ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਸੀਰੀਜ਼ ਅਧੀਨ 27ਵਾਂ ਵੈਬੀਨਾਰ " ਹਰਿਆਣਾ : ਕਲਚਰ, ਕੁਈਜ਼ੀਨ ਐਂਡ ਟੂਰਿਜ਼ਮ" ਪੇਸ਼ ਕੀਤਾ

Posted On: 03 JUN 2020 8:07PM by PIB Chandigarh

ਟੂਰਿਜ਼ਮ ਮੰਤਰਾਲਾ ਨੇ ਇੱਕ ਵੈਬੀਨਾਰ " ਹਰਿਆਣਾ-ਕਲਚਰਕੁਈਜ਼ੀਨ ਐਂਡ ਟੂਰਿਜ਼ਮ" 2 ਜੂਨ, 2020 ਨੂੰ ਆਯੋਜਿਤ ਕੀਤਾ ਜਿਸ ਵਿੱਚ ਹਰਿਆਣਾ ਦੇ ਅਮੀਰ ਅਤੇ ਭਿੰਨ ਵਿਰਸੇ ਨੂੰ ਦਰਸਾਇਆ ਗਿਆ ਦੇਖੋ ਅਪਨਾ ਦੇਸ਼ ਦਾ ਇਹ 27ਵਾਂ ਸੈਸ਼ਨ ਸੁਸ਼੍ਰੀ ਰੁਪਿੰਦਰ ਬਰਾੜ, ਐਡੀਸ਼ਨਲ ਡਾਇਰੈਕਟਰ ਜਨਰਲ, ਟੂਰਿਜ਼ਮ ਮੰਤਰਾਲਾ ਦੁਆਰਾ ਤਿਆਰ ਕੀਤਾ ਗਿਆ ਅਤੇ ਇਕ ਰਿਟਾਇਰਡ ਆਈਪੀਐੱਸ ਅਫਸਰ ਅਤੇ ਐਡਵੋਕੇਟ ਸ਼੍ਰੀ ਰਾਜਬੀਰ ਦੇਸਵਾਲ, ਡਾ. ਮਹਾਸਿੰਘ ਪੂਨੀਆ, ਡਾਇਰੈਕਟਰ ਸੱਭਿਆਚਾਰਕ ਯੁਵਾ ਮਾਮਲੇ, ਕੁਰੂਕਸ਼ੇਤਰ ਯੂਨੀਵਰਸਿਟੀ, ਡਾ. ਅਸ਼ੀਸ਼ ਦਾਹੀਆ ਇੰਸਟੀਟਿਊਟ ਆਵ੍ ਹੋਟਲ ਐਂਡ ਟੂਰਿਜ਼ਮ ਮੈਨੇਜਮੈਂਟ, ਐੱਮਡੀ ਯੂਨੀਵਰਸਿਟੀ, ਰੋਹਤਕ ਦੁਆਰਾ ਪੇਸ਼ ਕੀਤਾ ਗਿਆ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਅਧੀਨ ਭਾਰਤ ਦੇ ਅਮੀਰ ਵਿਰਸੇ ਨੂੰ ਦਰਸਾਉਣ ਦਾ ਇਕ ਯਤਨ ਹੈ ਅਤੇ ਇਹ ਵਰਚੁਅਲ ਪਲੈਟਫਾਰਮ ਰਾਹੀਂ ਲਗਾਤਾਰ ਏਕ ਭਾਰਤ ਸ਼੍ਰੇਸ਼ਟ ਭਾਰਤ ਦੀ ਭਾਵਨਾ ਨੂੰ ਫੈਲਾ ਰਿਹਾ ਹੈ

 

ਪੇਸ਼ਕਾਰ ਨੇ ਇਸ ਸੈਸ਼ਨ ਦੀ ਸ਼ੁਰੂਆਤ ਹਰਿਆਣਾ ਦੇ ਇਤਿਹਾਸ ਜਾਂ ਮਿਥਿਹਾਸ ਨੂੰ ਉਭਾਰਦੇ ਹੋਏ ਕੀਤੀ ਅਤੇ ਸਰ ਛੋਟੂ ਰਾਮ, ਰਾਓ ਤੁਲਾ ਰਾਮ, ਪੰਡਿਤ ਨੇਕੀ ਰਾਮ, ਤਾਊ ਦੇਵੀ ਲਾਲ ਜਿਹੇ ਆਗੂਆਂ ਦੀਆਂ ਦੇਣਾਂ ਨੂੰ ਯਾਦ ਕੀਤਾ ਗਿਆ ਹਰਿਆਣਾ ਬਾਰੇ ਸੂਚਨਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ - ਦੇਸਵਾਲੀ ਬੈਲਟ ਅਤੇ ਬਾਗੜੀ ਬੈਲਟ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਸੈਸ਼ਨ ਨੇ ਕੁਝ ਘੱਟ ਜਾਣੀ ਜਾਂਦੀ ਜਾਣਕਾਰੀ ਉੱਤੇ ਰੋਸ਼ਨੀ ਪਾਈ ਜਿਵੇਂ ਕਿ ਰਾਜ ਦੀ ਵੰਡ ਦੋ ਖੇਤਰਾਂ ਵਿੱਚ ਮਿੱਟੀ ਦੇ ਅਧਾਰ ਉੱਤੇ ਜਿਵੇਂ ਕਿ (ਖੱਦਰ, ਨਰਦਕ, ਬਾਗੜ, ਬਾਂਗੜ), ਆਬਾਦੀ ਦੇ ਅਧਾਰ ਉੱਤੇ  (ਅਹੀਰਵਾਲ, ਬ੍ਰਜ) ਅਤੇ ਈਕੋ ਸੱਭਿਆਚਾਰਕ ਜ਼ੋਨਾਮ ਜਿਵੇਂ ਕਿ (ਅਹੀਰਵਾਲ, ਮੇਵਾਤ, ਬਾਗੜ, ਨਰਦਕ, ਖੱਦਰ) ਬਾਰੇ ਦੱਸਿਆ  ਹਰਿਆਣਾ ਕੁਝ ਉੱਘੇ ਖਿਡਾਰੀਆਂ ਅਤੇ ਅਭਿਨੇਤਾਵਾਂ,   ਜਿਵੇਂ ਕਿ ਕਪਿਲ ਦੇਵ, ਸੁਸ਼ੀਲ ਕੁਮਾਰ, ਮੱਲਿਕਾ ਸ਼ੇਰਾਵਤ, ਮੇਘਨਾ ਮਲਿਕ, ਰਣਦੀਪ ਹੁੱਡਾ ਦਾ ਘਰ ਹੈ

 

ਇਸ ਵੈਬੀਨਾਰ ਸੈਸ਼ਨ ਵਿੱਚ ਦੱਸਿਆ ਗਿਆ ਕਿ ਕਿਵੇਂ ਰਾਜ ਨੂੰ ਆਪਣਾ ਨਾਮ ਭਗਵਾਨ ਸ਼ਿਵ ਅਤੇ ਭਗਵਾਨ ਵਿਸ਼ਨੂੰ ਦੇ ਨਾਮ ਉੱਤੇ ਮਿਲਿਆ ਹਰਿਆਣਾ ਦਾ ਨਾਮ ਇਤਿਹਾਸ ਵਿੱਚ "ਹਰੀ ਕਾ ਆਣਾ" ਦੇ ਨਾਮ ਉੱਤੇ ਪਿਆ  ਅਤੇ ਹਰਿਆਣਾ ਆਪਣੇ ਸ਼ਾਨਦਾਰ ਇਤਿਹਾਸ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਸੀ ਹਰਿਆਣਾ ਵਿੱਚ 1,000 ਤੋਂ ਵੱਧ ਪੁਰਾਤੱਤਵ ਟਿਕਾਣੇ ਹਨ ਜਿਨ੍ਹਾਂ ਤੋਂ ਹਰਿਆਣਾ ਦੇ ਸੱਭਿਆਚਾਰ ਬਾਰੇ ਜਾਣਕਾਰੀ ਮਿਲਦੀ ਹੈ ਪਾਣੀਪਤ ਵਿਖੇ ਤਿੰਨ ਜੰਗਾਂ 1526, 1556 ਅਤੇ 1761 ਵਿੱਚ ਲੜੀਆਂ ਗਈਆਂ ਹਰਿਆਣਾ ਦਾ ਸੱਭਿਆਚਾਰ ਖੇਤੀ- ਅਧਾਰਿਤ ਹੈ ਹਰਿਆਣਾ ਦੇ ਲੋਕ ਨਾਚ ਘੂੰਘਰ, ਝੂਮਰ ਅਤੇ ਛਟੀ ਰਾਜ ਦੇ ਸੱਭਿਆਚਾਰ ਅਤੇ ਲੋਕ ਸੰਗੀਤ ਨੂੰ ਦਰਸਾਉਂਦੇ ਹਨ ਹਰਿਆਣਾ ਦੀ ਧਰਤੀ ਅਜਾਇਬ ਘਰਾਂ ਦੀ ਧਰਤੀ ਹੈ ਅਤੇ ਇੱਥੇ 20 ਤੋਂ ਵੱਧ ਅਜਾਇਬ ਘਰ ਹਨ ਇਸ ਨੂੰ ਤਿਉਹਾਰਾਂ ਦਾ ਰਾਜ ਵੀ ਕਿਹਾ ਜਾਂਦਾ ਹੈ ਹਰਿਆਣਵੀਆਂ ਦੇ  ਸਮਾਜੀਕਰਨ ਦੇ ਅਹਿਮ ਪਹਿਲੂਆਂ ਵਿੱਚ  ਭਾਈਚਾਰਕ ਸ਼ਮੂਲੀਅਤ, ਸਨਮਾਨਪਗੜੀ ਪਹਿਨਣਾ, ਚੌਪਾਲ ਵਿੱਚ ਬੈਠਣਾ ਅਤੇ ਹੁੱਕੇ ਦਾ ਆਨੰਦ ਮਾਣਨਾ ਸ਼ਾਮਲ ਹਨ

 

ਪੇਸ਼ਕਾਰਾਂ ਨੇ ਗ੍ਰਾਮੀਣ ਹਰਿਆਣਾ ਦੇ ਸੁਹਜ, ਪਿੰਡਾਂ ਵਿੱਚ ਜਾ ਕੇ ਹਰਿਆਣਾ ਦੇ ਸਾਰ   ਦਾ ਆਨੰਦ ਮਾਣਨ, ਖੇਤਾਂ ਵਿੱਚ ਘੁੰਮ ਕੇ ਹਰਿਆਲੀ ਅਤੇ ਜੀਵਨ ਦੀ ਅਸਾਨ ਗਤੀ ਦਾ ਆਨੰਦ ਮਾਣਨ ਨੂੰ ਕਰਾਰ ਦਿੱਤਾ ਹੈ ਹਿੱਸਾ ਲੈਣ ਵਾਲਿਆਂ ਨੇ ਇਹ ਜਾਣਿਆ ਕਿ ਕਿਵੇਂ ਹਰਿਆਣਾ ਅਜਿਹਾ ਪਹਿਲਾ ਰਾਜ ਹੈ  ਜਿਸ ਨੇ ਟੂਰਿਜ਼ਮ ਪ੍ਰਬੰਧਨ ਵਿੱਚ ਮਾਸਟਰਜ਼ ਡਿਗਰੀ ਸ਼ੁਰੂ ਕੀਤੀ ਅਤੇ ਹਰਿਆਣਾ ਹੀ ਅਜਿਹਾ ਪਹਿਲਾ ਰਾਜ ਹੈ ਜਿੱਥੇ ਪੰਜ  ਸਟਾਰ ਹੋਟਲ ਮੈਨੇਜਮੈਂਟ ਇੰਸਟੀਟਿਊਟਸ, ਆਈਐੱਚਐੱਮ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਅਧੀਨ ਚਲ ਰਿਹਾ ਹੈ

 

ਇਸ ਤੋਂ ਇਲਾਵਾ ਇਥੋਂ ਦੇ ਕੁਈਜ਼ੀਨ ਅਤੇ ਡੈਲੀਕੇਸੀਜ਼ ਸਭ ਤੋਂ ਵਧੀਆ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਦਹੀਂ, ਲੱਸੀ, ਪਨੀਰ ਰਾਜ ਵਿੱਚ ਹਰ ਥਾਂ ਤੇ ਮਿਲਦੇ ਹਨ ਮੌਸਮ ਅਤੇ ਮਹੀਨੇ ਦੇ ਹਿਸਾਬ ਨਾਲ ਕੋਈ ਵੀ ਵਿਅਕਤੀ ਖਾਣ ਪੀਣ ਦੇ ਸਮਾਨ ਜਿਵੇਂ ਕਿ ਚੂਰਮਾ, ਮੇਥੀ ਦਾ ਸਾਗ, ਕਤਲੀ, ਕਕੜੀ, ਬੈਂਗਣ ਭੜਥਾ, ਰਬੜੀ ਸੱਤੂ, ਟਪਕਾ ਅੰਬ, ਘਿਓ ਬੂਰਾ ਅਤੇ ਹੋਰ ਬਹੁਤ ਸਾਰੀਆਂ ਵਸਤਾਂ ਦਾ ਆਨੰਦ ਮਾਣ ਸਕਦਾ ਹੈ ਇੱਥੇ ਆ ਕੇ ਕੋਈ ਵੀ ਹਰਿਆਣਵੀ ਥਾਲ਼ੀ ਦਾ ਆਨੰਦ ਵੀ ਮਾਣਦਾ   ਹੈ ਜਿਸ ਤੋਂ ਹਰਿਆਣਾ ਦੀ ਸਾਦਗੀ ਝਲਕਦੀ ਹੈ ਇਸ ਵਿੱਚ ਪਿਆਜ਼, ਕਚਰੀ, ਮਿਕਸ ਮਸਰ ਕੜੀ ਜਾਂ ਦਾਲ਼, ਮੇਥੀ ਗਾਜਰ ਦੀ ਸਬਜ਼ੀ, ਕੱਚੇ ਅੰਬ ਦੀ ਸਬਜ਼ੀ, ਬਾਜਰੇ ਦੀ ਰੋਟੀ, ਵੇਸਣ ਮਸਾਲਾ ਰੋਟੀ, ਹਰਾ ਧਨੀਆ ਛੋਲੀਆ, ਮਿੱਠੇ ਚਾਵਲ, ਚੂਰਮਾ, ਖੀਰ, ਲੱਸੀ, ਅੰਬ ਦਾ ਅਚਾਰ, ਭੁੰਨੇ ਆਲੂ, ਟਮਾਟਰ ਚਟਨੀ ਅਤੇ ਰਾਇਤਾ , ਮਿਠਾਈਆਂ ਜਿਵੇਂ ਕਿ ਘੇਵਰ, ਰੇਵੜੀ, ਪੇੜੇ, ਗਾਜਰਪਾਕ ਆਦਿ ਸ਼ਾਮਲ ਹੁੰਦੇ ਹਨ ਹਰਿਆਣਾ ਵਿੱਚ ਖਾਣ ਲਈ ਬਹੁਤ ਕੁਝ ਹੈ ਹਾਈਵੇ ਉੱਤੇ ਯਾਤਰਾ ਕਰਦੇ ਸਮੇਂ ਕੋਈ ਵੀ ਢਾਬੇ ਦੇ ਗਰਮ ਖਾਣੇ ਦਾ ਆਨੰਦ ਮਾਣਨ ਤੋਂ ਬਿਨਾ ਨਹੀਂ ਰਹਿ ਸਕਦਾ

 

ਇਸ ਤੋਂ ਇਲਾਵਾ ਹਰਿਆਣਾ ਵਿੱਚ ਦੇਖਣ ਵਾਲੇ ਕਈ ਸਥਾਨ ਹਨ - ਸੋਨੀਪਤ ਜੋ ਕਿ ਜਾਟਾਂ ਦਾ ਗੜ੍ਹ ਹੈ ਅਤੇ ਦਿੱਲੀ ਦੇ ਨੇੜੇ ਹੈ ਦਾ ਖਵਾਜ਼ਾ ਖਿਜ਼ਰ, ਮਾਮੂ ਭਾਣਜਾ ਦੇਖਣ ਵਾਲੇ ਸਥਾਨ ਹਨ ਪਾਣੀਪਤ ਜਿੱਥੇ ਤਿੰਨ ਜੰਗਾਂ ਲੜੀਆਂ ਗਈਆਂ ਸਨ, ਵਿੱਚ ਵੀ ਦੇਖਣ ਵਾਲੀ ਲੋਧੀ ਦੀ ਕਬਰ, ਕਾਬਲੀਬਾਗ ਮਸੀਤ, ਪਾਣੀਪਤ ਅਜਾਇਬ ਘਰ ਅਤੇ ਬੂ-ਅਲੀ ਸ਼ਾਹ ਦਾ ਮਕਬਰਾ, ਹਿਸਾਰ ਵਿੱਚ ਚਾਰ ਗੇਟਜੋ ਕਿ ਕੁਝ ਇਤਿਹਾਸਕ ਤੱਥ ਅਤੇ ਅੰਕੜੇ ਦਰਸਾਉਂਦਾ ਹੈ ਅਤੇ ਇੱਥੇ ਕੁਝ ਦਿਲਚਸਪ ਟਿਕਾਣੇ ਜਿਵੇਂ ਕਿ ਬਲੂ-ਬਰਡ ਲੇਕ, ਅਸੀਰਗੜ੍ਹ ਕਿਲਾ, ਰਾਖੀਗੜ੍ਹੀ ਆਦਿ ਹਨ ਹਰਿਆਣਾ ਵਿੱਚ ਕੁਝ ਹੋਰ ਥਾਵਾਂ ਜਿਵੇਂ ਕਿ ਹਾਂਸੀ, ਕਰਨਾਲ, ਇੰਦਰੀ, ਸਫੀਦੋਂ ਇੱਥੇ ਆਉਣ ਵਾਲੇ ਲੋਕਾਂ ਲਈ ਦੇਖਣਯੋਗ ਹਨ

 

3-4 ਦਿਨ ਅਤੇ 7 ਦਿਨਾਮ ਤੱਕ ਦੇ ਘੁੰਮਣ ਫਿਰਨ ਦੇ ਟਿਕਾਣੇ ਹਰਿਆਣਾ ਦੀ ਅਸਲ ਭਾਵਨਾ ਨੂੰ ਦਰਸਾਉਂਦੇ ਹਨ ਇੱਥੇ ਹਰਿਆਣਾ ਵਿੱਚ ਘੁੰਮਣ ਫਿਰਨ ਆਉਣ ਵਾਲਿਆਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਇੱਥੇ ਸੱਭਿਆਚਾਰ, ਵਿਰਸੇ ਅਤੇ ਖਾਣ ਪੀਣ ਦੀਆਂ ਵਸਤਾਂ ਦਾ ਆਨੰਦ ਮਾਣਨ ਨੂੰ ਮਿਲਦਾ ਹੈ ਇਸ ਵਿੱਚ ਸੋਨੀਪਨ. ਪਾਣੀਪਤ, ਕਰਨਾਲ, ਪਿਹੋਵਾ, ਕੈਥਲ, ਕੁਰੂਕਸ਼ੇਤਰ,ਅੰਬਾਲਾ, ਯਮੁਨਾਨਗਰ ਅਤੇ ਪਿੰਜੌਰ ਵਰਗੇ ਉੱਘੇ ਸ਼ਹਿਰਾਂ ਨੂੰ ਕਵਰ ਕੀਤਾ ਗਿਆ ਹੈ ਤਿੰਨ ਦਿਨਾਮ ਦੀ ਯਾਤਰਾ ਵਿੱਚ ਪਿੰਜੌਰ-ਸਿਰਸਾ-ਫਤਿਹਾਬਾਦ - ਰਾਖੀ ਗੜ੍ਹੀ - ਹਿਸਾਰ - ਭਿਵਾਨੀ - ਰੋਹਤਕ - ਝੱਜਰ - ਰੇਵਾੜੀ - ਗੁਰੂਗ੍ਰਾਮ - ਫਿਰੋਜ਼ਪੁਰ - ਝਿਰਕਾ ਨੂੰ ਦੇਖਿਆ ਜਾ ਸਕਦਾ ਹੈ

 

ਸੁਸ਼੍ਰੀ ਰੁਪਿੰਦਰ ਬਰਾੜ ਨੇ ਆਪਣੀ ਸਮਾਪਤੀ ਟਿੱਪਣੀ ਵਿੱਚ ਟੂਰਿਜ਼ਮ ਮੰਤਰਾਲਾ ਦੇ ਇਨਕ੍ਰੈਡੀਬਲ ਇੰਡੀਆ ਟੂਰਿਸਟ ਫੈਸਿਲੀਟੇਟਰ ਸਰਟੀਫਿਕੇਸ਼ਨ ਪ੍ਰੋਗਰਾਮ ਦਾ ਜ਼ਿਕਰ ਕੀਤਾ ਜੋ ਕਿ ਇੱਕ ਸਥਾਨਕ ਨਾਗਰਿਕ ਨੂੰਜਿਸ ਨੂੰ ਖੇਤਰੀ ਭਾਸ਼ਾ ਵਿੱਚ ਮੁਹਾਰਤ ਹਾਸਲ ਹੋਵੇ, ਚੰਗੀ ਕਮਾਈ ਕਰਨ ਵਾਲਾ ਵਿਅਕਤੀ ਬਣਾ ਸਕਦਾ ਹੈ ਇਸ ਨਾਲ ਨਾਗਰਿਕਾਂ ਨੂੰ ਸਥਾਨਕ ਸੱਭਿਆਚਾਰ ਦੀ ਜਾਣਕਾਰੀ ਇਕੱਠੀ ਕਰਨ ਅਤੇ ਆਉਣ ਵਾਲੇ ਸੈਲਾਨੀਆਂ ਨਾਲ ਉਸ ਨੂੰ ਸਾਂਝਾ ਕਰਨ ਵਿੱਚ ਵੀ ਮਦਦ ਮਿਲਦੀ ਹੈ

 

ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੇ ਰਾਸ਼ਟਰੀ ਈ-ਗਵਰਨੈਂਸ ਵਿਭਾਗ ਦੀ ਤਕਨੀਕੀ ਭਾਈਵਾਲੀ ਨਾਲ ਪੇਸ਼ ਕੀਤੀ ਜਾ ਰਹੀ ਹੈ ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/  ਉਪਲੱਬਧ ਹਨ ਅਤੇ ਨਾਲ ਹੀ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਦੇ ਸੋਸ਼ਲ ਮੀਡੀਆ ਹੈਂਡਲਾਂ ਉੱਤੇ ਵੀ ਦੇਖੇ ਜਾ ਸਕਦੇ ਹਨ

 

ਵੈਬੀਨਾਰ ਦੀ ਅਗਲੀ ਲੜੀ 4 ਜੂਨ, 2020 ਨੂੰ ਸਵੇਰੇ 11.00 ਵਜੇ ਦਿਖਾਈ ਜਾਵੇਗੀ ਜਿਸ ਦਾ ਸਿਰਲੇਖ "ਏ ਗੋਲਫਰਸ ਪੈਰਾਡਾਈਜ਼" ਹੈ ਅਤੇ ਇਸ ਦੀ ਰਜਿਸਟ੍ਰੇਸ਼ਨ https://bit.ly/GolfDAD  ਕੀਤੀ ਜਾ ਰਹੀ ਹੈ

 

****

 

ਐੱਨਬੀ/ਏਕੇਜੇ/ਓਏ



(Release ID: 1629276) Visitor Counter : 180