ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਪਿਉਜ਼ੋ ਐੱਸਏ ਤੇ ਫ਼ੀਏਟ ਕ੍ਰਿਸਲਰ ਆਟੋਮੋਬਾਈਲਸ ਐੱਨਵੀ ਦਰਮਿਆਨ ਪ੍ਰਸਤਾਵਿਤ ਰਲੇਵੇਂ ਨੂੰ ਪ੍ਰਵਾਨਗੀ ਦਿੱਤੀ

Posted On: 04 JUN 2020 7:54PM by PIB Chandigarh

ਭਾਰਤੀ ਪ੍ਰਤੀਯੋਗਿਤਾ ਕਮਿਸ਼ਨ (ਸੀਸੀਆਈ) ਨੇ ਪਿਉਜ਼ੋ ਐੱਸਏ ਤੇ ਫ਼ੀਏਟ ਕ੍ਰਿਸਲਰ ਆਟੋਮੋਬਾਈਲਸ ਐੱਨਵੀ ਦਰਮਿਆਨ ਪ੍ਰਸਤਾਵਿਤ ਰਲੇਵੇਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਸਤਾਵਿਤ ਸੰਯੋਜਨ ਪਿਉਜ਼ੋ ਐੱਸਏ ("ਪੀਐੱਸਏ") ਅਤੇ ਫ਼ੀਏਟ ਕ੍ਰਿਸਲਰ ਆਟੋਮੋਬਾਈਲਸ ਐੱਨਵੀ ("ਐਫ਼ਸੀਏ") ਦਰਮਿਆਨ ਰਲੇਵੇਂ ਨਾਲ ਸਬੰਧਿਤ ਹੈ। 

 

ਪੀਐੱਸਏ ਫ਼ਰਾਂਸ ਵਿੱਚ ਸਥਾਪਿਤ ਕੀਤੀ ਗਈ ਇੱਕ ਜਨਤਕ ਤੌਰ ਤੇ ਸੂਚੀਬੱਧ ਸੀਮਿਤ ਦੇਣਦਾਰੀ ਵਾਲੀ ਕੰਪਨੀ ਹੈ। ਇਹ ਇੱਕ ਫ਼ਰਾਂਸ-ਅਧਾਰਿਤ ਸਮੂਹ ਦੀ ਹੋਲਡਿੰਗ ਕੰਪਨੀ ਹੈ, ਜੋ ਮੁੱਖ ਤੌਰ ਤੇ ਉਪਕਰਣ ਨਿਰਮਾਤਾ ਹੈ ਅਤੇ ਮੋਟਰ ਵਾਹਨਾਂ,ਯਾਤਰੀ ਕਾਰਾਂ ਅਤੇ ਨਾਲ ਹੀ ਪਿਉਜ਼ੋ ,ਸਿਤ੍ਰੋਏਂ ,ਓਪਲ ,ਵੌਕਸਹਾਲ ਅਤੇ ਡੀਐੱਸ ਦੇ ਹਲਕੇ ਕਮਰਸ਼ੀਅਲ ਵਾਹਨਾਂ ਦੀ ਡੀਲਰ ਹੈ। ਇਹ ਵਾਹਨ ਲੈਣ ਲਈ ਵਿੱਤਪੋਸ਼ਣ ਸਮਾਧਾਨ ਅਤੇ ਮੋਬਿਲਿਟੀ ਸੇਵਾਵਾਂ ਤੇ ਸਮਾਧਾਨ ਜਿਹੀਆਂ ਸਹਾਇਕ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ

 

ਐੱਫਸੀਏ ਸੀਮਤ ਦੇਣਦਾਰੀ ਵਾਲੀ ਇੱਕ ਜਨਤਕ ਕੰਪਨੀ ਹੈ, ਜਿਸ ਦਾ ਮੁੱਖ ਦਫ਼ਤਰ ਲੰਦਨ ਵਿੱਚ ਹੈ ਅਤੇ ਇਸ ਨੂੰ ਨੀਦਰਲੈਂਡ ਦੇ ਕਾਨੂੰਨਾਂ ਤਹਿਤ ਰਜਿਸਟਰ ਅਤੇ ਗਠਿਤ ਕੀਤਾ ਗਿਆ ਹੈ। ਇਹ ਇਕ ਗਲੋਬਲ ਮੋਟਰ ਵਾਹਨ ਸਮੂਹ ਹੈ ਜੋ ਦੁਨੀਆ ਭਰ ਵਿੱਚ ਵਾਹਨਾਂ, ਕਲਪੁਰਜ਼ਿਆਂ (ਕੰਪੋਨੈਂਟਾਂ) ਅਤੇ ਉਤਪਾਦਨ ਪ੍ਰਣਾਲੀਆਂ ਦੀ ਡਿਜ਼ਾਈਨਿੰਗ, ਇੰਜੀਨੀਅਰਿੰਗ, ਨਿਰਮਾਣ, ਵੰਡ ਅਤੇ ਵਿੱਕਰੀ ਕਰਦਾ ਹੈ

ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਛੇਤੀ ਹੀ ਜਾਰੀ ਕੀਤਾ ਜਾਵੇਗਾ। 

 

*****

ਆਰਐੱਮ/ਕੇਐੱਮਐੱਨ                 



(Release ID: 1629585) Visitor Counter : 137


Read this release in: English , Urdu , Hindi , Tamil , Telugu