ਬਿਜਲੀ ਮੰਤਰਾਲਾ

ਆਰਈਸੀ ਨੇ 5000 ਮਜ਼ਦੂਰਾਂ ‘ਤੇ ਲੋੜਵੰਦਾਂ ਨੂੰ ਜ਼ਰੂਰੀ ਸਮਾਨ ਵੰਡਣ ਦਾ ਅਹਿਦ ਲਿਆ

Posted On: 08 JUN 2020 3:53PM by PIB Chandigarh

 

ਬਿਜਲੀ ਮੰਤਰਾਲੇ ਤਹਿਤ ਸੈਂਟਰਲ ਪਬਲਿਕ ਸੈਕਟਰ ਅਦਾਰੇ ਅਤੇ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਵਿੱਤੀ ਸੰਸਥਾ ਆਰਈਸੀ ਲਿਮਿਟਿਡ ਦੀ ਸ਼ਾਖਾ ਆਰਈਸੀ ਫਾਊਂਡੇਸ਼ਨ ਨੇ ਕੋਵਿਡ-19 ਮਹਾਮਾਰੀ ਕਾਰਨ ਲੱਗੇ ਲੌਕਡਾਊਨ ਕਾਰਨ ਪ੍ਰਭਾਵਿਤ ਹੋਏ ਮਜ਼ਦੂਰਾਂ ਤੇ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਦੇ 5000 ਪੈਕਟ ਵੰਡਣ ਦਾ ਅਹਿਦ ਲਿਆ ਹੈ। ਇਨ੍ਹਾਂ ਪੈਕਟਾਂ (ਕੱਪੜੇ ਦੇ ਮਜ਼ਬੂਤ ਥੈਲੇ) ਵਿੱਚ ਪੀਣ ਦੇ ਪਾਣੀ ਦੀ ਬੋਤਲ, ਭੁੰਨੇ ਹੋਏ ਚਣੇ, ਮੂੰਗਫਲੀ, ਮਿਕਸਚਰ (ਨਮਕੀਨ), ਗੁਲੂਕੋਜ਼ ਪਾਊਡਰ, ਜੁੱਤੇ ਅਤੇ ਮੁੜ ਵਰਤੋਂ 'ਚ ਲਿਆਉਣ ਵਾਲੇ ਮਾਸਕ ਸ਼ਾਮਲ ਹਨ।

 

ਆਰਈਸੀ ਲਿਮਿਟਿਡ, ਨਵਰਤਨ ਐੱਨਬੀਐੱਫਸੀ ਮਜ਼ਦੂਰਾਂ ਅਤੇ ਲੋੜਵੰਦਾਂ ਨੂੰ ਸਹਿਯੋਗੀ ਉਪਰਾਲਿਆਂ ਨਾਲ ਚਲਾਏ ਜਾ ਰਹੀ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ। ਇਸ ਸਰਗਰਮੀ ਦੇ ਪਹਿਲੇ ਕਦਮ ਦੀ ਯੋਜਨਾ ਚਾਰ ਜੂਨ 2020 ਨੂੰ ਬਣਾਈ ਗਈ ਅਤੇ ਦਿੱਲੀ ਵਿੱਚ 500 ਲਾਭਾਰਥੀਆਂ  ਨੂੰ ਅਜਿਹੇ ਲਗਭਗ 500 ਪੈਕਟ ਵੰਡੇ ਗਏ। ਦੂਜਾ ਉਪਰਾਲਾ 7 ਜੂਨ ਨੂੰ ਗੁੜਗਾਂਓ ਵਿਖੇ ਸਫਲਤਾ ਪੂਰਵਕ ਮੁਕੰਮਲ ਹੋਇਆ, ਜਿੱਥੇ  ਲਗਭਗ 1000 ਪੈਕਟ ਵੰਡੇ ਗਏ। ਬਾਕੀ ਰਹਿੰਦੇ ਪੈਕਟ ਆਉਣ ਵਾਲੇ ਦਿਨਾਂ ਵਿੱਚ ਵੰਡੇ ਜਾਣਗੇ। ਇਨ੍ਹਾਂ ਬੈਗਾਂ ਦੀ ਵੰਡ ਨਿਗਮ ਦੇ ਕਰਮਚਾਰੀਆਂ   ਵੱਲੋਂ ਕੀਤੀ ਗਈ, ਜਿਹੜੇ ਇਸ ਸਮਾਜਿਕ  ਕੰਮ ਲਈ ਸਵੈ ਇੱਛਾ ਨਾਲ ਅੱਗੇ ਆਏ।

 

ਇਸ ਤੋਂ ਇਲਾਵਾ, ਆਰਈਸੀ ਵੱਲੋਂ ਵੱਖ-ਵੱਖ ਜ਼ਿਲ੍ਹਾ ਅਥਾਰਿਟੀਆਂ, ਐੱਨਜੀਓਜ਼ ਅਤੇ ਬਿਜਲੀ ਵੰਡ ਕੰਪਨੀਆਂ (ਡਿਸਕੌਮਸ) ਦੀ ਸਾਂਝੇਦਾਰੀ ਨਾਲ ਦੇਸ਼ ਵਿੱਚ ਪਹਿਲਾਂ ਹੀ ਲੋੜਵੰਦਾਂ ਨੂੰ ਪੱਕਿਆ ਹੋਇਆ ਭੋਜਨ ਅਤੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਹ ਉਪਰਾਲਾ ਉਦੋਂ ਸ਼ੁਰੂ ਹੋਇਆ, ਜਦੋਂ ਦੇਸ਼ ਕੋਰੋਨਾ ਵਾਇਰਸ ਦੇ ਨਾਲ ਦੇਸ਼ਵਿਆਪੀ ਲੌਕਡਾਊਨ ਦੇ ਹਾਲਾਤ 'ਚੋਂ ਗੁਜਰ ਰਿਹਾ ਹੈ। ਛੇ ਜੂਨ 2020 ਤੱਕ ਨਿਗਮ ਨੇ 4.66 ਲੱਖ ਕਿਲੋ ਅਨਾਜ, 2.56 ਲੱਖ ਭੋਜਨ ਦੇ ਪੈਕਟ, 9600 ਲੀਟਰ ਸੈਨੀਟਾਈਜ਼ਰ, 3400 ਪੀਪੀਈ ਕਿੱਟਾਂ ਅਤੇ 83000 ਮਾਸਕ ਵੰਡੇ ਹਨ।

 

ਆਰਈਸੀ ਲਿਮਿਟਿਡ ਨੇ ਵਿਸ਼ੇਸ਼ ਤੌਰ 'ਤੇ ਨਵੀਂ ਦਿੱਲੀ ਦੇ ਸਫਦਰ ਜੰਗ ਹਸਪਤਾਲ ਦੇ ਮੈਡੀਕਲ ਸਟਾਫ ਨੂੰ ਪੌਸ਼ਟਿਕ ਭੋਜਨ ਦੇ ਪੈਕਟ ਮੁਹੱਈਆ ਕਰਵਾਉਣ ਲਈ ਤਾਜ ਸੈਟਸ (ਆਈਐੱਚਸੀਐੱਲ ਅਤੇ ਸੈਟਸ ਲਿਮਿਟਿਡ ਦਾ ਸਾਂਝਾ ਉਪਕਰਮ) ਨਾਲ ਹਿੱਸੇਦਾਰੀ ਪਾਈ ਹੈ। ਨਵੀਂ ਦਿੱਲੀ ਦੇ ਫਰੰਟ ਲਾਈਨ ਸਿਹਤ ਜੋਧਿਆਂ ਲਈ ਰੋਜ਼ਾਨਾ 300 ਭੋਜਨ ਦੇ ਪੈਕਟ ਦਿੱਤੇ ਜਾਂਦੇ ਹਨ। ਇਸ ਉਪਰਾਲੇ ਨਾਲ ਨਵੀਂ ਦਿੱਲੀ ਵਿੱਚ 18000 ਤੋਂ ਵੱਧ ਭੋਜਨ ਦੇ ਪੈਕਟ ਪਹੁੰਚਾਏ ਜਾਂਦੇ ਹਨ।

 

*****

 

ਆਰਸੀਜੇ/ਐੱਮ 



(Release ID: 1630337) Visitor Counter : 125