ਰਸਾਇਣ ਤੇ ਖਾਦ ਮੰਤਰਾਲਾ

ਨੌਜਵਾਨਾਂ ਨੂੰ ਵਿਭਿੰਨ ਟਰੇਡਾਂ ਵਿੱਚ ਸਿਖਲਾਈ ਦੇਣ ਲਈ ਐੱਨਐੱਫਐੱਲ ਨੇ ਆਈਟੀਆਈ ਨਾਲ ਕਰਾਰ ਕਰਨਾ ਸ਼ੁਰੂ ਕੀਤਾ

Posted On: 10 JUN 2020 11:53AM by PIB Chandigarh

ਭਾਰਤ ਸਰਕਾਰ ਦੀ ਸਕਿੱਲ ਇੰਡੀਆਪਹਿਲ ਨੂੰ ਜ਼ੋਰ ਦੇਣ ਲਈ ਕੇਂਦਰੀ ਫਰਟੀਲਾਇਜ਼ਰ ਵਿਭਾਗ ਅਧੀਨ ਇੱਕ ਸੀਪੀਐੱਸਈ ਨੈਸ਼ਨਲ ਫਰਟੀਲਾਇਜ਼ਰ ਲਿਮਿਟਿਡ-ਐੱਨਐੱਫਐੱਲ ਨੇ ਵਿਭਿੰਨ ਖੇਤਰਾਂ ਵਿੱਚ ਨੌਜਵਾਨਾਂ ਨੂੰ ਸਿੱਖਿਅਤ ਕਰਨ ਲਈ ਆਪਣੇ ਪਲਾਂਟਾਂ ਦੇ ਨਜ਼ਦੀਕ ਸਥਿਤ ਉਦਯੋਗਿਕ ਸਿਖਲਾਈ ਸੰਸਥਾਨਾਂ (ਆਈਟੀਆਈ) ਨਾਲ ਕਰਾਰ  ਕਰਨਾ ਸ਼ੁਰੂ ਕਰ ਦਿੱਤਾ ਹੈ ਤਾਕਿ ਵਿਭਿੰਨ ਟਰੇਡਾਂ ਵਿੱਚ ਨੌਜਵਾਨਾਂ ਲਈ ਹੈਵੀ ਅਤੇ ਪ੍ਰੋਸੈੱਸ ਇੰਡਸਟਰੀ ਵਿੱਚ ਉਨ੍ਹਾਂ ਦੇ ਰੋਜ਼ਗਾਰਯੋਗਤਾ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਜਾ ਸਕੇ।

 

ਪੰਜਾਬ ਵਿੱਚ ਕੰਪਨੀ ਦੇ ਨੰਗਲ ਵਿੱਚ ਸਥਿਤ ਪਲਾਂਟ ਨੇ ਨੌਜਵਾਨਾਂ ਨੂੰ 12 ਟਰੇਡਾਂ ਵਿੱਚ ਸਿਖਲਾਈ ਦੇਣ ਲਈ ਆਈਟੀਆਈ, ਨੰਗਲ ਨਾਲ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਹਨ। ਇਸ ਤਰ੍ਹਾਂ ਵਿਦਿਆਰਥੀ ਦੋਹਰੀ ਪ੍ਰਣਾਲੀ ਦੀ ਸਿਖਲਾਈ ਯੋਜਨਾ ਤਹਿਤ ਹੁਨਰਮੰਦ ਹੋਣਗੇ ਜਿਸ ਤਹਿਤ ਉਹ ਸੰਸਥਾ ਵਿੱਚ ਸਿਧਾਂਤਕ ਹੁਨਰ ਅਤੇ ਐੱਨਐੱਫਐੱਲ ਨੰਗਲ ਪਲਾਂਟ ਵਿੱਚ ਔਨ-ਦ-ਜੌਬ ਟ੍ਰੇਨਿੰਗ ਲੈਣਗੇ।

 

ਡੀਜੀਐੱਮ (ਐੱਚਆਰ) ਆਈ/ਸੀ, ਐੱਨਐੱਫਐੱਲ ਨੰਗਲ ਇਕਾਈ ਰੇਣੂ ਆਰ. ਪੀ. ਸਿੰਘ ਅਤੇ ਆਈਟੀਆਈ, ਨੰਗਲ ਦੇ ਪ੍ਰਿੰਸੀਪਲ ਸ਼੍ਰੀ ਲਲਿਤ ਮੋਹਨ ਦਰਮਿਆਨ ਸਮਝੌਤੇ ਦਾ ਅਦਾਨ-ਪ੍ਰਦਾਨ ਕੀਤਾ ਗਿਆ।

 

ਆਈਟੀਆਈ, ਨੰਗਲ ਪੰਜਾਬ ਦਾ ਸਭ ਤੋਂ ਪੁਰਾਣਾ ਸੰਸਥਾਨ ਹੈ। ਆਈਟੀਆਈ ਨਾਲ ਇਸ ਸਮਝੌਤੇ ਤੇ ਹਸਤਾਖਰ ਕਰਨ ਤੇ ਐੱਨਐੱਫਐੱਲ ਪੰਜਾਬ ਰਾਜ ਵਿੱਚ ਇਸ ਤਰ੍ਹਾਂ ਦੀ ਪਹਿਲ ਕਰਨਾ ਵਾਲਾ ਪਹਿਲਾ ਸੀਪੀਐੱਸਈ ਬਣ ਗਿਆ ਹੈ।

 

ਕੰਪਨੀ ਭਵਿੱਖ ਵਿੱਚ ਅਜਿਹੇ ਹੋਰ ਵਿਕਲਪਾਂ ਤਲਾਸ਼ਣ ਦੀ ਯੋਜਨਾ ਬਣਾ ਰਹੀ ਹੈ ਤਾਕਿ ਭਵਿੱਖ ਵਿੱਚ ਹੋਰ ਸੰਸਥਾਨਾਂ ਤੋਂ ਵਧੇਰੇ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਸਕਿੱਲ ਇੰਡੀਆਨੂੰ ਹੁਲਾਰਾ ਮਿਲ ਸਕੇ।

 

ਐੱਨਐੱਫਐੱਲ ਦੇ ਪੰਜ ਗੈਸ ਅਧਾਰਿਤ ਅਮੋਨੀਆ-ਯੂਰੀਆ ਪਲਾਂਟ ਹਨ ਐੱਨਐੱਫਐੱਲ ਦੇ ਪੰਜਾਬ ਵਿੱਚ ਨੰਗਲ ਅਤੇ ਬਠਿੰਡਾ, ਹਰਿਆਣਾ ਵਿੱਚ ਪਾਣੀਪਤ ਅਤੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗੁਨਾ ਵਿੱਚ ਵਿਜੈਪੁਰ (2 ਪਲਾਂਟ) ਸਥਿਤ ਹਨ।

******

 

ਆਰਸੀਜੇ/ਆਰਕੇਐੱਮ



(Release ID: 1630631) Visitor Counter : 171