ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਮ ਲੋਕਾਂ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ‘ਐੱਸਟੀਆਈਪੀ 2020 ‘ਟਾਊਨ ਹਾਲ ਮੀਟ’ ਲਾਂਚ
“ਭਾਰਤ, ਸਾਮਰਾਜਵਾਦ ਤੋਂ ਮੁਕਤ ਕੁਝ ਗਿਣੇ-ਚੁਣੇ ਦੇਸ਼ਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਕਾਸ ਵਿੱਚ ਨਿਵੇਸ਼ ਕੀਤਾ ਹੈ” : ਪ੍ਰੋਫੈਸਰ ਕੇ ਵਿਜੈ ਰਾਘਵਨ
ਪ੍ਰੋ. ਆਸ਼ੂਤੋਸ਼ ਸ਼ਰਮਾ : “ਨਵੀਂ ਨੀਤੀ ਵਿੱਚ ਸਾਰੇ ਹਿਤਧਾਰਕਾਂ ਦਰਮਿਆਨ ਸਹਿਜ ਆਪਸੀ ਤਾਲਮੇਲ ਹੋਣਾ ਚਾਹੀਦਾ ਹੈ, ਇਸ ਦੇ ਲਈ ਲੜੀ ਦੀਆਂ ਕਮਜੋਰ ਕੜੀਆਂ, ਅਲੱਗ ਰੂਪ ਨਾਲ ਕੰਮ ਕਰਨ ਆਦਿ ਦੀ ਪਹਿਚਾਣ ਕਰਕੇ ਇਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਭਵਿੱਖ, ਸਾਰੀਆਂ ਟੈਕਨੋਲੋਜੀਆਂ ਦੇ ਆਪਸੀ ਤਾਲਮੇਲ ਅਤੇ ਏਕੀਕਰਨ ’ਤੇ ਅਧਾਰਿਤ ਹੋਵੇਗਾ ।
Posted On:
13 JUN 2020 2:04PM by PIB Chandigarh
ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਸਲਾਹਕਾਰ ਪ੍ਰੋਫੈਸਰ ਕੇ. ਵਿਜੈ ਰਾਘਵਨ ਅਤੇ ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ 12 ਜੂਨ, 2020 ਨੂੰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ (ਐੱਸਟੀਆਈਪੀ) 2020 ਦੇ ਨਿਰਮਾਣ ਲਈ ਆਮ ਲੋਕਾਂ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਐੱਸਟੀਆਈਪੀ 2020 ਟਾਊਨ ਹਾਲ ਮੀਟ, ਟ੍ਰੈਕ-I ਲਾਂਚ ਕੀਤੀ।
ਐੱਸਟੀਆਈਪੀ 2020 ਟਾਊਨ ਹਾਲ ਮੀਟ ਦਾ ਉਦਘਾਟਨ ਕਰਦੇ ਹੋਏ ਪ੍ਰੋਫੈਸਰ ਕੇ ਵਿਜੈ ਰਾਘਵਨ ਨੇ ਕਿਹਾ ਕਿ ਕੋਵਿਡ-19 ਨੇ ਸਾਨੂੰ ਦਿਖਾਇਆ ਹੈ ਕਿ ਵਿਗਿਆਨ ਵਿੱਚ ਨਿਵੇਸ਼ ਕਰਨਾ ਮਹੱਤਵਪੂਰਨ ਹੈ। ਪਰਿਵਰਤਨ ਅਤੇ ਸਥਿਰਤਾ, ਵਾਤਾਵਰਣ ਅਤੇ ਜੈਵ ਵਿਵਿਧਤਾ ਅਤੇ ਸੂਚਨਾ ਜਿਹੇ ਮਹੱਤਵਪੂਰਨ ਖੇਤਰਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਭਾਰਤ, ਸਾਮਰਾਜਵਾਦ ਤੋਂ ਮੁਕਤ ਕੁਝ ਗਿਣੇ–ਚੁਣੇ ਦੇਸ਼ਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਕਾਸ ਵਿੱਚ ਨਿਵੇਸ਼ ਕੀਤਾ ਹੈ।”
ਉਨ੍ਹਾਂ ਨੇ ਵਿਗਿਆਨ ਅਤੇ ਗਿਆਨ ਨੂੰ ਸਾਰੇ ਲੋਕਾਂ ਲਈ ਅਸਾਨ ਬਣਾਉਣ ਦੀ ਜ਼ਰੂਰਤ ’ਤੇ ਬਲ ਦਿੱਤਾ। ਇਸ ਦੇ ਲਈ ਭਾਸ਼ਾ ਅਤੇ ਹੋਰ ਰੁਕਾਵਟਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਨੀਤੀ-ਨਿਰਮਾਣ ਦੇ ਦੁਆਰਾ ਜਿਨ੍ਹਾਂ ਸੰਭਵ ਹੋਵੇ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਿਆ ਜਾਣਾ ਚਾਹੀਦਾ ਹੈ। ਇਸ ਦੇ ਲਈ ਵਿਗਿਆਨ ਦਾ ਅਨੁਵਾਦ ਬਹੁਤ ਜ਼ਰੂਰੀ ਹੈ, ਤਾਕਿ ਲੋਕ ਆਪਣੀ ਭਾਸ਼ਾ ਵਿੱਚ ਸੁਤੰਤਰ ਰੂਪ ਨਾਲ ਸੋਚ ਸਕਣ ਅਤੇ ਗਿਆਨ ਤੇ ਸੰਸਾਧਨਾਂ ਦਾ ਲਾਭ ਉਠਾ ਸਕਣ।
ਟ੍ਰੈਕ I ਸਲਾਹ-ਮਸ਼ਵਰਾ ਪ੍ਰਕਿਰਿਆ ਵਿੱਚ, ਸਾਇੰਸ ਪਾਲਿਸੀ ਫੋਰਮ ਜ਼ਰੀਏ ਆਮ ਲੋਕਾਂ ਅਤੇ ਮਾਹਿਰਾਂ ਨਾਲ ਵਿਆਪਕ ਪੱਧਰ ’ਤੇ ਸਲਾਹ-ਮਸ਼ਵਰਾ ਕਰਨਾ ਸ਼ਾਮਲ ਹੈ। ਇਸ ਦਾ ਟੀਚਾ ਐੱਸਟੀਆਈਪੀ 2020 ਨੂੰ ਵਿਕੇਂਦਰੀਕ੍ਰਿਤ ਅਤੇ ਸਮਾਵੇਸ਼ੀ ਬਣਾਉਣਾ ਹੈ। ਸਾਇੰਸ ਪਾਲਿਸੀ ਫੋਰਮ ਇੱਕ ਸਮਰਪਿਤ ਮੰਚ ਹੈ ਜਿਸ ਜ਼ਰੀਏ ਵਿਗਿਆਨ ਨੀਤੀ ਬਾਰੇ ਆਮ ਲੋਕਾਂ ਅਤੇ ਮਾਹਿਰਾਂ ਦੇ ਵਿਚਾਰਾਂ/ਸਲਾਹ-ਮਸ਼ਵਰਿਆਂ ਨੂੰ ਸੱਦਾ ਦਿੱਤਾ ਗਿਆ ਹੈ।
ਟ੍ਰੈਕ I ਦੇ ਤਹਿਤ ਮਾਹਿਰਾਂ ਅਤੇ ਨੀਤੀ ਵਿਦਵਾਨਾਂ ਦੇ ਨਾਲ ਸੰਵਾਦ ਲੜੀ, ਆਮ ਲੋਕਾਂ ਦੇ ਸੰਵਾਦ ਦੇ ਨਾਲ ਇੱਕ ਵਿਸ਼ਾ ਅਧਾਰਿਤ ਪੈਨਲ ਚਰਚਾ, ਲਕਸ਼ਿਤ ਸਰਵੇਖਣ, ਲਿਖਿਤ ਸਮੱਗਰੀ ਲਈ ਪ੍ਰਿੰਟ ਮੀਡੀਆ ਅਤੇ ਚੈਨਲ ਦੇ ਲੇਖ, ਵਿਆਪਕ ਕਨੈਕਟੀਵਿਟੀ ਲਈ ਸਮੁਦਾਇਕ ਪੌਡਕਾਸਟ ਸ਼ਾਮਲ ਹੋਣਗੇ।
ਉਦਘਾਟਨੀ ਸੈਸ਼ਨ ਵਿੱਚ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਜ਼ਿਕਰ ਕੀਤਾ ਕਿ ਨਵੀਂ ਨੀਤੀ ਵਿੱਚ ਸਾਰੇ ਹਿਤਧਾਰਕਾਂ ਦਰਮਿਆਨ ਰੁਕਾਵਟ ਰਹਿਤ ਆਪਸੀ ਤਾਲਮੇਲ ਹੋਣਾ ਚਾਹੀਦਾ ਹੈ। ਇਸਦੇ ਲਈ ਲੜੀ ਦੀਆਂ ਕਮਜ਼ੋਰ ਕੜੀਆਂ, ਅਲੱਗ ਰੂਪ ਨਾਲ ਕੰਮ ਕਰਨ ਆਦਿ ਦੀ ਪਹਿਚਾਣ ਕਰਕੇ ਇਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਭਵਿੱਖ, ਸਾਰੀਆਂ ਟੈਕਨੋਲੋਜੀਆਂ ਦੇ ਆਪਸੀ ਤਾਲਮੇਲ ਅਤੇ ਏਕੀਕਰਨ ’ਤੇ ਅਧਾਰਿਤ ਹੋਵੇਗਾ।
ਵਿਗਿਆਨ ਨੀਤੀ ਦੇ ਨਿਰਮਾਣ ਦੀ ਸੰਰਚਨਾ ਅਤੇ 2020 ਦੀ ਨੀਤੀ ਕਿਵੇਂ ਵਿਸ਼ੇਸ਼ ਹੈ ’ਤੇ ਸੰਖੇਪ ਵਿਚਾਰ ਪੇਸ਼ ਕਰਦੇ ਹੋਏ ਪ੍ਰੋਫੇਸਰ ਸ਼ਰਮਾ ਨੇ ਕਿਹਾ ਕਿ ਅੱਗੇ ਵਧਣ ਅਤੇ ਵਿਗਿਆਨ ਦੁਆਰਾ ਪਰਿਵਰਤਨ ਲਿਆਉਣ ਲਈ ਡੇਟਾ ਅਤੇ ਗਿਆਨ ਨੂੰ ਇਕੱਠੇ ਆਉਣਾ ਚਾਹੀਦਾ ਹੈ। ਪ੍ਰੋ. ਸ਼ਰਮਾ ਨੇ ਕਿਹਾ ਕਿ ਕੋਵਿਡ-19 ਨੇ ਆਤਮਨਿਰਭਰ ਭਾਰਤ ਨੂੰ ਜ਼ਰੂਰੀ ਬਣਾਇਆ ਹੈ ਅਤੇ ਆਤਮਨਿਰਭਰ ਭਾਰਤ ਨੂੰ ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਹੋਣਾ ਚਾਹੀਦਾ ਹੈ। ਇਹ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਬੁਨਿਆਦੀ, ਗਿਆਨ ਪ੍ਰਣਾਲੀਆਂ ਆਪਸ ਵਿੱਚ ਜੁੜੀਆਂ ਹੋਣ।
ਐੱਸਟੀਆਈਪੀ 2020 ਸਕੱਤਰੇਤ ਦੇ ਪ੍ਰਮੁੱਖ ਅਤੇ ਡੀਐੱਸਟੀ ਦੇ ਸਲਾਹਕਾਰ ਡਾ. ਅਖਿਲੇਸ਼ ਗੁਪਤਾ ਨੇ ਸਲਾਹ-ਮਸ਼ਵਰੇ ਦੇ ਸ਼ੁਭਾਰੰਭ ’ਤੇ #STIP2020 ਟ੍ਰੈਕ I ਸਲਾਹ-ਮਸ਼ਵਰਾ ਪ੍ਰਕਿਰਿਆ ਦੇ ਬਾਰੇ ਪੇਸ਼ਕਾਰੀ ਦਿੱਤੀ ਤਾਕਿ ਨੀਤੀ ਗਵਾਹੀ ਅਤੇ ਗਿਆਨ ਅਧਾਰਿਤ; ਵਿਸ਼ਾਗਤ ਅਤੇ ਸਮਾਵੇਸ਼ੀ ਹੋਵੇ।
ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਸਲਾਹਕਾਰ ਦਾ ਦਫ਼ਤਰ (ਪੀਐੱਸਏ ਦਾ ਦਫ਼ਤਰ) ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਨਵੀਂ ਰਾਸ਼ਟਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ (ਐੱਸਟੀਆਈਪੀ 2020) ਦੇ ਨਿਰਮਾਣ ਲਈ ਇੱਕ ਸਲਾਹ-ਮਸ਼ਵਰਾ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਪ੍ਰਕਿਰਿਆ ਵਿੱਚ ਹਿਤਧਾਰਕਾਂ ਦੀ ਇੱਕ ਵਿਸਤ੍ਰਿਤ ਲੜੀ ਨੂੰ ਜੋੜਿਆ ਗਿਆ ਹੈ।
ਐੱਸਟੀਆਈਪੀ 2020 ਨਿਰਮਾਣ ਪ੍ਰਕਿਰਿਆ ਨੂੰ 4 ਸ਼੍ਰੋਣੀਆਂ (ਟ੍ਰੈਕ) ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਨੀਤੀ ਨਿਰਮਾਣ ਲਈ ਵੱਡੀ ਸੰਖਿਆ ਵਿੱਚ ਹਿਤਧਾਰਕਾਂ ਨੂੰ ਸਲਾਹ-ਮਸ਼ਵਰੇ ਲਈ ਜੋੜਿਆ ਜਾਵੇਗਾ। ਟ੍ਰੈਕ I ਵਿੱਚ ਸਾਇੰਸ ਪਾਲਿਸੀ ਫੋਰਮ ਜ਼ਰੀਏ ਆਮ ਲੋਕਾਂ ਅਤੇ ਮਾਹਿਰਾਂ ਦੀ ਵਿਆਪਕ ਸਲਾਹ-ਮਸ਼ਵਰਾ ਪ੍ਰਕਿਰਿਆ ਸ਼ਾਮਲ ਹੈ। ਫੋਰਮ, ਨੀਤੀ ਨਿਰਮਾਣ ਪ੍ਰਕਿਰਿਆ ਦੇ ਦੌਰਾਨ ਅਤੇ ਬਾਅਦ ਵਿੱਚ ਆਮ ਲੋਕਾਂ ਅਤੇ ਮਾਹਿਰਾਂ ਤੋਂ ਇਨਪੁਟ ਪ੍ਰਾਪਤ ਕਰਨ ਲਈ ਇੱਕ ਸਮਰਪਿਤ ਮੰਚ ਦੇ ਰੂਪ ਵਿੱਚ ਕਾਰਜ ਕਰੇਗਾ।
ਟ੍ਰੈਕ II ਦੇ ਤਹਿਤ ਨੀਤੀ-ਨਿਰਮਾਣ ਪ੍ਰਕਿਰਿਆ ਵਿੱਚ ਮਾਹਿਰਾਂ ਦੇ ਵਿਸ਼ਾਗਤ ਸਲਾਹ-ਮਸ਼ਵਰਾ ਅਤੇ ਗਵਾਹੀ-ਅਧਾਰਿਤ ਸਿਫਾਰਿਸ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਉਦੇਸ਼ ਲਈ 21 ਵਿਸ਼ਾਗਤ ਸਮੂਹਾਂ ਦਾ ਗਠਨ ਕੀਤਾ ਗਿਆ ਹੈ। ਟ੍ਰੈਕ III ਵਿੱਚ ਮੰਤਰਾਲਿਆਂ ਅਤੇ ਰਾਜਾਂ ਦੇ ਨਾਲ ਸਲਾਹ-ਮਸ਼ਵਰੇ ਕੀਤੇ ਜਾਣਗੇ, ਜਦਕਿ ਟ੍ਰੈਕ IV ਦੇ ਤਹਿਤ ਸਿਖਰਲੇ ਪੱਧਰ ਦੇ ਬਹੁ-ਹਿਤਧਾਰਕਾਂ ਦੇ ਸਲਾਹ-ਮਸ਼ਵਰੇ ਪ੍ਰਾਪਤ ਕੀਤੇ ਜਾਣਗੇ।
ਵਿਭਿੰਨ ਸ਼੍ਰੇਣੀਆਂ (ਟ੍ਰੈਕ) ਦੇ ਤਹਿਤ ਸਲਾਹ-ਮਸ਼ਵਰਾ ਪ੍ਰਕਿਰਿਆਵਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਸਮਾਨ ਰੂਪ ਨਾਲ ਚਲ ਰਹੀਆਂ ਹਨ। ਟ੍ਰੈਕ II ਵਿਸ਼ਾਗਤ ਸਮੂਹ (ਟੀਜੀ) ਸਲਾਹ-ਮਸ਼ਵਰਾ, ਸੂਚਨਾ ਸੈਸ਼ਨਾਂ ਦੀ ਇੱਕ ਲੜੀ ਦੇ ਨਾਲ ਸ਼ੁਰੂ ਹੋਇਆ, ਅਤੇ ਟ੍ਰੈਕ-1 ਨੂੰ ਮਾਹਿਰਾਂ ਦੇ ਨਾਲ-ਨਾਲ ਆਮ ਲੋਕਾਂ ਤੋਂ ਇਨਪੁਟ ਪ੍ਰਾਪਤ ਕਰਨ ਲਈ ਲਾਂਚ ਕੀਤਾ ਗਿਆ।
ਪੂਰੀ ਪ੍ਰਕਿਰਿਆ ਦੇ ਤਾਲਮੇਲ ਲਈ ਡੀਐੱਸਟੀ (ਟੈਕਨੋਲੋਜੀ ਭਵਨ) ਵਿੱਚੋਂ ਇੱਕ ਸਕੱਤਰੇਤ ਸਥਾਪਿਤ ਕੀਤਾ ਗਿਆ ਹੈ ਜੋ ਨੀਤੀਆਂ ਦੇ ਸਬੰਧ ਵਿੱਚ ਜਾਣਕਾਰੀ ਅਤੇ ਡੇਟਾ ਸਹਿਯੋਗ ਪ੍ਰਦਾਨ ਕਰੇਗਾ। ਇਸ ਦਾ ਸੰਚਾਲਨ ਡੀਐੱਸਟੀ-ਐੱਸਟੀਆਈ ਦੇ ਨੀਤੀ ਮਾਹਿਰਾਂ ਦੀ ਇੱਕ ਟੀਮ ਕਰ ਰਹੀ ਹੈ।
*****
ਐੱਨਬੀ/ਕੇਜੀਐੱਸ (ਡੀਐੱਸਟੀ)
(Release ID: 1631465)
Visitor Counter : 181