ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਅਮੀਬਾਆਸਿਸ (amoebiasis - ਅਮੀਬਾ ਦੀ ਵਜ੍ਹਾ ਨਾਲ ਹੋਈ ਬਿਮਾਰੀ ਨਾਲ ਸੰਕ੍ਰਮਣ ) ਦੀ ਨਵੀਂ ਦਵਾਈ ਜਲਦੀ ਆਵੇਗੀ
Posted On:
14 JUN 2020 2:34PM by PIB Chandigarh
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਅਨੁਸਾਰ , ਐਂਟਾਮੋਇਬਾ ਹਿਸਟੋਲਿਟਿਕਾ ਮਨੁੱਖਾਂ ਵਿੱਚ ਪਰਜੀਵੀ ਬਿਮਾਰੀ ਕਾਰਨ ਰੋਗੀਪੁਣੇ ਅਤੇ ਮੌਤ ਦਾ ਤੀਜਾ ਪ੍ਰਮੁੱਖ ਕਾਰਨ ਹੈ । ਇਸ ਤੋਂ ਅਮੀਬਾਆਸਿਸ (amoebiasis) ਜਾਂ ਅਮੀਬਾ ਪੇਚਿਸ਼ ਹੁੰਦਾ ਹੈ ਜੋ ਵਿਕਾਸਸ਼ੀਲ ਦੇਸ਼ਾਂ ਵਿੱਚ ਆਮ ਤੌਰ ‘ਤੇ ਪ੍ਰਚਲਨ ਵਿੱਚ ਹਨ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ( ਜੇਐੱਨਯੂ ) ਦੇ ਖੋਜਕਾਰਾਂ ਦੀ ਇੱਕ ਟੀਮ ਨੇ ਅਮੀਬਾਆਸਿਸ (amoebiasis) ਦੀ ਵਜ੍ਹਾ ਬਣੇ ਪ੍ਰੋਟੋਜ਼ੋਆ ਦੇ ਖ਼ਿਲਾਫ਼ ਨਵੀਂ ਦਵਾਈ ਦੇ ਅਣੂ ਵਿਕਸਿਤ ਕੀਤੇ ਹਨ।
ਇਹ ਪ੍ਰੋਟੋਜ਼ੋਆ ਪ੍ਰਕਿਰਤੀ ਵਿੱਚ ਅਨੈਰੋਬਿਕ ਜਾਂ ਘੱਟ ਹਵਾ ਵਿੱਚ ਜੀਵਿਤ ਰਹਿਣ ਵਾਲਾ ਹੈ , ਜੋ ਆਕਸੀਜਨ ਦੀ ਅਧਿਕਤਾ ਵਿੱਚ ਜੀਵਤ ਨਹੀਂ ਰਹਿ ਸਕਦਾ ਹੈ। ਹਾਲਾਂਕਿ, ਸੰਕ੍ਰਮਣ ਦੌਰਾਨ ਇਹ ਮਾਨਵ ਸਰੀਰ ਦੇ ਅੰਦਰ ਆਕਸੀਜਨ ਦੇ ਤੇਜ਼ ਵਾਧੇ ਦਾ ਸਾਹਮਣਾ ਕਰਦਾ ਹੈ। ਇਹ ਜੀਵ ਆਕਸੀਜਨ ਦੀ ਅਧਿਕਤਾ ਨਾਲ ਉਤਪੰਨ ਤਣਾਅ ਦਾ ਮੁਕਾਬਲਾ ਕਰਨ ਲਈ ਵੱਡੀ ਮਾਤਰਾ ਵਿੱਚ ਸਿਸਟੀਨ ਦਾ ਨਿਰਮਾਣ ਕਰਦਾ ਹੈ।
ਇਹ ਪ੍ਰੋਟੋਜ਼ੋਆ ਰੋਗਾਣੂ ਸਿਸਟੀਨ ਨੂੰ ਆਕਸੀਜਨ ਦੇ ਉੱਚ ਪੱਧਰ ਦੇ ਖ਼ਿਲਾਫ਼ ਆਪਣੇ ਰੱਖਿਆ ਤੰਤਰ ਵਿੱਚ ਜ਼ਰੂਰੀ ਅਣੂਆਂ ਵਿੱਚੋਂ ਇੱਕ ਦੇ ਰੂਪ ਵਿੱਚ ਤੈਨਾਤ ਕਰਦਾ ਹੈ। ਐਂਟਾਮੋਇਬਾ ਸਿਸਟੀਨ ਨੂੰ ਸੰਸ਼ਲੇਸ਼ਿਤ ਕਰਨ ਲਈ ਦੋ ਮਹੱਤਵਪੂਰਨ ਐਂਜ਼ਾਈਮਾਂ ਦਾ ਇਸਤੇਮਾਲ ਕਰਦਾ ਹੈ। ਜੇਐੱਨਯੂ ਦੇ ਖੋਜਕਾਰਾਂ ਨੇ ਇਨ੍ਹਾਂ ਦੋਹਾਂ ਅਹਿਮ ਐਂਜ਼ਾਈਮਾਂ ਦੀ ਆਣਵਿਕ ਸੰਰਚਨਾਵਾਂ ਦੀ ਵਿਸ਼ੇਸ਼ਤਾ ਦੱਸੀ ਅਤੇ ਉਨ੍ਹਾਂ ਨੂੰ ਨਿਰਧਾਰਿਤ ਕੀਤਾ ਹੈ। ਇੰਡੀਆ ਸਾਇੰਸ ਵਾਇਰ ਨਾਲ ਗੱਲਬਾਤ ਕਰਦੇ ਹੋਏ ਜੇਐੱਨਯੂ ਵਿੱਚ ਸਕੂਲ ਆਵ੍ ਲਾਈਫ ਸਾਇੰਸਿਜ਼ ਦੇ ਪ੍ਰਮੁੱਖ ਖੋਜਕਾਰ ਪ੍ਰੋਫੈਸਰ ਸਮੁਦਰਾਲ ਗੌਰੀਨਾਥ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਦੋਹਾਂ ਐਂਜ਼ਾਈਮਾਂ ਵਿੱਚੋਂ ਇੱਕ ਓ - ਐਸਿਟਾਇਲ ਐੱਲ - ਸੇਰੀਨ ਸਲਫਹਾਈਡ੍ਰਿਲੇਜ ( ਓਏਐੱਸਐੱਸ ) ਦੇ ਸੰਭਾਵਿਤ ਅਵਰੋਧਕਾਂ ਦੀ ਸਫਲਤਾਪੂਰਵਕ ਜਾਂਚ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਅਵਰੋਧਕ ਆਪਣੀ ਪੂਰੀ ਸਮਰੱਥਾ ਨਾਲ ਇਸ ਜੀਵ ਦੇ ਵਿਕਾਸ ਨੂੰ ਰੋਕ ਸਕਦੇ ਹਨ ।
ਡਾ. ਗੌਰੀਨਾਥ ਨੇ ਦੱਸਿਆ ਕਿ ਸਿਸਟੀਨ ਬਾਇਓਸਿੰਥੈਸਿਸ ਈ.ਹਿਸਟੋਲਿਟਿਕਾ ਦੀ ਹੋਂਦ ਲਈ ਮਹੱਤਵਪੂਰਨ ਹੈ ਅਤੇ ਇਹ ਸਮਾਨ ਪ੍ਰੋਟੋਜ਼ੋਆ ਪਰਜੀਵੀ ਹੋ ਸਕਦਾ ਹੈ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਰਸਤਾ ਰੋਕਦੇ ਹੋਏ ਉਨ੍ਹਾਂ ਨੂੰ ਸਾਧਿਆ ਜਾ ਸਕਦਾ ਹੈ ਜਿਸ ਨੂੰ ਅਸੀਂ ਸਫਲਤਾਪੂਰਵਕ ਕੀਤਾ ਹੈ। ਡਾ. ਗੌਰੀਨਾਥ ਨੇ ਕਿਹਾ ਕਿ ਪਹਿਚਾਣ ਕੀਤੇ ਗਏ ਅਣੂ ਦਵਾ ਦੇ ਅਣੂਆਂ ਦਾ ਵਿਕਾਸ ਕਰਨ ਵਿੱਚ ਮਦਦ ਕਰ ਸਕਦੇ ਹਨ।
ਇਸ ਖੋਜ ਟੀਮ ਵਿੱਚ ਸੁਧਾਕਰ ਧਰਾਵਤ , ਰਾਮਚੰਦਰਨ ਵਿਜਯਨ , ਖੁਸ਼ਬੂ ਕੁਮਾਰੀ ਅਤੇ ਪ੍ਰਿਯਾ ਤੋਮਰ ਸ਼ਾਮਲ ਹਨ। ਖੋਜ ਅਧਿਐਨ ਨੂੰ ਯੂਰਪੀਨ ਜਰਨਲ ਆਵ੍ ਮੈਡੀਸਿਨਲ ਕੈਮਿਸਟਰੀ ਪਤ੍ਰਿਕਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
*****
ਐੱਨਬੀ/ਕੇਜੀਐਐੱਸ
(Release ID: 1631598)
Visitor Counter : 189