ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੂੰ ਕੋਵਿਡ-19 ਦੇ ਮੱਦੇਨਜ਼ਰ ਘਰੋਂ ਕੰਮ ਕਰਨ ਲਈ ਦਿਸ਼ਾ-ਨਿਰਦੇਸ਼ਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ

Posted On: 10 JUN 2020 6:04PM by PIB Chandigarh


ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੀਆਂ ਮੌਜੂਦਾ ਸਰਗਰਮੀਆਂ ਦੀ ਸਮੀਖਿਆ ਕੀਤੀ ਤੇ ਸਲਾਹ ਦਿੱਤੀ ਕਿ ਘਰੋਂ ਕੰਮ ਕਰਨ ਦੀ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਵਿਭਾਗ ਨੂੰ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸਬੰਧਿਤ ਮੰਤਰਾਲਿਆਂ/ਵਿਭਾਗਾਂ ਨਾਲ ਲੋੜੀਂਦਾ ਰਾਬਤਾ ਪਹਿਲ ਦੇ ਅਧਾਰ 'ਤੇ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਘਰੋਂ ਕੰਮ ਕਰਨ (ਡਬਲਿਊਐੱਫਐੱਚ) ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਮਾਂ ਰਹਿੰਦਿਆਂ ਜਾਰੀ ਕਰਨ ਨਾਲ ਕੇਂਦਰੀ ਸਕੱਤਰੇਤ ਦੇ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਦੇ 'ਦੋ ਗਜ਼ ਕੀ ਦੂਰੀ' ਦੇ ਸੱਦੇ ਦਾ ਪਾਲਣ ਕਰਨ ਅਤੇ ਸਮਾਜਿਕ ਦੂਰੀ ਦਾ ਲਾਭ ਪ੍ਰਾਪਤ ਹੋਵੇਗਾ।

 
ਡਾ. ਜਿਤੇਂਦਰ ਸਿੰਘ 12 ਜੂਨ 2020 ਨੂੰ ਉੱਤਰ ਪੂਰਬੀ ਰਾਜਾਂ ਲਈ ਈ-ਆਫਿਸ ਵਰਕਸ਼ਾਪ ਨੂੰ ਸੰਬੋਧਨ ਕਰਨਗੇ, ਜਿਸ ਦਾ ਉਦੇਸ਼ ਭਾਰਤ ਦੇ ਉੱਤਰ ਪੂਰਬੀ ਰਾਜਾਂ ਵਿੱਚ ਡਿਜੀਟਲ ਰਾਜ ਸਕੱਤਰੇਤ ਕਾਇਮ ਕਰਨਾ ਹੈ। ਡਾ. ਜਿਤੇਂਦਰ ਸਿੰਘ ਨੇ ਵੈਬੀਨਾਰ ਰਾਹੀਂ ਲਗਾਈ ਜਾਣ ਵਾਲੀ ਵਰਕਸ਼ਾਪ ਚਲਾਉਣ ਦੀਆਂ ਤਿਆਰੀਆਂ ਲਈ ਅੱਜ ਇੱਕ ਬੈਠਕ ਵੀ ਕੀਤੀ। 75 ਕੇਂਦਰੀ ਮੰਤਰਾਲਿਆਂ/ਵਿਭਾਗਾਂ ਵਿੱਚਲੇ ਈ-ਆਫਿਸ ਦੀ ਤਰੱਕੀ ਨਾਲ ਹੀ ਡਿਜੀਟਲ ਸੈਂਟਰਲ ਸਕੱਤਰੇਤ ਬਣ ਸਕਿਆ ਹੈ, ਜਿਸ ਨਾਲ ਕੋਵਿਡ-19 ਲੌਕਡਾਊਨ ਕਾਲ ਵਿੱਚ ਘਰੋਂ ਕੰਮ ਕਰਨਾ ਯਕੀਨੀ ਬਣ ਸਕਿਆ ਹੈ। ਉੱਤਰ ਪੂਰਬੀ ਰਾਜਾਂ ਦੇ ਰਾਜ ਸਕੱਤਰੇਤਾਂ ਵਿੱਚ ਈ-ਆਫਿਸ ਨੂੰ ਲਾਗੂ ਕਰਨ ਦੇ ਨਤੀਜੇ ਵਜੋਂ ਤੈਅ ਸਮੇਂ ਵਿੱਚ ਕਾਗਜ ਰਹਿਤ ਸਕੱਤਰੇਤ ਬਣਾਇਆ ਜਾ ਸਕੇਗਾ, ਜਿੱਥੇ ਅਫਸਰਾਂ ਨੂੰ ਵਰਚੁਅਲ ਪ੍ਰਾਈਵੇਟ ਨੈੱਟਵਰਕਾਂ, ਡਿਜੀਟਲ ਹਸਤਾਖਰ ਪ੍ਰਮਾਣ ਪੱਤਰਾਂ ਅਤੇ ਘੱਟ ਸਬੰਧ ਗਵਰਨੈਂਸ ਨੂੰ ਉਤਸ਼ਾਹਿਤ ਕਰਨ ਨਾਲ ਮਜ਼ਬੂਤ ਕੀਤਾ ਜਾਵੇਗਾ।

ਉੱਤਰ ਪੂਰਬੀ ਰਾਜਾਂ ਲਈ ਈ-ਆਫਿਸ 'ਤੇ ਵਰਕਸ਼ਾਪ ਵਿੱਚ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਸਿੱਕਿਮ ਦੇ ਮੁਖ ਮੰਤਰੀਆਂ ਅਤੇ ਅਸਾਮ, ਮਣੀਪੁਰ, ਮਿਜ਼ੋਰਮ, ਮੇਘਾਲਿਆ ਅਤੇ ਤ੍ਰਿਪੁਰਾ ਦੇ ਆਈਟੀ ਮੰਤਰੀਆਂ ਸ਼ਾਮਲ ਹੋਣਗੇ। ਉੱਤਰ ਪੂਰਬੀ ਰਾਜਾਂ ਦੇ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ, ਪ੍ਰਬੰਧਕੀ ਸੁਧਾਰਾਂ ਦੇ ਪ੍ਰਮੁੱਖ ਸਕੱਤਰ ਤੇ ਆਈਟੀ ਵਿਭਾਗਾਂ ਦੇ ਸਕੱਤਰਾਂ ਨੂੰ ਬੈਠਕ ਵਿੱਚ ਬੁਲਾਇਆ ਗਿਆ ਹੈ।

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੇ ਕਿਹਾ ਕਿ 30 ਮਾਰਚ 2020 ਤੋਂ 9 ਜੂਨ 2020 ਦੇ ਸਮੇਂ ਦੌਰਾਨ ਕੋਵਿਡ-19 ਨਾਲ ਸਬੰਧਿਤ ਇੱਕ ਲੱਖ ਲੋਕ ਸ਼ਿਕਾਇਤਾਂ ਦਾ ਨਿਵਾਰਣ ਕੀਤਾ ਗਿਆ। ਸ਼ਿਕਾਇਤ ਨਿਪਟਾਰੇ ਦਾ ਮਿਆਰ ਕਾਇਮ ਕਰਨ ਲਈ ਡੀਏਆਰਪੀਜੀ 15 ਜੂਨ 2020 ਤੋਂ ਕੇਂਦਰ ਦੇ ਸਾਰੇ ਰਾਜਾਂ ਨੀਂ ਕਵਰ ਕਰਦਾ ਹੋਇਆ ਬੀਐੱਸਐੱਨਐੱਲ ਵੱਲੋਂ ਸੰਚਾਲਿਤ 11 ਭਾਸਾਵਾਂ ਵਿੱਚ ਫੀਡਬੈਕ ਕਾਲ ਸੈਂਟਰ ਲਾਂਚ ਕਰੇਗਾ। ਫੀਡਬੈਕ ਕਾਲ ਸੈਂਟਰ ਹਰੇਕ ਲੋਕ ਸ਼ਿਕਾਇਤ 'ਤੇ ਮਿਆਰ ਦਾ ਚੈੱਕ ਰੱਖਣਗੇ, ਜਿਹੜਾ ਕਿ ਕੋਵਿਡ-19 ਨੈਸ਼ਨਲ ਮਾਨੀਟਰਿੰਗ ਡੈਸ਼ਬੋਰਡ 'ਤੇ ਇੱਕ ਮਹੀਨੇ ਤੱਕ ਸਮੱਸਿਆ ਹੱਲ ਹੋਣ ਵਜੋਂ ਦਿਖਦਾ ਰਹੇਗਾ। 15 ਜੂਨ 2020 ਨੂੰ ਜਦੋਂ ਫੀਡਬੈਕ ਕਾਲ ਸੈਂਟਰ ਲਾਂਚ ਹੋਣਗੇ, ਕੇਂਦਰੀ ਪਰਸਨਲ, ਪੀਜੀ ਐਂਡ ਪੈਨਸ਼ਨਸ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਸ਼ਿਕਾਇਤ ਨਿਪਟਾਰੇ ਦੇ ਮਿਆਰ ਬਾਰੇ ਪਹਿਲਾ ਫੀਡ ਬੈਕ ਲੈਣ ਲਈ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਨਾਗਰਿਕਾਂ ਨਾਲ ਲਾਈਵ ਹੋਣਗੇ। 

ਤਿਆਰੀ ਬੈਠਕ ਵਿੱਚ ਡੀਏਆਰਪੀਜੀ ਦੇ ਸਕੱਤਰ ਡਾ. ਕੇ. ਸ਼ਿਵਾਜੀ, ਡੀਏਆਰਪੀਜੀ ਦੇ ਵਧੀਕ ਸਕੱਤਰ ਵੀ. ਸ਼੍ਰੀਨਿਵਾਸ, ਡੀਏਆਰਪੀਜੀ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਜਯਾ ਦੁਬੇ ਅਤੇ ਬੀਐੱਸਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪੀ.ਕੇ. ਪੁਰਵਾਰ ਸ਼ਾਮਲ ਹੋਏ।

****

ਐੱਨਡਬਲਿਊ/ਐੱਸਐੱਨਸੀ 


(Release ID: 1630769) Visitor Counter : 150