ਰਸਾਇਣ ਤੇ ਖਾਦ ਮੰਤਰਾਲਾ

ਵੀਰੇਂਦਰ ਨਾਥ ਦੱਤਨੇ ਨੈਸ਼ਨਲ ਫਰਟੀਲਾਈਜ਼ਰਸਲਿਮਿਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (ਸੀ ਐਂਡ ਐੱਮਡੀ) ਦਾ ਅਹੁਦਾ ਸੰਭਾਲਿਆ

प्रविष्टि तिथि: 03 JUN 2020 2:05PM by PIB Chandigarh

ਸ਼੍ਰੀ ਵੀਰੇਂਦਰ ਨਾਥ ਦੱਤ, ਡਾਇਰੈਕਟਰ (ਮਾਰਕਿਟਿੰਗ), ਨੈਸ਼ਨਲ ਫਰਟੀਲਾਈਜ਼ਰਸਲਿਮਿਟਿਡ -ਐੱਨਐੱਫਐੱਲ ਨੇ ਅੱਜ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦਾ ਐਡੀਸ਼ਨਲ ਚਾਰਜ ਸੰਭਾਲ਼ ਲਿਆ ਹੈ। ਸ਼੍ਰੀ ਦੱਤ ਅਕਤੂਬਰ 2018 ਤੋਂ ਡਾਇਰੈਕਟਰ (ਮਾਰਕਿਟਿੰਗ) ਦੇ ਰੂਪ ਚਕੰਪਨੀ ਨਾਲ ਜੁੜੇ ਹੋਏ ਹਨ ।

 

 

ਨੈਸ਼ਨਲ ਫਰਟੀਲਾਈਜ਼ਰਸਲਿਮਿਟਿਡ ਤੋਂ ਇਲਾਵਾ ਸ਼੍ਰੀ ਦੱਤਪਾਸ,ਗੇਲ (GAIL) ਅਤੇ ਓਐੱਨਜੀਸੀ ਜਿਹੇ ਪ੍ਰਮੁੱਖ ਸੈਂਟਰਲ ਪਬਲਿਕ ਸੈਕਟਰਅਦਾਰਿਆਂ ਵਿੱਚ ਕਾਰਜ ਕਰਨ ਦਾ35 ਸਾਲਾਂ ਤੋਂ ਵੱਧਦਾ ਇੱਕ ਵਿਸ਼ਾਲ ਪੇਸ਼ੇਵਰ ਅਨੁਭਵ ਹੈ

ਐੱਨਐੱਫਐੱਲ ਨਾਲ ਜੁੜਨ ਤੋਂ ਪਹਿਲਾਂ, ਉਹ ਗੇਲ (ਇੰਡੀਆ) ਲਿਮਿਟਿਡ ਵਿੱਚ ਕਾਰਜਕਾਰੀ ਡਾਇਰੈਕਟਰ ਸਨ, ਜਿੱਥੇ ਉਨ੍ਹਾਂ ਨੇ ਕਾਰਪੋਰੇਟ ਰਣਨੀਤੀ, ਯੋਜਨਾਬੰਦੀ ਅਤੇ ਐਡਵੋਕੇਸੀ ਤੋਂ ਇਲਾਵਾ ਕੰਪਨੀ ਦੇ ਸਾਰੇ ਮਾਰਕਿਟਿੰਗ ਕਾਰਜ ਚਲਾਏ। ਉਹ ਮਹਾਨਗਰ ਗੈਸ ਲਿਮਿਟਿਡ, ਮੁੰਬਈ ਦੇ ਬੋਰਡ ਵਿੱਚ ਡਾਇਰੈਕਟਰ ਵੀ ਰਹਿਚੁੱਕੇ ਸਨ

 

ਸ਼੍ਰੀ ਦੱਤ ਦੇ 1995 ਵਿੱਚ ਗੇਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਓਐੱਨਜੀਸੀ ਨਾਲ 10 ਸਾਲ ਕੰਮ ਕਰਨ ਦਾ ਵੀ ਅਨੁਭਵ ਹੈ।

 

ਸ਼੍ਰੀ ਦੱਤ ਨੇ ਡਾਇਰੈਕਟਰ (ਮਾਰਕਿਟਿੰਗ), ਐੱਨਐੱਫਐੱਲ ਦੇ ਤੌਰ ਤੇ ਸਾਲ 2017-18ਵਿੱਚ43 ਲੱਖ ਮੀਟ੍ਰਿਕ ਟਨ ਤੋਂ ਲੈ ਕੇ ਸਾਲ 2019-20ਵਿੱਚ57 ਲੱਖ ਮੀਟ੍ਰਿਕ ਟਨ ਦੀ ਕੰਪਨੀ ਦੀ ਖਾਦ ਵਿਕਰੀ ਵਿੱਚ ਲਗਾਤਾਰ ਨਿਰੰਤਰ ਵਾਧੇ ਦਾ ਸਿਹਰਾ ਦਿੱਤਾ ਗਿਆ ਹੈ, ਜੋ ਪਿਛਲੇ ਦੋ ਸਾਲਾਂ ਵਿੱਚ32% ਦਾ ਵਾਧਾ ਹੈ । ਇਸ ਮਿਆਦ ਦੌਰਾਨ, ਐੱਨਐੱਫਐੱਲ ਨੇਫਰਟੀਲਾਈਜ਼ਰ ਇੰਡਸਟ੍ਰੀ ਵਿੱਚਪੈਨ ਇੰਡੀਆ ਛਾਪ ਛੱਡੀ

 

********

 

ਆਰਸੀਜੇ/ਆਰਕੇਐੱਮ


(रिलीज़ आईडी: 1629202) आगंतुक पटल : 215
इस विज्ञप्ति को इन भाषाओं में पढ़ें: English , Urdu , Marathi , हिन्दी , Bengali , Tamil , Telugu