ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਏਰੀਜ਼ ਦੁਆਰਾ ਆਉਣ ਵਾਲੇ ਸੂਰਜ ਗ੍ਰਹਿਣ ਦਾ ਸੋਸ਼ਲ ਮੀਡੀਆ ਉੱਤੇ ਸਿੱਧੇ ਪ੍ਰਸਾਰਣ ਦਾ ਪ੍ਰਬੰਧ ਕੀਤਾ ਜਾਵੇਗਾ
ਸੂਰਜ ਗ੍ਰਹਿਣ ਦਾ ਸਿੱਧਾ ਪ੍ਰਸਾਰਣ ਜ਼ੂਮ, ਯੂ-ਟਿਊਬ ਅਤੇ ਫੇਸਬੁੱਕ ਰਾਹੀਂ ਕੀਤਾ ਜਾ ਰਿਹਾ ਹੈ
"ਖਗੋਲੀ ਘਟਨਾਵਾਂ, ਜਿਵੇਂ ਕਿ ਗ੍ਰਹਿਣ ਉਹ ਵਿਸ਼ੇਸ਼ ਮੌਕੇ ਹੁੰਦੇ ਹਨ ਜੋ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਅਤੇ ਸਿੱਖਿਅਤ ਕਰਦੇ ਹਨ ਅਤੇ ਬਿਨਾ ਸ਼ੱਕ ਸਮਾਜ ਨੂੰ ਵੀ ਵੱਡੇ ਪੱਧਰ ਉੱਤੇ ਵਿਗਿਆਨ ਪ੍ਰਤੀ ਉਤਸ਼ਾਹਿਤ ਕਰਦੇ ਹਨ ਅਤੇ ਉਨ੍ਹਾਂ ਵਿੱਚ ਵਿਗਿਆਨਕ ਮਨੋਵ੍ਰਿਤੀ ਭਰਦੇ ਹਨ," ਡੀਐੱਸਟੀ ਦੇ ਸਕੱਤਰ ਸ਼੍ਰੀ ਆਸ਼ੂਤੋਸ਼ ਸ਼ਰਮਾ
Posted On:
19 JUN 2020 10:57AM by PIB Chandigarh
ਇਕ ਐਨੂਲਰ ਸੂਰਜ ਗ੍ਰਹਿਣ 21 ਜੂਨ, 2020 ਨੂੰ ਭਾਰਤ ਦੇ ਉੱਤਰੀ ਹਿੱਸਿਆਂ ਵਿੱਚ ਸਵੇਰੇ 10:25 ਤੇ ਸ਼ੁਰੂ ਹੋਵੇਗਾ। ਇਸ ਸੰਦਰਭ ਵਿੱਚ ਆਰੀਆਭੱਟ ਰਿਸਰਚ ਇੰਸਟੀਟਿਊਟ ਆਵ੍ ਅਬਜ਼ਰਵੇਸ਼ਨਲ ਸਾਇੰਸਿਜ਼ (ਏਰੀਜ਼), ਨੈਨੀਤਾਲ, ਜੋ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦਾ ਇੱਕ ਖੁਦਮੁਖਤਿਆਰ ਅਦਾਰਾ ਹੈ, ਨੇ ਸੂਰਜ ਗ੍ਰਹਿਣ ਬਾਰੇ ਇਕ ਵਿਸ਼ੇਸ਼ ਲੈਕਚਰ 'ਦਿ ਸਾਇੰਸ ਆਵ੍ ਸੋਲਰ ਐਕਲਿਪਸਿਜ਼' ਏਰੀਜ਼ ਦੇ ਡਾਇਰੈਕਟਰ ਪ੍ਰੋ. ਦੀਪਾਂਕਰ ਬੈਨਰਜੀ ਦੁਆਰਾ 19 ਜੂਨ, 2020 ਨੂੰ ਦੁਪਹਿਰ ਬਾਅਦ 3:30 ਵਜੇ ਆਯੋਜਿਤ ਕੀਤਾ ਹੈ, ਜਿਸ ਦਾ ਸਿੱਧਾ ਪ੍ਰਸਾਰਣ ਜ਼ੂਮ, ਯੂ-ਟਿਊਬ ਅਤੇ ਫੇਸਬੁੱਕ ਰਾਹੀਂ ਕੀਤਾ ਜਾ ਰਿਹਾ ਹੈ।
ਸੂਰਜ ਗ੍ਰਹਿਣ ਅਫਰੀਕਾ, ਏਸ਼ੀਆ ਅਤੇ ਯੂਰਪ ਦੇ ਕੁਝ ਹਿੱਸਿਆਂ ਅਤੇ ਦਿਲਚਸਪੀ ਭਰੇ ਢੰਗ ਨਾਲ ਗ੍ਰਹਿਣ ਦੇ ਸਿਖਰ ਉੱਤੇ ਭਾਰਤ ਦੇ ਉੱਤਰੀ ਹਿੱਸਿਆਂ ਵਿੱਚ ਸਵੇਰੇ 10:25 ਵਜੇ ਤੋਂ ਲੈ ਕੇ ਦੁਪਹਿਰ 12:08 ਵਜੇ ਤੱਕ ਵੱਧ ਤੋਂ ਵੱਧ ਸਥਾਨਾਂ ਉੱਤੇ ਨਜ਼ਰ ਆਵੇਗਾ ਅਤੇ 1:54 ਵਜੇ ਖਤਮ ਹੋ ਜਾਵੇਗਾ। ਇੱਕ ਐਨੂਲਰ ਗ੍ਰਹਿਣ 26 ਦਸੰਬਰ, 2019 ਨੂੰ ਦੱਖਣੀ ਭਾਰਤ ਵਿੱਚ ਨਜ਼ਰ ਆਇਆ ਸੀ ਅਤੇ ਇਹ ਅੰਸ਼ਕ ਤੌਰ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਨਜ਼ਰ ਆਇਆ ਸੀ। ਅਗਲਾ ਐਨੂਲਰ ਸੂਰਜ ਗ੍ਰਹਿਣ ਭਾਰਤ ਵਿੱਚ ਅਗਲੇ ਦਹਾਕੇ ਵਿੱਚ ਨਜ਼ਰ ਆਉਣ ਦੀ ਆਸ ਹੈ ਅਤੇ ਇਹ 21 ਮਈ, 2031 ਨੂੰ ਲਗੇਗਾ। ਪੂਰਨ ਸੂਰਜ ਗ੍ਰਹਿਣ 20 ਮਾਰਚ, 2034 ਨੂੰ ਨਜ਼ਰ ਆਵੇਗਾ।
ਸੂਰਜ ਗ੍ਰਹਿਣ ਉਸ ਵੇਲੇ ਲਗਦਾ ਹੈ ਜਦੋਂ ਚੰਦਰਮਾ (ਨਵੇਂ ਚੰਦ ਪੜਾਅ 'ਤੇ) ਸੂਰਜੀ ਡਿਸਕ ਨੂੰ ਅੰਸ਼ਕ ਤੌਰ ‘ਤੇ ਜਾਂ ਪੂਰੀ ਤਰ੍ਹਾਂ ਬਲਾਕ ਕਰ ਦੇਂਦਾ ਹੈ, ਨਤੀਜੇ ਵਜੋਂ ਅੰਸ਼ਕ, ਐਨੂਲਰ ਅਤੇ ਪੂਰਨ ਸੂਰਜ ਗ੍ਰਹਿਣ ਵਾਰੀ ਵਾਰੀ ਲਗਣਗੇ। ਗ੍ਰਹਿਣ ਦੌਰਾਨ ਚੰਦਰਮਾ ਦਾ ਪਰਛਾਵਾਂ ਪੂਰੀ ਤਰ੍ਹਾਂ ਧਰਤੀ ਉੱਤੇ ਪਵੇਗਾ ਅਤੇ ਇਸ ਤਰ੍ਹਾਂ ਇਕ ਕਾਲਾ ਖੇਤਰ ਪੈਦਾ ਹੋਵੇਗਾ ਜਿਸ ਨੂੰ ਕਿ ਅੰਬਰਾ ਕਿਹਾ ਜਾਂਦਾ ਹੈ ਅਤੇ ਇਸ ਦੇ ਮੁਕਾਬਲਤਨ ਇਕ ਘੱਟ ਕਾਲਾ ਹਿੱਸਾ ਹੈ ਜਿਸ ਨੂੰ ਪਨੰਬਰਾ ਕਿਹਾ ਜਾਂਦਾ ਹੈ। ਪੂਰਨ ਸੂਰਜ ਗ੍ਰਹਿਣ ਬਹੁਤ ਹੀ ਘੱਟ ਲਗਦਾ ਹੈ। ਭਾਵੇਂ ਅਸੀਂ ਹਰ ਮਹੀਨੇ ਇਕ ਨਵਾਂ ਚੰਦਰਮਾ ਦੇਖਦੇ ਹਾਂ ਪਰ ਅਸੀਂ ਗ੍ਰਹਿਣ ਆਮ ਤੌਰ ‘ਤੇ ਨਹੀਂ ਦੇਖ ਸਕਦੇ। ਅਜਿਹਾ ਇਸ ਤੱਥ ਕਰਕੇ ਹੈ ਕਿ ਚੰਦਰਮਾ ਦਾ ਧੁਰਾ ਇੱਕ ਤਕਰੀਬਨ 5 ਡਿਗਰੀ ਦੇ ਕੋਣ ਉੱਤੇ ਧਰਤੀ-ਸੂਰਜ ਪਲੇਨ ਉੱਤੇ ਝੁਕਿਆ ਹੁੰਦਾ ਹੈ। ਇਸ ਨਾਲ ਸੂਰਜ, ਚੰਦਰਮਾ ਅਤੇ ਧਰਤੀ ਇੱਕ ਸਿੱਧੀ ਰੇਖਾ ਵਿੱਚ ਆ ਜਾਂਦੇ ਹਨ ਜੋ ਕਿ ਇਕ ਅਨੋਖੀ ਖਗੋਲੀ ਘਟਨਾ ਹੈ।
ਡੀਐੱਸਟੀ ਦੇ ਸਕੱਤਰ ਸ਼੍ਰੀ ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਖਗੋਲੀ ਘਟਨਾਵਾਂ, ਜਿਵੇਂ ਕਿ ਗ੍ਰਹਿਣ ਉਹ ਵਿਸ਼ੇਸ਼ ਮੌਕੇ ਹੁੰਦੇ ਹਨ ਜੋ ਜੋ ਨੌਜਵਾਨਾਂ ਨੂੰ ਉਤਸ਼ਾਹਿਤ ਅਤੇ ਸਿੱਖਿਅਤ ਕਰਦੇ ਹਨ ਅਤੇ ਬਿਨਾ ਸ਼ੱਕ ਸਮਾਜ ਨੂੰ ਵੀ ਵੱਡੇ ਪੱਧਰ ਉੱਤੇ ਵਿਗਿਆਨ ਪ੍ਰਤੀ ਉਤਸ਼ਾਹਿਤ ਕਰਦੇ ਹਨ ਅਤੇ ਉਨ੍ਹਾਂ ਵਿੱਚ ਵਿਗਿਆਨਕ ਮਨੋਵ੍ਰਿਤੀ ਭਰਦੇ ਹਨ।"
ਏਰੀਜ਼ ਨੇ ਉਨਾਂ ਕਾਰਜਾਂ ਦੀ ਇੱਕ ਵਿਸ਼ੇਸ਼ ਲਿਸਟ ਦਿੱਤੀ ਹੈ ਜਿਨ੍ਹਾਂ ਨੂੰ ਗ੍ਰਹਿਣ ਦੌਰਾਨ ਕਰਨਾ ਜਾਂ ਨਹੀਂ ਕਰਨਾ ਚਾਹੀਦਾ -
ਕਰਨ ਵਾਲੇ ਕੰਮ
1. ਗ੍ਰਹਿਣ ਦੇਖਣ ਲਈ ਗ੍ਰਹਿਣ ਵਾਲੇ ਸ਼ੀਸ਼ੇ (ਆਈਐੱਸਓ ਸਰਟੀਫਾਈਡ) ਜਾਂ ਕੈਮਰਾ ਜਿਸ ਵਿੱਚ ਕਿ ਵਿਸ਼ੇਸ਼ ਫਿਲਟਰ ਲੱਗੇ ਹੋਣ, ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਕਿ ਅੱਖਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।
2. ਪਿੰਨ ਹੋਲ ਕੈਮਰੇ ਜਾਂ ਟੈਲੀਸਕੋਪ ਦੀ ਮਦਦ ਨਾਲ ਸਕ੍ਰੀਨ ਉੱਤੇ ਪਰਛਾਵਾਂ ਲੈਣਾ ਐਨੂਲਰ ਸੂਰਜ ਗ੍ਰਹਿਣ ਦੇਖਣ ਲਈ ਸਭ ਤੋਂ ਸੁਰੱਖਿਅਤ ਢੰਗ ਹੈ।
3. ਗ੍ਰਹਿਣ ਦੌਰਾਨ ਕੋਈ ਚੀਜ਼ ਖਾਣਾ, ਪੀਣਾ ਜਾਂ ਨਹਾਉਣਾ ਗਲਤ ਨਹੀਂ ਹੈ। ਗ੍ਰਹਿਣ ਦੇਖਣਾ ਸ਼ਾਨਦਾਰ ਲਗਦਾ ਹੈ।
ਨਾ ਕਰਨ ਵਾਲੇ ਕੰਮ
1. ਨੰਗੀਆਂ ਅੱਖਾਂ ਨਾਲ ਸਿੱਧੇ ਤੌਰ ‘ਤੇ ਸੂਰਜ ਵੱਲ ਨਾ ਦੇਖੋ।
2. ਐਕਸ-ਰੇ ਫਿਲਮ ਜਾਂ ਆਮ ਚਸ਼ਮੇ (ਯੂਵੀ ਪ੍ਰੋਟੈਕਸ਼ਨ ਨਾਲ ਵੀ) ਸੂਰਜ ਗ੍ਰਹਿਣ ਨਾ ਦੇਖੋ।
3. ਗ੍ਰਹਿਣ ਦੇਖਣ ਲਈ ਪੇਂਟ ਕੀਤੇ ਸ਼ੀਸ਼ੇ ਦੀ ਵਰਤੋਂ ਨਾ ਕਰੋ।
4. ਇਸ ਗ੍ਰਹਿਣ ਨੂੰ ਦੇਖਣਾ ਨਾ ਭੁੱਲੋ।
*****
ਐੱਨਬੀ /ਜੀਐੱਸ/(ਡੀਐੱਸਟੀ)
(Release ID: 1632697)
Visitor Counter : 184