ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਡਕਰੀ ਨੇ ਅੰਮ੍ਰਿਤਸਰ ਨਾਲ ਨਵੀਂ ਗ੍ਰੀਨਫ਼ੀਲਡ ਕਨੈਕਟੀਵਿਟੀ ਦਾ ਐਲਾਨ ਕੀਤਾ ਮੰਤਰੀ ਨੇ ਪੰਜਾਬ ਦੇ ਵੱਖੋ–ਵੱਖਰੇ ਵਰਗਾਂ ਦੇ ਲੋਕਾਂ ਦੀ ਮੰਗ ਪ੍ਰਵਾਨ ਕੀਤੀ

Posted On: 02 JUN 2020 3:52PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਦਿੱਲੀਅੰਮ੍ਰਿਤਸਰ ਐਕਸਪ੍ਰੈੱਸਵੇਅ ਦੇ ਹਿੱਸੇ ਵਜੋਂ ਨਕੋਦਰ ਤੋਂ ਅੰਮ੍ਰਿਤਸਰ ਬਰਾਸਤਾ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੱਕ ਦੀ ਇੱਕ ਨਵੀਂ ਗ੍ਰੀਨਫ਼ੀਲਡ ਕਨੈਕਟੀਵਿਟੀ ਦੇ ਵਿਕਾਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਦੀ ਸੜਕ ਵੀ ਪੂਰੀ ਤਰ੍ਹਾਂ ਵਿਕਸਿਤ ਕੀਤੀ ਜਾਵੇਗੀ ਤੇ ਇਸ ਨੂੰ ਪੂਰੀ ਤਰ੍ਹਾਂ ਸਿਗਨਲ ਮੁਕਤ ਬਣਾਇਆ ਜਾਵੇਗਾ। ਇਸ ਨਾਲ ਵਾਹਨਾਂ ਕੋਲ ਨਕੋਦਰ ਤੋਂ ਅੱਗੇ ਗੁਰਦਾਸਪੁਰ ਤੱਕ ਭਾਵ ਬਰਾਸਤਾ ਅੰਮ੍ਰਿਤਸਰ ਜਾਂ ਬਰਾਸਤਾ ਕਰਤਾਪੁਰ ਦੀ ਯਾਤਰਾ ਕਰਨ ਦਾ ਵਿਕਲਪ ਹੋਵੇਗਾ। ਮੰਤਰੀ ਨੇ ਕਿਹਾ ਕਿ ਇਹ ਗ੍ਰੀਨਫ਼ੀਲਡ ਮਾਰਗਰੇਖਾ ਨਾ ਕੇਵਲ ਅੰਮ੍ਰਿਤਸਰ ਸ਼ਹਿਰ ਨਾਲ ਸਭ ਤੋਂ ਛੋਟੀ ਤੇ ਵੈਕਲਪਿਕ ਐਕਸਪ੍ਰੈੱਸ ਕਨੈਕਟੀਵਿਟੀ ਹੋਵੇਗੀ, ਸਗੋਂ ਇਹ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਦੇ ਨਾਲਨਾਲ ਹਾਲ ਹੀ ਪੰਜਾਬ ਵਿੱਚ ਵਿਕਸਿਤ ਕੀਤੇ ਡੇਰਾ ਬਾਬਾ ਨਾਨਕ/ਕਰਤਾਰਪੁਰ ਸਾਹਿਬ ਅੰਤਰਰਾਸ਼ਟਰੀ ਲਾਂਘੇ ਜਿਹੇ ਹੋਰ ਧਾਰਮਿਕ ਕੇਂਦਰਾਂ ਤੱਕ ਵੀ ਛੇਤੀ ਪੁੱਜਣ ਦਾ ਰਾਹ ਹੋਵੇਗਾ।

 

ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਐੱਮਐੱਸਐੱਮਈਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਅੰਮ੍ਰਿਤਸਰ ਸ਼ਹਿਰ ਤੱਕ ਇੱਕ ਨਵੀਂ ਗ੍ਰੀਨਫ਼ੀਲਡ ਕਨੈਕਟੀਵਿਟੀ ਦੇ ਵਿਕਾਸ ਦਾ ਐਲਾਨ ਕੀਤਾ।

 

ਸ਼੍ਰੀ ਗਡਕਰੀ ਨੇ ਸੂਚਿਤ ਕੀਤਾ ਕਿ ਇਸ ਐਕਸਪ੍ਰੈੱਸਵੇਅ ਨਾਲ ਅੰਮ੍ਰਿਤਸਰ ਤੋਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਦੀ ਯਾਤਰਾ ਦਾ ਸਮਾਂ ਮੌਜੂਦਾ ਅੱਠ ਘੰਟਿਆਂ ਤੋਂ ਘਟ ਕੇ ਚਾਰ ਘੰਟੇ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਜਨਤਾ ਦੀਆਂ ਚਿਰੋਕਣੀਆਂ ਮੰਗਾਂ ਵਿੱਚੋਂ ਇੱਕ ਪੂਰੀ ਹੋਵੇਗੀ। ਐਕਸਪ੍ਰੈੱਸਵੇਅ ਦੇ ਪਹਿਲੇ ਗੇੜ ਵਿੱਚ ਲਗਭਗ 25,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।

ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਭਾਰਤਮਾਲਾ ਪਰਿਯੋਜਨਾਅਧੀਨ ਦਿੱਲੀਅੰਮ੍ਰਿਤਸਰਕਟੜਾ ਐਕਸਪ੍ਰੈੱਸਵੇਅ ਦੇ ਵਿਕਾਸ ਦਾ ਕੰਮ ਸ਼ੁਰੂ ਕੀਤਾ ਹੈ। ਇਸ ਐਕਸਪ੍ਰੈੱਸਵੇਅ ਦੀ ਮਾਰਗਰੇਖਾ ਨੂੰ ਜਨਵਰੀ 2019 ’ਚ ਅੰਤਿਮ ਰੂਪ ਦਿੱਤਾ ਗਿਆ ਸੀ ਅਤੇ ਜ਼ਮੀਨ ਅਧਿਗ੍ਰਹਿਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਅੰਮ੍ਰਿਤਸਰ ਨੂੰ ਜਾਣ ਵਾਲੇ ਇਸ ਐਕਸਪ੍ਰੈੱਸਵੇਅ ਦੀ ਮਾਰਗਰੇਖਾ ਦਾ ਮੁੱਦਾ ਪਿੱਛੇ ਜਿਹੇ ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ਨਾਲ ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਸ਼ਹਿਰੀ ਹਵਾਬਾਜ਼ੀ, ਹਾਊਸਿੰਗ ਤੇ ਸ਼ਹਿਰੀ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਉਠਾਇਆ ਸੀ। ਇਹ ਮੁੱਦਾ ਸ਼੍ਰੀ ਸ਼ਵੇਤ ਮਲਿਕ, ਐੱਮਪੀ (ਰਾਜ ਸਭਾ), ਸ਼੍ਰੀ ਗੁਰਜੀਤ ਸਿੰਘ ਔਜਲਾ, ਐੱਮਪੀ (ਲੋਕ ਸਭਾ), ਪੰਜਾਬ ਸਰਕਾਰ, ਸਿੱਖ ਸੰਗਠਨਾਂ ਤੇ ਹੋਰ ਲੋਕ ਨੁਮਾਇੰਦਿਆਂ ਨੇ ਵੀ ਉਠਾਇਆ ਸੀ।

ਅੱਜ ਨਵੀਂ ਦਿੱਲੀ ਵਿਖੇ ਸ਼੍ਰੀ ਨਿਤਿਨ ਗਡਕਰੀ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਲਈ ਇੱਕ ਨਵੀਂ ਮਾਰਗਰੇਖਾ ਵਿਕਸਿਤ ਕਰਨ ਬਾਰੇ ਇੱਕ ਵੀਡੀਓ ਕਾਨਫ਼ਰੰਸ ਮੀਟਿੰਗ ਕਰਦੇ ਹੋਏ।

 

ਇੱਥੇ ਵਰਨਣਯੋਗ ਹੈ ਕਿ ਜੰਮੂ ਤੇ ਕਸ਼ਮੀਰ ਸਰਕਾਰ ਨੇ ਪਹਿਲਾਂ ਸ਼ੁਰੂ ਵਿੱਚ ਪ੍ਰਸਤਾਵਿਤ ਦਿੱਲੀਕਟੜਾ ਐਕਸਪ੍ਰੈੱਸਵੇਅ ਦਾ ਪ੍ਰਸਤਾਵ ਰੱਖਿਆ ਸੀ। ਉਂਝ, ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਗਡਕਰੀ ਨੇ ਵਿਚਾਰ ਕੀਤਾ ਸੀ ਕਿ ਪ੍ਰਸਤਾਵਿਤ ਐਕਸਪ੍ਰੈੰਸਵੇਅ ਅੰਮ੍ਰਿਤਸਰ ਵਿੱਚੋਂ ਦੀ ਲੰਘੇਗਾ ਕਿਉਂਕਿ ਇਸ ਸ਼ਹਿਰ ਦੀ ਧਾਰਮਿਕ ਮਹੱਤਤਾ ਹੈ, ਜਿੱਥੇ ਹਰ ਸਾਲ 40 ਲੱਖ ਸੈਲਾਨੀ ਜਾਂਦੇ ਹਨ ਅਤੇ ਫਿਰ ਭਾਰਤਮਾਲਾ ਅਧੀਨ ਦਿੱਲੀਅੰਮ੍ਰਿਤਸਰਕਟੜਾ ਐਕਸਪ੍ਰੈੱਸਵੇਅ ਬਣਾਉਣ ਦਾ ਵਿਚਾਰ ਬਣਾਇਆ ਸੀ।

ਅੰਮ੍ਰਿਤਸਰ ਤੱਕ ਸੰਪਰਕ ਮਾਰਗ ਦੇ ਮੁੱਦੇ ਬਾਰੇ ਵਿਚਾਰਚਰਚਾ ਕਰਨ ਤੇ ਉਸ ਬਾਰੇ ਫ਼ੈਸਲਾ ਲੈਣ ਲਈ ਅੱਜ ਸ਼੍ਰੀ ਨਿਤਿਨ ਗਡਕਰੀ ਦੀ ਪ੍ਰਧਾਨਗੀ ਹੇਠ ਇੱਕ ਵੀਡੀਓ ਕਾਨਫ਼ਰੰਸ ਮੀਟਿੰਗ ਕੀਤੀ ਗਈ ਸੀ, ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ, ਉੱਤਰਪੂਰਬੀ ਰਾਜਾਂ ਦੇ ਖੇਤਰੀ ਵਿਕਾਸ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ, ਸ਼੍ਰੀ ਸ਼ਵੇਤ ਮਲਿਕ, ਐੱਮਪੀ (ਰਾਜ ਸਭਾ), ਸ਼੍ਰੀ ਗੁਰਜੀਤ ਸਿੰਘ ਔਜਲਾ, ਐੱਮਪੀ (ਲੋਕ ਸਭਾ) ਅਤੇ ਸ਼੍ਰੀ ਅਨਿਲ ਜੋਸ਼ੀ, ਸਾਬਕਾ ਕੇਂਦਰੀ ਮੰਤਰੀ, ਪੰਜਾਬ ਸਰਕਾਰ, ਸਕੱਤਰ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ, ਚੇਅਰਮੈਨ, ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ।

 

ਅੰਮ੍ਰਿਤਸਰ ਸ਼ਹਿਰ ਲਈ ਇੱਕ ਗ੍ਰੀਨਫ਼ੀਲਡ ਮਾਰਗਰੇਖਾ ਦੇ ਵਿਕਾਸ ਲਈ ਅੱਜ ਨਵੀਂ ਦਿੱਲੀ ਵਿਖੇ ਇੱਕ ਵੀਡੀਓ ਕਾਨਫ਼ਰੰਸ ਮੀਟਿੰਗ ਦੀ ਵੀਡੀਓ ਦਾ ਇੱਕ ਚਿੱਤਰ।

 

ਇਹ ਦੁਹਰਾਇਆ ਜਾਂਦਾ ਹੈ ਕਿ ਅੰਮ੍ਰਿਤਸਰ ਸਦਾ ਦਿੱਲੀਅੰਮ੍ਰਿਤਸਰਕਟੜਾ ਐਕਸਪ੍ਰੈੱਸਵੇਅ ਦਾ ਇੱਕ ਅਟੁੱਟ ਅੰਗ ਸੀ। ਸ਼ੁਰੂਆਤ ਤੋਂ ਹੀ ਇਸ ਐਕਸਪ੍ਰੈੱਸਵੇਅ ਨੂੰ ਦੋ ਗੇੜਾਂ ਗ੍ਰੀਨਫ਼ੀਲਡ ਤੇ ਬ੍ਰਾਊਨਫ਼ੀਲਡ ਮਾਰਗਰੇਖਾ ਦੇ ਸੁਮੇਲ ਵਜੋਂ ਪ੍ਰਸਤਾਵਿਤ ਕੀਤਾ ਗਿਆ ਸੀ।

ਸ਼੍ਰੀ ਗਡਕਰੀ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਪੰਜਾਬ ਰਾਜ ਵਿੱਚ ਪ੍ਰਸਤਾਵਿਤ ਐਕਸਪ੍ਰੈੱਸਵੇਅ ਲਈ ਜ਼ਮੀਨ ਅਧਿਗ੍ਰਹਿਣ ਦੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕਰਨ ਹਿਤ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਦੀ ਲੋੜੀਂਦੀ ਮਦਦ ਕੀਤੀ ਜਾਵੇ।

 

***

 

ਆਰਸੀਜੇ/ਐੱਮਐੱਸ



(Release ID: 1628815) Visitor Counter : 162