ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਸੀਰੀਜ਼ ਅਧੀਨ 29ਵੇਂ ਵੈਬੀਨਾਰ ਜ਼ਰੀਏ ਮੱਧ ਪ੍ਰਦੇਸ਼ ਦੇ ਵਾਈਲਡ ਵੰਡਰਸ ਦੀ ਵਰਚੁਅਲ ਸਫਾਰੀ ਪੇਸ਼ ਕੀਤੀ

Posted On: 08 JUN 2020 5:58PM by PIB Chandigarh

 

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਅਧੀਨ ਮੱਧ ਪ੍ਰਦੇਸ਼ ਦੀ ਦਿਲਖਿੱਚਵੀਂ ਕੁਦਰਤੀ ਸੁੰਦਰਤਾ ਅਤੇ ਈਕੋ ਸਿਸਟਮ ਨੂੰ ਦਰਸਾਉਣ ਲਈ 'ਵਾਈਲਡ ਵੰਡਰਸ ਆਵ੍ ਮੱਧ ਪ੍ਰਦੇਸ਼' ਵੈਬੀਨਾਰ ਪੇਸ਼ ਕੀਤਾ ਵੈਬੀਨਾਰ ਵਿੱਚ ਵਿਭਿੰਨਤਾ ਵਾਲੇ ਦੁਨੀਆ ਦੇ ਸਭ ਤੋਂ ਅਮੀਰ ਹਾਟਸਪਾਟਸ ਵਾਲੀ ਵਰਚੁਅਲ ਸਫਾਰੀ : ਦ ਸਟੇਟ ਆਵ੍ ਮੱਧ ਪ੍ਰਦੇਸ਼ ਪੇਸ਼ ਕੀਤੀ ਗਈ ਜੋ ਕਿ ਹੈਰਾਨਕੁੰਨ ਭਾਰਤ ਦਾ ਦਿਲ ਵੀ ਕਹਾਉਂਦੀ ਹੈ

 

ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਦਾ 29ਵਾਂ ਸੈਸ਼ਨ ਸੁਸ਼੍ਰੀ ਰੁਪਿੰਦਰ ਬਰਾੜ ਐਡੀਸ਼ਨਲ ਡਾਇਰੈਕਟਰ ਜਨਰਲ ਟੂਰਿਜ਼ਮ ਮੰਤਰਾਲਾ, ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਸ਼੍ਰੀ ਸੁਯਸ਼ ਕੇਸਰੀ, ਜੋ ਕਿ ਇੱਕ ਨੌਜਵਾਨ ਵਣ ਜੀਵ ਫਿਲਮ ਨਿਰਮਾਤਾ ਹਨ, ਦੁਆਰਾ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ ਜਨਮ ਅਤੇ ਬਚਪਨ ਮੱਧ ਪ੍ਰਦੇਸ਼ ਵਿੱਚ ਬੀਤਿਆ ਅਤੇ ਉਨ੍ਹਾਂ ਨੇ ਕਾਫੀ ਵਿਸਤਾਰ ਨਾਲ ਵਣ ਜੀਵਨ ਉੱਤੇ ਕੰਮ ਕੀਤਾ ਏਕ ਭਾਰਤ  ਸ਼੍ਰੇਸ਼ਠ ਭਾਰਤ ਅਧੀਨ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਭਾਰਤ ਦੀ ਅਮੀਰੀ ਭਰੀ ਵਿਭਿੰਨਤਾ ਨੂੰ ਦਿਖਾਉਣ ਦਾ ਇਕ ਯਤਨ ਹੈ

 

ਮੱਧ ਪ੍ਰਦੇਸ਼ ਕੁਦਰਤੀ ਵਣ ਜੀਵਨ, ਇਤਿਹਾਸ ਅਤੇ ਮਿਥਿਹਾਸ ਦਾ ਇੱਕ ਸੁਮੇਲ ਹੈ ਸੁਯਸ਼ ਨੇ ਇਸ ਦਿਲਖਿੱਚਵੀਂ ਯਾਤਰਾ ਨੂੰ ਬੰਧਵਗੜ੍ਹ ਨੈਸ਼ਨਲ ਪਾਰਕ ਤੋਂ ਸ਼ੁਰੂ ਕੀਤਾ ਜਿਸ ਨੂੰ ਕਿ ਬਾਘਾਂ ਦਾ ਸਵਰਗ ਵੀ ਕਿਹਾ ਜਾਂਦਾ ਹੈ ਨੈਸ਼ਨਲ ਪਾਰਕ ਨੇ ਆਲੇ ਦੁਆਲੇ ਦੇ 32 ਪਹਾੜਾਂ ਦੀ ਸੁੰਦਰਤਾ ਨੂੰ ਪਕੜ ਵਿੱਚ ਰੱਖਿਆ ਹੋਇਆ ਹੈ ਬੰਧਵ ਦਾ ਭਾਵ ਭਰਾ ਅਤੇ ਗੜ੍ਹ ਦਾ ਭਾਵ ਕਿਲਾ ਹੈ ਜੋ ਕਿ ਭਗਵਾਨ ਰਾਮ ਦੀ ਮਿਥਿਹਾਸਕ ਕਹਾਣੀ ਦੁਆਲੇ ਕੇਂਦ੍ਰਿਤ ਹੈ, ਜਿਨ੍ਹਾਂ ਨੇ ਇਹ ਕਿਲਾ (ਜੋ ਕਿ ਰਾਸ਼ਟਰੀ ਪਾਰਕ ਦੇ ਸਿਖਰ ਤੇ ਹੈ) ਆਪਣੇ ਭਰਾ ਲਕਸ਼ਮਣ ਨੂੰ ਤੋਹਫੇ ਵਜੋਂ ਭੇਂਟ ਕੀਤਾ ਸੀ ਅਤੇ ਇਸ ਤਰ੍ਹਾਂ ਨੈਸ਼ਨਲ ਪਾਰਕ ਦਾ ਨਾਮ ਬੰਧਵਗੜ੍ਹ ਨੈਸ਼ਨਲ ਪਾਰਕ ਪੈ ਗਿਆ

 

ਬਾਘਾਂ ਤੋਂ ਇਲਾਵਾ ਇਹ ਰਾਸ਼ਟਰੀ ਪਾਰਕ ਹੋਰ ਬਹੁਤ ਹੈਰਾਨਕੁੰਨ ਜੀਵਾਂ ਜਿਵੇਂ ਕਿ ਤਿਤਲੀਆਂ ਦਾ ਨਿਵਾਸ ਵੀ ਹੈ ਇਹ ਤਿਤਲੀਆਂ ਅੰਗੂਠੇ ਦੇ ਨਹੁੰ ਤੋਂ ਵੀ ਛੋਟੀਆਂ ਹਨ ਅਤੇ ਇਸ ਤੋਂ ਇਲਾਵਾ ਇੱਥੇ ਵਣ ਸਾਂਢ ਇੰਡੀਅਨ ਬਾਇਸਨ ਜੋ ਕਿ ਗਊ ਜਾਤੀ ਦੇ ਦੁਨੀਆ ਦੇ ਸਭ ਤੋਂ ਵੱਡੇ ਜੀਵਾਂ ਵਿੱਚੋਂ ਇੱਕ ਹਨ, ਮਿਲਦੇ ਹਨ ਬੰਧਵਗੜ੍ਹ ਨੈਸ਼ਨਲ ਪਾਰਕ ਦੀ ਕੁਦਰਤੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਓਡੀਸ਼ਾ ਤੋਂ ਹਾਥੀਆਂ ਦਾ ਇੱਕ ਸਮੂਹ ਇਸ ਪਾਰਕ ਵਿੱਚ ਆ ਗਿਆ ਅਤੇ ਅਕਤੂਬਰ, 2018 ਤੋਂ ਇੱਥੇ ਹੀ ਰਹਿ ਰਿਹਾ ਹੈ

 

ਸ਼੍ਰੀ ਸੁਯਸ਼ ਨੇ ਕਿਹਾ ਕਿ ਬਾਘ ਪ੍ਰਤੀ ਕੁਝ ਦਿਲਚਸਪ ਤੱਥ ਹੁੰਦੇ ਹਨ ਜਿਵੇਂ ਕਿ ਉਸ ਦੀ ਉਮਰ ਦਾ ਪਤਾ ਉਸ ਦੇ ਨੱਕ ਦੇ ਰੰਗ ਤੋਂ ਲਗਦਾ ਹੈ - ਜਿੰਨਾਮ ਗੁਲਾਬੀ ਉਸ ਦਾ ਨੱਕ ਹੋਵੇਗਾ ਓਨਾ ਹੀ ਜਵਾਨ ਉਹ ਬਾਘ ਹੋਵੇਗਾ ਬੰਧਵਗੜ੍ਹ ਨੇਸ਼ਨਲ ਪਾਰਕ ਤੋਂ ਇਲਾਵਾ ਭਾਰਤ ਦੇ ਇਸ ਦਿਲ ਵਿੱਚ ਹੋਰ ਵੀ ਬਹੁਤ ਸਾਰੀਆਂ ਥਾਵਾਂ ਹਨ ਜੋ ਕਿ ਭਾਰਤ ਦੀ ਜੈਵ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ ਜਿਵੇਂ ਕਿ ਸੰਜੇ ਦੁੱਬਰੀ ਨੈਸ਼ਨਲ ਪਾਰਕ, ਪੰਚਮੜੀ ਬਾਇਓਸਫੀਅਰ ਰਿਜ਼ਰਵ, ਜੋ ਕਿ ਆਪਣੇ ਝਰਨਿਆਂ ਅਤੇ ਕੁਦਰਤੀ ਸੁੰਦਰਤਾ ਲਈ ਪ੍ਰਸਿਧ ਹੈ ਸਤਪੁੜਾ ਨੈਸ਼ਨਲ ਪਾਰਕ, ਜੋ ਕਿ ਭਾਰਤ ਵਿੱਚ ਇੱਕੋ-ਇੱਕ ਅਜਿਹਾ ਰਾਸ਼ਟਰੀ ਪਾਰਕ ਹੈ ਜਿਥੇ ਕਿ ਘੁੰਮਣ ਫਿਰਨ ਦੀ ਸਫਾਰੀ ਦੀ ਇਜਾਜ਼ਤ ਹੈ

 

ਕੁਦਰਤੀ ਜੈਵ ਵਿਭਿੰਨਤਾ ਤੋਂ ਇਲਾਵਾ ਮੱਧ ਪ੍ਰਦੇਸ਼ ਯੂਨੈਸਕੋ ਦੀਆਂ ਕਈ ਵਿਸ਼ਵ ਵਿਰਸੇ ਦੀਆਂ ਥਾਵਾਂ ਦਾ ਘਰ ਹੈ ਜਿਵੇਂ ਕਿ ਭੀਮਬੇਟਕਾ ਰਾਕ ਸ਼ੈਲਟਰਜ਼, ਸਾਂਚੀ ਸਤੂਪ ਅਤੇ ਖਜੁਰਾਹੋ ਗਰੁੱਪ ਆਵ੍ ਟੈਂਪਲਜ਼, ਜੋ ਕਿ ਪੰਨਾ ਟਾਈਗਰ ਦੇ ਬਿਲਕੁਲ ਨੇਡ਼ੇ ਹਨ ਕੋਈ ਵੀ ਵਿਅਕਤੀ ਘੜਿਆਲਾਂ ਦੀਆਂ ਖਤਮ ਹੋ ਰਹੀਆਂ ਨਸਲਾਂ ਨੂੰ ਸੋਨ ਦਰਿਆ ਅਤੇ ਨੈਸ਼ਨਲ ਚੰਬਲ ਰਿਵਰ ਸੈਂਕਚਰੀ ਵਿਖੇ ਦੇਖ ਸਕਦਾ ਹੈ

 

ਮੱਧ ਪ੍ਰਦੇਸ਼ ਦੇਸ਼ ਵਿੱਚ ਨੈਸ਼ਨਲ ਪਾਰਕ ਅਤੇ ਬਾਇਓ-ਸਫੀਅਰ ਰਿਜ਼ਰਵਜ਼ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਲੋਕਾਂ ਦਾ ਰਹਿਣ-ਸਹਿਣ ਸਭ ਲਈ ਇੱਕ ਸਬਕ ਹੈ ਕਿਉਂਕਿ ਲੋਕ ਵਣ ਜੀਵਾਂ ਦੀ ਇਜ਼ਤ ਕਰਦੇ ਹਨ ਅਤੇ ਕੁਦਰਤ ਦੇ ਇਨ੍ਹਾਂ ਹੈਰਾਨਕੁੰਨ ਪਸ਼ੂਆਂ ਅਤੇ ਮਨੁੱਖਤਾ ਦੀ ਸੰਭਾਲ਼ ਕਰਦੇ ਹਨ ਭਾਈਚਾਰਕ ਸ਼ਮੂਲੀਅਤ, ਸਥਾਨਕ ਸੱਭਿਆਚਾਰ, ਰਵਾਇਤਾਂ ਅਤੇ ਲੋਕਾਂ ਦਾ ਦੇਸੀ ਗਿਆਨ ਵਾਤਾਵਰਨ ਦੀ ਸੰਭਾਲ਼ ਵਿੱਚ ਸਹਾਈ ਹੁੰਦਾ ਹੈ

 

ਸੁਸ਼੍ਰੀ ਰੁਪਿੰਦਰ ਬਰਾੜ ਨੇ ਆਪਣੀ ਸਮਾਪਤੀ ਟਿੱਪਣੀ ਵਿੱਚ ਟੂਰਿਜ਼ਮ ਮੰਤਰਾਲਾ ਦੇ ਹੈਰਾਨਕੁੰਨ ਭਾਰਤ ਦੇ ਟੂਰਿਜ਼ਮ ਫੈਸਿਲੀਟੇਟਰ ਸਰਟੀਫਿਕੇਸ਼ਨ ਪ੍ਰੋਗਰਾਮ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਸਥਾਨਕ ਸ਼ਹਿਰੀਆਂ, ਜਿਨ੍ਹਾਂ ਕੋਲ ਕੋਈ ਵਿਸ਼ੇਸ਼ ਮੁਹਾਰਤ ਨਹੀਂ ਹੈ ਪਰ ਖੇਤਰੀ ਭਾਸ਼ਾ ਉੱਤੇ ਮਜ਼ਬੂਤ ਪਕੜ ਹੈ, ਉਹ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਦਾ ਪ੍ਰਬੰਧ ਕਰ ਸਕਦੇ ਹਨ ਇਸ ਨਾਲ ਨਾਗਰਿਕਾਂ ਨੂੰ ਆਪਣੇ ਟੂਰਿਜ਼ਮ ਉਤਪਾਦ ਤਿਆਰ ਕਰਨ ਅਤੇ ਸੈਲਾਨੀਆਂ ਨੂੰ ਵਿਖਾਉਣ ਵਿੱਚ ਮਦਦ ਮਿਲਦੀ ਹੈ ਰਜਿਸਟਰ ਕਰਵਾਉਣ ਲਈ ਕਿਰਪਾ ਕਰਕੇ ਲਾਗ ਇਨ ਕਰੋ -

https://iitf.gov.in/login/signup.php

 

ਟੂਰਿਜ਼ਮ ਉੱਤੇ ਕੋਵਿਡ-19 ਦੇ ਪੈ ਰਹੇ ਪ੍ਰਭਾਵਾਂ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼ ਟੂਰਿਜ਼ਮ ਵਿਭਾਗ ਨੇ ਕਿਰਾਏ ਉੱਤੇ ਕਾਰਵਾਂ ਗੱਡੀਆਂ ਦੀ ਧਾਰਨਾ ਦੀ ਸ਼ੁਰੂਆਤ ਕੀਤੀ ਹੈ ਇਸ ਵਿੱਚ ਸਾਰੀਆਂ ਸੁਵਿਧਾਵਾਂ ਜਿਵੇਂ ਕਿ ਬੈੱਡ, ਰੈਫਰੀਜਿਰੇਟਰ ਅਤੇ ਹੋਰ ਲੋੜੀਂਦੀਆਂ ਵਸਤਾਂ ਦਾ ਪ੍ਰਬੰਧ ਹੈ ਅਤੇ ਇਸੇ ਕਾਰਨ ਹੀ ਲੋਕਾਂ ਨੂੰ ਆਪਣੇ ਦੌਰੇ ਦੌਰਾਨ ਹੋਟਲਾਂ ਵਿੱਚ ਰਹਿਣ ਦੀ ਲੋੜ ਨਹੀਂ ਰਹਿੰਦੀ ਅਤੇ ਉਹ ਅਜਿਹੀਆਂ ਗੱਡੀਆਂ ਕਿਰਾਏ ਤੇ ਲੈ ਕੇ ਟੂਰਿਜ਼ਮ ਦਾ ਆਨੰਦ ਮਾਣਦੇ ਹਨ

 

ਨੈਸ਼ਨਲ ਈ-ਗਵਰਨੈਂਸ ਡਵੀਜ਼ਨ (ਐੱਨਈਜੀਡੀ) ਦੀ ਸਥਾਪਨਾ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੁਆਰਾ ਕੀਤੀ ਗਈ ਅਤੇ ਇਹ ਮੰਤਰਾਲਾ ਦੀ ਦੇਖੋ ਅਪਨਾ ਦੇਸ਼ ਵੈਬੀਨਾਰਜ਼ ਆਯੋਜਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਇਸ ਦੇ ਲਈ ਤਕਨੀਕੀ ਸਹਾਇਤਾ ਸਿੱਧੇ ਤੌਰ ਤੇ ਇੱਕ ਪੇਸ਼ੇਵਰ ਟੀਮ ਤੋਂ ਦਿਵਾ ਰਿਹਾ ਹੈ ਅਤੇ ਸਾਰੇ ਪ੍ਰਤੀਭਾਗੀਆਂ ਨਾਲ ਸੰਚਾਰ ਕਾਇਮ ਕਰਨ ਲਈ ਡਿਜੀਟਲ ਅਨੁਸਾਰ ਪਲੈਟਫਾਰਮ ਦੀ ਵਰਤੋਂ ਕਰ ਰਿਹਾ ਹੈ

 

ਅਗਲਾ ਵੈਬੀਨਾਰ, ਜੋ ਕਿ ਛੱਤੀਸਗੜ੍ਹ ਦੇ ਕਬੀਲਿਆਂ ਦੇ ਜੀਵਨ ਨੂੰ ਦਰਸਾਉਂਦਾ ਹੋਵੇਗਾ, 9 ਜੂਨ, 2020 ਨੂੰ ਆਯੋਜਿਤ ਕੀਤਾ ਜਾਵੇਗਾ ਇਸ ਵੈਬੀਨਾਰ ਦੇ ਸੈਸ਼ਨ ਇੱਥੇ ਮੌਜੂਦ ਹਨ - https://www.youtube.com/channel/UCbzIbBmMvtvH7d6Zo_ZEHDA/

 

ਅਤੇ ਨਾਲ ਹੀ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਦੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਵੀ ਮੁਹੱਈਆ ਹਨ

 

ਅਗਲਾ, ਦੇਖੋ ਅਪਨਾ ਦੇਸ਼ ਵੈਬੀਨਾਰ 9 ਜੂਨ ਨੂੰ ਹੋਵੇਗਾ ਜਿਸ ਵਿੱਚ ਛੱਤੀਸਗੜ੍ਹ ਦੇ ਲੁਕਵੇਂ ਖਜ਼ਾਨਿਆਂ ਨੂੰ ਦਰਸਾਇਆ ਜਾਵੇਗਾ ਹਿੱਸਾ ਲੈਣ ਵਾਲੇ ਇੱਥੇ ਰਜਿਸਟਰ ਕਰ ਸਕਦੇ ਹਨ - https://bit.ly/ChhattisgarhDAD

 

****

 

 

ਐੱਨਬੀ/ਏਕੇਜੇ/ਓਏ(Release ID: 1630339) Visitor Counter : 9


Read this release in: English , Urdu , Hindi , Tamil , Telugu