ਵਿੱਤ ਮੰਤਰਾਲਾ

ਮਸਰ (Masur) ਦੇ ਆਯਾਤ ਸਬੰਧੀ ਨੋਟੀਫਿਕੇਸ਼ਨ ਨੰਬਰ 26/2020/ਸੀਯੂਐੱਸ ਮਿਤੀ 02.06.2020 ਸਾਰੇ ਸਪਸ਼ਟੀਕਰਨ

Posted On: 04 JUN 2020 8:57PM by PIB Chandigarh

ਮਸਰ (Masur) ਦੀ ਕੀਮਤ ਸਬੰਧੀ ਮੁੱਢਲੀ ਕਸਟਮ ਡਿਊਟੀ (ਬੀਸੀਡੀ) ਬਦਲਣ ਸਬੰਧੀ ਨੋਟੀਫਿਕੇਸ਼ਨ ਨੰਬਰ 26/2020/ਸੀਯੂਐੱਸ ਜਾਰੀ ਕੀਤੀ ਗਈ ਜੋ ਮਿਤੀ 02.06.2020 ਤੋਂ ਲਾਗੂ ਹੁੰਦੀ ਹੈ। ਇਸ ਸਬੰਧੀ ਤਬਦੀਲੀਆਂ ਲਾਗੂ ਹੋਣ ਦੇ ਸਮੇਂ ਬਾਰੇ ਕੁਝ ਸਪਸ਼ਟੀਕਰਨ ਮੰਗੇ ਗਏ ਹਨ।

 

ਇਹ ਸਪਸ਼ਟ ਕੀਤਾ ਗਿਆ ਹੈ ਕਿ ਉਪਰੋਕਤ ਨੋਟੀਫਿਕੇਸ਼ਨ ਅਨੁਸਾਰ ਮਸਰ ਦੀ ਦਾਲ ਦੇ ਆਯਾਤ ਤੇ ਮੁੱਢਲੀ ਕਸਟਮ ਡਿਊਟੀ ਹੇਠ ਦਿੱਤੀ ਗਈ ਹੈ :-

 

ਸਾਰਣੀ

ਵਿਵਰਣ

ਤੋਂ

ਤੱਕ

(1)

(2)

(3)

ਮਸਰ [ਐੱਚਐੱਸ 0713 40 00] ਯੂਐੱਸਏ ਤੋਂ ਇਲਾਵਾ ਕਿਸੇ ਵੀ ਹੋਰ ਦੇਸ਼ ਤੋਂ ਆਯਾਤ

30%

10%

ਮਸਰ [ਐੱਚਐੱਸ 071340 00] ਯੂਐੱਸਏ ਵਿੱਚ ਪੈਦਾ ਜਾਂ ਨਿਰਯਾਤ ਕੀਤੀ ਗਈ

50%

30%

 

ਘਟਾਈ ਗਈ ਕਸਟਮ ਡਿਊਟੀ ਦਰ 2 ਜੂਨ, 2020 ਤੋਂ 31 ਅਗਸਤ, 2020 ਦੇ ਸਮੇਂ ਦੌਰਾਨ ਲਾਗੂ ਹੋਵੇਗੀ। 1 ਸਤੰਬਰ, 2020 ਤੋਂ ਉਪਰੋਕਤ ਦਰਸਾਏ ਗਏ ਕਾਲਮ (2) ਵਿੱਚ ਦੱਸੀ ਗਈ ਦਰ ਲਾਗੂ ਹੋਵੇਗੀ।

 

*****

ਆਰਐੱਮ
 


(Release ID: 1629500) Visitor Counter : 200


Read this release in: English , Urdu , Hindi , Tamil