ਪ੍ਰਿਥਵੀ ਵਿਗਿਆਨ ਮੰਤਰਾਲਾ

ਮੁੰਬਈ ਲਈ ਹੜ੍ਹ ਚੇਤਾਵਨੀ ਪ੍ਰਣਾਲੀ “IFLOWS-MUMBAI”

IFLOWS- Mumbai ਨੂੰ ਮੁੰਬਈ ਸ਼ਹਿਰ ਲਈ ਅਤਿਆਧੁਨਿਕ ਏਕੀਕ੍ਰਿਤ ਹੜ੍ਹ ਚੇਤਾਵਨੀ ਪ੍ਰਣਾਲੀ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ

ਸ਼ਹਿਰ ਦੀ ਪ੍ਰਤਿਰੋਧਸਮਰੱਥਾ ਦੇ ਸੁਧਾਰ ਲਈ ਵਿਸ਼ੇਸ਼ ਰੂਪ ਨਾਲ ਭਾਰੀ ਵਰਖਾ ਦੀਆਂ ਘਟਨਾਵਾਂ ਅਤੇ ਚੱਕਰਵਾਤਾਂ ਦੌਰਾਨ ਮੁੰਬਈ ਲਈ ਪ੍ਰਾਰੰਭਿਕ ਚੇਤਾਵਨੀ ਦਾ ਪ੍ਰਾਵਧਾਨ ਕੀਤਾ ਗਿਆ ਹੈ

प्रविष्टि तिथि: 11 JUN 2020 6:59PM by PIB Chandigarh

ਜਲਵਾਯੂ ਪਰਿਵਰਤਨ ਕਾਰਨ ਵਧਦੇ ਤਾਪਮਾਨ ਅਤੇ ਮੌਨਸੂਨ ਵਿੱਚ ਤਬਦੀਲੀ ਦੁਆਰਾ ਭਾਰਤ ਵਿੱਚ ਭਾਰੀ ਵਰਖਾ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਮਹਾਰਾਸ਼ਟਰ ਰਾਜ ਦੀ ਰਾਜਧਾਨੀ ਅਤੇ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਮਹਾਨਗਰ ਲੰਬੇ ਸਮੇਂ ਵਾਲੇ ਹੜ੍ਹਾਂ ਦੀ ਤ੍ਰਾਸਦੀ ਛੇਲਦਾ ਰਿਹਾ ਹੈ ਅਤੇ 29 ਅਗਸਤ 2017 ਨੂੰ ਤਾਜ਼ਾ ਹੜ੍ਹ ਦਾ ਸਾਹਮਣਾ ਕਰਨਾ ਪਿਆ, ਜਿਸ ਦੀ ਵਜ੍ਹਾ ਨਾਲ ਆਪਣੀ ਜਲ ਨਿਕਾਸੀ ਪ੍ਰਣਾਲੀਆਂ ਦੇ ਬਾਵਜੂਦ ਸ਼ਹਿਰ ਠਹਿਰ ਗਿਆ। 26 ਜੁਲਾਈ 2005 ਨੂੰ ਆਏ ਹੜ੍ਹਾਂ ਦੀਆਂ ਸਮ੍ਰਿਤੀਆਂ ਸ਼ਾਇਦ ਮੁੰਬਈ ਦੇ ਹਰੇਕ ਨਾਗਰਿਕ ਦੀ ਮਾਨਸ ਪਟਲ ਤੇ ਤਾਜ਼ਾ ਹੋਣਗੀਆਂ, ਜਦੋਂ ਸ਼ਹਿਰ ਵਿੱਚ 24 ਘੰਟਿਆਂ ਵਿੱਚ 100 ਸਾਲਾਂ ਦੇ ਕਾਲ ਖੰਡ ਵਿੱਚ ਸਭ ਤੋਂ ਜ਼ਿਆਦਾ 94 ਸੈਮੀ. ਵਰਖਾ ਹੋਈ, ਜਿਸ ਦੇ ਚਲਦੇ ਸ਼ਹਿਰ ਪੂਰੀ ਤਰ੍ਹਾਂ ਨਾਲ ਪੰਗੂ ਬਣ ਕੇ ਰਹਿ ਗਿਆ। ਹੜ੍ਹ ਲਈ ਤਿਆਰੀ ਦੇ ਰੂਪ ਵਿੱਚ, ਲੋਕਾਂ ਨੂੰ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਹੜ੍ਹ ਆਉਣ ਤੋਂ ਪਹਿਲਾਂ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੋ ਸਕਣ।

 

ਹੜ੍ਹ ਦੀ ਆਸ਼ੰਕਾ ਵਾਲੇ ਸ਼ਹਿਰ ਵਿੱਚ ਨਿਵਾਰਕ ਉਪਾਵਾਂ ਦੀ ਸਹਾਇਤਾ ਨਾਲ, ਗ੍ਰੇਟਰ ਮੁੰਬਈ ਨਗਰ ਨਿਗਮ, ਮਹਾਰਾਸ਼ਟਰ ਸਰਕਾਰ ਨੇ ਮੁੰਬਈ ਲਈ ਏਕੀਕ੍ਰਿਤ ਹੜ੍ਹ ਚੇਤਾਵਨੀ ਪ੍ਰਣਾਲੀ, ਜਿਸ ਨੂੰ IFLOWS-Mumbai  ਕਿਹਾ ਗਿਆ, ਵਿਕਸਿਤ ਕਰਨ ਲਈ ਪ੍ਰਿਥਵੀ ਵਿਗਿਆਨ ਮੰਤਰਾਲੇ ਨੂੰ ਬੇਨਤੀ ਕੀਤੀ। ਪ੍ਰਿਥਵੀ ਵਿਗਿਆਨ ਮੰਤਰਾਲੇ ਨੇ ਗ੍ਰੇਟਰ ਮੁੰਬਈ ਨਗਰ ਨਿਗਮ ਦੇ ਨਜ਼ਦੀਕੀ ਤਾਲਮੇਲ ਨਾਲ ਮੰਤਰਾਲੇ ਦੇ ਅੰਦਰ ਉਪਲਬਧ ਵਿਭਾਗੀ ਹੁਨਰ ਦੇ ਬਲ ਤੇ ਜੁਲਾਈ 2019 ਵਿੱਚ IFLOWS-Mumbai  ਦਾ ਵਿਕਾਸ ਸ਼ੁਰੂ ਕੀਤਾ। IFLOWS-Mumbai  ਨੂੰ ਮੁੰਬਈ ਸ਼ਹਿਰ ਲਈ ਇੱਕ ਅਤਿਆਧੁਨਿਕ ਏਕੀਕ੍ਰਿਤ ਹੜ੍ਹ ਚੇਤਾਵਨੀ ਪ੍ਰਣਾਲੀ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ, ਜਿਸ ਵਿੱਚ ਸ਼ਹਿਰ ਦੀ ਪ੍ਰਤਿਰੋਧਸਮਰੱਥਾ ਵਿੱਚ ਸੁਧਾਰ ਲਈ ਵਿਸ਼ੇਸ਼ ਰੂਪ ਨਾਲ ਭਾਰੀ ਵਰਖਾ ਦੀਆਂ ਘਟਨਾਵਾਂ ਅਤੇ ਚੱਕਰਵਾਤਾਂ ਦੌਰਾਨ ਮੰਬਈ ਦੇ ਲਈ ਸ਼ੁਰੂਆਤੀ ਚੇਤਾਵਨੀ ਦਾ ਪ੍ਰਾਵਧਾਨ ਕੀਤਾ ਗਿਆ ਹੈ।

 

I-FLOWS  ਇੱਕ ਮੋਡਿਊਲਰ ਸੰਰਚਨਾ 'ਤੇ ਬਣਾਇਆ ਗਿਆ ਹੈ ਅਤੇ ਇਸ ਵਿੱਚ ਡੇਟਾ ਐਸੀਮਿਲੇਸ਼ਨ, ਫਲੱਡ, ਇੰਡਿਯੂਸ਼ਨ, ਵਲਨੇਰੇਬਿਲਿਟੀ, ਰਿਸਕ, ਡਿਸਿਮਿਨੇਸ਼ਨ ਮੋਡਿਊਲ ਅਤੇ ਡਿਸੀਜਨ ਸਪੋਰਟ ਸਿਸਟਮ ਜਿਹੇ ਸੱਤ ਮੋਡਿਊਲ ਹਨ।  ਸਿਸਟਮ ਵਿੱਚ NCMRWF, IMD  ਤੋਂ ਮੌਸਮ ਮੋਡਿਯੂਲ, IITM, MCGM ਅਤੇ IMD ਦੁਆਰਾ ਸਥਾਪਿਤ ਵਰਖਾ ਗੇਜ ਨੈੱਟਵਰਕ ਸਟੇਸ਼ਨਾਂ ਤੋਂ ਖੇਤਰ ਡੇਟਾ, ਭੂਮੀ ਵਰਤੋਂ ਤੇ ਥੀਮੇਟਿਕ ਪਰਤ, MCGM ਦੁਆਰਾ ਬੁਨਿਆਦੀ ਢਾਂਚੇ ਆਦਿ ਪ੍ਰਦਾਨ ਕੀਤੇ ਗਏ ਹਨ। ਮੌਸਮ ਮਾੱਡਲ ਦੇ ਇਨਪੁੱਟ ਦੇ ਅਧਾਰ ਤੇ, ਵਰਖਾ ਨੂੰ ਚਲਦੇ ਪਾਣੀ ਵਿੱਚ ਬਦਲਣ ਅਤੇ ਨਦੀ ਪ੍ਰਣਾਲੀਆਂ ਵਿੱਚ ਪ੍ਰਵਾਹ ਇਨਪੁੱਟ ਪ੍ਰਦਾਨ ਲਈ ਹਾਈਡ੍ਰੋਲੌਜਿਕਲ ਮਾਡਲ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ, ਮੁੰਬਈ ਇੱਕ ਟਾਪੂ ਸ਼ਹਿਰ ਹੈ, ਜਿਸ ਦੀ ਕਨੈਕਟਿਵਿਟੀ ਸਮੁੰਦਰ ਦੇ ਨਾਲ ਹੈ, ਇਸ ਲਈ ਸ਼ਹਿਰ ਤੇ ਜਵਾਰ ਅਤੇ ਤੂਫਾਨ ਦੇ ਪ੍ਰਭਾਵ ਦੀ ਗਣਨਾ ਕਰਨ ਲਈ ਹਾਈਡ੍ਰੋਡਾਇਨਾਮਿਕ ਮਾਡਲ ਅਤੇ ਤੂਫਾਨ ਦੇ ਵਾਧੇ ਵਾਲੇ ਮਾਡਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪ੍ਰਣਾਲੀ ਵਿੱਚ ਸ਼ਹਿਰ ਦੇ ਅੰਦਰ ਸ਼ਹਿਰੀ ਜਲ ਨਿਕਾਸੀ ਲੱਭਣ ਅਤੇ ਹੜ੍ਹਾਂ ਵਾਲੇ ਖੇਤਰਾਂ ਦੇ ਪੂਰਵਅਨੁਮਾਨ ਦੇ ਪ੍ਰਾਵਧਾਨ ਹਨਜਿਨ੍ਹਾਂ ਨੂੰ ਫਾਈਨਲ ਸਿਸਟਮ ਵਿੱਚ ਸ਼ਾਮਲ ਕੀਤਾ ਜਾਵੇਗਾ। NCCR ਦੁਆਰਾ ਐੱਮਸੀਜੀਐੱਮ ਅਤੇ ਆਈਐੱਮਡੀ, ਮੁੰਬਈ ਦੇ ਸਹਿਯੋਗ ਨਾਲ ਮਿਥੀ, ਦਹਿਸਰ, ਓਸ਼ਿਵਾਰਾ, ਪੋਈਸਰ, ਉਲਹਸ, ਝੀਲਾਂ ਅਤੇ ਕ੍ਰੀਕ ਸਾਰੀਆਂ ਨਦੀਆਂ ਤੋਂ ਰਿਵਰ ਬੈਥੀਮੀਟਰੀ ਡੇਟਾ ਲਿਆ ਗਿਆ ਸੀ। ਲੈਂਡ ਟੋਪੋਗ੍ਰਾਫੀ, ਲੈਂਡ ਯੂਜ਼, ਬੁਨਿਆਦੀ ਢਾਂਚਾ, ਆਬਾਦੀ, ਆਦਿ MCGM ਦੁਆਰਾ ਉਪਲਬਧ ਕਰਵਾਏ ਗਏ ਸੀ ਅਤੇ GIS ਵਿੱਚ ਥੀਮੈਟਿਕ ਲੇਅਰਾਂ ਦੀ ਵਰਤੋਂ ਕਰਕੇ ਵਾਰਡ ਪੱਧਰ 'ਤੇ ਹੜ੍ਹ ਦੇ ਪੱਧਰਾਂ ਦਾ ਸਹੀ ਅੰਦਾਜ਼ਾ ਲਗਾਉਣ ਲਈ ਫੈਸਲਾ ਇਸ ਨੂੰ ਡਿਸੀਜਨ ਸਪੋਰਟ ਸਿਸਟਮ ਵਿੱਚ ਜੋੜਿਆ ਗਿਆ ਸੀ।  ਹੜ੍ਹ ਦੇ ਸੰਪਰਕ ਵਿੱਚ ਆਉਣ ਵਾਲੇ ਤੱਤਾਂ ਦੀ ਭੇਦਤਾ ਅਤੇ ਜੋਖਮ ਦੀ ਗਣਨਾ ਕਰਨ ਲਈ ਇੱਕ ਵੈੱਬ GIS ਅਧਾਰਿਤ ਡਿਸੀਜਨ ਸਪੋਰਟ ਸਿਸਟਮ ਨਿਰਮਿਤ ਕੀਤਾ ਗਿਆ ਹੈ।

 

ਹੜ੍ਹ ਚੇਤਾਵਨੀ ਪ੍ਰਣਾਲੀ ਦੀ ਰਸਮੀ ਤੌਰ ਤੇ ਸ਼ੁਰੂਆਤ 12 ਜੂਨ 2020 ਨੂੰ ਮਾਣਯੋਗ ਸ਼੍ਰੀ ਉਧਵ ਜੀ ਬਾਲਾਸਾਹਿਬ  ਠਾਕਰੇ, ਮਾਣਯੋਗ ਮੁੱਖ ਮੰਤਰੀ, ਮਹਾਰਾਸ਼ਟਰ ਸਰਕਾਰ ਅਤੇ ਡਾ. ਹਰਸ਼ ਵਰਧਨ, ਮਾਣਯੋਗ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਮੰਤਰੀ, ਭਾਰਤ ਸਰਕਾਰ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਜਾਵੇਗਾ।

 

***

 

ਐੱਨਬੀ/ਕੇਜੀਐੱਸ


(रिलीज़ आईडी: 1631036) आगंतुक पटल : 290
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Tamil