ਰਸਾਇਣ ਤੇ ਖਾਦ ਮੰਤਰਾਲਾ

ਐੱਚਆਈਐੱਲ ਇੰਡੀਆ ਲਿਮਿਟਿਡ ਦੁਆਰਾ ਇਰਾਨ ਨੂੰ ਲੋਕਸਟ (ਟਿੱਡੀਦਲ) ਕੰਟਰੋਲ ਪ੍ਰੋਗਰਾਮ ਲਈ 25 ਮੀਟ੍ਰਿਕ ਟਨ ਮੈਲਾਥਿਅਨ 95% ਯੂਐੱਲਵੀ ਕੀਟਨਾਸ਼ਕਾਂ ਦੀ ਸਪਲਾਈ

Posted On: 15 JUN 2020 5:14PM by PIB Chandigarh

ਰਸਾਇਣ ਅਤੇ ਖਾਦ ਮੰਤਰਾਲੇ ਦੇ ਤਹਿਤ ਆਉਣ ਵਾਲੇ ਇੱਕ ਪਬਲਿਕ ਸੈਕਟਰ ਅਦਾਰੇ ਅਤੇ ਦੇਸ਼ ਵਿੱਚ ਕੀਟਨਾਸ਼ਕਾਂ ਦਾ ਮੋਹਰੀ ਨਿਰਮਾਤਾ, ਐੱਚਆਈਐੱਲ (ਇੰਡੀਆ) ਲਿਮਿਟਿਡ ਨੇ ਸਰਕਾਰ-ਤੋਂ-ਸਰਕਾਰ ਪਹਿਲ ਦੇ ਤਹਿਤ ਇਰਾਨ ਨੂੰ ਲੋਕਸਟ (ਟਿੱਡੀਦਲ) ਕੰਟਰੋਲ ਪ੍ਰੋਗਰਾਮ ਦੇ ਲਈ 25 ਮੀਟ੍ਰਿਕ ਟਨ ਮੈਲਾਥਿਅਨ 95% ਯੂਐੱਲਵੀ ਕੀਟਨਾਸ਼ਕਾਂ ਦੀ ਸਪਲਾਈ ਕੀਤੀ ਹੈ।

 

ਭਾਰਤ ਦੁਆਰਾ ਹਾਲ ਹੀ ਵਿੱਚ ਇਰਾਨ ਅਤੇ ਪਾਕਿਸਤਾਨ ਨਾਲ ਇਸ ਖੇਤਰ ਵਿੱਚ ਮਾਰੂਥਲੀ ਲੋਕਸਟ (ਟਿੱਡੀਦਲ) ਦੇ ਖਤਰੇ ਨਾਲ ਮੁਕਾਬਲਾ ਕਰਨ ਦੇ ਲਈ ਤਾਲਮੇਲ ਪ੍ਰਤੀਕਿਰਿਆ ਅਪਣਾਉਣ ਦੇ ਲਈ ਸੰਪਰਕ ਕੀਤਾ ਗਿਆ। ਇਰਾਨ ਨੇ ਇਸ ਪ੍ਰਸਤਾਵ 'ਤੇ ਆਪਣੀ ਇੱਛਾ ਪ੍ਰਗਟ ਕੀਤੀ ਅਤੇ ਇਸ ਅਨੁਸਾਰ, ਵਿਦੇਸ਼ ਮੰਤਰਾਲੇ ਨੇ ਐੱਚਆਈਐੱਲ (ਇੰਡੀਆ) ਲਿਮਿਟਿਡ ਨੂੰ ਇਰਾਨ ਲਈ 25 ਮੀਟ੍ਰਿਕ ਟਨ ਮੈਲਾਥਿਅਨ 95% ਯੂਐੱਲਵੀ ਦੇ ਨਿਰਮਾਣ ਅਤੇ ਸਪਲਾਈ ਦਾ ਆਦੇਸ਼ ਦਿੱਤਾ। ਇਰਾਨ ਤੱਕ ਇਹ ਖੇਪ 16 ਜੂਨ 2020 ਤੱਕ ਪਹੁੰਚਣ ਦੀ ਉਮੀਦ ਹੈ।

 

ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੀਆਂ ਰਿਪੋਰਟਾਂ ਅਨੁਸਾਰ, ਲੋਕਸਟ (ਟਿੱਡੀਦਲ) ਦੀ ਪਤੰਗਾ ਅਵਸਥਾ ਵਾਲੀ ਆਬਾਦੀ ਦਾ ਨਿਰਮਾਣ ਇਰਾਨ ਦੇ ਸਿਸਤਾਨ-ਬਲੂਚਿਸਤਾਨ ਖੇਤਰ ਵਿੱਚ ਹੋ ਰਿਹਾ ਹੈ, ਜੋ ਕਿ ਆਉਣ ਵਾਲੇ ਮਹੀਨਿਆਂ ਵਿੱਚ ਭਾਰਤ ਦੀ ਤਰਫ ਪਰਵਾਸ ਕਰੇਗਾ ਅਤੇ ਫਸਲਾਂ ਦੀ ਤਬਾਹੀ ਦਾ ਕਾਰਣ ਬਣੇਗਾ। ਭਾਰਤ ਸਰਕਾਰ ਦੁਆਰਾ ਲੋਕਸਟ (ਟਿੱਡੀਦਲ) ਦੇ ਖਤਰੇ ਦਾ ਮੁਕਾਬਲਾ ਇਸ ਦੇ ਪ੍ਰਜਣਨ ਸਥਾਨ 'ਤੇ ਹੀ ਕਰਨ ਦੀ ਦਿਸ਼ਾ ਵਿੱਚ ਪਹਿਲ ਕੀਤੀ ਗਈ ਹੈ ਅਤੇ ਇਰਾਨ ਨਾਲ ਤਾਲਮੇਲ ਯਤਨਾਂ ਦੇ ਲਈ ਸੰਪਰਕ ਕੀਤਾ ਗਿਆ ਹੈ।

 

ਹੌਰਨ ਆਵ੍ ਅਫਰੀਕਾ, ਪੂਰਬੀ ਅਫਰੀਕਾ ਅਤੇ ਅਰਬ ਪ੍ਰਾਇਦੀਪ ਵਿੱਚ ਫਸਲਾਂ ਦੀ ਭਾਰੀ ਤਬਾਹੀ ਕਰਨ ਤੋਂ ਬਾਅਦ ਮਾਰੂਥਲੀ ਲੋਕਸਟ (ਟਿੱਡੀਦਲ) ਮਾਰਚ/ਅਪ੍ਰੈਲ 2020 ਵਿੱਚ ਭਾਰਤ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਅਤੇ ਇਸ ਨੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ ਅਤੇ ਉੱਤਰ ਪ੍ਰਦੇਸ਼ ਰਾਜਾਂ ਦੇ ਖੇਤਾਂ ਵਿੱਚ ਫਸਲਾਂ, ਬਾਗਬਾਨੀ ਫਸਲਾਂ ਅਤੇ ਹੋਰ ਖੇਤੀ ਨੂੰ ਪ੍ਰਭਾਵਿਤ ਕੀਤਾ। ਦੇਸ਼ ਵਰਤਮਾਨ ਸਮੇਂ ਵਿੱਚ ਸਭ ਤੋਂ ਬੁਰੇ ਲੋਕਸਟ (ਟਿੱਡੀਦਲ) ਹਮਲੇ ਦਾ ਸਾਹਮਣਾ ਕਰ ਰਿਹਾ ਹੈ, ਜੋ ਪਿਛਲੇ 25 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਦੇਖਿਆ ਗਿਆ ਸੀ।

 

ਐੱਚਆਈਐੱਲ (ਇੰਡੀਆ) ਲਿਮਿਟਿਡ, ਦੇਸ਼ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ  ਦੁਆਰਾ ਲੋਕਸਟ (ਟਿੱਡੀਦਲ) ਕੰਟਰੋਲ ਪ੍ਰੋਗਰਾਮ ਲਈ ਵੀ ਮੈਲਾਥਿਅਨ 95% ਯੂਐੱਲਵੀ ਦੀ ਸਪਲਾਈ ਕਰ ਰਿਹਾ ਹੈ। 2019 ਤੋਂ ਲੈ ਕੇ ਹੁਣ ਤੱਕ, ਕੰਪਨੀ ਦੁਆਰਾ ਇਸ ਪ੍ਰੋਗਰਾਮ ਦੇ ਲਈ 600 ਮੀਟ੍ਰਿਕ ਟਨ ਤੋਂ ਜ਼ਿਆਦਾ ਮੈਲਾਥਿਅਨ 95% ਯੂਐੱਲਵੀ ਦੀ ਸਪਲਾਈ ਕੀਤੀ ਗਈ ਹੈ।

                                     

                                        ********

 

ਆਰਸੀਜੇ/ਆਰਕੇਐੱਮ



(Release ID: 1631827) Visitor Counter : 192