ਪੇਂਡੂ ਵਿਕਾਸ ਮੰਤਰਾਲਾ
ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ ਤਹਿਤ ਵਿੱਤ ਵਰ੍ਹੇ 2020-2021 ਲਈ 1, 01, 500 ਕਰੋੜ ਰੁਪਏ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਨਿਰਧਾਰਿਤ ਕੀਤੀ ਗਈ; ਜਿਸ ਵਿੱਚੋਂ 31, 493 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ
ਇਸ ਸਾਲ ਹੁਣ ਤੱਕ 6.69 ਕਰੋੜ ਵਿਅਕਤੀਆਂ ਨੂੰ ਇਸ ਵਿੱਤ ਵਰ੍ਹੇ ਦੌਰਾਨ ਕੰਮ ਦੀ ਪੇਸ਼ਕਸ਼ ਕੀਤੀ ਗਈ ਹੈ। ਮਈ 2020 ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਕੰਮ ਦੀ ਪੇਸ਼ਕਸ਼ ਕੀਤੀ ਗਈ ਹੈ, ਉਨ੍ਹਾਂ ਦੀ ਔਸਤਨ ਗਿਣਤੀ 2.51 ਕਰੋੜ ਪ੍ਰਤੀ ਦਿਨ ਹੈ, ਜੋ ਪਿਛਲੇ ਸਾਲ ਮਈ ਵਿੱਚ ਪੇਸ਼ਕਸ਼ ਕੀਤੇ ਗਏ ਕੰਮ ਨਾਲੋਂ 73 ਪ੍ਰਤੀਸ਼ਤ ਤੋਂ ਵੀ ਵੱਧ ਹੈ
ਵਿੱਤ ਵਰ੍ਹੇ 2020-2021 ਦੌਰਾਨ ਹੁਣ ਤੱਕ ਕੁੱਲ 10 ਲੱਖ ਕੰਮ ਮੁਕੰਮਲ ਹੋ ਚੁਕੇ ਹਨ; ਪਾਣੀ ਦੀ ਸੰਭਾਲ਼, ਸਿੰਚਾਈ, ਪੌਦੇ ਲਗਾਉਣ ਅਤੇ ਬਾਗਬਾਨੀ ਤੇ ਆਜੀਵਿਕਾ ਨੂੰ ਉਤਸ਼ਾਹਿਤ ਕਰਨ ਵਾਲੇ ਵਿਅਕਤੀਗਤ ਲਾਭਕਾਰੀ ਕਾਰਜਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ
प्रविष्टि तिथि:
08 JUN 2020 9:28PM by PIB Chandigarh
ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ (ਮਨਰੇਗਾ) ਤਹਿਤ 2020-2021 ਦੇ ਮੌਜੂਦਾ ਵਿੱਤ ਵਰ੍ਹੇ ਲਈ 1, 01, 500 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਪ੍ਰੋਗਰਾਮ ਤਹਿਤ ਫੰਡਾਂ ਦੀ ਇਹ ਵਿਵਸਥਾ ਹੁਣ ਤੱਕ ਦੀ ਸੱਭ ਤੋਂ ਵੱਡੀ ਹੈ।
ਵਿੱਤ ਵਰ੍ਹੇ 2020-2021 ਵਿੱਚ 31,493 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ, ਜੋ ਮੌਜੂਦਾ ਵਿੱਤ ਵਰ੍ਹੇ ਦੇ ਬਜਟ ਅਨੁਮਾਨ ਦੇ 50 ਪ੍ਰਤੀਸ਼ਤ ਤੋਂ ਵੀ ਵੱਧ ਹੈ।
ਹੁਣ ਤੱਕ ਕੁੱਲ 60.80 ਕਰੋੜ ਵਿਅਕਤੀਗਤ ਦਿਨਾਂ ਦਾ ਰੋਜ਼ਗਾਰ ਪੈਦਾ ਕੀਤਾ ਗਿਆ ਹੈ ਅਤੇ 6.69 ਕਰੋੜ ਵਿਅਕਤੀਆਂ ਨੂੰ ਕੰਮ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਮਈ 2020 ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਕਾਰਜ ਦੀ ਪੇਸ਼ਕਸ਼ ਕੀਤੀ ਗਈ ਹੈ ਉਨ੍ਹਾਂ ਦੀ ਔਸਤਨ ਗਿਣਤੀ 2.51 ਕਰੋੜ ਪ੍ਰਤੀ ਦਿਨ ਹੈ ਜੋ ਪਿਛਲੇ ਸਾਲ ਮਈ ਵਿੱਚ ਪੇਸ਼ਕਸ਼ ਕੀਤੇ ਗਏ ਕਾਰਜ ਤੋਂ 73 ਪ੍ਰਤੀਸ਼ਤ ਤੋਂ ਵੀ ਵੱਧ ਹੈ, ਜੋ 1.45 ਕਰੋੜ ਵਿਅਕਤੀ ਪ੍ਰਤੀ ਦਿਨ ਸੀ।
ਕੁੱਲ 10 ਲੱਖ ਕਾਰਜ 2020-2021 ਦੇ ਮੌਜੂਦਾ ਵਿੱਤ ਵਰ੍ਹੇ ਦੌਰਾਨ ਹੁਣ ਤੱਕ ਮੁਕੰਮਲ ਹੋ ਚੁੱਕੇ ਹਨ। ਪਾਣੀ ਦੀ ਸੰਭਾਲ਼ ਅਤੇ ਸਿੰਚਾਈ, ਪੌਦੇ ਲਗਾਉਣ, ਬਾਗਬਾਨੀ ਨਾਲ ਜੁੜੇ ਕਾਰਜਾਂ ਤੇ ਆਜੀਵਿਕਾ ਨੂੰ ਉਤਸ਼ਾਹਿਤ ਕਰਨ ਵਾਲੇ ਵਿਅਕਤੀਗਤ ਲਾਭਕਾਰੀ ਕਾਰਜਾਂ ‘ਤੇ ਲਗਾਤਾਰ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।
*****
ਏਪੀਐੱਮ/ਐੱਸਜੀ
(रिलीज़ आईडी: 1630366)
आगंतुक पटल : 338