ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਗੁਣਵੱਤਾ ਪਰਿਸ਼ਦ ਦੀ ਸਮੀਖਿਆ ਕੀਤੀ
ਵਣਜ ਮੰਤਰੀ ਨੇ ਕਿਹਾ ਕਿ ਗੁਣਵੱਤਾ ਭਾਰਤ ਦਾ ਭਵਿੱਖ ਪ੍ਰਭਾਸ਼ਿਤ ਕਰੇਗੀ
ਆਤਮਨਿਰਭਾਰ ਭਾਰਤ ਗੁਣਵੱਤਾਪੂਰਨ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ’ਤੇ ਅੱਗੇ ਵਧੇਗਾ
ਗੁਣਵੱਤਾ ਦਾ ਪ੍ਰਮਾਣੀਕਰਨ ਤਰਕਸੰਗਤ, ਪਾਰਦਰਸ਼ੀ, ਭਰੋਸੇਮੰਦ ਅਤੇ ਕਿਸੇ ਵੀ ਪ੍ਰਕਾਰ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਣਾ ਚਾਹੀਦਾ ਹੈ
Posted On:
12 JUN 2020 4:23PM by PIB Chandigarh
ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਗੁਣਵੱਤਾ ਭਾਰਤ ਦੇ ਭਵਿੱਖ ਨੂੰ ਪਰਿਭਾਸ਼ਤ ਕਰੇਗੀ। ਭਾਰਤੀ ਗੁਣਵੱਤਾ ਪਰਿਸ਼ਦ (ਕਿਯੂਸੀਆਈ) ਦੀ ਕਾਰਗੁਜ਼ਾਰੀ ਦੀ ਅੱਜ ਵੀਡੀਓ ਕਾਨਫ਼ਰੰਸ ਦੇ ਮਾਧਿਅਮ ਰਾਹੀਂ ਸਮੀਖਿਆ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਆਤਮਨਿਰਭਰ ਭਾਰਤ ਗੁਣਵੱਤਾਪੂਰਨ ਸਵਦੇਸੀ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ’ਤੇ ਵਿਕਸਿਤ ਕਰੇਗਾ ਅਤੇ ਖੁਸ਼ਹਾਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾ ਜਾਣਕਾਰੀ ਨੂੰ ਆਮ ਆਦਮੀ ਦੇ ਪੱਧਰ ਤੱਕ ਪਹੁੰਚਾਉਣਾ ਪਵੇਗਾ, ਅਤੇ ਸਾਡੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਸਾਨੂੰ ਗੁਣਵੱਤਾ ਸੱਭਿਆਚਾਰ ਨੂੰ ਅਮਲ ਵਿੱਚ ਲਿਆਉਣਾ ਹੋਵੇਗਾ ਅਤੇ ਉਸ ਨੂੰ ਪੈਦਾ ਕਰਨਾ ਪਵੇਗਾ।
ਭਾਰਤੀ ਗੁਣਵੱਤਾ ਪਰਿਸ਼ਦ ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰੋਮੋਸ਼ਨ ਵਿਭਾਗ (ਡੀਪੀਆਈਆਈਟੀ) ਦੇ ਅਧੀਨ ਇੱਕ ਗੈਰ ਮੁਨਾਫ਼ੇਦਾਰ ਖ਼ੁਦਮੁਖਤਿਆਰੀ ਸੋਸਾਇਟੀ ਹੈ, ਜਿਸ ਨੂੰ ਦੇਸ਼ ਵਿੱਚ ਇੱਕ ਮਾਨਤਾ ਦੇਣ ਵਾਲਾ ਢਾਂਚਾ ਸਥਾਪਿਤ ਕਰਨ ਅਤੇ ਰਾਸ਼ਟਰੀ ਗੁਣਵੱਤਾ ਮੁਹਿੰਮ ਸ਼ੁਰੂ ਕਰਕੇ ਭਾਰਤ ਵਿੱਚ ਗੁਣਵੱਤਾ ਅੰਦੋਲਨ ਫੈਲਾਉਣ ਦਾ ਅਧਿਕਾਰ ਹੈ। ਕਿਯੂਸੀਆਈ ਦਾ ਮਿਸ਼ਨ ਮੁੱਖ ਰੂਪ ਵਿੱਚ ਰਾਸ਼ਟਰ ਅਤੇ ਉਸਦੇ ਨਾਗਰਿਕਾਂ ਦੇ ਹਿਤਾਂ ਨੂੰ ਵਧਾਵਾ ਦੇਣ ਅਤੇ ਉਨ੍ਹਾਂ ਦੀ ਰੱਖਿਆ ਦੇ ਲਈ ਸਾਰੇ ਖੇਤਰਾਂ ਵਿੱਚ ਗੁਣਵੱਤਾ ਦੇ ਮਿਆਰਾਂ ਦੇ ਪਾਲਣ ਦੇ ਲਈ ਸਾਰੇ ਹਿਤਧਾਰਕਾਂ ਨੂੰ ਸ਼ਾਮਲ ਕਰਕੇ ਭਾਰਤ ਵਿੱਚ ਦੇਸ਼ ਵਿਆਪੀ ਗੁਣਵੱਤਾ ਅੰਦੋਲਨ ਦੀ ਅਗਵਾਈ ਕਰਨਾ ਹੈ।
ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧਦੇ ਅਤੇ ਖੇਤਰਾਂ ਵਿੱਚ ਗਤੀਵਿਧੀਆਂ ਦੇ ਲਈ ਇੱਕ ਵੱਡੀ ਬੈਂਡਵਿਡਥ ਵਿਕਸਿਤ ਕਰਨ ਦੇ ਲਈ ਕਿਯੂਸੀਆਈ ਦੀ ਸ਼ਲਾਘਾ ਕਰਦੇ ਹੋਏ, ਵਣਜ ਮੰਤਰੀ ਨੇ ਕਿਹਾ ਕਿ ਤਰੱਕੀ ਬਿਨ੍ਹਾਂ ਕਿਸੇ ਰੁਕਾਵਟ ਦੇ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਲੌਕਡਾਉਨ ਦੇ ਦੌਰਾਨ ਕਿਯੂਸੀਆਈ ਨੇ ਅਨੇਕਾਂ ਪਹਿਲਾਂ ਕੀਤੀਆਂ ਹਨ, ਪਰ ਅਸਲ ਚੁਣੌਤੀ ਅਤੇ ਅਵਸਰ ਕੋਵਿਡ ਦੇ ਬਾਅਦ ਦੇ ਯੁੱਗ ਵਿੱਚ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਭਵਿੱਖ ਇੱਕ ਨਵੇਂ ਢੰਗ ਨਾਲ, ਨਵੇਂ ਮਾਪਦੰਡਾਂ ਦੇ ਨਾਲ ਹੋਵੇਗਾ। ਮਨੁੱਖੀ ਜ਼ਿੰਦਗੀ ਦਾ ਕੋਈ ਪਹਿਲੂ, ਭਾਵੇਂ ਇਹ ਸਮਾਜਕ ਹੋਵੇ, ਪਰਿਵਾਰਕ, ਆਰਥਿਕ ਹੋਵੇ ਇਸ ਨਵੇਂ ਮਾਪਦੰਡ ਤੋਂ ਅਛੂਤਾ ਨਹੀਂ ਰਹਿਣ ਵਾਲਾ ਹੈ। ਸਿੱਖਿਆ, ਸਿਹਤ, ਖ਼ਰੀਦਦਾਰੀ, ਸੇਵਾਵਾਂ ਸਮੇਤ ਸਾਰੇ ਖੇਤਰਾਂ ਵਿੱਚ ਨਵੇਂ ਗੁਣਾਂ ਵਿੱਚ ਨਵੇਂ ਗੁਣਵੱਤਾ ਮਾਪਦੰਡਾਂ ਦੀ ਲੋੜ ਹੋਵੇਗੀ। ਉਨ੍ਹਾਂ ਨੇ ਕਿਯੂਸੀਆਈ ਦਾ ਆਹਵਾਨ ਕੀਤਾ ਕਿ ਉਹ ਕੋਵਿਡ ਦੇ ਬਾਅਦ ਦੇ ਯੁੱਗ ਦੇ ਲਈ ਦੂਜੇ ਦੇਸ਼ਾਂ ਵਿੱਚ ਵਿਕਸਿਤ ਹੋਣ ਵਾਲੀਆਂ ਉੱਤਮ ਪ੍ਰਣਾਲੀਆਂ ਦਾ ਅਧਿਐਨ ਕਰਨ ਅਤੇ ਵੱਖੋ-ਵੱਖਰੇ ਪਹਿਲੂਆਂ ਅਤੇ ਸਥਾਨਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਭਾਰਤ ਵਿੱਚ ਅਪਣਾਉਣ। ਉਨ੍ਹਾਂ ਨੇ ਕਿਯੂਸੀਆਈ ਨੂੰ ਦੇਸ਼ ਦੇ ਹੁਨਰਾਂ ਬਾਰੇ ਖ਼ਾਮੀਆਂ ਦਾ ਵਿਸ਼ਲੇਸ਼ਣ (ਗੈਪ ਐਨੈਲੀਸਿਸ) ਕਰਨ ਲਈ ਅਤੇ ਇਨ੍ਹਾਂ ਖ਼ਾਮੀਆਂ ਨੂੰ ਭਰਨ ਲਈ ਸੁਝਾਅ ਦੇਣ ਲਈ ਕਿਹਾ। ਵਣਜ ਮੰਤਰੀ ਨੇ ਕਿਹਾ ਕਿ ਸਰਕਾਰੀ ਖੇਤਰ ਵਿੱਚ ਓਫ਼ਲਾਈਨ ਸਿਖਲਾਈ ਦੇ ਲਈ ਸਥਾਪਿਤ ਕੀਤੇ ਵੱਡੇ ਸਿਖਲਾਈ ਢਾਂਚੇ ਦੀ ਭਵਿੱਖ ਵਿੱਚ ਲੋੜ ਨਹੀਂ ਹੋ ਸਕਦੀ, ਅਤੇ ਔਨਲਾਈਨ ਸਿਖਲਾਈ ਵਧੇਰੇ ਪ੍ਰਭਾਵਸ਼ਾਲੀ ਅਤੇ ਕਿਫਾਇਤੀ ਸਾਬਤ ਹੋ ਸਕਦੀ ਹੈ।
ਸ਼੍ਰੀ ਗੋਇਲ ਨੇ ਇਸ ਤੱਥ ’ਤੇ ਜ਼ੋਰ ਦਿੱਤਾ ਕਿ ਗੁਣਵੱਤਾ ਦਾ ਮੁੱਲਾਂਕਣ ਅਤੇ ਪ੍ਰਮਾਣੀਕਰਣ ਤਰਕਸੰਗਤ, ਪਾਰਦਰਸ਼ੀ, ਭਰੋਸੇਮੰਦ, ਅਤੇ ਕਿਸੇ ਵੀ ਪ੍ਰਕਾਰ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਣਾ ਚਾਹੀਦਾ ਹੈ। ਗੁਣਵੱਤਾ ਦੇ ਮਿਆਰਾਂ ਨੂੰ ਉੱਚ ਸ਼੍ਰੇਣੀ ਅਤੇ ਲਾਗੂ ਹੋਣ ਯੋਗ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਯੂਸੀਆਈ ਅਤੇ ਜੀਐੱਮ (ਸਰਕਾਰੀ ਈ - ਮਾਰਕਿਟਪਲੇਸ) ਨੂੰ ਇਹ ਯਕੀਨੀ ਬਣਾਉਣ ਦੇ ਲਈ ਹੱਥ ਮਿਲਾਉਣੇ ਚਾਹੀਦੇ ਹਨ ਕਿ ਜੀਐੱਮ ਪੋਰਟਲ ਉੱਤੇ ਸਾਰੇ ਉੱਚ ਮੁੱਲ ਵਾਲੇ ਉਤਪਾਦ ਗੁਣਵੱਤਾ ਪ੍ਰਮਾਣਿਤ ਹੋਣ। ਉਨ੍ਹਾਂ ਨੇ ਸਿੱਖਿਆ, ਸਿਹਤ, ਪ੍ਰਾਹੁਣਚਾਰੀ, ਆਵਾਜਾਈ, ਪੈਕਜਿੰਗ, ਫੂਡ ਪ੍ਰੋਸੈੱਸਿੰਗ, ਐੱਮਐੱਸਐੱਮਈ ਖੇਤਰਾਂ ਵਿੱਚ ਗੁਣਵੱਤਾ ਦੇ ਮਿਆਰਾਂ ਨੂੰ ਵਿਕਸਿਤ ਕਰਨ ਦੀ ਫੌਰੀ ਲੋੜ ’ਤੇ ਵੀ ਜ਼ੋਰ ਦਿੱਤਾ। ਸ਼੍ਰੀ ਗੋਇਲ ਨੇ ਕਿਯੂਸੀਆਈ ਨੂੰ ਨਿਜੀ ਖੇਤਰ ਦੀ ਗੁਣਵੱਤਾ ਦੇ ਮਿਆਰਾਂ ਅਤੇ ਅਭਿਆਸਾਂ ਨੂੰ ਅਪਨਾਉਣ ਵਿੱਚ ਸਹਾਇਤਾ ਕਰਨ ਦੇ ਲਈ ਕਿਹਾ।
****
ਵਾਈਬੀ
(Release ID: 1631314)
Visitor Counter : 239