ਰੱਖਿਆ ਮੰਤਰਾਲਾ

ਭਾਰਤੀ ਵਾਯੂ ਸੈਨਾ ਨੇ ਆਈਸੋਲੇਟਡ ਟ੍ਰਾਂਸਪੋਰਟੇਸ਼ਨ ਲਈ ਸਵਦੇਸ਼ੀ ਏਅਰਬੋਰਨ ਰੇਸਕਿਊ ਪੋਡ (ARPIT) ਨੂੰ ਸ਼ਾਮਲ ਕੀਤਾ

Posted On: 08 JUN 2020 6:48PM by PIB Chandigarh

ਭਾਰਤੀ ਵਾਯੂ ਸੈਨਾ ਨੇ ਆਈਸੋਲੇਟਡ ਟ੍ਰਾਂਸਪੋਰਟੇਸ਼ਨ ਲਈ ਇੱਕ ਏਅਰਬੋਰਨ ਰੇਸਕਿਊ ਪੋਡ ਦਾ ਡਿਜ਼ਾਇਨ, ਵਿਕਾਸ ਅਤੇ ਨਿਰਮਾਣ ਕੀਤਾ ਹੈ। ਇਸ ਦੀ ਵਰਤੋਂ ਉਚਾਈ ਵਾਲੇ ਖੇਤਰਾਂ ,ਵੱਖ ਵੱਖ ਥਾਵਾਂ ਅਤੇ ਦੂਰ ਦੇ ਖੇਤਰਾਂ ਤੋਂ ਕੋਵਿਡ 19 ਸਮੇਤ  ਗੰਭੀਰ ਸੰਕ੍ਰਮਕ ਮਰੀਜ਼ਾਂ ਨੂੰ ਕੱਢਣ ਲਈ ਕੀਤਾ ਜਾਵੇਗਾ।

 

ਦਰਅਸਲ ਕੋਵਿਡ 19 ਨੂੰ ਮਹਾਮਾਰੀ ਐਲਾਨੇ ਜਾਣ ਤੋਂ ਬਾਅਦ ਵਾਯੂ ਯਾਤਰਾ ਦੌਰਾਨ ਦੇ ਮਰੀਜ਼ਾਂ ਤੋਂ ਸੰਕ੍ਰਮਣ ਫੈਲਣ ਦੇ ਖਤਰੇ ਨਾਲ ਨਜਿੱਠਣ ਲਈ ਅਲੱਗ ਕਿਸਮ ਦੀ ਨਿਕਾਸੀ ਵਿਵਸਥਾ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਸਭ ਤੋਂ ਪਹਿਲਾਂ ਪ੍ਰੋਟੋਟਾਈਪ ਨੂੰ ਵਿਕਸਿਤ ਕੀਤਾ ਗਿਆ, ਜਿਸ ਵਿੱਚ ਬਾਅਦ ਵਿੱਚ ਕਈ ਬਦਲਾਅ ਕੀਤੇ ਗਏ। ਪ੍ਰਧਾਨ ਮੰਤਰੀ ਦੇ 'ਆਤਮਨਿਰਭਰ ਭਾਰਤ' ਅਭਿਯਾਨ ਦਾ ਸਮਰਥਨ ਕਰਦੇ ਹੋਏ ਇਸ ਏਅਰਬੋਰਨ ਰੇਸਕਿਊ ਪੋਡ ਨੂੰ ਬਣਾਉਣ ਵਿੱਚ ਕੇਵਲ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਵਿਕਸਿਤ ਕਰਨ ਵਿੱਚ ਸਿਰਫ਼ ਸੱਠ ਹਜ਼ਾਰ ਰੁਪਏ ਦੀ ਲਾਗਤ ਆਈ ਹੈ, ਜੋ ਸੱਠ ਲੱਖ ਰੁਪਏ ਤੱਕ ਦੀ ਲਾਗਤ ਵਾਲੀ ਆਯਾਤ ਪ੍ਰਣਾਲੀਆਂ ਦੀ ਤੁਲਨਾ ਵਿੱਚ ਬਹੁਤ ਘੱਟ ਹੈ।

 

ਇਸ ਦੇ ਨਿਰਮਾਣ ਵਿੱਚ ਹਵਾਬਾਜ਼ੀ ਪ੍ਰਮਾਣਿਤ ਸਮੱਗਰੀ ਦੀ ਵਰਤੋਂ ਕਰਕੇ ਇਸਨੂੰ ਇਸ ਨੂੰ ਹਲਕੇ ਆਈਸੋਲੇਸ਼ਨ ਸਿਸਟਮ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਇਸ ਵਿੱਚ ਮਰੀਜ਼ ਨੂੰ ਦੇਖਣ ਲਈ ਇੱਕ ਪਾਰਦਰਸ਼ੀ ਅਤੇ ਟਿਕਾਊ ਉੱਚ ਗੁਣਵੱਤਾ ਵਾਲੀ ਪਲਾਸਟਿਕ ਸ਼ੀਟ ਲਾਈ ਗਈ ਹੈ, ਜੋ ਮੌਜੂਦਾ ਮਾਡਲਾਂ ਦੀ ਤੁਲਨਾ ਵਿੱਚ ਜ਼ਿਆਦਾ ਬਿਹਤਰ ਹੈ। ਇਹ ਪ੍ਰਣਾਲੀ ਮੈਡੀਕਲ ਨਿਗਰਾਨੀ ਉਪਕਰਨਾਂ ਨਾਲ ਮਰੀਜ਼ ਨੂੰ ਵੈਂਟੀਲੇਸ਼ਨ ਸੁਵਿਧਾ ਵੀ ਦਿੰਦੀ ਹੈ।ਇਸਦੇ ਇਲਾਵਾ ਇਹ ਵਾਯੂ ਆਵਾਜਾਈ ਦੇ ਦੌਰਾਨ ਕਰਮਚਾਰੀਆਂ ਅਤੇ ਜਮੀਨੀ ਅਮਲੇ ਵਿੱਚ ਸੰਕ੍ਰਮਣ ਦਾ ਜੋਖਿਮ ਰੋਕਣ ਵਿੱਚ ਵੀ ਸਮਰੱਥ ਹੈ। ਇਸ ਵਿੱਚ ਜੀਵਨ ਰੱਖਿਅਕ ਉਪਕਰਣ (ਮਲਟੀਪਾਰਾ ਮਨੀਟਰ,ਪਲਸ ਆਕਸੀਮੀਟਰ, ਇਨਫਿਊਜਨ ਪੰਪ ਆਦਿ) ਵੀ ਹਨ। ਇਸ ਵਿੱਚ ਸਿਹਤ ਦੇਖਭਾਲ਼ ਪੇਸ਼ੇਵਰਾ ਲਈ ਲੰਬੇ ਹੱਥ ਦੇ ਦਸਤਾਨੇ ਵੀ ਉਪਲਬੱਧ ਕਰਵਾਏ ਗਏ ਹਨ। ਇਸ  ਏਅਰਬੋਰਨ ਰੇਸਕਿਊ ਪੋਡ ਵਿੱਚ ਹਾਈ ਐਫੀਸ਼ੇਨਸ਼ੀ ਪਾਰਟੀਕੁਲਰ ਏਅਰ (HEPA) ਐੱਚ13 ਕਲਾਸ ਫਿਲਟਰ ਦਾ ਉਪਯੋਗ ਕੀਤਾ ਗਿਆ ਹੈ। ਇਸ ਦਾ ਡਿਜ਼ਾਇਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਰਾਸ਼ਟਰੀ ਮਾਨਤਾ ਬੋਰਡ ਅਤੇ ਸੰਜੁਕਤ ਰਾਜ ਅਮਰੀਕਾ ਦੇ ਰੋਗ ਨਿਯੰਤਰਣ ਕੇਂਦਰ ਦੁਆਰਾ ਜਾਰੀ ਕੀਤੇ  ਗਏ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ਤੇ ਕੀਤਾ ਗਿਆ ਹੈ। ਭਾਰਤੀ ਵਾਯੂ ਸੈਨਾ ਹੁਣ ਤੱਕ 7 ਅਰਪਿਤ (ARPIT) ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕਰ ਚੁੱਕਿਆ ਹੈ।

                                                                  *****

ਆਈਐੱਨ/ਬੀਐੱਸਕੇ(Release ID: 1630363) Visitor Counter : 112