ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ)ਦੇ ਵਰਗੀਕਰਨ ਦੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲਾਤਿਆਰ
ਐੱਮਐੱਸਐੱਮਈ ਦੇ ਵਰਗੀਕਰਣ ਲਈ ਉਪਰਲੀ ਸੀਮਾ ਹੁਣ ਵਧਾਈ ਜਾ ਚੁੱਕੀ ਹੈ
ਨਵੀਂ ਪਰਿਭਾਸ਼ਾ ਅਤੇ ਮਾਪਦੰਡ ਨੂੰ ਨੋਟੀਫਾਈ ਕੀਤਾ ਗਿਆ; 1 ਜੁਲਾਈ, 2020 ਤੋਂ ਜਾਣਗੇ ਲਾਗੂ
ਨਵੀਂ ਪਰਿਭਾਸ਼ਾ ਦੇ ਤਹਿਤ, ਭਾਵੇਂ ਸੂਖਮ, ਲਘੂ ਜਾਂ ਦਰਮਿਆਨਾ ਕੋਈ ਵੀ ਹੋਵੇ, ਕਿਸੇ ਵੀ ਉੱਦਮੀ ਦੇ ਨਿਰਯਾਤਾਂ ਨੂੰ ਟਰਨਓਵਰ ਵਿੱਚ ਨਹੀਂ ਗਿਣਿਆ ਜਾਵੇਗਾ
ਹੋਰ ਸਪਸ਼ਟੀਕਰਨ ਅਤੇ ਨਿਯਮਾਂ ਦੇ ਨਾਲ ਵਿਸਥਾਰ ਦਿਸ਼ਾ-ਨਿਰਦੇਸ਼ ਅਲੱਗ ਤੋਂ ਜਾਰੀ ਕੀਤੇ ਜਾ ਰਹੇ ਹਨ
ਐੱਮਐੱਸਐੱਮਈ ਨੂੰ ਸਹਾਇਤਾ ਦੇਣ ਦੇ ਉਦੇਸ਼ ਨਾਲ “ਚੈਂਪੀਅਨਸ” ਨਾਮਕ ਇੱਕ ਮਦਦਗਾਰ ਪੋਰਟਲ ਲਾਂਚ ਕੀਤਾ ਗਿਆ ਹੈ
Posted On:
03 JUN 2020 12:37PM by PIB Chandigarh
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਦੇਸ਼ ਵਿੱਚ ਐੱਮਐੱਸਐੱਮਈ ਦੀ ਪਰਿਭਾਸ਼ਾ ਅਤੇ ਮਾਪਦੰਡ ਵਿੱਚ ਉੱਪਰਲੀ ਸੀਮਾ ਦੀ ਸੋਧ ਨੂੰ ਲਾਗੂ ਕਰਨ ਲਈ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਵੀਂ ਪਰਿਭਾਸ਼ਾ ਅਤੇ ਮਾਪਦੰਡ 1 ਜੁਲਾਈ, 2020 ਤੋਂ ਲਾਗੂ ਹੋ ਜਾਵੇਗਾ।
ਐੱਮਐੱਸਐੱਮਈ ਵਿਕਾਸ ਐਕਟ 2006 ਦੇ ਹੋਂਦ ਵਿੱਚ ਆਉਣ ਤੋਂ 14 ਸਾਲਾਂ ਬਾਅਦ, ਐੱਮਐੱਸਐੱਮਈ ਪਰਿਭਾਸ਼ਾ ਵਿੱਚ ਇੱਕ ਸੋਧ ਦਾ ਐਲਾਨ 13 ਮਈ, 2020 ਨੂੰ ਆਤਮ ਨਿਰਭਾਰ ਭਾਰਤ ਪੈਕੇਜ ਵਿੱਚ ਕੀਤਾ ਗਿਆ ਸੀ। ਇਸ ਐਲਾਨ ਦੇ ਅਨੁਸਾਰ, ਸੂਖਮ ਨਿਰਮਾਣ ਅਤੇ ਸੇਵਾਵਾਂ ਇਕਾਈਆਂ ਦੀ ਪਰਿਭਾਸ਼ਾ ਨੂੰ ਵਧਾ ਕੇ 1 ਕਰੋੜ ਰੁਪਏ ਦਾ ਨਿਵੇਸ਼ ਅਤੇ 5 ਕਰੋੜ ਰੁਪਏ ਦਾ ਟਰਨਓਵਰ ਕਰ ਦਿੱਤਾ ਸੀ। ਲਘੂ ਇਕਾਈ ਦੀ ਨਿਵੇਸ਼ ਸੀਮਾ ਵਧਾ ਕੇ 10 ਕਰੋੜ ਰੁਪਏ ਅਤੇ 50 ਕਰੋੜ ਰੁਪਏ ਦਾ ਟਰਨਓਵਰ ਕਰ ਦਿੱਤਾ ਸੀ। ਇਸੇ ਤਰ੍ਹਾਂ, ਦਰਮਿਆਨੀ ਇਕਾਈ ਦੀ ਨਿਵੇਸ਼ ਸੀਮਾ ਵਧਾ ਕੇ 20 ਕਰੋੜ ਰੁਪਏ ਅਤੇ 100 ਕਰੋੜ ਰੁਪਏ ਦਾ ਟਰਨਓਵਰ ਕਰ ਦਿੱਤਾ ਸੀ। ਭਾਰਤ ਸਰਕਾਰ ਨੇ 01.06.2020 ਨੂੰ ਐੱਮਐੱਸਐੱਮਈ ਪਰਿਭਾਸ਼ਾ ਵਿੱਚ ਉੱਪਰ ਵੱਲ ਨੂੰ ਸੋਧ ਕਰਨ ਦਾ ਫੈਸਲਾ ਕੀਤਾ ਹੈ। ਦਰਮਿਆਨੇ ਉੱਦਮੀਆਂ ਲਈ, ਹੁਣ ਇਹ 50 ਕਰੋੜ ਰੁਪਏ ਦਾ ਨਿਵੇਸ਼ ਅਤੇ ਰੁਪਏ 250 ਕਰੋੜ ਰੁਪਏ ਦਾ ਟਰਨਓਵਰ ਹੋਵੇਗੀ।
ਐੱਮਐੱਸਐੱਮਈ ਦੀ ਪਰਿਭਾਸ਼ਾ ਦਾ ਮੌਜੂਦਾ ਮਾਪਦੰਡ ਐੱਮਐੱਸਐੱਮਈਡੀ ਐਕਟ, 2006 ’ਤੇ ਅਧਾਰਤ ਹੈ।ਇਹ ਨਿਰਮਾਣ ਅਤੇ ਸੇਵਾਵਾਂ ਇਕਾਈਆਂ ਲਈ ਵੱਖਰਾ ਸੀ।ਵਿੱਤੀ ਸੀਮਾਵਾਂ ਦੇ ਮਾਮਲੇ ਵਿੱਚ ਵੀ ਇਹ ਬਹੁਤ ਘੱਟ ਸੀ।ਉਸ ਸਮੇਂ ਤੋਂ, ਆਰਥਿਕਤਾ ਵਿੱਚ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ।13 ਮਈ, 2020 ਨੂੰ ਐਲਾਨੇ ਗਏ ਪੈਕੇਜ ਤੋਂ ਬਾਅਦ, ਬਹੁਤ ਸਾਰੀਆਂ ਨੁਮਾਇੰਦਗੀਆਂ ਨੇ ਕਿਹਾ ਸੀ ਕਿ ਐਲਾਨ ਕੀਤਾ ਗਿਆ ਸੋਧ ਹਾਲੇ ਵੀ ਮੰਡੀ ਅਤੇ ਮੁੱਲ ਦੀਆਂ ਸ਼ਰਤਾਂ ਦੇ ਅਨੁਕੂਲ ਨਹੀਂ ਹੈ, ਇਸ ਲਈ ਇਸ ਵਿੱਚ ਇੱਕ ਵਾਰ ਫਿਰ ਤੋਂ ਉੱਪਰ ਵੱਲ ਨੂੰ ਸੋਧ ਕੀਤਾ ਜਾਣਾ ਚਾਹੀਦਾ ਹੈ।ਇਨ੍ਹਾਂ ਨੁਮਾਇੰਦਗੀਆਂ ਨੂੰ ਧਿਆਨ ਵਿੱਚ ਰੱਖਦਿਆਂ, ਪ੍ਰਧਾਨ ਮੰਤਰੀ ਨੇ ਦਰਮਿਆਨੀ ਇਕਾਈਆਂ ਦੀ ਸੀਮਾ ਨੂੰ ਹੋਰ ਉੱਪਰ ਵੱਲ ਨੂੰ ਵਧਾਉਣ ਦਾ ਫੈਸਲਾ ਕੀਤਾ ਸੀ। ਹਾਲਾਤ ਦੇ ਨਾਲ ਤਾਲਮੇਲ ਬਿਠਾਉਣ ਅਤੇ ਵਰਗੀਕਰਣ ਦੀ ਉਦੇਸ਼ਪੂਰਨ ਪ੍ਰਣਾਲੀ ਸਥਾਪਿਤ ਕਰਨ ਦੇ ਨਾਲ ਹੀ ਕਾਰੋਬਾਰ ਦੇ ਲਿਹਾਜ ਨਾਲ ਸੁਗਮ ਮਾਹੌਲ ਬਣਾਉਣ ਦੇ ਕ੍ਰਮ ਵਿੱਚ ਅਜਿਹਾ ਕੀਤਾ ਗਿਆ ਹੈ।
ਨਿਰਮਾਣ ਅਤੇ ਸੇਵਾ ਇਕਾਈਆਂ ਦੇ ਲਈ ਵਰਗੀਕਰਣ ਦਾ ਇੱਕ ਨਵੇਂ ਸੰਯੁਕਤ ਫਾਰਮੂਲੇ ਨੂੰ ਨੋਟੀਫਾਈ ਕੀਤਾ ਗਿਆ ਹੈ।ਹੁਣ, ਨਿਰਮਾਣ ਅਤੇ ਸੇਵਾ ਖੇਤਰਾਂ ਦੇ ਵਿੱਚ ਕੋਈ ਫ਼ਰਕ ਨਹੀਂ ਹੋਵੇਗਾ।ਇਸ ਵਿੱਚ ਟਰਨਓਵਰ ਦਾ ਇੱਕ ਨਵਾਂ ਮਾਪਦੰਡ ਵੀ ਜੋੜ ਦਿੱਤਾ ਗਿਆ ਹੈ।
ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਨਵੀਂ ਪਰਿਭਾਸ਼ਾ ਨਾਲ ਐੱਮਐੱਸਐੱਮਈ ਦੀ ਮਜ਼ਬੂਤੀ ਅਤੇ ਵਿਕਾਸ ਦੇ ਲਈ ਰਾਹ ਪੱਧਰਾ ਹੋਵੇਗਾ। ਖ਼ਾਸ ਤੌਰ ’ਤੇ, ਟਰਨਓਵਰ ਦੀ ਗਿਣਤੀ ਤੋਂ ਨਿਰਯਾਤ ਨੂੰ ਅਲੱਗ ਕਰਨ ਦੀ ਵਿਵਸਥਾ ਨਾਲ ਐੱਮਐੱਸਐੱਮਈ ਨੂੰ ਐੱਮਐੱਸਐੱਮਈ ਇਕਾਈ ਦਾ ਲਾਭ ਗਵਾਉਣ ਦੇ ਡਰ ਤੋਂ ਬਿਨਾ ਜ਼ਿਆਦਾ ਤੋਂ ਜ਼ਿਆਦਾ ਨਿਰਯਾਤ ਕਰਨ ਦਾ ਉਤਸ਼ਾਹ ਮਿਲੇਗਾ।ਦੇਸ਼ ਦੇ ਨਿਰਯਾਤ ਵਿੱਚ ਵਿਆਪਕ ਵਾਧੇ ਨਾਲ ਵਿਕਾਸ ਅਤੇ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ, ਨਾਲ ਹੀ ਜ਼ਿਆਦਾ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਬਦਲੀ ਗਈ ਪਰਿਭਾਸ਼ਾ ਦੇ ਅਨੁਸਾਰ ਵਰਗੀਕਰਣ ਦੇ ਸਬੰਧ ਵਿੱਚ ਐੱਮਐੱਸਐੱਮਈ ਮੰਤਰਾਲੇ ਦੁਆਰਾ ਅਲੱਗ ਤੋਂ ਵਿਸਥਾਰ ਦਿਸ਼ਾ-ਨਿਰਦੇਸ਼ ਅਤੇ ਸਪਸ਼ਟੀਕਰਨ ਜਾਰੀ ਕੀਤੇ ਜਾ ਰਹੇ ਹਨ।
ਐੱਮਐੱਸਐੱਮਈ ਮੰਤਰਾਲੇ ਨੇ ਦੁਹਰਾਇਆ ਹੈ ਕਿ ਇਸ ਨਾਲ ਐੱਮਐੱਸਐੱਮਈ ਅਤੇ ਨਵੇਂ ਉੱਦਮੀਆਂ ਦੀ ਸਹਾਇਤਾ ਲਈ ਚੈਂਪੀਅਨਸ (www.champions.gov.in) ਦੇ ਨਾਮ ਨਾਲ ਇੱਕ ਮਦਦਗਾਰ ਪੋਰਟਲ ਲਾਂਚ ਕੀਤਾ ਗਿਆ ਹੈ।ਜਿਸਨੂੰ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤੀ ਗਿਆ ਹੈ।ਇੱਛੁਕ ਉੱਦਮੀ / ਲੋਕ ਇਸ ਪੋਰਟਲ ਦਾ ਫਾਇਦਾ ਲੈ ਸਕਦੇ ਹਨ ਅਤੇ ਆਪਣੇ ਪ੍ਰਸ਼ਨ ਜਾਂ ਸ਼ਿਕਾਇਤਾਂ ਵੀ ਭੇਜ ਸਕਦੇ ਹਨ।ਇਨ੍ਹਾਂ ’ਤੇ ਕਾਹਲੀ ਨਾਲ ਪ੍ਰਤੀਕਿਰਿਆ ਦਿੱਤੀ ਜਾਵੇਗੀ।
*****
ਆਰਸੀਜੇ / ਐੱਸਕੇਪੀ / ਆਈਏ
(Release ID: 1629210)
Visitor Counter : 273