ਰੇਲ ਮੰਤਰਾਲਾ

ਸਾਲ 2019-2020 ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਨਵੇਂ ਸਿਰੇ ਤੋਂ ਜ਼ੋਰ ਦਿੱਤਾ ਗਿਆ

1,46,507 ਕਰੋੜ ਰੁਪਏ ਦੇ ਪੂੰਜੀਗਤ ਖਰਚੇ ਦੀ ਵਰਤੋਂ


ਲਗਭਗ 562 ਕਿਲੋਮੀਟਰ ਟ੍ਰੇਨ ਲਾਈਨ ਦੇ ਨਿਰਮਾਣ ਦੇ 15 ਅਹਿਮ ਪ੍ਰੋਜੈਕਟ 5,622 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਅਤੇ ਸ਼ੁਰੂ ਕੀਤੇ ਗਏ ਜਿਨ੍ਹਾਂ ਵਿੱਚੋਂ 13 ਵਿੱਤ ਸਾਲ 2019- 20 ਵਿੱਚ ਸ਼ੁਰੂ ਕਰ ਦਿੱਤੇ ਗਏ

ਇਸ ਮਿਆਦ ਵਿੱਚ ਕੁੱਲ 5782 ਕਿਲੋਮੀਟਰ ਲੰਬੇ ਰੇਲ ਮਾਰਗ ਦੇ ਬਿਜਲੀਕਰਨ ਦਾ ਕੰਮ ਪੂਰਾ ਕੀਤਾ ਗਿਆ

Posted On: 04 JUN 2020 1:43PM by PIB Chandigarh

ਸਾਲ 2019-2020 ਵਿੱਚ ਭਾਰਤੀ ਰੇਲਵੇ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਨਵੇਂ ਸਿਰੇ ਤੋਂ ਜ਼ੋਰ ਦਿੱਤਾ।

 

ਸਾਲ 2019-2020 ਦੇ ਸੰਸ਼ੋਧਿਤ ਬਜਟ ਵਿੱਚ ਪੂੰਜੀਗਤ ਖ਼ਰਚੇ ਦੇ ਲਈ 1,61,351 ਕਰੋੜ ਰੁਪਏ ਦੀ ਵੰਡ ਕੀਤੀ ਗਈ ਸੀ ਜੋ ਕਿ 2018-2019 ਦੇ ਮੁਕਾਬਲੇ 20.1 ਪ੍ਰਤੀਸ਼ਤ ਵੱਧ ਸੀ। ਮਾਰਚ 2020 ਦੇ ਅੰਤ ਤੱਕ ਇਸ ਵਿੱਚ 1,46,507 ਕਰੋੜ ਰੁਪਏ ਦੇ ਪੂੰਜੀਗਤ ਖ਼ਰਚੇ ਦੀ ਵਰਤੋਂ ਕੀਤੀ ਗਈ, ਜੋ ਕੁੱਲ ਵੰਡ ਦਾ 90.8 ਪ੍ਰਤੀਸ਼ਤ ਹੈ ਬਜਟ 2019 ਵਿੱਚ 2030 ਤੱਕ 50 ਲੱਖ ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ, ਭਾਰਤੀ ਰੇਲਵੇ ਨੂੰ ਦੇਸ਼ ਦਾ ਵਿਕਾਸ ਇੰਜਣ ਬਣਾਉਣ ਦਾ ਰੋਡ ਮੈਪ ਤਿਆਰ ਕੀਤਾ ਗਿਆ ਹੈ।

2019-2020 ਦੇ ਦੌਰਾਨ ਕੀਤੇ ਗਏ ਕੁਝ ਮਹੱਤਵਪੂਰਨ ਕੰਮ -

 

ਨਵੀਂ ਲਾਈਨ (ਐੱਨਐੱਲ), ਰੇਲ ਲਾਈਨਾਂ ਦਾ ਦੋਹਰੀਕਰਨ (ਡੀਐੱਲ), ਰੇਲ ਲਾਈਨਾਂ ਨੂੰ ਬਦਲਣ ਦਾ ਕੰਮ (ਜੀਸੀ):

 

ਨਵੀਂ ਲਾਈਨ, ਰੇਲ ਲਾਈਨਾਂ ਦਾ ਦੋਹਰੀਕਰਨ ਅਤੇ ਗੇਜ ਪਰਿਵਰਤਨ ਅਤੇ ਉਨ੍ਹਾਂ ਨੂੰ ਸ਼ੁਰੂ ਕਰਨ ਦਾ ਕੰਮ 2019-20 ਵਿੱਚ ਵਧ ਕੇ 2,226 ਕਿਲੋਮੀਟਰ ਹੋ ਗਿਆ ਹੈ, ਜੋ ਕਿ ਸਾਲ 2009-14 (1,520 ਕਿਲੋਮੀਟਰ/ਸਾਲ) ਦੌਰਾਨ ਪ੍ਰਾਪਤ ਔਸਤ ਸਾਲਾਨਾ ਕਮਿਸ਼ਨਿੰਗ ਦੇ ਹਵਾਲੇ ਵਿੱਚ ਲਗਭਗ 50 ਪ੍ਰਤੀਸ਼ਤ ਵਧੇਰੇ ਹੈ 2019-20 ਦੇ ਦੌਰਾਨ, ਰੇਲਵੇ ਦੁਆਰਾ ਨਵੀਂ ਲਾਈਨ, ਗੇਜ ਪਰਿਵਰਤਨ ਅਤੇ ਦੋਹਰੀਕਰਨ ਪ੍ਰੋਜੈਕਟਾਂ ਤੇ 39,836 ਕਰੋੜ ਰੁਪਏ ਖ਼ਰਚ ਕੀਤੇ ਗਏ, ਜੋ ਕਿ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਖ਼ਰਚਾ ਹੈ

 

ਵਿੱਤ ਸਾਲ 2019-20 ਵਿੱਚ ਇਕੱਲੇ ਰੇਲ ਲਾਈਨਾਂ ਦੇ ਦੋਹਰੀਕਰਨ ਪ੍ਰੋਜੈਕਟਾਂ ਤੇ ਰੇਲਵੇ ਦੁਆਰਾ 22,689 ਕਰੋੜ ਰੁਪਏ ਖ਼ਰਚ ਕੀਤੇ ਗਏ ਜੋ ਸਾਲ 2009-14 (2,462 ਕਰੋੜ ਰੁਪਏ) ਦੇ ਦੌਰਾਨ ਕੀਤੇ ਗਏ ਔਸਤ ਸਾਲਾਨਾ ਖ਼ਰਚੇ ਤੋਂ 9 ਗੁਣਾ ਜ਼ਿਆਦਾ ਹੈ। ਵਿੱਤ ਸਾਲ 2019-20 ਦੀ ਮਿਆਦ ਵਿੱਚ ਕੁੱਲ 1458 ਕਿਲੋਮੀਟਰ ਰੇਲ ਲਾਈਨ ਦਾ ਦੋਹਰੀਕਰਨ ਅਤੇ ਉਨ੍ਹਾਂ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ ਜੋ ਕਿ 2009-14 ਦੇ ਸਲਾਨਾ ਔਸਤ (375 ਕਿਲੋਮੀਟਰ/ਸਾਲ) ਤੋਂ ਲਗਭਗ 4 ਗੁਣਾ ਜ਼ਿਆਦਾ ਹਨ

 

15 ਬਹੁਤ ਅਹਿਮ ਪ੍ਰੋਜੈਕਟਾਂ ਦਾ ਪੂਰਾ ਕੀਤਾ ਜਾਣਾ:

 

ਭਾਰਤੀ ਰੇਲਵੇ ਨੇ ਮਹੱਤਤਾ ਅਤੇ ਪ੍ਰਗਤੀ ਦੇ ਕੰਮਾਂ ਦੇ ਅਧਾਰ ਤੇ ਰੇਲ ਲਾਈਨਾਂ ਦਾ ਦੋਹਰੀਕਰਨ ਦੇ ਆਪਣੇ 15 ਬਹੁਤ ਅਹਿਮ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਸ਼ੁਰੂ ਕਰਨ ਨੂੰ ਤਰਜੀਹ ਦਿੱਤੀ ਹੈ ਇਸ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਰੇਲਵੇ ਨੇ ਲਗਭਗ 562 ਕਿਲੋਮੀਟਰ ਲੰਬੇ 15 ਮਹੱਤਵਪੂਰਨ ਪ੍ਰੋਜੈਕਟਾਂ ਦਾ ਕੰਮ 5,622 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਅਤੇ ਸ਼ੁਰੂ ਕੀਤਾ ਜਿਨ੍ਹਾਂ ਵਿੱਚੋਂ 13 ਨੂੰ ਵਿੱਤੀ ਸਾਲ 2019- 20 ਵਿੱਚ ਸ਼ੁਰੂ ਕਰ ਦਿੱਤਾ ਗਿਆ ਸੀ

 

ਉੱਤਰ ਪੂਰਬ ਖੇਤਰ ਦੇ ਮਹੱਤਵਪੂਰਨ ਪ੍ਰੋਜੈਕਟਾਂ ਦੀ ਸ਼ੁਰੂਆਤ:

 

•        ਵਿੱਤੀ ਸਾਲ 2019-20 ਵਿੱਚ ਤ੍ਰਿਪੁਰਾ ਵਿੱਚ 112 ਕਿਲੋਮੀਟਰ ਲੰਬੀ ਨਵੀਂ ਰੇਲ ਲਾਈਨ ਰਾਸ਼ਟਰੀ ਪ੍ਰੋਜੈਕਟ, “ਅਗਰਤਲਾ ਸਬਰੂਪਨੂੰ ਪੂਰਾ ਅਤੇ ਸ਼ੁਰੂ ਕੀਤਾ ਜਾਣਾ

 

•        ਲੁਮਡਿੰਗ ਤੋਂ ਹੋਜਾਈ ਤੱਕ 45 ਕਿਲੋਮੀਟਰ ਲੰਬੇ ਦੋਹਰੀਕਰਨ ਪ੍ਰੋਜੈਕਟ ਨੂੰ ਪੂਰਾ ਅਤੇ ਸ਼ੁਰੂ ਕੀਤਾ ਜਾਣਾ

 

ਰੇਲਵੇ ਦਾ ਬਿਜਲੀਕਰਨ: ਵਿੱਤੀ ਸਾਲ 2019-20 ਵਿੱਚ, ਕੁੱਲ 5,782 ਕਿਲੋਮੀਟਰ ਮਾਰਗ ਤੇ ਰੇਲਵੇ ਬਿਜਲੀਕਰਨ ਦਾ ਕੰਮ ਪੂਰਾ ਕਰ ਲਿਆ ਗਿਆ, ਜਿਸ ਵਿੱਚੋਂ 31 ਮਾਰਚ 2020 ਤੱਕ 4,378 ਕਿਲੋਮੀਟਰ ਮਾਰਗ ਤੇ ਇਸ ਨੂੰ ਸ਼ੁਰੂ ਕੀਤਾ ਜਾ ਚੁੱਕਿਆ ਹੈ।

 

ਵਿੱਤੀ ਸਾਲ 2019-20 ਦੇ ਦੌਰਾਨ ਸ਼ੁਰੂ ਹੋਏ ਮਹੱਤਵਪੂਰਨ ਪ੍ਰੋਜੈਕਟ:

 

ਵਿੱਤੀ ਸਾਲ 2019-20 ਦੇ ਦੌਰਾਨ 1273 ਕਿਲੋਮੀਟਰ ਲੰਬੇ ਕੁੱਲ 28 ਮਹੱਤਵਪੂਰਨ ਪ੍ਰੋਜੈਕਟ ਪੂਰੇ ਅਤੇ ਸ਼ੁਰੂ ਕੀਤੇ ਗਏ। ਵੇਰਵੇ ਹੇਠ ਦਿੱਤੇ ਗਏ ਹਨ:

•        ਰਾਜਸਥਾਨ ਵਿੱਚ 58.5 ਕਿਲੋਮੀਟਰ ਲੰਬਾ ਥੈਆਤ ਹਮੀਰਾ - ਸਾਨੂ ਨਵਾਂ ਰੇਲ ਲਾਈਨ ਪ੍ਰੋਜੈਕਟ

•        ਬਿਹਾਰ ਵਿੱਚ ਛਪਰਾ ਗ੍ਰਾਮੀਣ ਤੋਂ ਖੈਰਾਲੀ ਤੱਕ 10.7 ਕਿਲੋਮੀਟਰ ਲੰਬਾ ਬਾਈਪਾਸ ਪ੍ਰੋਜੈਕਟ

•        ਬਿਹਾਰ ਵਿੱਚ ਇਸਲਾਮਪੁਰ ਨਤੇਸ਼ਰ ਸਮੇਤ 67.07 ਕਿਲੋਮੀਟਰ ਲੰਬਾ ਰਾਜਗੀਰ ਹਿਸੂਆ ਤਲੱਈਆ ਨਵਾਂ ਰੇਲ ਲਾਈਨ ਪ੍ਰੋਜੈਕਟ

•        ਬਿਹਾਰ ਵਿੱਚ ਹਾਜੀਪੁਰ ਤੋਂ ਰਾਮਦਿਆਲੁ ਨਗਰ ਤੱਕ 47.72 ਕਿਲੋਮੀਟਰ ਲੰਬਾ ਰੇਲ ਲਾਈਨ ਦੋਹਰੀਕਰਨ ਦਾ ਸੁਪਰ ਕ੍ਰਿਟੀਕਲ ਪ੍ਰੋਜੈਕਟ

•        ਹਰਿਆਣਾ - ਰਾਜਸਥਾਨ ਵਿੱਚ 320.04 ਕਿਲੋਮੀਟਰ ਲੰਬਾ ਜੈਪੁਰ ਰਿੰਗਸ ਸੀਕਰ - ਚੁਰੂ ਅਤੇ ਸੀਕਰ - ਲੋਹਾਰੂ ਤੱਕ ਰੇਲ ਲਾਈਨ ਗੇਜ ਪਰਿਵਰਤਨ ਪ੍ਰੋਜੈਕਟ

•        ਦਿੱਲੀ ਵਿੱਚ ਨਵੀਂ ਦਿੱਲੀ ਤੋਂ ਤਿਲਕ ਬ੍ਰਿਜ ਤੱਕ 7 ਕਿਲੋਮੀਟਰ ਲੰਬੇ ਰੇਲ ਲਾਈਨ (5 ਵੀਂ ਅਤੇ 6 ਵੀਂ ਲਾਈਨ) ਦੋਹਰੀਕਰਨ ਦੀ ਬਚੀ ਸੁਪਰ ਕ੍ਰਿਟੀਕਲ ਪ੍ਰੋਜੈਕਟ

•        ਆਂਧਰ ਪ੍ਰਦੇਸ਼ ਵਿੱਚ ਕ੍ਰਿਸ਼ਨਪੱਟਨਮ ਬੰਦਰਗਾਹ ਨੂੰ ਜੋੜਨ ਵਾਲਾ 113 ਕਿਲੋਮੀਟਰ ਲੰਬਾ ਨਵਾਂ ਰੇਲ ਲਾਈਨ ਪ੍ਰੋਜੈਕਟ

•        ਉੱਤਰ ਪ੍ਰਦੇਸ਼ ਵਿੱਚ ਮੇਰਠ - ਮੁਜ਼ੱਫ਼ਰਨਗਰ ਦੇ ਵਿੱਚ 55.47 ਕਿਲੋਮੀਟਰ ਲੰਬੀ ਰੇਲ ਲਾਈਨ ਦਾ ਦੋਹਰੀਕਰਨ

•        ਮੱਧ ਪ੍ਰਦੇਸ਼ ਵਿੱਚ ਕਟਨੀ ਯਾਰਡ ਨੂੰ ਬਾਈਪਾਸ ਕਰਕੇ ਨਿਕਲਣ ਵਾਲੀ 2 ਕਿਲੋਮੀਟਰ ਲੰਬੀ ਜੁਖੇਰੀ ਬਾਈਪਾਸ ਕਾਰਡ ਲਾਈਨ

•        ਪੱਛਮੀ ਬੰਗਾਲ ਵਿੱਚ ਸੀਆਲਦਾਹ ਦੇ ਉਪ ਨਗਰ ਇਲਾਕੇ ਦੇ ਨਿਊ ਅਲੀਪੁਰ ਮਾਈਲ 5ਬੀ ਦੇ ਨਾਮ ਨਾਲ 1.67 ਕਿਲੋਮੀਟਰ ਲੰਬੇ ਰੇਲ ਲਾਈਨ ਦੇ ਦੋਹਰੀਕਰਨ ਦਾ ਪ੍ਰੋਜੈਕਟ

•        ਮਹਾਰਾਸ਼ਟਰ ਵਿੱਚ ਦਾਉਂਦ ਮਨਮਾੜ ਰੇਲ ਮਾਰਗ ਤੇ 1.025 ਕਿਲੋਮੀਟਰ ਲੰਬੇ ਬਾਈਪਾਸ ਸੰਪਰਕ ਦੇ ਕਾਫ਼ੀ ਦਿਨਾਂ ਤੋਂ ਲਮਕਦਾ ਪ੍ਰੋਜੈਕਟ

•        ਛੱਤੀਸਗੜ੍ਹ ਵਿੱਚ ਖਰਸੀਆ - ਕੋਰੀਛਾਪਰ ਦਾ 42.57 ਕਿਲੋਮੀਟਰ ਲੰਬਾ ਨਵਾਂ ਕੋਲਾ ਲਾਈਨ ਪ੍ਰੋਜੈਕਟ

•        ਬਿਹਾਰ ਵਿੱਚ ਹੜ੍ਹ ਸਥਿੱਤ ਐੱਨਟੀਪੀਸੀ ਦੇ ਥਰਮਲ ਪਾਵਰ ਹਾਊਸ ਤੱਕ ਕੋਲੇ ਦੀ ਢੁਆਈ ਦੇ ਲਈ ਬਖਤਿਆਰਪੁਰ ਹੜ੍ਹ ਨਾਮ ਨਾਲ 19 ਕਿਲੋਮੀਟਰ ਲੰਬੇ ਕੋਲੇ ਦਾ ਰੇਲ ਲਾਈਨ ਪ੍ਰੋਜੈਕਟ

•        ਪੱਛਮੀ ਬੰਗਾਲ ਵਿੱਚ 7.25 ਕਿਲੋਮੀਟਰ ਲੰਬਾ ਅੰਦੁਲ - ਬਲਤੀਕੁਰੀ ਰੇਲ ਲਾਈਨ ਦੋਹਰੀਕਰਨ ਦਾ ਸੁਪਰ ਕ੍ਰਿਟੀਕਲ ਪ੍ਰੋਜੈਕਟ

•        ਰਾਜਸਥਾਨ ਦੇ ਆਬੂ ਰੋਡ ਤੋਂ ਸਵਰੂਪਗੰਜ ਦੇ ਵਿੱਚ 26 ਕਿਲੋਮੀਟਰ ਲੰਬਾ ਰੇਲ ਲਾਈਨ ਦੋਹਰੀਕਰਨ ਪ੍ਰੋਜੈਕਟ

•        ਰਾਜਸਥਾਨ ਵਿੱਚ ਆਬੂ ਰੋਡ ਤੋਂ ਸਰੋਤਰਾ ਤੱਕ 23.55 ਕਿਲੋਮੀਟਰ ਲੰਬਾ ਰੇਲ ਲਾਈਨ ਦੋਹਰੀਕਰਨ ਦਾ ਸੁਪਰ ਕ੍ਰਿਟੀਕਲ ਪ੍ਰੋਜੈਕਟ

•        ਪੱਛਮੀ ਬੰਗਾਲ ਵਿੱਚ ਮੋਹਿਸ਼ਿਲਾ ਤੋਂ ਕਾਲੀਪਹਾੜੀ ਤੱਕ 2.86 ਕਿਲੋਮੀਟਰ ਲੰਬਾ ਰੇਲ ਲਾਈਨ ਦੋਹਰੀਕਰਨ ਦਾ ਸੁਪਰ ਕ੍ਰਿਟੀਕਲ ਪ੍ਰੋਜੈਕਟ

•        ਬਿਹਾਰ ਵਿੱਚ ਪੀਰਪੈਂਤੀ ਤੋਂ ਭਾਗਲਪੁਰ ਤੱਕ 51.07 ਕਿਲੋਮੀਟਰ ਲੰਬਾ ਰੇਲ ਲਾਈਨ ਦੋਹਰੀਕਰਨ ਦਾ ਸੁਪਰ ਕ੍ਰਿਟੀਕਲ ਪ੍ਰੋਜੈਕਟ

•        ਪੱਛਮੀ ਬੰਗਾਲ ਵਿੱਚ 2.62 ਕਿਲੋਮੀਟਰ ਲੰਬਾ ਕੰਕਨਾਰਾ - ਨਾਈਹਾਟੀ ਚੌਥੀ ਲਾਈਨ ਦਾ ਪ੍ਰੋਜੈਕਟ

•        ਰਾਜਸਥਾਨ ਵਿੱਚ 60.37 ਕਿਲੋਮੀਟਰ ਲੰਬਾ ਰੇਲ ਲਾਈਨ ਦੋਹਰੀਕਰਨ ਪ੍ਰੋਜੈਕਟ

•        ਮਹਾਰਾਸ਼ਟਰ ਵਿੱਚ 81.43 ਕਿਲੋਮੀਟਰ ਲੰਬਾ ਮੂਡਖੇਡ - ਪਰਭਣੀ ਰੇਲ ਲਾਈਨ ਦੋਹਰੀਕਰਨ ਪ੍ਰੋਜੈਕਟ

•        ਮੱਧ ਪ੍ਰਦੇਸ਼ ਵਿੱਚ 7 ਕਿਲੋਮੀਟਰ ਲੰਬਾ ਸੋਨਤਾਲੀ - ਬਗਰਤਾਵਾ ਪ੍ਰੋਜੈਕਟ

•        ਮੱਧ ਪ੍ਰਦੇਸ਼ ਵਿੱਚ 25 ਕਿਲੋਮੀਟਰ ਲੰਬਾ ਇਟਾਰਸੀ - ਬੁਧਨੀ ਰੇਲ ਲਾਈਨ ਦੋਹਰੀਕਰਨ ਦਾ ਸੁਪਰ ਕ੍ਰਿਟੀਕਲ ਪ੍ਰੋਜੈਕਟ

•        ਉੱਤਰ ਪ੍ਰਦੇਸ਼ ਵਿੱਚ 8 ਕਿਲੋਮੀਟਰ ਲੰਬਾ ਬਿਲੀ - ਚੋਪਨ ਸੁਪਰ ਕ੍ਰਿਟੀਕਲ ਰੇਲ ਲਾਈਨ ਦੋਹਰੀਕਰਨ ਪ੍ਰੋਜੈਕਟ

•        ਹਰਿਆਣਾ ਅਤੇ ਦਿੱਲੀ ਵਿੱਚ ਤੁਗਲਕਾਬਾਦ - ਪਲਵਲ ਨਾਮ ਨਾਲ ਚੌਥੀ ਲਾਈਨ ਦੇ ਦੋਹਰੀਕਰਨ ਦਾ 34 ਕਿਲੋਮੀਟਰ ਲੰਬਾ ਸੁਪਰ ਕ੍ਰਿਟੀਕਲ ਪ੍ਰੋਜੈਕਟ

•        ਆਂਧਰ ਪ੍ਰਦੇਸ਼ ਵਿੱਚ ਕਲੁਰੂ - ਗੁੰਟਕਲ ਨਾਮ ਨਾਲ 41 ਕਿਲੋਮੀਟਰ ਲੰਬਾ ਰੇਲ ਲਾਈਨ ਦੋਹਰੀਕਰਨ ਦਾ ਸੁਪਰ ਕ੍ਰਿਟੀਕਲ ਪ੍ਰੋਜੈਕਟ

•        ਅਸਾਮ ਵਿੱਚ ਲੂਬਡਿੰਗ ਤੋਂ ਹੋਜਾਈ ਤੱਕ 44.92 ਕਿਲੋਮੀਟਰ ਲੰਬਾ ਰੇਲ ਲਾਈਨ ਦੋਹਰੀਕਰਨ ਦਾ ਸੁਪਰ ਕ੍ਰਿਟੀਕਲ ਪ੍ਰੋਜੈਕਟ

 

****

 

ਡੀਜੇਐੱਨ / ਐੱਸਜੀ / ਐੱਮਕੇਵੀ



(Release ID: 1629430) Visitor Counter : 182