ਪ੍ਰਿਥਵੀ ਵਿਗਿਆਨ ਮੰਤਰਾਲਾ
ਪੂਰਬੀ ਸੈਂਟਰਲ ਅਰਬ ਸਾਗਰ ਉੱਤੇ ਗੰਭੀਰ ਚੱਕਰਵਾਤੀ ਤੂਫਾਨ ‘ਨਿਸਰਗ’: ਉੱਤਰੀ ਮਹਾਰਾਸ਼ਟਰ ਅਤੇ ਇਸ ਦੇ ਨਾਲ ਲਗਦੇ ਦੱਖਣੀ ਗੁਜਰਾਤ ਲਈ ਚੱਕਰਵਾਤੀ ਚੇਤਾਵਨੀ: ਲਾਲ ਸੰਦੇਸ਼
ਅੱਜ ਦੁਪਹਿਰ ਵੇਲੇ ਇਸਦੇ ਅਲੀਬਾਗ (ਰਾਏਗੜ੍ਹ ਜ਼ਿਲ੍ਹਾ, ਮਹਾਰਾਸ਼ਟਰ) ਦੇ ਦੱਖਣ ਦੇ ਨਜ਼ਦੀਕ ਉੱਤਰ-ਉੱਤਰ ਵੱਲ ਜਾਣ ਅਤੇ ਉੱਤਰ ਮਹਾਰਾਸ਼ਟਰ ਦੇ ਤਟ ਨੂੰ ਪਾਰ ਕਰਨ ਦੀ ਬਹੁਤ ਸੰਭਾਵਨਾ ਹੈ
ਗੰਭੀਰ ਚੱਕਰਵਾਤੀ ਹਵਾ ਦੀ ਗਤੀ ਵੱਧ ਤੋਂ ਵੱਧ 100-110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਹੋਵੇਗੀ
ਅੱਜ ਸ਼ਾਮ ਤੱਕ ਦੱਖਣੀ ਗੁਜਰਾਤ ਦੇ ਤਟ ਦੇ ਨਾਲ-ਨਾਲ ਉੱਤਰ-ਪੂਰਬੀ ਅਰਬ ਸਾਗਰ ਦੇ ਉੱਤੇ ਸਮੁੰਦਰ ਦੀ ਸਥਿਤੀ ਬਹੁਤ ਖਰਾਬ ਹੋਣ ਦੀ ਸੰਭਾਵਨਾ
ਲੈਂਡਫਾਲ ਵੇਲੇ ਖਗੋਲੀ ਜਵਾਰ ਦੀਆਂ ਲਹਿਰਾਂ ਦੀ ਉਚਾਈ ਮੁੰਬਈ, ਠਾਣੇ ਅਤੇ ਰਾਏਗੜ੍ਹ ਜ਼ਿਲ੍ਹੇ ਵਿੱਚ 1-2 ਮੀਟਰ ਹੋਣ ਦੀ ਸੰਭਾਵਨਾ
Posted On:
03 JUN 2020 10:45AM by PIB Chandigarh
ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ / ਖੇਤਰੀ ਵਿਸ਼ੇਸ਼ ਮੌਸਮ ਵਿਭਾਗ / ਭਾਰਤੀ ਮੌਸਮ ਵਿਭਾਗ ਦੇ ਚੱਕਰਵਾਤ ਚੇਤਾਵਨੀ ਵਿਭਾਗ ਅਨੁਸਾਰ:
ਪੂਰਬੀਸੈਂਟਰਲ ਅਰਬ ਸਾਗਰਦੇ ਉੱਤੇ ਗੰਭੀਰਚੱਕਰਵਾਤੀ ਤੂਫਾਨ ‘ਨਿਸਰਗ’ ਪਿਛਲੇ 06 ਘੰਟਿਆਂ ਦੌਰਾਨ 13 ਕਿਲੋਮੀਟਰ ਪ੍ਰਤੀ ਘੰਟੇਦੀ ਰਫ਼ਤਾਰ ਨਾਲਉੱਤਰ ਪੂਰਬ ਵੱਲਚਲਾ ਗਿਆ ਅਤੇਅੱਜ 03 ਜੂਨ, 2020 ਨੂੰ ਪੂਰਬਸੈਂਟਰਲ ਅਰਬ ਸਾਗਰਦੇ ਪਾਰ ਵਿਥਕਾਰ 17.6°ਉੱਤਰ ਅਤੇ ਲੰਬਕਾਰ 72.30 ਪੂਰਬ ਦੇ ਵਿੱਚਕਾਰ ਸਥਿਤਸੀ। ਇਹ ਅਲੀਬਾਗ (ਮਹਾਰਾਸ਼ਟਰ) ਦੇ ਲਗਭਗ 130 ਕਿਲੋਮੀਟਰਦੱਖਣ-ਦੱਖਣ-ਪੱਛਮਵਿੱਚ, ਮੁੰਬਈ (ਮਹਾਰਾਸ਼ਟਰ) ਦੇ 170 ਕਿਲੋਮੀਟਰ ਦੱਖਣ-ਦੱਖਣ-ਪੱਛਮਵਿੱਚ ਅਤੇ ਸੂਰਤ (ਗੁਜਰਾਤ) ਤੋਂ 400 ਕਿਲੋਮੀਟਰਦੱਖਣ-ਦੱਖਣ-ਪੱਛਮਵਿੱਚ ਸਥਿਤ ਸੀ।
ਇਸਦੇ ਉੱਤਰ-ਪੂਰਬ ਵੱਲ ਵਧਣ ਅਤੇ ਅੱਜ ਦੁਪਹਿਰ 03 ਜੂਨ ਨੂੰ ਦੁਪਹਿਰ ਬਾਅਦ ਅਲੀਬਾਗ (ਜ਼ਿਲ੍ਹਾ ਰਾਏਗੜ੍ਹ, ਮਹਾਰਾਸ਼ਟਰ) ਦੇ ਦੱਖਣ ਨਜ਼ਦੀਕ ਗੰਭੀਰ ਚੱਕਰਵਾਤੀ ਤੂਫ਼ਾਨ ਦੇ ਰੂਪ ਵਿੱਚ 100-110 ਕਿਲੋਮੀਟਰ ਪ੍ਰਤੀ ਘੰਟਾ ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ ਮਹਾਰਾਸ਼ਟਰ ਤਟ ਨੂੰ ਪਾਰ ਕਰਨ ਦੀ ਬਹੁਤ ਸੰਭਾਵਨਾ ਹੈ।
ਸਿਸਟਮਨੂੰ ਹੁਣ ਮੁੰਬਈ (ਮਹਾਰਾਸ਼ਟਰ) ਅਤੇ ਗੋਆਵਿਖੇ ਡੋਪਲਰ ਮੌਸਮਰਾਡਰਾਂ (ਡੀਡਬਲਿਊਆਰ’ਜ਼) ਵੱਲੋਂਲਗਾਤਾਰ ਟ੍ਰੈਕ ਕੀਤਾਜਾ ਰਿਹਾ ਹੈ।
ਪੂਰਵ ਅਨੁਮਾਨਟ੍ਰੈਕ ਅਤੇ ਤੀਬਰਤਾਹੇਠ ਦਿੱਤੀ ਸਾਰਣੀਵਿੱਚ ਦਿੱਤੀ ਗਈਹੈ:
ਮਿਤੀ/ਸਮਾਂ (ਭਾਰਤੀ ਸਮੇਂ ਅਨੁਸਾਰ)
|
ਸਥਿਤੀ
(ਵਿਥਕਾਰ 0ਉੱਤਰ/ ਲੰਬਕਾਰ 0ਪੂਰਬ)
|
ਹਵਾ ਦੀ ਸਤਹਾ ’ਤੇ ਵੱਧ ਤੋਂ ਵੱਧ ਰਫ਼ਤਾਰ (ਕਿਲੋਮੀਟਰ ਪ੍ਰਤੀ ਘੰਟਾ)
|
ਚੱਕਰਵਾਤ ਦੀ ਗੜਬੜ ਦੀ ਸ਼੍ਰੇਣੀ
|
03.06.20/0830
|
17.6/72.3
|
100-110 ਤੋਂ ਵਧ ਕੇ 120
|
ਗੰਭੀਰ ਚੱਕਰਵਾਤੀ ਤੂਫ਼ਾਨ
|
03.06.20/1130
|
18.1/72.7
|
100-110 ਤੋਂ ਵਧ ਕੇ 120
|
ਗੰਭੀਰ ਚੱਕਰਵਾਤੀ ਤੂਫ਼ਾਨ
|
03.06.20/1730
|
18.7/73.3
|
80-90 ਤੋਂ ਵਧ ਕੇ 100
|
ਚੱਕਰਵਾਤੀ ਤੂਫ਼ਾਨ
|
03.06.20/2330
|
19.4/73.9
|
50-60 ਤੋਂ ਵਧ ਕੇ 70
|
ਗਹਿਰਾ ਦਬਾਅ
|
04.06.20/0530
|
20.2/74.6
|
40-50 ਤੋਂ ਵਧ ਕੇ 60
|
ਦਬਾਅ
|
ਚੇਤਾਵਨੀ :
1. ਵਰਖਾ:
• ਅਗਲੇ 24 ਘੰਟਿਆਂ ਦੌਰਾਨਬਹੁਤ ਸਾਰੀਆਂ ਥਾਵਾਂ ’ਤੇ ਹਲਕੀ ਤੋਂਦਰਮਿਆਨੀ ਵਰਖਾ, ਕੁਝਥਾਵਾਂ ’ਤੇ ਭਾਰੀਤੋਂ ਬਹੁਤ ਭਾਰੀਬਾਰਸ਼ ਅਤੇ ਉੱਤਰੀਕੋਂਕਣ (ਮੁੰਬਈ, ਪਾਲਘਰ, ਠਾਣੇ, ਰਾਏਗੜ੍ਹ ਜ਼ਿਲ੍ਹਿਆਂ) ਅਤੇ ਉੱਤਰ ਮੱਧਮਹਾਰਾਸ਼ਟਰ ਵਿੱਚ ਬਹੁਤ ਜ਼ਿਆਦਾਸੰਭਾਵਿਤ ਤੌਰ ’ਤੇਅਲਗ-ਅਲਗ ਥਾਵਾਂ ’ਤੇ ਬਹੁਤ ਭਾਰੀਵਰਖਾ (24 ਘੰਟਿਆਂ ਵਿੱਚ≥ 20 ਸੈਮੀ.) ਦੀ ਸੰਭਾਵਨਾ ਹੈ।
• ਅਗਲੇ 24 ਘੰਟਿਆਂ ਵਿੱਚ ਦੱਖਣੀ ਕੋਂਕਣ (ਰਤਨਾਗਿਰੀਅਤੇ ਸਿੰਧੂਦੁਰਗ ਜ਼ਿਲ੍ਹੇ) ਅਤੇ ਗੋਆ ਅਤੇਦੱਖਣੀ ਗੁਜਰਾਤ ਖੇਤਰ (ਵਲਸਾਦ, ਨਵਸਾਰੀ, ਡਾਂਗ, ਦਮਨ, ਦਾਦਰਾ ਅਤੇਨਗਰ ਹਵੇਲੀ ਅਤੇਸੂਰਤ ਜ਼ਿਲ੍ਹੇ) ਦੇਵੱਖ-ਵੱਖ ਥਾਵਾਂ ’ਤੇ ਭਾਰੀ ਤੋਂਬਹੁਤ ਭਾਰੀ ਵਰਖਾਦੇ ਨਾਲ ਬਹੁਤੇਸਥਾਨਾਂ ’ਤੇ ਹਲਕੀਤੋਂ ਦਰਮਿਆਨੀ ਵਰਖਾਦੀ ਸੰਭਾਵਨਾ ਹੈ।
• ਅਗਲੇ 24 ਘੰਟਿਆਂ ਦੌਰਾਨਪੱਛਮੀ ਮੱਧ ਪ੍ਰਦੇਸ਼ਅਤੇ ਵਿਦਰਭ ਵਿੱਚਕਈ ਥਾਵਾਂ ’ਤੇ ਭਾਰੀਵਰਖਾ ਦੇ ਨਾਲਜ਼ਿਆਦਾਤਰ ਥਾਵਾਂ ’ਤੇਹਲਕੀ ਤੋਂ ਦਰਮਿਆਨੀਵਰਖਾ ਦੀ ਸੰਭਾਵਨਾ।
(ii) ਹਵਾ ਦੀ ਚੇਤਾਵਨੀ
• ਤੇਜ਼ ਹਵਾ ਦੀ ਗਤੀ 100-110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵਧ ਕੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੂਰਬੀ ਸੈਂਟਰਲ ਅਰਬ ਸਾਗਰ ਉੱਤੇ ਪ੍ਰਬਲ ਹੈ। ਅੱਜ ਦੁਪਿਹਰ 3 ਜੂਨ ਤੋਂ ਇਹ ਤੇਜ਼ ਹੋ ਕੇ 100-110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੂਰਬੀ ਸੈਂਟਰਲ ਅਰਬ ਸਾਗਰ ਦੇ ਨਾਲ-ਨਾਲ ਉੱਤਰ ਮਹਾਰਾਸ਼ਟਰ ਦੇ ਤਟ (ਰਾਏਗੜ੍ਹ, ਮੁੰਬਈ ਅਤੇ ਇਸ ਦੇ ਨਾਲ ਲਗਦੇ ਠਾਣੇ) ’ਤੇ ਪਹੁੰਚੇਗੀ, 85-95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵਧ ਕੇ 105 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਿੰਧੂਦੁਰਗ, ਪਾਲਘਰ ਅਤੇ ਠਾਣੇ ਦੇ ਬਾਕੀ ਖੇਤਰ ਵਿੱਚ ਚਲੇਗੀ। ਤੇਜ਼ ਹਵਾ ਅੱਜ 03 ਜੂਨ ਦੁਪਹਿਰ ਨੂੰ 60-80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵਧ ਕੇ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪਹੁੰਚੇਗੀ, ਇਹ ਗੁਜਰਾਤ ਦੇ ਵਲਸਾਦ, ਨਵਸਾਰੀ ਜ਼ਿਲ੍ਹਿਆਂ, ਦਮਨ, ਦਾਦਰਾ ਅਤੇ ਨਗਰ ਹਵੇਲੀ ਦੇ ਨਾਲ-ਨਾਲ ਅਤੇ ਉੱਤਰ-ਪੂਰਬੀ ਅਰਬ ਸਾਗਰ ਦੇ ਨਾਲ-ਨਾਲ ਅਤੇ 60-70 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧ ਕੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੱਖਣੀ ਗੁਜਰਾਤ ਦੇ ਸੂਰਤ ਅਤੇ ਭਰੁਚ ਜ਼ਿਲ੍ਹੇ ਵਿੱਚ ਚੱਲੇਗੀ।
• 03 ਜੂਨ ਨੂੰ ਤੇਜ਼ ਹਵਾ ਦੱਖਣੀ ਗੁਜਰਾਤ ਤਟ ਦੇ ਬਾਕੀ ਬਚੇ ਜ਼ਿਲ੍ਹਿਆਂ ਦੇ ਨਾਲ ਨਾਲ ਉੱਤਰ-ਪੂਰਬ ਅਰਬ ਸਾਗਰ ਦੇ ਉੱਪਰ 50-60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ।
• ਅਗਲੇ 12 ਘੰਟਿਆਂ ਦੌਰਾਨ ਕਰਨਾਟਕ-ਗੋਆ ਤਟ’ਤੇ ਪੂਰਬੀ ਅਰਬ ਸਾਗਰ ਦੇ ਨਾਲ ਨਾਲ ਹਵਾ ਦੀ ਰਫ਼ਤਾਰ 50-60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ।
(iii) ਸਮੁੰਦਰ ਦੀ ਸਥਿਤੀ
3 ਜੂਨ ਸ਼ਾਮ ਤਕ ਪੂਰਬੀ ਸੈਂਟਰਲ ਅਰਬ ਸਾਗਰ ਅਤੇ ਸਮੁੰਦਰੀ ਮਹਾਰਾਸ਼ਟਰ ਅਤੇ ਗੋਆ ਦੇ ਕਿਨਾਰੇ ਦੇ ਨਾਲ-ਨਾਲ ਸਮੁੰਦਰ ਦੀ ਸਥਿਤੀ ਬਹੁਤ ਉੱਚੀ ਰਹੇਗੀ। ਦੱਖਣ ਗੁਜਰਾਤ ਦੇ ਤਟ ਦੇ ਨਾਲ ਅਤੇ ਇਸ ਤੋਂ ਦੂਰ 3 ਜੂਨ ਸ਼ਾਮ ਤੱਕ ਸਮੁੰਦਰ ਦੀ ਸਥਿਤੀ ਉੱਤਰ-ਪੂਰਬੀ ਅਰਬ ਸਾਗਰ ਤੋਂ ਉੱਪਰ ਤੱਕ ਬਹੁਤ ਖਰਾਬ ਹੋਣ ਦੀ ਸੰਭਾਵਨਾ ਹੈ
(iv) ਤੂਫ਼ਾਨੀ ਹਵਾ ਦੀ ਚੇਤਾਵਨੀ
ਲੈਂਡਫਾਲ ਦੌਰਾਨ ਖਗੋਲ-ਜਵਾਰ ਲਹਿਰਾਂ ਤਕਰੀਬਨ 1-2 ਮੀਟਰ ਉਚਾਈ ਦੇ ਤੂਫਾਨ ਦੇ ਵਾਧੇ ਨਾਲ ਮੁੰਬਈ, ਠਾਣੇ ਅਤੇ ਰਾਏਗੜ੍ਹ ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ ਵਿੱਚ ਅਤੇ ਖਗੋਲੀ ਜਵਾਰ ਦੀਆਂ ਲਹਿਰਾਂ 0.5-1 ਮੀਟਰ ਉੱਚਾਈ ਤੱਕ ਰਤਨਗਿਰੀ ਜ਼ਿਲ੍ਹੇ ਦੇ ਨੀਵੇਂ ਇਲਾਕਿਆਂ ਦੇ ਡੁੱਬਣ ਦੀ ਸੰਭਾਵਨਾ ਹੈ।
(v) ਮਛੇਰਿਆਂ ਨੂੰ ਚੇਤਾਵਨੀ :
ਮਛੇਰਿਆਂ ਨੂੰਅਗਲੇ 24 ਘੰਟਿਆਂ ਦੌਰਾਨਪੂਰਬੀ ਸੈਂਟਰਲ ਅਤੇਉੱਤਰ-ਪੂਰਬੀ ਅਰਬਸਾਗਰ ਵਿੱਚ ਅਤੇਕਰਨਾਟਕ-ਗੋਆ-ਮਹਾਰਾਸ਼ਟਰ-ਦੱਖਣੀ ਗੁਜਰਾਤ ਦੇਕਿਨਾਰੇ ਦੇ ਨਾਲ-ਨਾਲ ਨਾਜਾਣ ਦੀ ਸਲਾਹਦਿੱਤੀ ਜਾਂਦੀ ਹੈ।
(vi) ਅਨੁਮਾਨਤ ਨੁਕਸਾਨ:
• ਕੱਚੇ ਘਰਾਂ/ਝੌਂਪੜੀਆਂ ਨੂੰ ਜ਼ਿਆਦਾ ਨੁਕਸਾਨ। ਛੱਤਾਂ ਉੱਡ ਸਕਦੀਆਂ ਹਨ। ਨਾ ਜੋੜੀਆ ਗਈਆਂ ਧਾਤਾਂ ਦੀਆਂ ਸ਼ੀਟਾਂ ਉੱਡ ਸਕਦੀਆਂ ਹਨ।
• ਬਿਜਲੀ ਅਤੇ ਸੰਚਾਰ ਲਾਈਨਾਂ ਦਾ ਨੁਕਸਾਨ।
• ਕੱਚੀਆਂ ਸੜਕਾਂ ਦਾ ਜ਼ਿਆਦਾ ਅਤੇ ਪੱਕੀਆਂ ਸੜਕਾਂ ਦਾ ਥੋੜ੍ਹਾ ਨੁਕਸਾਨ, ਛੋਟੇ ਰਸਤਿਆਂ ਦਾ ਵਹਿਣਾ।
• ਰੁੱਖਾਂ ਦੀਆਂ ਟਾਹਣੀਆਂ ਟੁੱਟਣੀਆਂ, ਵੱਡੇ ਦਰੱਖਤਾਂ ਦਾ ਜੜ੍ਹੋਂ ਉਖੜਨਾ। ਕੇਲੇ ਅਤੇ ਪਪੀਤੇ ਦੇ ਦਰੱਖਤਾਂ ਦਾ ਨੁਕਸਾਨ। ਰੁੱਖਾਂ ਦੇ ਸੁੱਕੇ ਹੋਏ ਵੱਡੇ ਟਾਹਣਾਂ ਦਾ ਟੁੱਟਣਾ।
• ਤਟਵਰਤੀ ਫਸਲਾਂ ਦਾ ਜ਼ਿਆਦਾ ਨੁਕਸਾਨ।
• ਬੰਨ੍ਹਾਂ ਅਤੇ ਨਮਕ ਦੇ ਖੱਡਿਆਂ ਦਾ ਨੁਕਸਾਨ।
(vii) ਮਛੇਰਿਆਂ ਨੂੰ ਚੇਤਾਵਨੀ ਅਤੇ ਸੁਝਾਈ ਗਈ ਕਾਰਵਾਈ:
• ਮੱਛੀ ਫੜਨ ਦੇ ਕਾਰਜ ਸੰਪੂਰਨ ਮੁਲਤਵੀ
• ਹੇਠਲੇ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਕੱਢਣਾ
• ਰੇਲ ਅਤੇ ਸੜਕ ਆਵਾਜਾਈ ਦਾ ਨਿਆਂਇਕ ਕੰਟਰੋਲ।
• ਮੋਟਰ ਬੋਟਸ ਅਤੇ ਛੋਟੇ ਜਹਾਜ਼ਾਂ ਦੀ ਆਵਾਜਾਈ ਅਣਸੁਰੱਖਿਅਤ।
ਲੈਂਡਫਾਲ ਤੋਂ ਬਾਅਦ ਦੀ ਸਥਿਤੀ:
ਲੈਂਡਫਾਲ ਤੋਂ ਬਾਅਦ ਗੰਭੀਰ ਚੱਕਰਵਾਤੀ ਤੂਫ਼ਾਨ ਦੇ ਉੱਤਰ ਮੱਧ-ਪੂਰਬ ਮਹਾਰਾਸ਼ਟਰ ਵਿੱਚ ਉੱਤਰ-ਪੂਰਬ ਵੱਲ ਵਧਦੇ ਹੋਏ ਲਗਭਗ 06 ਘੰਟੇ ਤੱਕ ਚੱਕਰਵਾਤੀ ਤੀਬਰਤਾ ਬਣਾਏ ਰੱਖਣ ਦੀ ਸੰਭਾਵਨਾ ਹੈ। ਤੇਜ਼ ਹਵਾ ਦੇ ਪ੍ਰਭਾਵ ਕਾਰਨ ਹਵਾ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੁਣੇ, ਅਹਿਮਦਾਨਗਰ ਅਤੇ 55-65 ਕਿਲੋਮੀਟਰ ਪ਼੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗਦੀ ਹੋਈ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧ ਕੇ ਬੀੜ, ਨਾਸਿਕ ਅਤੇ ਔਰੰਗਾਬਾਦ ਜ਼ਿਲ੍ਹੇ ਕੋਲੋਂ ਲੰਘੇਗੀ। 3 ਜੂਨ, 2020 ਨੂੰ ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਅਤੇ ਜ਼ਿਆਦਾਤਰ ਸਥਾਨਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।
ਨੁਕਸਾਨ ਦਾ ਖਦਸ਼ਾ ਅਤੇ ਮਹਾਰਾਸ਼ਟਰ ਦੇ ਅੰਦਰੂਨੀ ਜ਼ਿਲ੍ਹਿਆਂ (ਪੁਣੇ, ਅਹਿਮਦਾਨਗਰ, ਨਾਸਿਕ, ਔਰੰਗਾਬਾਦ ਅਤੇ ਨਾਲ ਲਗਦੇ ਬੀੜ) ਵਿੱਚ ਸੁਝਾਈ ਗਈ ਕਾਰਵਾਈ।
(i) ਬਿਜਲੀ ਅਤੇ ਸੰਚਾਰ ਲਾਈਨਾਂ ਦਾ ਮਾਮੂਲੀ ਨੁਕਸਾਨ। (ii) ਕੱਚੀਆਂ ਸੜਕਾਂ ਦਾ ਨੁਕਸਾਨ ਅਤੇ ਪੱਕੀਆਂ ਦਾ ਥੋੜ੍ਹਾ ਨੁਕਸਾਨ। (iii) ਦਰੱਖਤਾਂ ਦੀਆਂ ਟਾਹਣੀਆਂ ਟੁੱਟਣੀਆਂ, ਛੋਟੇ ਦਰੱਖਤਾਂ ਦਾ ਜੜ੍ਹੋਂ ਉੱਖੜਨਾ। (iv) ਕੇਲੇ ਅਤੇ ਪਪੀਤੇ ਦੇ ਦਰੱਖਤਾਂ ਦਾ ਨੁਕਸਾਨ। (v) ਪ੍ਰਭਾਵਿਤ ਖੇਤਰਾਂ ਦੇ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣ।
(ਤਾਜ਼ਾ ਜਾਣਕਾਰੀ ਵਿਵਰਣ ਅਤੇ ਗ੍ਰਾਫਿਕਸ ਦੇਖਣ ਲਈ ਕਿਰਪਾ ਕਰਕੇ ਨਿਮਨ ਲਿੰਕ ਦੇਖੋ।)
Link of animations of cyclone Nisarga
Link of animations of cyclone Nisarga
Link of Video of DWR Goa SCS NISARGA
****
ਐੱਨਬੀ/ਕੇਜੀਐੱਸ
(Release ID: 1629201)
Visitor Counter : 178