ਰੱਖਿਆ ਮੰਤਰਾਲਾ

ਵਿਸ਼ਵ ਵਾਤਾਵਰਣ ਦਿਵਸ 2020

ਭਾਰਤੀ ਜਲ ਸੈਨਾ ਦੇ ਬਲੂ ਵਾਟਰ ਅਪਰੇਸ਼ਨਾਂ ਲਈ ਗ੍ਰੀਨ ਫੁੱਟਪ੍ਰਿੰਟ

Posted On: 04 JUN 2020 5:51PM by PIB Chandigarh

ਵਾਤਾਵਰਣ ਸੁਰੱਖਿਆ ਅਤੇ ਗ੍ਰੀਨ ਇਨੀਸ਼ਿਏਟਿਵ ਹਮੇਸ਼ਾਂ ਹੀ ਭਾਰਤੀ ਜਲ ਸੈਨਾ ਦਾ ਮੁੱਖ ਫੋਕਸ ਰਿਹਾ ਹੈ। ਇੱਕ ਜ਼ਿੰਮੇਵਾਰ ਬਹੁ-ਅਯਾਮੀ ਫ਼ੋਰਸ, ਭਾਰਤੀ ਜਲ ਸੈਨਾ ਨੇ ਊਰਜਾ ਸੰਭਾਲ਼ਣ, ਸਮੁੰਦਰੀ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਊਰਜਾ ਦੇ ਵਿਕਲਪਕ ਸਰੋਤਾਂ ਦੀ ਵਰਤੋਂ ਕਰਨ ਦੇ ਜ਼ਰੀਏ ਆਪਣੇ ਵਾਤਾਵਰਨ ਫੁੱਟਪ੍ਰਿੰਟਾਂ ਨੂੰ ਘਟਾਉਣ ਉੱਤੇ ਜੋਰ ਦਿੱਤਾ ਹੈ। ਇੰਡੀਅਨ ਨੇਵੀ ਇਨਵਾਇਰਨਮੈਂਟ ਕੰਜ਼ਰਵੇਸ਼ਨ ਰੋਡਮੈਪ’ (ਆਈਐੱਨਈਸੀਆਰ) ਭਾਰਤੀ ਨੇਵੀ ਦੇ ਆਪਣੇ ਬਲੂ ਵਾਟਰ ਅਪਰੇਸ਼ਨਾਂ ਲਈ ਗ੍ਰੀਨ ਫੁੱਟਪ੍ਰਿੰਟ ਨੂੰ ਜੋੜਨ ਦੇ ਇਸ ਨਜ਼ਰੀਏ ਨੂੰ ਅਗਾਂਹਵਧੂ ਪ੍ਰਾਪਤੀ ਕਰਨ ਲਈ ਮਾਰਗਦਰਸ਼ਕ ਦਸਤਾਵੇਜ਼ ਅਤੇ ਮੁੱਖ ਯੋਗਤਾ ਵਾਲਾ ਰਿਹਾ ਹੈ।

 

ਵਿਸ਼ਵ ਵਾਤਾਵਰਣ ਦਿਵਸ ਸਮੁੰਦਰੀ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਟਿਕਾਊ ਖ਼ਪਤ ਵਰਗੇ ਵਾਤਾਵਰਣ ਦੇ ਮੁੱਦਿਆਂ ਤੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਗਲੋਬਲ ਪਲੈਟਫਾਰਮ ਬਣ ਗਿਆ ਹੈ। ਭਾਰਤੀ ਜਲ ਸੈਨਾ ਇਸ ਸਾਲ ਲੌਕਡਾਉਨ ਦੇ ਵਿੱਚ ਡਟੇ ਰਹਿਣ ਦੇ ਬਾਵਜ਼ੂਦ ਵਿਸ਼ਵ ਵਾਤਾਵਰਣ ਦਿਵਸ ਦਾ ਆਯੋਜਨ ਕਰੇਗੀ। ਹੋਰਨਾਂ ਬਾਕਾਇਦਾ ਬਾਹਰੀ ਗਤੀਵਿਧੀਆਂ ਦੀ ਬਜਾਏ ਨੇਵਲ ਸਟੇਸ਼ਨਾਂ ਵਿੱਚ ਇਲੈਕਟ੍ਰਾਨਿਕ ਮੀਡੀਆ ਤੇ ਵਿਦਿਅਕ ਜਾਗਰੂਕਤਾ ਪ੍ਰੋਗਰਾਮ, ਭਾਸ਼ਣ ਅਤੇ ਵੈਬੀਨਾਰ ਗਏ।

 

ਇੰਜਣ ਦੇ ਨਿਕਾਸ ਤੋਂ ਪ੍ਰਦੂਸ਼ਣ ਨੂੰ ਘਟਾਉਣ ਦੇ ਉਦੇਸ਼ ਨਾਲ, ਭਾਰਤੀ ਜਲ ਸੈਨਾ ਨੇ ਆਈਓਸੀਐੱਲ ਨਾਲ ਬਾਲਣ ਦੀਆਂ ਵਿਸ਼ੇਸ਼ਤਾਵਾਂ ਨੂੰ ਸੋਧਣ ਲਈ ਸਹਿਯੋਗ ਕੀਤਾ। ਨਵੀਂ ਸਪੈਸੀਫਿਕੇਸ਼ਨ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪਛਾੜਦੀ ਹੈ ਅਤੇ ਇਸ ਵਿੱਚ ਘਟੀ ਹੋਈ ਸਲਫਰ ਦੀ ਸਮੱਗਰੀ ਸ਼ਾਮਲ ਹੁੰਦੀ ਹੈ ਜੋ ਲੰਬੇ ਸਮੇਂ ਵਿੱਚ ਪ੍ਰਦੂਸ਼ਨ ਦੇ ਪੱਧਰਾਂ ਦੇ ਨਾਲ-ਨਾਲ ਸਮੁੰਦਰੀ ਰੱਖ-ਰਖਾਅ ਦੀਆਂ ਜ਼ਰੂਰਤਾਂ ਨੂੰ ਘਟਾ ਦੇਵੇਗੀ। ਜੀਵ ਵਿਭਿੰਨਤਾ ਦੀ ਮਹੱਤਤਾ ਨੂੰ ਸਮਝਦਿਆਂ, ਜੋ ਕਿ ਵਿਸ਼ਵ ਵਾਤਾਵਰਣ ਦਿਵਸ - 2020 ਦਾ ਵਿਸ਼ਾ ਹੈ, ਸਮੁੰਦਰੀ ਵਾਤਾਵਰਣ ਦੀ ਰੱਖਿਆ ਲਈ ਜਲ ਸੈਨਾ ਦੇ ਅੰਦਰ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ। ਇੰਡੀਅਨ ਨੇਵੀ ਨੇ ਸਮੁੰਦਰੀ ਜ਼ਹਾਜ਼ਾਂ ਤੋਂ ਪ੍ਰਦੂਸ਼ਣ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਕਨਵੈਨਸ਼ਨ (ਮਾਰਪੋਲ) ਦੇ ਸਾਰੇ ਛੇ ਨਿਯਮਾਂ ਨੂੰ ਸਵੈ-ਇੱਛਾ ਨਾਲ ਲਾਗੂ ਕੀਤਾ ਹੈ। ਸਮੁੰਦਰੀ ਜਹਾਜ਼ਾਂ ਵਿੱਚ ਪ੍ਰਦੂਸ਼ਣ ਨੂੰ ਕਾਬੂ ਕਰਨ ਵਾਲੇ ਉਪਕਰਣ ਜਿਵੇਂ ਕਿ ਓਆਇਲੀ ਵਾਟਰ ਸੈਪਰੇਟਰਜ਼ (ਓਡਬਲਿਊਐੱਸ) ਅਤੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਲਗਾਏ ਗਏ ਹਨ। ਇਸ ਤੋਂ ਇਲਾਵਾ, ਬੰਦਰਗਾਹ ਦੇ ਪਾਣੀਆਂ ਦੀ ਸੰਭਾਲ਼ ਨੂੰ ਯਕੀਨੀ ਬਣਾਉਣ ਲਈ, ਨੇਵਲ ਮੈਟੀਰੀਅਲਸ ਰਿਸਰਚ ਲੈਬਾਰਟਰੀ (ਐੱਨਐੱਮਆਰਐੱਲ), ਮੁੰਬਈ ਦੇ ਜ਼ਰੀਏ ਐਕਸਲੇਰੇਟੀਡ ਬਾਇਓਰੇਮੀਡੀਏਸ਼ਨ ਟੈਕਨੋਲੋਜੀ ਵੀ ਵਿਕਸਿਤ ਕੀਤੀ ਗਈ ਹੈ।

 

ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਵਿੱਚ, ਈ-ਸਾਈਕਲ, ਈ-ਟਰਾਲੀ ਅਤੇ ਈ-ਸਕੂਟਰਾਂ ਵਰਗੇ ਈ-ਵਾਹਨਾਂ ਦੀ ਵਰਤੋਂ ਵਿੱਚ ਨਿਰੰਤਰ ਵਾਧਾ ਕਰਨ ਲਈ ਉਪਾਅ ਲਾਗੂ ਕੀਤੇ ਗਏ ਹਨ। ਇੱਕ ਲੰਬੀ ਮਿਆਦ ਦੀ ਰਣਨੀਤੀ ਦੇ ਤੌਰ ਤੇ ਜੈਵਿਕ ਬਾਲਣ ਅਧਾਰਿਤ  ਵਾਹਨਾਂ ਦੀ ਵਰਤੋਂ ਨੂੰ ਹੌਲ਼ੀ-ਹੌਲ਼ੀ ਘਟਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਤਾਂ ਜੋ ਕੰਮ ਦੇ ਘੰਟਿਆਂ ਦੌਰਾਨ ਈ-ਵਾਹਨ ਜਾਂ ਸਾਈਕਲਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਨੂੰ ਉਤਸ਼ਾਹਿਤ ਕਰਨ ਲਈ, ਇਕਾਈਆਂ ਨਿਯਮਿਤ ਤੌਰ ਤੇ ਨੋ ਵਹੀਕਲ ਡੇਅਮਨਾਉਂਦੀਆਂ ਹਨ ਅਤੇ ਕੁਝ ਨੇਵਲ ਅਦਾਰਿਆਂ ਵਿੱਚ ਵਾਹਨ ਮੁਕਤ ਬੇਸਦੀ ਧਾਰਣਾ ਵੀ ਪੇਸ਼ ਕੀਤੀ ਜਾ ਰਹੀ ਹੈ।

 

ਜਲ ਸੈਨਾ ਦੇ ਅੰਦਰ ਫੋਕਸ ਇਹ ਹੈ ਕਿ ਕੁਸ਼ਲ ਊਰਜਾ ਦੇ ਉਪਕਰਣਾਂ ਨਾਲ ਅਗਾਹਾਂਵਧੂ ਪ੍ਰੇਰਣਾ ਲੈ ਕੇ ਸਮੁੱਚੀ ਬਿਜਲੀ ਦੀ ਖ਼ਪਤ ਵਿੱਚ ਕਮੀ ਕੀਤੀ ਜਾਵੇ। ਮਹੱਤਵਪੂਰਨ ਯਤਨਾਂ ਨੇ ਰਵਾਇਤੀ ਰੋਸ਼ਨੀ ਤੋਂ ਵਧੇਰੇ ਕੁਸ਼ਲ ਊਰਜਾ ਵਾਲੀ ਰੋਸ਼ਨੀ ਵਿੱਚ ਇੱਕ ਤਬਦੀਲੀ ਪ੍ਰਾਪਤ ਕੀਤੀ ਹੈ। ਭਾਰਤੀ ਜਲ ਸੈਨਾ ਦੇ ਅਦਾਰਿਆਂ ਵਿੱਚ ਹੋਰ ਮਹੱਤਵਪੂਰਨ ਊਰਜਾ ਬਚਾਉਣ ਦੇ ਉਪਾਵਾਂ ਵਿੱਚ ਉੱਚ ਪਾਵਰ ਕਾਰਕ ਨੂੰ ਕਾਇਮ ਰੱਖਣ ਲਈ ਕੈਪੈਸੀਟਰ ਬੈਂਕਾਂ ਦੀ ਵਰਤੋਂ, ਕੁਦਰਤੀ ਰੋਸ਼ਨੀ ਦੀ ਵਰਤੋਂ ਕਰਨ ਲਈ ਪਾਰਦਰਸ਼ੀ ਐਕਰੀਲਿਕ ਚਾਦਰ ਦੀਆਂ ਛੱਤਾਂ ਦੀ ਵਰਤੋਂ, ਪ੍ਰਭਾਵਸ਼ਾਲੀ ਨਿਗਰਾਨੀ ਲਈ ਐੱਸਸੀਏਡੀਏ (ਸੁਪਰਵਾਇਜ਼ਰੀ ਕੰਟਰੋਲ ਐਂਡ ਡਾਟਾ ਐਕੁਆਜ਼ੀਸ਼ਨ) ਅਧਾਰਿਤ  ਬਿਜਲੀ ਮੀਟਰਿੰਗ, ਆਕੂਪੈਂਸੀ ਸੈਂਸਰਾਂ ਦੀ ਵਰਤੋਂ, ਸਕਾਈ ਪਾਈਪਾਂ ਅਤੇ ਵਰਕਸ਼ਾਪ ਦੇ ਫਰਸ਼ਾਂ ਵਿੱਚ ਟਰਬੋ-ਵੈਂਟੀਲੇਟਰਸ, ਆਦਿ ਸ਼ਾਮਲ ਹਨ।

 

ਉੱਭਰ ਰਹੇ ਰੁਝਾਨਾਂ ਅਤੇ ਭਾਰਤ ਸਰਕਾਰ ਦੀ ਨੀਤੀ ਦੇ ਅਨੁਸਾਰ, ਨੇਵੀ ਵਿੱਚ ਵੀ ਨਵਿਆਉਣਯੋਗ ਊਰਜਾ ਦੇ ਹਿੱਸੇ ਨੂੰ ਵਧਾਉਣ ਦੇ ਯਤਨ ਕੀਤੇ ਗਏ ਹਨ। 24 ਮੈਗਾਵਾਟ ਦੇ ਸੋਲਰ ਫੋਟੋ ਵੋਲਟੈਕ ਪ੍ਰੋਜੈਕਟ ਜਲ ਸੈਨਾ ਦੇ ਕਿਨਾਰੇ ਦੇ ਅਦਾਰਿਆਂ ਵਿੱਚ ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ਤੇ ਹਨ। ਇਸ ਤੋਂ ਇਲਾਵਾ, ਵਿਅਕਤੀਗਤ ਇਕਾਈਆਂ ਨੇ ਸੂਰਜੀ ਊਰਜਾ ਨਾਲ ਚਲਣ ਵਾਲੇ ਉਪਕਰਣ ਵੀ ਸਥਾਪਿਤ ਕੀਤੇ ਹਨ ਜਿਨ੍ਹਾਂ ਨੇ ਰਵਾਇਤੀ ਉਪਕਰਣਾਂ ਨੂੰ ਹੌਲ਼ੀ-ਹੌਲ਼ੀ ਬਦਲਿਆ ਹੈ।

 

ਸਾਰੀਆਂ ਜਲ ਸੈਨਾ ਇਕਾਈਆਂ ਨੇ ਭਾਰਤ ਸਰਕਾਰ ਦੇ ਗ੍ਰੀਨ ਨਿਯਮਾਂ ਦੇ ਅਨੁਸਾਰ ਰਹਿੰਦ-ਖੂੰਹਦ ਨੂੰ ਸੰਭਾਲ਼ਣ ਦੀਆਂ ਪ੍ਰਕ੍ਰਿਆਵਾਂ ਜਿਵੇਂ ਕਿ ਇਕੱਠਾ ਕਰਨਾ, ਬਾਅਦ ਵਿੱਚ ਅਲੱਗ ਕਰਨਾ ਅਤੇ ਲਗਾਤਾਰ ਸੰਭਾਲ਼ਣਾ ਆਦਿ ਨੂੰ ਅਪਣਾ ਲਿਆ ਹੈ। ਕਰਵਾਰ ਵਿਖੇ ਨੇਵਲ ਸਟੇਸ਼ਨ ਵਿੱਚ ਇੰਟੀਗ੍ਰੇਟਿਡ ਸੋਲਿਡ ਵੇਸਟ ਮੈਨੇਜਮੈਂਟ ਫੈਸਿਲਿਟੀ (ਆਈਐੱਸਡਬਲਿਊਐੱਮਐੱਫ਼) ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਰੇ ਇਕੱਠੇ ਕੂੜੇ ਨੂੰ ਅਲੱਗ ਕਰਨ ਵਾਲਾ ਪਲਾਂਟ ਹੋਵੇਗਾ, ਗਿੱਲੇ ਕੂੜੇ ਲਈ ਜੈਵਿਕ ਕੂੜਾ ਕਨਵਰਟਰ (ਓਡਬਲਿਊਸੀ) ਅਤੇ ਸੁੱਕੇ/ਇਕੱਠੇ ਘਰੇਲੂ ਕੂੜੇ ਨੂੰ ਸੰਭਾਲ਼ਣ ਦੀ ਸੁਵਿਧਾ ਸ਼ਾਮਲ ਹੈ। ਨੇਵੀ ਦੀਆਂ ਗ੍ਰੀਨ ਪਹਿਲਕਦਮੀਆਂ ਨੂੰ ਵੀ ਵਣ-ਬੂਟੇ ਅਤੇ ਪੌਦੇ ਲਗਾਉਣ ਦੀਆਂ ਮੁਹਿੰਮਾਂ ਦੁਆਰਾ ਵਧਾਇਆ ਗਿਆ ਹੈ। ਪਿਛਲੇ ਇੱਕ ਸਾਲ ਵਿੱਚ, 16500 ਤੋਂ ਵੱਧ ਰੁੱਖ ਲਗਾਏ ਗਏ ਹਨ ਜੋ ਲਗਭਗ 330 ਟਨ ਕਾਰਬਨ ਡਾਈਆਕਸਾਈਡ ਨੂੰ ਘਟਾਉਣਗੇ।

 

ਇਨ੍ਹਾਂ ਪਹਿਲਾਂ ਨੂੰ ਲਾਗੂ ਕਰਨ ਵਿੱਚ ਸਮੁਦਾਇਕ ਹਿੱਸੇਦਾਰੀ ਨੇ ਵੱਡੀ ਭੂਮਿਕਾ ਨਿਭਾਈ ਹੈ। ਜਲ ਸੈਨਾ ਵਿੱਚ ਦੇ ਹਰੇ ਭਰੇ ਉਪਾਆਂ ਪਿੱਛੇ ਇਸ ਦੀਆਂ ਸਫ਼ਲ ਅਤੇ ਚੰਗੀ ਤਰ੍ਹਾਂ ਸਵੈ-ਚੇਤੰਨ ਸੰਸਥਾਵਾਂ ਹਨ, ਉਨ੍ਹਾ ਕਰਕੇ ਹੀ ਇਹ ਸਭ ਸੰਭਵ ਹੋਇਆ ਹੈ। ਵਾਤਾਵਰਣ ਪ੍ਰਤੀ ਜੁੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ, ਵੱਖ-ਵੱਖ ਲੋਕ ਹਿੱਸੇਦਾਰੀ ਸਮਾਗਮਾਂ ਜਿਵੇਂ ਕਿ ਮਾਸ ਸ਼੍ਰਮਦਾਨਸਮੁੰਦਰੀ ਕਿਨਾਰਾ ਸਫ਼ਾਈ ਮੁਹਿੰਮਾਂ ਆਦਿ ਨਿਯਮਤ ਤੌਰ ਤੇ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਸਾਲ ਵਿੱਚ ਸਭ ਤੋਂ ਵਧੀਆ ਗ੍ਰੀਨ ਇਨੀਸ਼ਿਏਟਿਵ ਨੂੰ ਅਪਣਾਉਣ ਵਾਲੀ ਯੂਨਿਟ ਨੂੰ ਮਾਨਤਾ ਦੇਣ ਲਈ ਇੱਕ ਟਰਾਫ਼ੀ ਦੀ ਸ਼ੁਰੂਆਤ ਕੀਤੀ ਗਈ ਜੋ ਯੂਨਿਟ ਨੂੰ ਗ੍ਰੀਨ ਪਹਿਲ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਲਾਭਦਾਇਕ ਸਾਬਤ ਹੋਈ।

 

ਕੁੱਲ ਮਿਲਾ ਕੇ, ਭਾਰਤੀ ਜਲ ਸੈਨਾ ਨੇ ਆਪਣੇ ਕਾਰਜਸ਼ੀਲ ਅਤੇ ਰਣਨੀਤਕ ਭੂਮਿਕਾਵਾਂ ਦੇ ਅੰਦਰ ਏਕੀਕ੍ਰਿਤ ਊਰਜਾ ਦਕਸ਼ਤਾ ਅਤੇ ਵਾਤਾਵਰਣ ਦੀ ਸੰਭਾਲ਼ ਨੂੰ ਰੱਖਦੇ ਹੋਏ ਟਿਕਾਊ ਭਵਿੱਖ ਲਈ ਇੱਕ ਅਡੋਲ ਧਿਆਨ ਕੇਂਦ੍ਰਿਤ ਕੀਤਾ ਹੈ।

 

*****

 

ਵੀਐੱਮ / ਐੱਮਐੱਸ


(Release ID: 1629499) Visitor Counter : 303