ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਉੱਤਰ ਪੂਰਬ ਭਾਰਤ ਦੇ ਨਵੇਂ ਬਿਜ਼ਨਸ ਕੇਂਦਰ ਵਜੋਂ ਉਭੱਰੇਗਾ : ਡਾ. ਜਿਤੇਂਦਰ ਸਿੰਘ

ਡਾ. ਸਿੰਘ ਨੇ ਆਈਆਈਐੱਮ ਸ਼ਿਲੌਂਗ ਅਤੇ ਡਾ. ਏਪੀਜੇ ਅਬਦੁਲ ਕਲਾਮ ਸੈਂਟਰ ਫਾਰ ਪਾਲਿਸੀ ਰਿਸਰਚ ਐਂਡ ਐਨਾਲਿਸਿਸ ਵੱਲੋਂ ਕਰਾਏ ਗਏ ਈ-ਸਿੰਪੋਜ਼ੀਅਮ 2020 ਦਾ ਉਦਘਾਟਨ ਕੀਤਾ

Posted On: 05 JUN 2020 5:53PM by PIB Chandigarh

ਉੱਤਰ ਪੂਰਬ ਖੇਤਰ ਦੇ ਵਿਕਾਸ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਦੇਸ਼ ਦਾ ਉੱਤਰ ਪੂਰਬੀ ਖੇਤਰ ਹੌਲ਼ੀ-ਹੌਲ਼ੀ ਪਰ ਮਜ਼ਬੂਤੀ ਨਾਲ ਭਾਰਤ ਦੇ ਨਵੇਂ ਬਿਜ਼ਨਸ ਕੇਂਦਰ ਦੇ ਰੂਪ ਵਿੱਚ ਉੱਭਰ ਰਿਹਾ ਹੈ। ਅਰਥਵਿਵਸਥਾ, ਵਪਾਰ, ਵਿਗਿਆਨਕ ਖੋਜ ਅਤੇ ਕਈ ਹੋਰ ਵਿਭਿੰਨ ਖੇਤਰਾਂ ਵਿੱਚ ਨਵੀਆਂ ਸਫਲਤਾਵਾਂ ਦੀ ਸੰਭਾਵਨਾ ਦੇ ਨਾਲ ਉੱਤਰ ਪੂਰਬ ਦੇਸ਼ ਦੇ ਆਰਥਿਕ ਕੇਂਦਰ ਦੇ ਰੂਪ ਵਿੱਚ ਅਤੇ ਸਟਾਰਟ-ਅੱਪ ਲਈ ਇੱਕ ਤਰਜੀਹੀ  ਸਥਾਨ ਵਜੋਂ ਉੱਭਰ ਰਿਹਾ ਹੈ।

 

ਡਾ. ਏਪੀਜੇ ਅਬਦੁਲ ਕਲਾਮ ਸੈਂਟਰ ਫਾਰ ਪਾਲਿਸੀ ਰਿਸਰਚ ਐਂਡ ਐਨਾਲਿਸਿਸ ਅਤੇ ਆਈਆਈਐੱਮ ਸ਼ਿਲੌਂਗ ਵੱਲੋਂ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਈ- ਸਿੰਪੋਜ਼ੀਅਮ 2020 ਦਾ ਉਦਘਾਟਨ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਮੋਦੀ ਸਰਕਾਰ ਅਧੀਨ ਉੱਤਰ ਪੂਰਬੀ ਰਾਜ ਦੀਆਂ ਪਿਛਲੇ ਸਮੇਂ ਦੀਆਂ ਕਈ ਘਾਟਾਂ ਨੂੰ ਪੂਰਾ ਕਰਕੇ ਪਹਿਲੀ ਵਾਰ ਇਸ ਖੇਤਰ ਤੇ ਦੇਸ਼ ਦੇ ਦੂਜੇ ਖੇਤਰਾਂ ਦੇ ਬਰਾਬਰ ਧਿਆਨ ਦਿੱਤਾ ਗਿਆ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਵਿੱਚ ਵਿਸ਼ਵਾਸ ਵਧਿਆ ਹੈ ਬਲਕਿ ਵਿਭਿੰਨ ਪੱਧਰਾਂ ਤੇ ਭਾਰਤ ਦੇ ਹੋਰ ਹਿੱਸਿਆਂ ਦੇ ਨਾਲ ਨਾਲ ਬਾਹਰ ਦੇ ਦੇਸ਼ਾਂ ਨਾਲ ਜੁੜਨ ਦੀ ਸਮਰੱਥਾ ਵੀ ਵਧੀ ਹੈ।

 

 

ਪਿਛਲੀਆਂ ਸਰਕਾਰਾਂ ਵੱਲੋਂ ਲਗਾਤਾਰ ਇਸ ਖੇਤਰ ਦੀ ਕੀਤੀ ਗਈ ਅਣਦੇਖੀ ਨੂੰ ਦੇਖਦੇ ਹੋਏ ਡਾ. ਸਿੰਘ ਨੇ ਇਸ ਖੇਤਰ ਦੇ ਵਿਆਪਕ ਅਤੇ ਸਮੁੱਚੇ ਵਿਕਾਸ ਲਈ ਇਸ ਸਰਕਾਰ ਵੱਲੋਂ ਕੀਤੀਆਂ ਗਈਆਂ ਪਹਿਲਾਂ ਤੇ ਰੋਸ਼ਨੀ ਪਾਈ। ਕਨੈਕਟੀਵਿਟੀ ਦੇ ਮੁੱਦੇ ਨੂੰ ਹੱਲ ਕਰਨ ਜਾਂ ਇਸ ਖੇਤਰ ਵਿੱਚ ਉੱਦਮਸ਼ੀਲਤਾ ਨੂੰ ਪ੍ਰੋਤਸਾਹਨ ਕਰਨ ਲਈ, ਇਹ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ।

 

ਜਿਵੇਂ ਕਿ ਦੇਖਿਆ ਜਾ ਸਕਦਾ ਹੈ ਕਿ ਪਿਛਲੇ ਛੇ ਸਾਲਾਂ ਵਿੱਚ ਸੜਕ, ਰੇਲ ਅਤੇ ਵਾਯੂ ਕਨੈਕਟੀਵਿਟੀ ਦੇ ਸੰਦਰਭ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ ਜਿਸ ਨਾਲ ਨਾ ਸਿਰਫ਼ ਖੇਤਰ ਵਿੱਚ ਬਲਕਿ ਪੂਰੇ ਦੇਸ਼ ਵਿੱਚ ਮਾਲ ਅਤੇ ਵਿਅਕਤੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੀ ਹੈ। ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਵਰਗੇ ਰਾਜ ਜਿਨ੍ਹਾਂ ਨੇ ਰੇਲਵੇ ਨੂੰ ਪਹਿਲਾਂ ਨਹੀਂ ਦੇਖਿਆ ਸੀ, ਹੁਣ ਰੇਲਵੇ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਹੀ ਸਿੱਕਮ ਵਰਗੇ ਰਾਜ ਨੇ ਪਹਿਲੀ ਵਾਰ ਏਅਰਪੋਰਟ ਦੇਖਿਆ ਹੈ।

 

ਹੋਰ ਰਾਜ ਵੀ ਨਵੀਆਂ ਬੰਦਰਗਾਹਾਂ ਦੀ ਸ਼ੁਰੂਆਤ ਜਾਂ ਮੌਜੂਦਾ ਲੋਕਾਂ ਦੀਆਂ ਸੁਵਿਧਾਵਾਂ ਅਤੇ ਸਮਰੱਥਾਵਾਂ ਵਿੱਚ ਵਾਧਾ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਐਨਕਲੇਵ ਦੇ ਅਦਾਨ-ਪ੍ਰਦਾਨ ਲਈ ਭਾਰਤ-ਬੰਗਲਾਦੇਸ਼ ਸੰਧੀ, ਜਿਸਨੇ ਵਪਾਰ ਦੀ ਅਸਾਨੀ, ਆਵਾਜਾਈ ਵਿੱਚ ਅਸਾਨੀ ਲਈ ਡੈੱਕ ਨੂੰ ਪ੍ਰਵਾਨਗੀ ਦਿੱਤੀ ਹੈ ਜਿਹੜਾ ਕਿ ਪਹਿਲਾਂ ਮੁਸ਼ਕਿਲ ਕੰਮ ਸੀ। ਬਹੁਤ ਜਲਦੀ ਅਸੀਂ ਤ੍ਰਿਪੁਰਾ ਤੋਂ ਬੰਗਲਾਦੇਸ਼ ਲਈ ਇੱਕ ਟ੍ਰੇਨ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਇਸ ਖੇਤਰ ਦੇ ਵਿਕਾਸ ਵਿੱਚ ਨਵੇਂ ਖੇਤਰਾਂ ਨੂੰ ਖੋਲ੍ਹ ਕੇ ਪੂਰੇ ਖੇਤਰ ਦੀ ਬੰਦਰਗਾਹਾਂ ਤੱਕ ਪਹੁੰਚ ਪ੍ਰਦਾਨ ਕਰ ਰਹੇ ਹਾਂ। ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਵਿਸ਼ੇਸ਼ ਰੂਪ ਨਾਲ ਸਾਡੇ ਪੂਰਬੀ ਗੁਆਂਢੀਆਂ ਨਾਲ ਸਰਹੱਦਾਂ ਅਤੇ ਸੀਮਾਵਾਂ ਵੱਲੋਂ ਵਪਾਰ ਨੂੰ ਪ੍ਰੋਤਸਾਹਨ ਦੇਵੇਗਾ। ਸਰਕਾਰ ਨੇ ਖੇਤਰ ਦੇ ਅੰਦਰ ਅੰਤਰ ਰਾਜਾਂ ਦੀਆਂ ਸੜਕਾਂ ਦੇ ਵਿਕਾਸ ਅਤੇ ਉਚਿਤ ਸਾਂਭ-ਸੰਭਾਲ਼ ਲਈ ਨੌਰਥ ਈਸਟ ਰੋਡ ਸੈਕਟਰ ਡਿਵੈਲਪਮੈਂਟ ਸਕੀਮਜ਼’’ (ਐੱਨਈਆਰਐੱਸਡੀਐੱਸ) ਨਾਮ ਦੀ ਇੱਕ ਯੋਜਨਾ ਵੀ ਪੇਸ਼ ਕੀਤੀ ਹੈ ਜਿਸ ਨੇ ਆਪਣੀ ਬੇਕਦਰੀ ਕਾਰਨ ਬੇਸਹਾਰਾ ਸੜਕਦਾ ਨਾਮ ਹਾਸਲ ਕਰ ਲਿਆ ਹੈ ਕਿਉਂਕਿ ਇਸ ਦੀ ਦੋਵੇਂ ਜੁੜਨ ਵਾਲੇ ਰਾਜਾਂ ਨੇ ਅਣਦੇਖੀ ਕੀਤੀ ਹੈ।

 

ਖੇਤਰ ਵਿੱਚ ਕੀਤੀਆਂ ਗਈਆਂ ਪਹਿਲਾਂ ਦੀ ਸੂਚੀ ਬੇਅੰਤ ਹੈ। ਇਹ ਕਹਿਣਾ ਉਚਿਤ ਹੈ ਕਿ ਇਹ ਸਿਰਫ਼ ਇਸ ਖੇਤਰ ਦੇ ਸਰਬਪੱਖੀ ਵਿਕਾਸ ਨੂੰ ਸਰਬੋਤਮ ਤਰਜੀਹ ਦੇਣ ਲਈ ਇਸ ਸਰਕਾਰ ਦੇ ਸੰਕਲਪ ਅਤੇ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

 

 ਦੂਜੇ ਪਾਸੇ ਸਰਕਾਰ ਅਤੇ ਡੀਓਐੱਨਈਆਰ ਦਾ ਮੰਤਰਾਲਾ ਜੀਵਕਾ ਪ੍ਰੋਜੈਕਟਾਂ ਨੂੰ ਪ੍ਰੋਤਸਾਹਿਤ ਕਰਕੇ ਸਵੈ ਸਹਾਇਤਾ ਸਮੂਹਾਂ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿੱਚ ਵੀ ਪ੍ਰਤੀਬੱਧ ਹੈ ਜੋ ਲੋਕਾਂ ਦੇ ਸਭ ਤੋਂ ਜ਼ਰੂਰਤਮੰਦ ਸਮੂਹਾਂ ਨੂੰ ਸਥਾਈ ਆਮਦਨ ਪ੍ਰਦਾਨ ਕਰਨ, ਵਿਸ਼ੇਸ਼ ਤੌਰ ਤੇ ਔਰਤਾਂ ਜੋ ਰਵਾਇਤ ਨਾਲ ਦੇਸ਼ ਦੇ ਇਸ ਹਿੱਸੇ ਵਿੱਚ ਕਾਫ਼ੀ ਮਿਹਨਤੀ ਹਨ। ਬਾਗਵਾਨੀ, ਚਾਹ, ਬਾਂਸ, ਸੂਰ ਪਾਲਣ, ਸੇਰੀਕਲਚਰ, ਟੂਰਿਜ਼ਮ ਆਦਿ ਖੇਤਰਾਂ ਦੇ ਇਛੁੱਕ ਪ੍ਰੋਜੈਕਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉੱਭਰਦੇ ਦ੍ਰਿਸ਼ ਵਿੱਚ ਡਾ. ਸਿੰਘ ਨੇ ਕਿਹਾ, ਉੱਤਰ ਪੂਰਬ ਦਾ ਬਾਂਸ ਨਾ ਸਿਰਫ਼ ਭਾਰਤ ਲਈ ਬਲਕਿ ਪੂਰੇ ਉਪਮਹਾਂਦੀਪ ਲਈ ਵਪਾਰ ਦਾ ਇੱਕ ਮਹੱਤਵਪੂਰਨ ਵਾਹਕ ਬਣਨ ਜਾ ਰਿਹਾ ਹੈ।

 

ਇਸ ਮੌਕੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਘਰ ਦੇ ਬਾਂਸ ਨੂੰ ਵਣ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੱਢਦੇ ਹੋਏ ਸਦੀਆਂ ਪੁਰਾਣੇ ਵਣ ਕਾਨੂੰਨ ਵਿੱਚ ਸੋਧ ਕੀਤੀ ਹੈ। ਮੌਜੂਦਾ ਸਥਿਤੀ ਵਿੱਚ ਟੂਰਿਜ਼ਮ ਲਈ ਇਸਦੀ ਖੂਬਸੂਰਤੀ ਕਾਰਨ ਇਸ ਖੇਤਰ ਵਿੱਚ ਟੂਰਿਜ਼ਮ ਨੂੰ ਪ੍ਰੋਤਸਾਹਨ ਮਿਲਣ ਜਾ ਰਿਹਾ ਹੈ, ਯੂਰੋਪ ਦੇ ਖੇਤਰਾਂ ਵਿੱਚ ਜਾਣ ਵਾਲੇ ਸੈਲਾਨੀਆਂ ਨੂੰ ਇਸ ਵੱਲ ਆਕਰਸ਼ਿਤ ਕਰਨਾ ਹੈ। ਸਰਕਾਰ ਨੇ ਸੰਭਾਵਿਤ ਉੱਦਮੀਆਂ ਨੂੰ ਉੱਦਮ ਵੰਡ ਪ੍ਰਦਾਨ ਕਰਨ ਅਤੇ ਨਿਵੇਸ਼ ਦੀ ਸੁਵਿਧਾ ਪ੍ਰਦਾਨ ਕਰਕੇ ਘਰੇਲੂ, ਸਥਾਨਕ ਉੱਦਮੀਆਂ ਦੇ ਨਾਲ ਹੀ ਮਿੱਤਰ ਦੇਸ਼ਾਂ ਵੱਲੋਂ ਵੀ ਉੱਦਮੀਆਂ ਨੂੰ ਪ੍ਰੋਤਸਾਹਿਤ ਕੀਤਾ ਹੈ।

 

ਜਿੱਥੇ ਸਰਕਾਰ ਇੱਕ ਯੋਗ ਭੂਮਿਕਾ ਨਿਭਾ ਸਕਦੀ ਹੈ, ਉੱਥੇ ਡਾ. ਜਿਤੇਂਦਰ ਸਿੰਘ ਨੇ ਆਈਆਈਐੱਮ ਸ਼ਿਲੌਂਗ ਵਰਗੇ ਸੰਸਥਾਨ ਨੂੰ ਖੇਤਰ ਦੇ ਸਰਬਪੱਖੀ ਵਿਕਾਸ ਲਈ ਨੀਤੀਆਂ ਬਣਾਉਣ ਅਤੇ ਕੇਂਦਰੀ ਅਤੇ ਰਾਜਾਂ ਨੂੰ ਸਰਕਾਰਾਂ ਨੂੰ ਸੇਧ ਦੇਣ ਦੀ ਅਪੀਲ ਕੀਤੀ। ਡਾ. ਸਿੰਘ ਤੋਂ ਪਹਿਲਾਂ ਡੀਓਐੱਨਈਆਰ ਦੇ ਸਕੱਤਰ ਡਾ. ਇੰਦਰਜੀਤ ਸਿੰਘ, ਐੱਨਈਸੀ ਦੇ ਸਕੱਤਰ ਸ਼੍ਰੀ ਮੂਸਾ ਕੇ ਛਲਈ, ਆਈਆਈਐੱਮ ਸ਼ਿਲੌਂਗ ਦੇ ਬੋਰਡ ਆਵ੍ ਗਵਰਨਰਸ ਦੇ ਚੇਅਰਮੈਨ ਸ਼੍ਰੀ ਸ਼ਿਸ਼ਿਰ ਬਾਜੋਰੀਆ, ਆਈਆਈਐੱਮ ਸ਼ਿਲੌਂਗ ਦੇ ਬੋਰਡ ਆਵ੍ ਗਵਰਨਰਸ ਦੇ ਮੈਂਬਰ ਸ਼੍ਰੀ ਅਤੁਲ ਕੁਲਕਰਨੀ, ਆਈਆਈਐੱਮ ਸ਼ਿਲੌਂਗ ਦੇ ਡਾਇਰੈਕਟਰ ਪ੍ਰੋ. ਡੀ.ਪੀ. ਗੋਇਲ ਅਤੇ ਪ੍ਰੋ. ਕੇਯਾ ਸੇਨੂਗੁਪਤਾ ਨੇ ਵੀ ਇਸ ਮੌਕੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਤਰ ਦੇ ਰਣਨੀਤਕ ਅਤੇ ਵਿਕਾਸ ਦੀ ਗੁੰਜਾਇਸ਼ ਅਤੇ ਲੋੜ ਨੂੰ ਰੇਖਾਂਕਿਤ ਕੀਤਾ ਜਾ ਰਿਹਾ ਹੈ।

 

<><><><><>

 

ਵੀਜੀ/ਐੱਸਐੱਨਸੀ



(Release ID: 1629800) Visitor Counter : 185