ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਰਬ (SERB) ਸਮਰਥਿਤ ਅਧਿਐਨ ਨੇ ਦਰਸਾਇਆ ਹੈ ਕਿ ਕੋਵਿਡ-19 ਮਰੀਜ਼ਾਂ ਵਿੱਚ ਸਾਹ ਪ੍ਰਣਾਲੀ ਦੇ ਵਿਗੜ ਜਾਣ ਨਾਲ ਮਰੀਜ਼ ਦੀ ਮੌਤ ਹੋ ਸਕਦੀ ਹੈ

Posted On: 18 JUN 2020 5:15PM by PIB Chandigarh


ਸੀਐੱਸਆਈਆਰ - ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਬਾਇਓਲੋਜੀ (ਆਈਆਈਸੀਬੀ), ਕੋਲਕਾਤਾ ਦੇ ਖੋਜੀਆਂ ਦੀ ਟੀਮ ਨੇ ਸਾਰਸ-ਕੋਵ-2 ਦੀ ਨਿਊਰੋ-ਇਨਵੇਸਿਵ ਸਮਰੱਥਾ ਦਾ ਜਾਇਜ਼ਾ ਲਿਆ ਅਤੇ ਸੁਝਾਅ ਦਿੱਤਾ ਹੈ ਕਿ ਇਹ ਵਾਇਰਸ ਦਿਮਾਗ ਦੇ ਸਾਹ ਸਬੰਧੀ ਕੇਂਦਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਧਿਆਨ ਕੇਂਦਰੀ ਨਰਵਸ ਸਿਸਟਮ ਦੇ ਸਾਹ ਸਬੰਧੀ ਕੇਂਦਰ ਉੱਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ ਤਾਂ ਹੀ ਕੋਵਿਡ-19 ਕਾਰਨ ਹੋਈ ਮੌਤ ਬਾਰੇ ਪਤਾ ਲਗ ਸਕਦਾ ਹੈ।

ਏਸੀਐੱਸ ਕੈਮੀਕਲ ਨਿਊਰੋ ਸਾਇੰਸ ਵਿੱਚ ਪ੍ਰਕਾਸ਼ਿਤ ਇੱਕ ਪਰਚੇ, ਜਿਸ ਦੀ ਹਿਮਾਇਤ ਸਾਇੰਸ ਅਤੇ ਇੰਜੀਨੀਅਰਿੰਗ ਖੋਜ ਬੋਰਡ (ਸਰਬ-SERB)), ਜੋ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਕਾਨੂੰਨੀ ਸੰਸਥਾ ਹੈ, ਨੇ ਸਾਰਸ-ਕੋਵ-2 ਵਾਇਰਸ ਬਾਰੇ ਕਿਹਾ ਹੇ ਕਿ ਉਹ ਮਨੁੱਖੀ ਦਿਮਾਗ ਦੇ ਅੰਦਰ ਨੱਕ ਰਾਹੀਂ ਦਾਖ਼ਲ ਹੋ ਸਕਦਾ ਹੈ ਅਤੇ ਦਿਮਾਗ ਦੇ ਓਲਫੈਕਟਰੀ ਬਲਬ ਤੱਕ ਪਹੁੰਚ ਸਕਦਾ ਹੈ। ਉਥੋਂ ਇਹ ਵਾਇਰਸ ਪ੍ਰੀਬੋਟਜ਼ਿੰਗਰ ਕੰਪਲੈਕਸ (ਪੀਬੀਸੀ), ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਹ ਕੰਪਲੈਕਸ ਦਿਮਾਗ ਦਾ ਪ੍ਰਾਇਮਰੀ ਕੇਂਦਰ ਹੁੰਦਾ ਹੈ ਜੋ ਕਿ ਸਾਹ ਸਬੰਧੀ ਤਾਲ ਉੱਤੇ ਕੰਟਰੋਲ ਰੱਖਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦਿਮਾਗ ਵਿੱਚ ਸਾਹ ਸਬੰਧੀ ਕੇਂਦਰ ਦਾ ਨਸ਼ਟ ਹੋਣਾ ਕੋਵਿਡ-19 ਮਰੀਜ਼ਾਂ ਦੀ ਮੌਤ ਦਾ ਕਾਰਨ ਬਣਦਾ ਹੈ।

ਡਾ. ਪ੍ਰੇਮ ਤ੍ਰਿਪਾਠੀ, ਡਾ. ਉਪਾਸਨਾ ਰੇਅ, ਡਾ.ਅਮਿਤ ਸ਼੍ਰੀਵਾਸਤਵ ਅਤੇ ਡਾ. ਸੋਨੂ ਗਾਂਧੀ ‘ਤੇ ਅਧਾਰਿਤ ਟੀਮ ਨੇ ਚਰਚਾ ਕੀਤੀ  ਕਿ ਭਾਵੇਂ ਫੇਫੜੇ ਸਭ ਤੋਂ ਵੱਧ ਪ੍ਰਭਾਵਿਤ ਅੰਗ ਹੁੰਦੇ ਹਨ, ਪਰ ਕਈ ਹੋਰ ਅੰਗ ਜਿਵੇਂ ਕਿ ਦਿਮਾਗ ਵੀ ਇਸ ਤੋਂ ਪ੍ਰਭਾਵਿਤ ਹੁੰਦਾ ਹੈ। ਇਹ ਉਹ ਪਹਿਲੀ ਰਿਪੋਰਟ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਰਸ-ਕੋਵ-2 ਬ੍ਰੇਨਸਟੈਮ ਦੀ ਪੀਬੀਸੀ ਨੂੰ ਨਿਸ਼ਾਨਾ ਬਣਾ ਸਕਦਾ ਹੈ, ਜੋ ਕਿ ਸਾਹ ਲੈਣ ਸਬੰਧੀ ਸਿਸਟਮ ਨੂੰ ਕੰਟਰੋਲ ਕਰਦਾ ਹੈ ਅਤੇ ਕੋਵਿਡ-19 ਮਰੀਜ਼ਾਂ ਦੇ ਸਾਹ ਲੈਣ ਸਬੰਧੀ ਢਾਂਚੇ ਨੂੰ ਨਸ਼ਟ ਕਰ ਸਕਦਾ ਹੈ।

ਵਿਗਿਆਨੀਆਂ ਨੇ ਸੁਝਾਅ ਦਿੱਤਾ ਹੈ ਕਿ ਕੋਵਿਡ-19 ਮਰੀਜ਼ਾਂ ਦਾ ਸੈਰੀਬਰੋ ਸਪਾਈਨਲ ਤਰਲ ਅਤੇ ਮਰ ਗਏ ਮਰੀਜ਼ਾਂ ਦੇ ਪੋਸਟਮਾਰਟਮ ਦਿਮਾਗ ਦਾ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ ਤਾਕਿ ਸਾਰਸ-ਕੋਵ-2 ਦੇ ਦਾਖਲੇ ਦੇ ਰਾਹ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕੇ ਅਤੇ ਇਸ ਦੇ ਸਾਹ ਪ੍ਰਣਾਲੀ ਵਿੱਚ ਫੈਲਣ ਬਾਰੇ ਪਤਾ ਲਗਾਇਆ ਜਾ ਸਕੇ।

ਪ੍ਰੀਬੋਟਜ਼ਿੰਗਰ ਕੰਪਲੈਕਸ ਸਾਹ ਸਬੰਧੀ ਮੁਢਲੇ ਕੰਪਨ ਲਈ ਕੰਮ ਕਰਦਾ ਹੈ ਅਤੇ ਇਸ ਨੂੰ ਸਾਹ ਪ੍ਰਣਾਲੀ ਦੇ ਕੇਂਦਰ ਵਜੋਂ ਗਿਣਿਆ ਜਾਂਦਾ ਹੈ। ਪਹਿਲਾਂ ਇਹ ਦਰਸਾਇਆ ਗਿਆ ਸੀ ਕਿ ਪੀਬੀਸੀ ਵਿੱਚ ਜੋ ਗੜਬੜ ਹੁੰਦੀ ਹੈ ਉਹ ਸਾਹ ਰੁਕਣ ਕਾਰਨ ਹੁੰਦੀ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਦੀ ਸਾਹ ਲੈਣ ਦੇ ਤਾਲ ਪੈਦਾ ਹੋਣ ਵਿੱਚ ਕੇਂਦਰੀ ਭੂਮਿਕਾ ਹੈ। ਇਹ ਸੰਭਵ ਹੈ ਕਿ ਸਾਰਸ-ਕੋਵ-2 ਸਾਹ ਸਬੰਧੀ ਕੇਂਦਰ ਨੂੰ ਬੰਦ ਕਰ  ਸਕਦਾ ਹੈ ਅਤੇ ਇਸ ਦੇ ਬਦਲੇ ਵਿੱਚ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਅਤੇ  ਬਰੇਨਸਟੈਮ ਦਾ ਪੀਬੀਸੀ ਨਸ਼ਟ ਹੋ ਜਾਂਦਾ ਹੈ। ਭਾਵੇਂ ਇਸ ਅਨੁਮਾਨ ਨੂੰ ਸਾਰਸ-ਕੋਵ-2 ਦੁਆਰਾ ਜਾਇਜ਼ਾ ਠਹਿਰਾਏ ਜਾਣ ਦੀ ਲੋੜ ਹੈ ਪਰ ਕਿੰਗਜ਼ ਕਾਲਜ ਲੰਡਨ, ਯੂਕੇ ਦੇ ਵਿਗਿਆਨੀਆਂ ਦੇ ਇਕ ਗਰੁੱਪ ਨੇ ਇਕ ਤਾਜ਼ਾ ਅਧਿਐਨ  ਵਿੱਚ ਜੋ ਸੁੰਘਣ ਦੀ ਸ਼ਕਤੀ ਚਲੇ ਜਾਣ ਬਾਰੇ ਕਿਹਾ ਸੀ ਉਹ ਕੋਵਿਡ-19 ਮਰੀਜ਼ਾਂ ਦੇ ਮੁੱਖ ਚਿੰਨ੍ਹਾਂ ਵਿੱਚ ਸ਼ਾਮਿਲ ਸੀ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸੇ ਰਾਹ ਉੱਤੇ ਇਸ ਦੀ ਸ਼ਮੂਲੀਅਤ ਹੋ ਸਕਦੀ ਹੈ ਜਿਸ ਰਾਹੀਂ ਸਾਰਸ-ਕੋਵ-2 ਦਿਮਾਗ ਵਿੱਚ ਦਾਖਲ ਹੋ ਸਕਦਾ ਹੈ।

ਸਾਰਸ-ਕੋਵ-2 ਅਤੇ ਸਾਰਸ-ਕੋਵ ਉੱਚ ਪੱਧਰ ਦੇ ਡੀਐੱਨਏ ਸੀਕੁਐਂਸ ਨੂੰ ਸਾਂਝਾ ਹੀ ਨਹੀਂ ਕਰਦੇ ਬਲਕਿ ਇਹ ਦੋਵੇਂ ਇੱਕੋ ਜਿਹੇ ਐਂਜੀਓਟੈਂਸਿਨ-ਕਨਵਰਟਿੰਗ ਐੱਨਜ਼ਾਈਮ 2 (ਏਸੀਈ2) ਦੇ ਸੰਵੇਦਕ ਹਨ, ਜਿਸ ਰਾਹੀਂ ਵਾਇਰਸ ਨਿਸ਼ਾਨੇ ਤੇ ਲਏ ਸੈਲ ਵਿੱਚ ਦਾਖਲ ਹੁੰਦਾ ਹੈ। ਇਸ ਕਾਰਨ ਹੀ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਉਹ ਢਾਂਚਾ ਜਿਸ ਰਾਹੀਂ ਸਾਰਸ-ਕੋਵ ਮੇਜ਼ਬਾਨ ਸੈਲ ਨੂੰ ਪ੍ਰਭਾਵਿਤ ਕਰਦਾ ਹੈ, ਉਹ ਸਾਰਸ-ਕੋਵ-2 ਲਈ ਵੀ ਹੋ ਸਕਦਾ ਹੈ।

ਅਧਿਐਨ  ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਇਹ ਅਹਿਮ ਹੈ ਕਿ ਕੋਵਿਡ-19 ਦੇ ਮਰੀਜ਼ਾਂ ਦੀ ਨਿਊਰੋਲੋਜੀਕਲ ਚਿੰਨ੍ਹਾਂ ਕਾਰਨ ਸਿਰਫ ਸਕ੍ਰੀਨਿੰਗ ਹੀ ਨਾ ਕੀਤੀ ਜਾਵੇ, ਸਗੋਂ ਜਦੋਂ ਅਜਿਹੇ ਚਿੰਨ੍ਹ ਨਜ਼ਰ ਆਉਣ ਤਾਂ ਉਸ ਦਾ ਹੋਰ ਵਿਸ਼ਲੇਸ਼ਣ ਕੀਤਾ ਜਾਵੇ। ਖੋਜਕਾਰਾਂ ਨੇ ਸੰਕੇਤ ਦਿੱਤਾ ਹੈ ਕਿ ਭਾਵੇਂ ਇਸ ਵੇਲੇ ਕੋਵਿਡ-19 ਦੇ ਮਰੀਜ਼ ਵਿੱਚ ਮੌਤ ਲਈ ਦਿਮਾਗ ਨੂੰ ਪ੍ਰਾਇਮਰੀ ਜਾਂ ਸੈਕੰਡਰੀ ਕਾਰਨ ਨਾ ਮੰਨਿਆ ਜਾਵੇ ਪਰ ਸਾਰਾ ਧਿਆਨ ਸੀਐੱਨਐੱਸ ਦੇ ਸਾਹ ਕੇਂਦਰ ਵੱਲ ਦਿੱਤਾ ਜਾਣਾ ਚਾਹੀਦਾ ਹੈ। ਕੋਵਿਡ-19 ਮਰੀਜ਼ਾਂ ਦੇ ਦਿਮਾਗ ਦੇ ਪੋਸਟਮਾਰਟਮ ਦਾ ਜਾਇਜ਼ਾ ਇਸ ਹਿਸਾਬ ਨਾਲ ਲਿਆ ਜਾ ਸਕਦਾ ਹੈ ਕਿ ਇਸ ਨਾਲ ਦਾਖਲਾ ਰਾਹ ਅਤੇ ਪ੍ਰਭਾਵਿਤ ਖੇਤਰਾਂ ਦਾ ਪਤਾ ਲੱਗੇ ਜਿਨ੍ਹਾਂ ਵਿੱਚ ਦਿਮਾਗ ਦੇ ਸਾਹ ਲੈਣ ਸਬੰਧੀ ਕੇਂਦਰ ਦਾ ਜਾਇਜ਼ਾ ਵੀ ਸ਼ਾਮਿਲ ਹੈ।

ਪ੍ਰਕਾਸ਼ਨ :
https://pubs.acs.org/doi/10.1021/acschemneuro.0c00217 

ਹੋਰ ਵੇਰਵੇ ਲਈ ਕਿਰਪਾ ਕਰਕੇ ਸੰਪਰਕ ਕਰੋ : ਡਾ. ਪ੍ਰੇਮ ਪ੍ਰਕਾਸ਼ ਤ੍ਰਿਪਾਠੀ, ਵਿਗਿਆਨੀ, ਸੀਐੱਸਆਈਆਰ - ਆਈਆਈਸੀਬੀ
ਈਮੇਲ : prem.tripathi@iicb.res.in , ਮੋਬਾਈਲ : +91-8375940775)

ਅਸਵੀਕਾਰ (Disclaimer) - ਉਪਰੋਕਤ ਚਿੱਤਰ ਡਾ. ਤ੍ਰਿਪਾਠੀ ਦੁਆਰਾ ਸਪਲਾਈ ਕੀਤਾ ਗਿਆ ਜੋ ਕਿ ਪ੍ਰਕਾਸ਼ਿਤ ਲੇਖ ਦਾ ਹਿੱਸਾ ਨਹੀਂ ਹੈ। ਕੋਈ ਮਸਲਾ ਪੈਦਾ ਹੋਣ ਤੇ ਜਾਂਚਕਰਤਾ ਨੂੰ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਪਵੇਗੀ।

****

ਐੱਨਬੀ/ਕੇਜੀਐੱਸ(Release ID: 1632479) Visitor Counter : 132