ਰਸਾਇਣ ਤੇ ਖਾਦ ਮੰਤਰਾਲਾ

ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ ਵਿੱਚ ਸੈਨੇਟਰੀ ਨੈਪਕਿਨ 1 ਰੁਪਏ ਪ੍ਰਤੀ ਪੈਡ ਦੀ ਕੀਮਤ ‘ਤੇ ਉਪਲੱਬਧ


ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ ਜ਼ਰੀਏ 10 ਜੂਨ, 2020 ਤੱਕ 3.43 ਕਰੋੜ ਤੋਂ ਵੱਧ ਸੈਨੇਟਰੀ ਨੈਪਕਿਨ ਵੇਚੇ ਗਏ

Posted On: 17 JUN 2020 4:29PM by PIB Chandigarh

ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਮਾਜਿਕ ਮੁਹਿੰਮ ਤਹਿਤ ਜਨਔਸ਼ਧੀ ਸੁਵਿਧਾ ਸੈਨੇਟਰੀ ਨੈਪਕਿਨ ਦੇਸ਼ ਭਰ ਵਿੱਚ 6300 ਤੋਂ ਵੱਧ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ - ਪੀਐੱਮਬੀਜੇਪੀ ਕੇਂਦਰਾਂ ਵਿੱਚ ਘੱਟੋ ਘੱਟ 1/- ਰੁਪਏ ਪ੍ਰਤੀ ਪੈਡ ਦੀ ਕੀਮਤ ਉੱਤੇ ਉਪਲੱਬਧ ਹਨ। ਅਜਿਹੇ ਸੈਨੇਟਰੀ ਨੈਪਕਿਨਾਂ ਦੀ ਮਾਰਕਿਟ ਕੀਮਤ 3/- ਤੋਂ 8/- ਰੁਪਏ ਪ੍ਰਤੀ ਪੈਡ ਦਰਮਿਆਨ ਹੈ।

ਆਪਣੀ ਸ਼ੁਰੂਆਤ (4 ਜੂਨ, 2018) ਤੋਂ ਲੈ ਕੇ 10 ਜੂਨ, 2020 ਤੱਕ 4.61 ਕਰੋੜ ਤੋਂ ਵੱਧ ਸੈਨੇਟਰੀ ਨੈਪਕਿਨਸ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ ਤੋਂ ਵੇਚੇ ਗਏ। 27 ਅਗਸਤ, 2019 ਨੂੰ ਕੀਮਤਾਂ ਵਿੱਚ ਸੋਧ ਤੋਂ ਬਾਅਦ 3.43 ਕਰੋੜ ਪੈਡ 10 ਜੂਨ, 2020 ਤੱਕ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ ਵਿਖੇ ਵੇਚੇ ਗਏ ਹਨ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਔਰਤਾਂ ਨੂੰ ਮਾਸਿਕ ਧਰਮ ਅਤੇ ਮਾਸਿਕ ਧਰਮ ਬਾਰੇ ਅਭਿਆਸ ਬਾਰੇ ਕੁਝ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਮਾਸਿਕ ਸਵੱਛਤਾ ਪ੍ਰਬੰਧਨ ਵਿੱਚ ਵੱਡੀ ਰੁਕਾਵਟ ਸਿੱਧ ਹੁੰਦਾ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ, ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਲੜਕੀਆਂ ਅਤੇ ਔਰਤਾਂ ਦੀ ਸੈਨੇਟਰੀ ਉਤਪਾਦਾਂ ਤੱਕ ਪਹੁੰਚ ਨਹੀਂ ਹੁੰਦੀ ਜਾਂ ਉਹ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੀਆਂ ਕਿਉਂਕਿ ਮਾਰਕਿਟ ਵਿੱਚ ਜੋ ਅਜਿਹਾ ਸਮਾਨ ਮਿਲਦਾ ਹੈ ਉਹ ਥੋੜ੍ਹਾ ਮਹਿੰਗਾ ਹੁੰਦਾ ਹੈ।

ਇਸ ਕਦਮ ਨਾਲ ਇਹ ਯਕੀਨੀ ਬਣੇਗਾ ਕਿ ਭਾਰਤ ਦੀਆਂ ਘੱਟ ਸੁਵਿਧਾਵਾਂ ਪ੍ਰਾਪਤ ਔਰਤਾਂ 'ਸਵੱਛਤਾ, ਸਵਾਸਥਯ ਅਤੇ ਸੁਵਿਧਾ' ਹਾਸਲ ਕਰ ਸਕਣ। ਇਹ ਕਦਮ ਕੇਂਦਰੀ ਫਾਰਮਾਸਿਊਟੀਕਲਸ ਵਿਭਾਗ ਦੁਆਰਾ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸਭ ਲਈ ਪਹੁੰਚਯੋਗ ਅਤੇ ਕੁਆਲਿਟੀ ਸਿਹਤ ਸੰਭਾਲ਼ ਦਾ ਸੁਪਨਾ ਪੂਰਾ ਹੋ ਸਕੇ।

ਸੈਨੇਟਰੀ ਨੈਪਕਿਨ ਵਾਤਾਵਰਨ ਮਿੱਤਰ ਹੁੰਦੇ ਹਨ ਕਿਉਂਕਿ ਇਹ ਪੈਡ ਆਕਸੋ-ਬਾਇਓਡੀਗ੍ਰੇਡੇਬਲ ਸਮਾਨ ਦੇ ਬਣੇ ਹੁੰਦੇ ਹਨ ਜੋ ਕਿ ਏਐਸਟੀਐੱਮ ਡੀ-6954 ਮਿਆਰਾਂ (ਬਾਇਓਡੀਗ੍ਰੇਡੇਬਲ ਟੈਸਟ) ਉੱਤੇ ਖਰੇ ਉਤਰਦੇ ਹਨ। ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ ਤਹਿਤ ਇਹ ਪੈਡ ਇੱਕ ਰੁਪਏ ਪ੍ਰਤੀ ਦੀ ਦਰ ਉੱਤੇ ਵੇਚੇ ਜਾ ਰਹੇ ਹਨ।

ਪੀਐੱਮਬੀਜੇਪੀ ਕੇਂਦਰ ਕੋਵਿਡ-19 ਦੇ ਫੈਲਣ ਕਾਰਨ ਪੈਦਾ ਹੋਈ ਇਸ ਚੁਣੌਤੀ ਦੇ ਸਮੇਂ ਵਿੱਚ ਕੰਮ ਕਰ ਰਹੇ ਹਨ ਅਤੇ ਇਹ ਯਕੀਨੀ ਬਣਾ ਰਹੇ ਹਨ ਕਿ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਹਰ ਉਸ ਵਿਅਕਤੀ ਨੂੰ ਉਪਲੱਬਧ ਹੋਣ ਜਿਸ ਨੂੰ ਕਿ ਉਨ੍ਹਾਂ ਦੀ ਲੋੜ ਹੈ। ਜਨਔਸ਼ਧੀ ਸੁਵਿਧਾ ਸੈਨੇਟਰੀ ਨੈਪਕਿਨਸ ਸਾਰੇ ਕੇਂਦਰਾਂ ਵਿੱਚ ਉਪਲੱਬਧ ਹਨ। ਪੀਐੱਮਬੀਜੇਪੀ ਤਹਿਤ 1.42 ਕਰੋੜ ਪੈਡ ਮਾਰਚ, ਅਪ੍ਰੈਲ ਅਤੇ ਮਈ, 2020 ਮਹੀਨਿਆਂ ਵਿੱਚ ਵੇਚੇ ਗਏ। ਸੁਵਿਧਾ ਪੈਡਸ ਸਾਰੇ ਕੇਂਦਰਾਂ ਵਿੱਚ ਕਾਫੀ ਮਾਤਰਾ ਵਿੱਚ ਉਪਲੱਬਧ ਹਨ।

ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ‘ਤੇ 4 ਜੂਨ, 2018 ਨੂੰ ਭਾਰਤ ਸਰਕਾਰ ਨੇ ਬੜੇ ਮਾਣ ਨਾਲ ਭਾਰਤੀ ਔਰਤਾਂ ਲਈ "ਜਨਔਸ਼ਧੀ ਸੁਵਿਧਾ ਆਕਸੋ -ਬਾਇਓਡੀਗ੍ਰੇਡੇਬਲ ਸੈਨੇਟਰੀ ਨੈਪਕਿਨ" ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ।

*****

ਆਰਸੀਜੇ /ਆਰਕੇਐੱਮ
 



(Release ID: 1632241) Visitor Counter : 297