ਨੀਤੀ ਆਯੋਗ

ਲਕਸ਼ਿਤ ਗਰੁੱਪਾਂ ਨੂੰ ਲਾਭਾਂ ਦੇ ਪ੍ਰਤੱਖ ਤਬਾਦਲਿਆਂ ਦੀ ਸਫਲਤਾ ਲਈ ਮਜ਼ਬੂਤ ਡਿਜੀਟਲ ਵਿੱਤੀ ਬੁਨਿਆਦੀ ਢਾਂਚਾ ਜ਼ਰੂਰੀ

ਨੀਤੀ ਆਯੋਗ ਅਤੇ ਮਾਈਕ੍ਰੋ ਸੇਵ ਕੰਸਲਟਿੰਗ ਵੱਲੋਂ ਜ਼ਿਆਦਾ ਪ੍ਰਭਾਵਿਤ ਲੋਕਾਂ ਦੀ ਨਕਦ ਸਹਾਇਤਾ ਤੇ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ

Posted On: 06 JUN 2020 9:27PM by PIB Chandigarh

ਨੀਤੀ ਆਯੋਗ ਅਤੇ ਮਾਈਕ੍ਰੋ ਸੇਵ ਕੰਸਲਟਿੰਗ ਨੇ ਕੋਵਿਡ 19 ਦੌਰਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕਾਂ ਦੀ ਨਕਦ ਸਹਾਇਤਾ ਭੁਗਤਾਨ ਤੋਂ ਸਬਕ ਲੈਣ ਅਤੇ ਸਾਂਝਾ ਕਰਨ ਲਈ 5 ਜੂਨ ਨੂੰ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ।

 

ਵੈਬੀਨਾਰ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ, ਐੱਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ, ਸੀਜੀਏਪੀ, ਵਿਸ਼ਵ ਬੈਂਕ, ਸੀਈਓ ਗ੍ਰੇਟਾ ਬੁੱਲ, ਨੈਸ਼ਨਲ ਪੇਮੈਂਟਸ ਨਿਗਮ ਦੇ ਸੀਈਓ ਦਿਲੀਪ ਆਸਬੇ ਅਤੇ ਇੰਡੀਆ ਕੰਟਰੀ ਡਾਇਰੈਕਟਰ ਹਰੀ ਮੈਨਨ ਅਤੇ ਬਿੱਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਸ਼ਾਮਲ ਸਨ।

 

ਮਾਈਕ੍ਰੋ ਸੇਵ ਕੰਸਲਟਿੰਗ ਦੇ ਮੈਨੇਜਿੰਗ ਡਾਇਰੈਕਟਰ ਗ੍ਰਾਹਮ ਰਾਈਟ ਨੇ ਗੱਲਬਾਤ ਨੂੰ ਸੰਚਾਲਿਤ ਕੀਤਾ।

ਸਨਮਾਨਿਤ ਗਰੁੱਪਾਂ ਨੇ ਸਮਾਂਬੱਧ ਢੰਗ ਨਾਲ ਟੀਚਾਗਤ ਗਰੁੱਪਾਂ ਨੂੰ  ਸਿੱਧੇ ਟਰਾਂਸਫਰ ਰਾਹੀਂ ਅਤੇ ਚੱਲ ਰਹੀ ਕੋਵਿਡ 19 ਮਹਾਮਾਰੀ ਦੌਰਾਨ ਕਮਜ਼ੋਰ ਲੋਕਾਂ ਲਈ ਇੱਕ ਮਹੱਤਵਪੂਰਨ ਵਿੱਤੀ ਸਹਾਇਤਾ ਦੇਣ ਵਿੱਚ ਭਾਰਤ ਦੇ ਡਿਜੀਟਲ ਵਿੱਤੀ ਬੁਨਿਆਦੀ ਢਾਂਚੇ ਦੀ ਭੂਮਿਕਾ ਤੇ ਚਰਚਾ ਕੀਤੀ ਗਈ।ਇਹ ਕੇਵਲ ਪਿਛਲੇ ਪੰਜ ਸਾਲਾਂ ਵਿੱਚ ਸਥਾਪਿਤ ਇੱਕ ਮਜ਼ਬੂਤ ਵਿੱਤੀ ਢਾਂਚੇ ਕਾਰਨ ਸੰਭਵ ਹੋਇਆ ਹੈ, ਜੋ ਹੋਰਨਾਂ ਵਿਕਾਸਸ਼ੀਲ ਦੇਸ਼ਾਂ ਵੱਲੋਂ ਹੂਬਹੂ ਮਾਡਲ ਦੇ ਰੂਪ ਵਿੱਚ ਕੀਤਾ ਗਿਆ ਹੈ।

 

ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਗਾਹਕ ਕੇਂਦ੍ਰਿਤ ਅਤੇ ਲੋਕਾਂ ਨਾਲ ਸਰਕਾਰ ਦਾ ਸਿੱਧਾ ਸਬੰਧ ਸਥਾਪਿਤ ਕਰਨ ਲਈ ਇੱਕ ਵੱਡਾ ਕਦਮ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੁਆਰਾ ਸਮਰੱਥ ਕੀਤਾ ਗਿਆ ਹੈ। ਯੋਜਨਾ ਨੇ ਸਿਫ਼ਰ ਲਾਗਤ, ਸਿਫ਼ਰ ਬਾਕੀ ਖਾਤਿਆਂ ਨੂੰ ਸਫ਼ਲਤਾ ਪੂਰਵਕ ਸਮਰੱਥ ਕੀਤਾ ਹੈ। ਇਹ ਵੀ ਉਨ੍ਹਾਂ ਹੀ ਵਰਨਣਯੋਗ ਹੈ ਕਿ 380 ਮਿਲੀਅਨ ਖਾਤੇ ਹੁਣ ਤੱਕ ਖੋਲ੍ਹੇ ਗਏ ਹਨ,  ਲਗਭਗ 53% ਮਹਿਲਾਵਾਂ ਦੇ ਨਾਮ ਤੇ ਹਨ।

 

ਉਨ੍ਹਾਂ ਕਿਹਾ ਕਿ ਟੈਕਨੋਲੋਜੀ ਭਾਰਤ ਦੇ ਵਿਸ਼ੇਸ਼ ਰੂਪ ਨਾਲ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਇੱਕ ਮਹਾਨ ਪਰਿਵਰਤਕ ਰਹੀ ਹੈ। ਲੈਣ-ਦੇਣ ਲਈ ਏਜੇਂਟ ਕੰਪਿਊਟਰ, ਮੋਬਾਈਲ ਫੋਨ ਅਤੇ ਮਾਈਕ੍ਰੋ-ਏ ਟੀ ਐੱਮ ਦਾ ਪ੍ਰਯੋਗ ਕਰ ਰਹੇ ਹਨ।

 

ਅਪ੍ਰੈਲ, 2020 ਵਿੱਚ ਇੱਕ ਅਰਬ ਯੂਪੀਆਈ ਦੇ ਕਰੀਬ ਅਤੇ 403 ਮਿਲੀਅਨ ਏਈਪੁਐੱਸ ਲੈਣ-ਦੇਣ ਦੇ ਦਰਜ ਕੀਤੇ ਗਏ ਹਨ।

 

ਬੀਐੱਮਜੀਐੱਫ ਕੰਟਰੀ ਦੇ ਨਿਦੇਸ਼ਕ ਹਰੀ ਮੈਨਨ ਨੇ ਦੱਸਿਆ ਕਿ ਭਾਰਤ ਦਾ ਮਜ਼ਬੂਤ ਡਿਜੀਟਲ ਢਾਂਚਾ ਨਿਰਮਾਣ ਦੀ ਇੱਕ ਰਾਤ ਦੀ ਪ੍ਰਕਿਰਿਆ ਨਹੀਂ ਸੀ ਬਲਕਿ ਅਧਾਰਿਤ ਤੈਹਾਂ ਵਿਛਾਉਣ ਲਈ ਇੱਕ ਨਿਰੰਤਰ ਯਤਨ ਹੈ: ਡਿਜੀਟਲ ਢਾਂਚੇ ਦਾ ਨਿਰਮਾਣ, ਟੀਚਾ ਨਿਰਧਾਰਿਤ ਜੀ2ਪੀ ਟਰਾਂਸਫਰ ਪਹਿਲ, ਪੀਐੱਫਐੱਮਐੱਸ ਲਿੰਕਜ ਅਤੇ ਡਿਜੀਟਲ ਭੁਗਤਾਨ ਨੂੰ ਸਮਰੱਥ ਬਣਾਉਣ ਵਿੱਚ ਐੱਨਪੀਸੀਆਈ ਦੀ ਭੂਮਿਕਾ।

 

ਵਿਸ਼ਵ ਬੈਂਕ ਸੀਜੀਏਪੀ ਦੇ ਸੀਈਓ ਗ੍ਰੇਟਾ ਬੁੱਲ ਨੇ ਕਿਹਾ ਕਿ ਡਿਜੀਟਲ ਟਰਾਂਸਫਰ ਦੇ ਨਿਰਮਾਣ ਲਈ ਭਾਰਤ ਦੇ ਫੈਸਲੇ ਨੂੰ ਜਨਤਕ ਚੰਗਿਆਈ ਦੇ ਰੂਪ ਵਿੱਚ ਡਿਜ਼ਾਇਨ ਕਰਨ ਦਾ ਵਿਕਲਪ ਚੁਣਿਆ ਹੈ। ਉਨ੍ਹਾਂ ਇੱਕ ਮਜ਼ਬੂਤ ਵਿੱਤੀ ਢਾਂਚੇ ਦੇ ਨਿਰਮਾਣ ਲਈ ਤਿੰਨ ਮਹੱਤਵਪੂਰਨ ਤੱਤਾਂ ਦਾ ਜ਼ਿਕਰ ਕੀਤਾ:ਡਿਜੀਟਲ ਪਛਾਣ, ਡਿਜੀਟਲ ਡਾਟਾਬੇਸ ਅਤੇ ਡਿਜੀਟਲ ਭੁਗਤਾਨ।

 

ਐੱਸਬੀਆਈ ਦੇ ਮੁਖੀ ਰਜਨੀਸ਼ ਕੁਮਾਰ ਨੇ ਕਿਹਾ ਕਿ ਭਾਰਤ ਦੀ 65 ਪ੍ਰਤੀਸ਼ਤ ਆਬਾਦੀ ਦੇ ਜਨਤਕ ਖੇਤਰ ਦੀਆਂ ਬੈਂਕਾਂ ਵਿੱਚ ਖਾਤੇ ਹਨ, ਇਸ ਲਈ 62,000 ਬੈਂਕ ਮਿੱਤਰ ਕੁਸ਼ਲ ਕੰਮਕਾਜ ਰਾਹੀਂ ਮਹਾਮਾਰੀ ਦੌਰਾਨ ਨਾਗਰਿਕਾਂ ਨੂੰ ਵਿੱਤੀ ਸੇਵਾਵਾਂ ਦਾ ਪ੍ਰਬੰਧ ਆਸਾਨੀ ਨਾਲ ਕੀਤਾ ਗਿਆ ਸੀ।

 

ਭਵਿੱਖ ਵੱਲ ਦੇਖਦੇ ਹੋਏ, ਸੀਈਓ ਦਿਲੀਪ ਆਸਬੇ ਨੇ ਕਿਹਾ ਕਿ ਵੰਨ ਨੇਸ਼ਨ ਵੰਨ ਕਾਰਡ ਨੂੰ ਸਫ਼ਲ ਕਰਨਾ ਸਹੀ ਦਿਸ਼ਾ ਵੱਲ ਇੱਕ ਕਦਮ ਹੈ ਅਤੇ ਅਸੀਂ ਵਿੱਤੀ ਸਿੱਖਿਆ ਅਤੇ ਸਾਈਬਰ ਸਪੇਸ ਤੇ ਧਿਆਨ ਕੇਂਦਰਿਤ ਕਰਦੇ ਹੋਏ ਉਸ ਰਸਤੇ ਤੇ ਚੱਲਣਾ ਚਾਹੀਦਾ ਹੈ।

 

ਪੈਨਲਿਸਟਾਂ ਨੇ ਕੈਸ਼ ਇੰਨ ਅਤੇ ਕੈਸ਼ ਆਊਟ (ਸੀਆਈਸੀਓ) ਏਜੰਟਾਂ ਅਤੇ ਭੁਗਤਾਨ ਢਾਂਚੇ ਦੋਵੇਂ ਹੀ ਕਵਰ ਕਰਦੇ ਹੋਏ (ਐਮਰਜੈਂਸੀ) ਕੈਸ਼ ਸਹਾਇਤਾ ਨੂੰ ਰੋਲ ਆਊਟ ਕਰਨ ਨਾਲ ਵਿਵਹਾਰਕ ਦ੍ਰਿਸ਼ਟੀਕੋਣ ਤੇ ਚਰਚਾ ਕੀਤੀ ਅਤੇ ਕੋਵਿਡ 19 ਸੰਕਟ ਦਰਮਿਆਨ ਦੇਸ਼ ਡਿਜੀਟਲ ਢਾਂਚੇ ਦਾ ਨਿਰਮਾਣ ਕਿਵੇਂ ਕਰ ਸਕਦਾ ਹੈ।

ਵੈਬੀਨਾਰ ਪੈਨਲਿਸਟਾਂ ਵੱਲੋਂ ਮੰਗੇ ਗਏ ਸਵਾਲਾਂ ਦੇ ਜਵਾਬ ਦੇਣ ਅਤੇ ਦਰਸ਼ਕਾਂ ਵਲੋ ਕੀਤੇ ਗਏ ਔਨਲਾਈਨ ਸਵਾਲਾਂ ਦੇ ਜਵਾਬ ਦੇਣ ਨਾਲ ਸਮਾਪਤ ਹੋਇਆ ਵੈਬੀਨਾਰ ਦੀ ਰਿਕਾਰਡਿੰਗ  https://www.youtube.com/watch?v=Diim1KSOzUw&feature=youtu.be ਉਪਲੱਬਧ ਹੈ।

                                  

                                                    ***

 

ਵੀਆਰਆਰਕੇ/ਕੇਪੀ


(Release ID: 1630118)