ਰੱਖਿਆ ਮੰਤਰਾਲਾ
ਭਾਰਤੀ ਹਥਿਆਰਬੰਦ ਬਲਾਂ ਦੀ ਇੱਕ ਟੁਕੜੀ ਰੂਸ ਵਿੱਚ ਵਿਜੈ ਦਿਵਸ ਪਰੇਡ - 2020 ਵਿੱਚ ਹਿੱਸਾ ਲਵੇਗੀ
Posted On:
19 JUN 2020 12:13PM by PIB Chandigarh
ਭਾਰਤੀ ਹਥਿਆਰਬੰਦ ਬਲਾਂ ਦੇ ਤਿੰਨਾਂ ਅੰਗਾਂ ਦੀ ਇੱਕ ਟੁਕੜੀ ਕਰਨਲ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ 24 ਜੂਨ 2020 ਨੂੰ ਰੂਸ ਦੀ ਰਾਜਧਾਨੀ ਮਾਸਕੋ ਦੇ ਰੈੱਡ ਸਕਵੇਅਰ ਉੱਤੇ ਆਯੋਜਿਤ ਮਿਲਟਰੀ ਪਰੇਡ ਵਿੱਚ ਹਿੱਸਾ ਲਵੇਗੀ। ਇਸ ਵਿੱਚ ਸੈਨਾ ਦੇ ਸਾਰੇ 75 ਰੈਂਕ ਦੇ ਮਿਲਟਰੀ ਕਰਮੀ ਸ਼ਾਮਲ ਰਹਿਣਗੇ। ਇਹ ਪਰੇਡ ਦੂਜੇ ਵਿਸ਼ਵ ਯੁੱਧ (1941-1945) ਵਿੱਚ ਸੋਵੀਅਤ ਸੰਘ ਨੂੰ ਮਿਲੀ ਵਿਜੈ ਦੀ 75ਵੀਂ ਵਰ੍ਹੇਗੰਢ ਸਬੰਧੀ ਆਯੋਜਿਤ ਕੀਤੀ ਜਾ ਰਹੀ ਹੈ।
ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਭਾਰਤੀ ਸੈਨਿਕਾਂ ਦੀ ਟੁਕੜੀ ਮਿੱਤਰ ਰਾਸ਼ਟਰਾਂ ਦੀ ਸੈਨਾ ਵਿੱਚ ਸ਼ਾਮਲ ਸਭ ਤੋਂ ਵੱਡੀਆਂ ਮਿਲਟਰੀ ਟੁਕੜੀਆਂ ਵਿੱਚੋਂ ਇੱਕ ਸੀ ਜਿਸ ਨੇ ਉੱਤਰੀ ਅਤੇ ਪੂਰਬੀ ਅਫਰੀਕਾ, ਪੱਛਮੀ ਰੇਗਿਸਤਾਨ ਅਤੇ ਯੂਰਪ ਵਿੱਚ ਭਿਆਨਕ ਸੰਘਰਸ਼ ਵਾਲੇ ਖੇਤਰਾਂ ਵਿੱਚ ਧੁਰੀ ਰਾਸ਼ਟਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਮੁਹਿੰਮਾਂ ਵਿੱਚ 87 ਹਜ਼ਾਰ ਤੋਂ ਅਧਿਕ ਭਾਰਤੀ ਸੈਨਿਕਾਂ ਨੇ ਆਪਣਾ ਬਲੀਦਾਨ ਦਿੱਤਾ ਅਤੇ 34354 ਜਖ਼ਮੀ ਹੋਏ। ਭਾਰਤੀ ਸੈਨਿਕਾਂ ਨੇ ਨਾ ਕੇਵਲ ਸਾਰੇ ਮੋਰਚਿਆਂ ਉੱਤੇ ਯੁੱਧ ਵਿੱਚ ਹਿੱਸਾ ਲਿਆ ਬਲਕਿ ਇਰਾਨ ਤੋਂ ਹੋ ਕੇ ਗੁਜਰਨ ਵਾਲੇ ਲੀਜ ਮਾਰਗ ਉੱਤੇ ਲੌਜਿਸਟਿਕ ਸਮਰਥਨ ਵੀ ਸੁਨਿਸ਼ਚਿਤ ਕੀਤਾ, ਜਿਸ ਰਾਹੀਂ ਹਥਿਆਰ, ਗੋਲਾ - ਬਾਰੂਦ, ਉਪਕਰਣ ਅਤੇ ਭੋਜਨ ਸਮੱਗਰੀ ਸੋਵੀਅਤ ਸੰਘ, ਇਰਾਨ ਅਤੇ ਇਰਾਕ ਤੱਕ ਪਹੁੰਚਾਈ ਜਾ ਸਕੀ। ਭਾਰਤੀ ਸੈਨਿਕਾਂ ਦੀ ਵੀਰਤਾ ਨੂੰ ਚਾਰ ਹਜ਼ਾਰ ਤੋਂ ਅਧਿਕ ਅਲੰਕਰਣਾਂ ਨਾਲ ਸਨਮਾਨਿਤ ਕੀਤਾ ਗਿਆ , ਜਿਸ ਵਿੱਚ 18 ਵਿਕਟੋਰੀਆ ਅਤੇ ਜਾਰਜ ਕ੍ਰੌਸ ਪੁਰਸਕਾਰ ਵੀ ਸ਼ਾਮਲ ਸਨ। ਤਤਕਾਲੀਨ ਸੋਵੀਅਤ ਸੰਘ ਨੇ ਭਾਰਤੀ ਹਥਿਆਰਬੰਦ ਬਲਾਂ ਦੀ ਵੀਰਤਾ ਦੀ ਸਰਾਹਨਾ ਕੀਤੀ ਅਤੇ ਸੋਵੀਅਤ ਸੰਘ ਦੀ ਸਰਬਉੱਚ ਸੰਸਥਾ ਪ੍ਰਿਜ਼ੀਡੀਅਮ ਦੁਆਰਾ 23 ਮਈ 1944 ਨੂੰ ਪਾਸ ਇੱਕ ਸਰਕਾਰੀ ਆਦੇਸ਼ ਰਾਹੀਂ ਰਾਇਲ ਇੰਡੀਅਨ ਆਰਮੀ ਸਰਵਿਸ ਕੋਰ ਦੇ ਭਾਰਤੀ ਸੈਨਿਕ ਸੂਬੇਦਾਰ ਨਾਰਾਇਣ ਰਾਵ ਨਿੱਕਮ ਅਤੇ ਹਵਲਦਾਰ ਗਜੇਂਦਰ ਸਿੰਘ ਚੰਦ ਨੂੰ ਰੈੱਡ ਸਟਾਰ ਦੇ ਪ੍ਰਤਿਸ਼ਿਠਤ ਅੰਲਕਰਣ ਨਾਲ ਸਨਮਾਨਿਤ ਕੀਤਾ ਗਿਆ। ਇਸ ਸਰਕਾਰੀ ਆਦੇਸ਼ ਉੱਤੇ ਮਿਖਾਈਲ ਕਲੀਨਿਨ ਅਤੇ ਅਲੈਗਜ਼ੈਂਡਰ ਗਾਰਕਿਨ ਨੇ ਦਸਤਖ਼ਤ ਕੀਤੇ ਸਨ।
ਵਿਜੈ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲੇ ਸੈਨਾ ਦਲ ਦੀ ਟੁਕੜੀ ਦੀ ਅਗਵਾਈ ਸਿੱਖ ਲਾਈਟ ਇਨਫੈਂਟ੍ਰੀ ਰੈਜੀਮੈਂਟ ਦੇ ਇੱਕ ਵੱਡੇ ਰੈਂਕ ਦੇ ਅਧਿਕਾਰੀ ਕਰਨਗੇ। ਇਸ ਰੈਜੀਮੈਂਟ ਨੇ ਦੂਜੇ ਵਿਸ਼ਵ ਯੁੱਧ ਵਿੱਚ ਬਹੁਤ ਬਹਾਦਰੀ ਨਾਲ ਲੜਾਈ ਲੜੀ ਸੀ ਅਤੇ ਇਸ ਦੇ ਲਈ ਚਾਰ ਬੈਟਲ ਆਨਰਸ ਅਤੇ ਦੋ ਮਿਲਟਰੀ ਕਰੌਸ ਦੇ ਨਾਲ ਹੀ ਕਈ ਹੋਰ ਵੀਰਤਾ ਪੁਰਸਕਾਰ ਪ੍ਰਾਪਤ ਦਾ ਗੌਰਵ ਹਾਸਲ ਕੀਤਾ ਸੀ।
***
ਕਰਨਲ ਅਮਨ ਆਨੰਦ
ਪੀਆਰਓ (ਆਰਮੀ)
(Release ID: 1632692)
Visitor Counter : 202