ਸੱਭਿਆਚਾਰ ਮੰਤਰਾਲਾ

ਜਲ੍ਹਿਆਂਵਾਲਾ ਬਾਗ ਮੈਮੋਰੀਅਲ ਸੈਲਾਨੀਆਂ ਲਈ 31 ਜੁਲਾਈ 2020 ਤੱਕ ਬੰਦ ਰਹੇਗਾ

Posted On: 19 JUN 2020 6:58PM by PIB Chandigarh

ਦੇਸ਼ ਨੇ 13 ਅਪ੍ਰੈਲ 2019 ਤੋਂ 13 ਅਪ੍ਰੈਲ 2020 ਤੱਕ ਜਲ੍ਹਿਆਂਵਾਲਾ ਬਾਗ ਦੀ ਤ੍ਰਾਸਦੀ ਦੀ ਤ੍ਰੈਸ਼ਤਾਬਦੀ ਮਨਾਈ ਹੈ। ਮੌਜੂਦਾ ਸਮੇਂ ਵਿੱਚ ਯਾਦਗਾਰ ਨੂੰ ਨਵਿਆਇਆ, ਅੱਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਉੱਥੇ ਅਜਾਇਬਘਰ/ਗੈਲਰੀਆਂ ਤੇ ਸਾਊਂਡ ਐਂਡ ਲਾਈਟ ਸ਼ੋਅ ਸਥਾਪਿਤ ਕੀਤੇ ਜਾ ਰਹੇ ਹਨਯਾਦਗਾਰ ਵਾਲੀ ਥਾਂ 'ਤੇ 13 ਅਪ੍ਰੈਲ ਵਾਲੇ ਦਿਨ ਸ਼ਰਧਾਂਜਲੀ ਦੇਣ ਲਈ ਆਮ ਲੋਕਾਂ ਲਈ ਇਹ ਥਾਂ ਖੋਲ੍ਹਣ ਲਈ ਯਾਦਗਾਰ ਦੇ ਨਵਿਆਉਣ ਦਾ ਕੰਮ ਮਾਰਚ 2020 ਤੱਕ ਪੂਰਾ ਕੀਤਾ ਜਾਣਾ ਸੀ। ਯਾਦਗਾਰ ਵਾਲੀ ਥਾਂ 'ਤੇ ਕੰਮ ਪੂਰੇ ਜ਼ੋਰਾਂ 'ਤੇ ਚਲ ਰਿਹਾ ਸੀ। ਕਿਉਂਕਿ ਯਾਦਗਾਰ 'ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਸਨ, ਇਸ ਲਈ ਇਹ ਫੈਸਲਾ ਕੀਤਾ ਗਿਆ ਸੀ ਕਿ ਯਾਦਗਾਰ 'ਚ ਸੈਲਾਨੀਆਂ ਦੀ ਐਂਟਰੀ 15 ਫਰਵਰੀ 2020 ਤੋਂ 12 ਅਪ੍ਰੈਲ 2020 ਤੱਕ ਬੰਦ ਰੱਖੀ ਜਾਵੇਗੀ ਤਾਂ ਜੋ ਚਲ ਰਿਹਾ ਕੰਮ ਨਿਰਧਾਰਿਤ ਮਿਤੀ ਤੱਕ ਮੁਕੰਮਲ ਕੀਤਾ ਜਾ ਸਕੇ। ਹਾਲਾਂਕਿ ਕੋਵਿਡ-19 ਸੰਕਟ ਕਾਰਨ ਉਕਤ ਕੰਮ ਪ੍ਰਭਾਵਿਤ ਹੋ ਗਿਆ। ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਯਾਦਗਾਰ ਵਿਖੇ ਸੈਲਾਨੀਆਂ ਦੀ ਆਵਾਜਾਈ 'ਤੇ ਪਾਬੰਦੀ ਨੂੰ 31 ਜੁਲਾਈ 2020 ਤੱਕ ਵਧਾ ਦਿੱਤਾ ਜਾਵੇ। 

*****

 

ਐੱਨਬੀ/ਏਕੇਜੇ/ਓਏ



(Release ID: 1632792) Visitor Counter : 116