹਾਸ਼ਕਤੀ ਬਣਾਉਣ ਲਈ ਇਹ ਯਕੀਨੀ ਕਰਨਾ ਹੋਵੇਗਾ ਕਿ ਖੇਡ ਨੌਜਵਾਨਾਂ ਲਈ ਇੱਕ ਵਿਵਹਾਰਕ ਕਰੀਅਰ ਵਿਕਲਪ ਬਣ ਜਾਵੇ : ਸ਼੍ਰੀ ਕਿਰੇਨ ਰਿਜਿਜੂ
Posted On:
19 JUN 2020 7:20PM by PIB Chandigarh
ਅਥਲੀਟਾਂ ਦੀ ਜ਼ਮੀਨੀ ਪੱਧਰ ਦੀ ਟ੍ਰੇਨਿੰਗ ਲਈ ਸਾਬਕਾ ਖੇਡ ਚੈਂਪੀਅਨਾਂ ਦੀ ਮੁਹਾਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਖੇਡ ਪ੍ਰਣਾਲੀ ਵਿੱਚ ਉਨ੍ਹਾਂ ਲਈ ਕਮਾਈ ਦੇ ਨਿਰੰਤਰ ਸਰੋਤ ਨੂੰ ਯਕੀਨੀ ਬਣਾਉਣ ਲਈ ਖੇਡ ਮੰਤਰਾਲੇ ਨੇ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ 1000 ਖੇਲੋ ਇੰਡੀਆ ਸੈਂਟਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸੈਂਟਰਾਂ ਨੂੰ ਜਾਂ ਤਾਂ ਸਾਬਕਾ ਚੈਂਪੀਅਨਾਂ ਵੱਲੋਂ ਚਲਾਇਆ ਜਾਵੇਗਾ ਜਾਂ ਉਨ੍ਹਾਂ ਨੂੰ ਕੋਚ ਦੇ ਰੂਪ ਵਿੱਚ ਰੱਖਿਆ ਜਾਵੇਗਾ। ਇਹ ਫੈਸਲਾ ਜ਼ਮੀਨੀ ਪੱਧਰ ਦੀ ਖੇਡ ਨੂੰ ਮਜ਼ਬੂਤ ਕਰਦੇ ਹੋਏ ਇਹ ਵੀ ਯਕੀਨੀ ਬਣਾਵੇਗਾ ਕਿ ਸਾਬਕਾ ਚੈਂਪੀਅਨ ਨੂੰ ਖੇਡਾਂ ਤੋਂ ਜੀਵਕਾ ਹਾਸਲ ਕਰਦੇ ਹੋਏ ਉਹ ਭਾਰਤ ਨੂੰ ਇੱਕ ਖੇਡ ਮਹਾਸ਼ਕਤੀ ਬਣਾਉਣ ਵਿੱਚ ਯੋਗਦਾਨ ਦੇ ਸਕਦੇ ਹਨ।
ਸਾਬਕਾ ਚੈਂਪੀਅਨਾਂ ਨੂੰ ਖੇਡ ਵਿੱਚ ਪੇਸ਼ੇਵਰ ਰੂਪ ਨਾਲ ਸ਼ਾਮਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਨ ਦੇ ਇਸ ਫੈਸਲੇ ਬਾਰੇ ਬੋਲਦੇ ਹੋਏ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, ‘‘ਜਿਵੇਂ ਕਿ ਅਸੀਂ ਭਾਰਤ ਨੂੰ ਇੱਕ ਖੇਡ ਮਹਾਸ਼ਕਤੀ ਬਣਾਉਣ ਲਈ ਯਤਨ ਕਰ ਰਹੇ ਹਾਂ, ਉਨ੍ਹਾਂ ਵਿੱਚੋਂ ਇੱਕ ਚੀਜ਼ ਜਿਸ ਨੂੰ ਸਾਨੂੰ ਯਕੀਨੀ ਬਣਾਉਣਾ ਹੈ, ਉਹ ਇਹ ਹੈ ਕਿ ਖੇਡ ਨੌਜਵਾਨਾਂ ਲਈ ਵਿਵਹਾਰਕ ਕਰੀਅਰ ਵਿਕਲਪ ਬਣ ਜਾਵੇ। ਜਦੋਂ ਖੇਡ ਹੀ ਅਥਲੀਟ ਦੀ ਜੀਵਕਾ ਦੇ ਨਿਰੰਤਰ ਸਾਧਨਾਂ ਦੀ ਪੇਸ਼ਕਸ਼ ਕਰ ਸਕਦੇ ਹੋਣ, ਬੇਸ਼ੱਕ ਉਹ ਮੁਕਾਬਲੇ ਖੇਡਣੇ ਬੰਦ ਕਰ ਦੇਣ, ਮਾਪੇ ਤਾਂ ਹੀ ਆਪਣੇ ਬੱਚਿਆਂ ਨੂੰ ਖੇਡਾਂ ਨੂੰ ਗੰਭੀਰ ਕਰੀਅਰ ਵਿਕਲਪ ਦੇ ਰੂਪ ਵਿੱਚ ਅਪਣਾਉਣ ਦੀ ਆਗਿਆ ਦੇਣ ਲਈ ਪ੍ਰੇਰਿਤ ਹੋਣਗੇ। ਅਤੇ ਇਹ ਸਭ ਤੋਂ ਚੰਗੀ ਪ੍ਰਤਿਭਾ ਦੀ ਮੁਹਾਰਤ ਦਾ ਫਾਇਦਾ ਉਠਾਉਣ ਦਾ ਇਕਲੌਤਾ ਤਰੀਕਾ ਹੈ ਜਿਹੜਾ ਕਰੀਅਰ ਦੇ ਹੋਰ ਵਿਕਲਪ ਅਪਣਾਉਣ ਦਾ ਮੌਕਾ ਦੇ ਸਕਦਾ ਹੈ। ਇਹ ਫੈਸਲਾ ਉਸ ਦਿਸ਼ਾ ਵਿੱਚ ਇੱਕ ਕਦਮ ਹੈ। ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਜਿਸਨੇ ਵੀ ਰਾਸ਼ਟਰੀ ਪੱਧਰ ’ਤੇ ਖੇਡ ਖੇਡੀ ਹੈ, ਉਸ ਦੀ ਪ੍ਰਤਿਸ਼ਠਾ ਅਤੇ ਵਿੱਤੀ ਸਥਿਰਤਾ ਹੋਵੇ।’’
ਸਾਬਕਾ ਚੈਂਪੀਅਨਾਂ ਦੀ ਪਛਾਣ ਕਰਨ ਲਈ ਇੱਕ ਸ਼ੌਰਟਲਿਸਟ ਤੰਤਰ ਰੱਖਿਆ ਗਿਆ ਹੈ ਜੋ ਜਾਂ ਤਾਂ ਆਪਣੀ ਅਕਾਦਮੀ ਸਥਾਪਿਤ ਕਰਨ ਜਾਂ ਕੇਆਈਸੀ ਵਿੱਚ ਕੋਚ ਦੇ ਰੂਪ ਵਿੱਚ ਕੰਮ ਕਰਨ ਦੇ ਯੋਗ ਹਨ। ਪਹਿਲੇ ਵਰਗ ਵਿੱਚ ਵਿਚਾਰ ਕੀਤੇ ਗਏ ਅਥਲੀਟ ਅਜਿਹੇ ਹਨ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਐੱਨਐੱਸਐੱਫ ਜਾਂ ਐਸੋਸੀਏਸ਼ਨ ਤਹਿਤ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਦੂਜੇ ਵਰਗ ਵਿੱਚ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਮੈਡਲ ਜੇਤੂਆਂ ਦੀ ਹੈ ਜੋ ਕਿਸੇ ਮਾਨਤਾ ਪ੍ਰਾਪਤ ਐੱਨਐੱਸਐੱਫ ਵੱਲੋਂ ਜਾਂ ਖੇਲੋ ਇੰਡੀਆ ਖੇਡਾਂ ਵਿੱਚ ਮੈਡਲ ਜੇਤੂ ਹਨ। ਤੀਜਾ ਵਰਗ ਉਨ੍ਹਾਂ ਸਾਬਕਾ ਚੈਂਪੀਅਨਾਂ ਦਾ ਹੈ ਜਿਨ੍ਹਾਂ ਨੇ ਰਾਸ਼ਟਰੀ ਅਖਿਲ ਭਾਰਤੀ ਯੂਨੀਵਰਸਿਟੀ ਖੇਡਾਂ ਵਿੱਚ ਮੈਡਲ ਜਿੱਤੇ ਹਨ। ਚੌਥੇ ਵਰਗ ਵਿੱਚ ਉਹ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਨੇ ਮਾਨਤਾ ਪ੍ਰਾਪਤ ਐੱਨਐੱਸਐੱਫ ਵੱਲੋਂ ਕਰਵਾਈ ਇੱਕ ਸੀਨੀਅਰ ਚੈਂਪੀਅਨਸ਼ਿਪ ਵਿੱਚ ਰਾਜ ਦੀ ਪ੍ਰਤੀਨਿਧਤਾ ਕੀਤੀ ਹੋਵੇ ਜਾਂ ਖੇਲੋ ਇੰਡੀਆ ਖੇਡਾਂ ਵਿੱਚ ਭਾਗ ਲਿਆ ਹੋਵੇ। ਜੰਮੂ ਅਤੇ ਕਸ਼ਮੀਰ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਲੱਦਾਖ ਦੇ ਮਾਮਲੇ ਵਿੱਚ ਇੱਕ ਅਪਵਾਦ ਬਣਾਇਆ ਗਿਆ ਹੈ ਜਿੱਥੇ ਐਨਆਈਐੱਸ ਸਰਟੀਫਿਕੇਸ਼ਨ ਨਾਲ ਸਿੱਖਿਅਤ ਕੋਚ ਵੀ ਅਰਜ਼ੀ ਦੇਣ ਲਈ ਯੋਗ ਹੋਣਗੇ।
ਖੇਲੇ ਇੰਡੀਆ ਸੈਂਟਰਾਂ ਦੇ ਦੇਸ਼ ਵਿਆਪੀ ਨੈੱਟਵਰਕ ਦੇ ਨਿਰਮਾਣ ਲਈ ਮੌਜੂਦਾ ਐੱਸਏਆਈ ਵਿਸਥਾਰ ਸੈਂਟਰਾਂ ਨੂੰ ਕੇਆਈਸੀ ਵਿੱਚ ਤਬਦੀਲ ਕਰਨ ਅਤੇ ਯੋਜਨਾ ਤਹਿਤ ਵਿੱਤੀ ਗ੍ਰਾਂਟ ਦਾ ਲਾਭ ਉਠਾਉਣ ਲਈ ਸਾਬਕਾ ਚੈਂਪੀਅਨ ਦੀ ਭਰਤੀ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਕੋਈ ਵੀ ਸਾਬਕਾ ਚੈਂਪੀਅਨ ਆਪਣੇ ਅਤੇ ਕੇਂਦਰ ਸਰਕਾਰ, ਸਥਾਨਕ ਅਧਿਕਾਰੀਆਂ, ਕਲੱਬਾਂ ਜਾਂ ਸਿੱਖਿਆ ਸੰਸਥਾਨਾਂ ਦੀ ਮਾਲਕੀ ਵਾਲੇ ਬੁਨਿਆਦੀ ਢਾਂਚੇ ਨਾਲ ਇੱਕ ਨਵਾਂ ਕੇਆਈਸੀ ਸਥਾਪਿਤ ਕਰ ਸਕਦਾ ਹੈ। ਯੋਜਨਾ ਤਹਿਤ ਗ੍ਰਾਂਟ ਲਈ ਯੋਗ ਹੋਣ ਲਈ ਸਾਬਕਾ ਅਥਲੀਟ ਨੂੰ ਸੈਂਟਰਾਂ ਵਿੱਚ ਅਥਲੀਟਾਂ ਨੂੰ ਨਿਜੀ ਰੂਪ ਨਾਲ ਫੁੱਲ ਟਾਈਮ ਟ੍ਰੇਨਿੰਗ ਦੇਣੀ ਹੋਵੇਗੀ। ਜੋ ਸੰਗਠਨ ਘੱਟ ਤੋਂ ਘੱਟ 5 ਸਾਲਾਂ ਤੋਂ ਖੇਡਾਂ ਨੂੰ ਪ੍ਰੋਤਸਾਹਨ ਦੇ ਰਹੇ ਹਨ, ਉਹ ਵੀ ਕੇਆਈਸੀ ਦੀ ਸਥਾਪਨਾ ਲਈ ਯੋਗ ਹੋਣਗੇ, ਬਸ਼ਰਤੇ ਕਿ ਉਹ ਸਾਬਕਾ ਚੈਂਪੀਅਨ ਨੂੰ ਕੋਚ ਦੇ ਰੂਪ ਵਿੱਚ ਭਰਤੀ ਕਰਨ। ਜੰਮੂ ਅਤੇ ਕਸ਼ਮੀਰ, ਲੱਦਾਖ, ਦਮਨ ਅਤੇ ਦਿਊ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਲਕਸ਼ਦੀਪ ਅਤੇ ਉੱਤਰ ਪੂਰਬ ਰਾਜਾਂ ਵਿੱਚ ਸੰਗਠਨਾਂ ਨੂੰ ਇਸ 5 ਸਾਲ ਦੇ ਨਿਯਮ ਤੋਂ ਛੋਟ ਦਿੱਤੀ ਗਈ ਹੈ।
ਤੀਰਅੰਦਾਜ਼ੀ, ਅਥਲੈਟਿਕਸ, ਮੁੱਕੇਬਾਜ਼ੀ, ਬੈਡਮਿੰਟਨ, ਸਾਈਕਲਿੰਗ, ਤਲਵਾਰਬਾਜ਼ੀ, ਹਾਕੀ, ਜੂਡੋ, ਰੋਇੰਗ, ਸ਼ੂਟਿੰਗ, ਤੈਰਾਕੀ, ਟੇਬਲ ਟੈਨਿਸ, ਭਾਰ ਤੋਲਣ, ਕੁਸ਼ਤੀ ਸਮੇਤ ਓਲੰਪਿਕ ਵਿੱਚ ਪਛਾਣੀਆਂ ਗਈਆਂ 14 ਖੇਡਾਂ ਲਈ ਖੇਲੋ ਇੰਡੀਆ ਸੈਂਟਰ ਵਿੱਚ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ। ਫੁੱਟਬਾਲ ਅਤੇ ਰਵਾਇਤੀ ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਹਰੇਕ ਕੇਆਈਸੀ ਨੂੰ ਗ੍ਰਾਂਟ ਸਾਬਕਾ ਚੈਂਪੀਅਨ ਅਥਲੀਟ ਨੂੰ ਕੋਚ ਦੇ ਰੂਪ ਵਿੱਚ, ਸਹਾਇਕ ਸਟਾਫ, ਉਪਕਰਨਾਂ ਦੀ ਖਰੀਦ, ਖੇਡ ਕਿੱਟ, ਉਪਭੋਗਤਾ ਸਮੱਗਰੀਆਂ, ਪ੍ਰਤੀਯੋਗਤਾ ਅਤੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਲਈ ਪ੍ਰੋਤਸਾਹਨ ਦੇਣ ਲਈ ਦਿੱਤੀ ਜਾਵੇਗੀ। ਨਵੇਂ ਕੇਆਈਸੀ ਦੀ ਪਛਾਣ ਕਰਨ ਦੀ ਪ੍ਰਕਿਰਿਆ ਸਬੰਧਿਤ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਕਲੈਕਟਰਾਂ ਨਾਲ ਸੰਪਰਕ ਵਿੱਚ ਕੀਤੀ ਜਾਵੇਗੀ ਅਤੇ ਪ੍ਰਸਤਾਵ ਅੱਗੇ ਦੇ ਮੁੱਲਾਂਕਣ ਲਈ ਭਾਰਤੀ ਖੇਡ ਅਥਾਰਿਟੀ ਦੇ ਰੀਜਨਲ ਸੈਂਟਰ ਨੂੰ ਭੇਜਿਆ ਜਾਵੇਗਾ। ਚਾਲੂ ਵਿੱਤੀ ਸਾਲ ਦੌਰਾਨ 100 ਕੇਆਈਸੀ ਦੀ ਸਥਾਪਨਾ ਦੀ ਯੋਜਨਾ ਹੈ।
*******
ਐੱਨਬੀ/ਓਏ
(Release ID: 1632793)
Visitor Counter : 141