ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਾਨੂੰ ਇਹ ਜਾਣਨ ਲਈ ਗਿਆਨ ਦੀ ਲੜੀ ਦੀ ਜਾਂਚ ਕਰਨ ਦੀ ਲੋੜ ਹੈ ਕਿ ਵਿਗਿਆਨ ਅਤੇ ਟੈਕਨੋਲੋਜੀ ਕਿਵੇਂ ਆਤਮਨਿਰਭਰ ਭਾਰਤ ਵੱਲ ਅਗਵਾਈ ਕਰੇਗੀ: ਰਾਜਸਥਾਨ ਸਟ੍ਰਾਈਡ (STRIDE) ਵਰਚੁਅਲ ਸੰਮੇਲਨ ਵਿਖੇ ਡੀਐੱਸਟੀ ਸਕੱਤਰ

Posted On: 02 JUN 2020 3:38PM by PIB Chandigarh

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਰਾਜਸਥਾਨ ਸਟ੍ਰਾਈਡ ਵਰਚੁਅਲ ਕਨਕਲੇਵ ਵਿਖੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਸਾਨੂੰ ਇਹ ਜਾਣਨ ਲਈ ਗਿਆਨ ਦੀ ਲੜੀ ਦੀ ਜਾਂਚ ਕਰਨ ਅਤੇ ਇਸਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿ ਵਿਗਿਆਨ ਅਤੇ ਟੈਕਨੋਲੋਜੀ ਕਿਵੇਂ ਆਤਮਨਿਰਭਰ ਭਾਰਤ ਦੀ ਅਗਵਾਈ ਕਰਨਗੇ 30 ਮਈ 2020 ਨੂੰ ਆਯੋਜਿਤ ਰਾਜਸਥਾਨ ਸਟ੍ਰਾਈਡ ਵਰਚੁਅਲ ਕਨਕਲੇਵ ਦੀ ਪਹਿਲ, ਰਾਜਸਥਾਨ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਕੀਤੀ ਗਈ

 

ਉਨ੍ਹਾਂ ਕਿਹਾ, ਕਿਉਂਕਿ ਆਤਮ ਨਿਰਭਾਰ ਭਾਰਤ ਜਾਂ ਆਤਮਨਿਰਭਰਤਾ ਦਾ ਸੱਦਾ ਹੈ, ਇਸਦਾ ਜਵਾਬ ਵਿਸ਼ਵਵਿਆਪੀ ਗੁਣਵਤਾ ਨਾਲ ਦੇਣਾ ਪਵੇਗਾ। ਆਤਮਨਿਰਭਰ ਬਣਨ ਲਈ, ਸਾਨੂੰ ਭਾਰਤ ਦੀਆਂ ਤਾਕਤਾਂ ਨੂੰ ਅੱਗੇ ਵਧਾਉਣਾ ਪਵੇਗਾ, ਜੋ ਇਸ ਦੇ ਖੋਜ ਅਤੇ ਵਿਕਾਸ, ਡਿਜ਼ਾਈਨ, ਕਾਰਜਬਲ, ਵੱਡੀ ਮੰਡੀ, ਜਨਸੰਖਿਆ ਲਾਭ, ਇਸ ਦੀ ਵਿਭਿੰਨਤਾ ਅਤੇ ਅੰਕੜੇ ਹਨ

 

ਵਿਗਿਆਨ, ਸਮਾਜ ਅਤੇ ਆਤਮਨਿਰਭਰਤਾ ਤੇ ਕੇਂਦ੍ਰਿਤ ਕਰਦਿਆਂ ਪ੍ਰੋਫ਼ੈਸਰ ਸ਼ਰਮਾ ਨੇ ਕੋਵਿਡ - 19 ਸੰਕਟ ਤੋਂ ਮਿਲੀ ਸਿੱਖਿਆ ਉੱਤੇ ਗੱਲ ਕੀਤੀ। ਪਿਛਲੇ ਦੋ ਮਹੀਨਿਆਂ ਵਿੱਚ, ਉਨ੍ਹਾਂ ਕਿਹਾ, ਕੋਵਿਡ - 19 ਦੇ ਹੱਲ ਕੱਢਣ ਦੇ ਮਾਮਲੇ ਵਿੱਚ ਵੱਡੀਆਂ ਗੱਲਾਂ ਵਾਪਰੀਆਂ ਹਨ, ਭਾਵੇਂ ਇਹ ਵਿਸ਼ਵ ਪੱਧਰੀ ਵੈਂਟੀਲੇਟਰਾਂ ਦੀ ਡਿਜ਼ਾਇਨਿੰਗ ਹੋਵੇ ਜਾਂ ਨਿਦਾਨ ਦੇ ਨਵੇਂ ਢੰਗ। ਇਹ ਸਭ ਸਾਡੀਆਂ ਜ਼ਰੂਰਤਾਂ ਅਤੇ ਪਹਿਲਾਂ ਦੀ ਸਪਸ਼ਟ ਅਤੇ ਮੌਜੂਦਾ ਸਮਝ ਅਤੇ ਇੱਕ ਸਮੱਸਿਆ ਕੇਂਦ੍ਰਿਤ ਪਹੁੰਚ ਦੇ ਕਾਰਨ ਹੋਇਆ ਹੈ ਜਿਸ ਵਿੱਚ ਅਕਾਦਮਿਕਾਂ ਅਤੇ ਉਦਯੋਗ ਦੋਵਾਂ ਨੂੰ ਭਾਈਵਾਲ ਵਜੋਂ ਸ਼ਾਮਲ ਕੀਤਾ ਗਿਆ ਸੀ ਅਸੀਂ ਆਪਣੀਆਂ ਤਾਕਤਾਂ ਅਤੇ ਕੋਵਿਡ - 19 ਦੀਆਂ ਸਿੱਖਿਆਵਾਂ ਨੂੰ ਦੋਵਾਂ ਦੇ ਲਾਭ ਲਈ ਜਾਨੀਕੇ ਸਾਡੇ ਗਿਆਨ ਉਤਪਾਦਨ ਸਿਸਟਮ ਨੂੰ ਮਜ਼ਬੂਤੀ ਨਾਲ ਗਿਆਨ ਦੀ ਖ਼ਪਤ ਨਾਲ ਜੋੜਦੇ ਹੋਏ ਗਤੀ ਅਤੇ ਸਕੇਲ ਨਾਲ ਉਸਾਰ ਸਕਦੇ ਹਾਂ

 

ਪ੍ਰੋਫ਼ੈਸਰ ਸ਼ਰਮਾ ਨੇ ਅੱਗੇ ਕਿਹਾ ਕਿ ਕਿਵੇਂ ਡੀਐੱਸਟੀ ਸਥਿਰ ਵਿਕਾਸ, ਇੰਟੈਲੀਜੈਂਟ ਮਸ਼ੀਨਾਂ ਦੀ ਚੜਤ, ਉਦਯੋਗ 4.0 ਵਰਗੀਆਂ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠ ਰਿਹਾ ਹੈ, ਜੋ ਕਿ ਆਉਣ ਵਾਲੇ ਭਵਿੱਖ ਵਿੱਚ ਮਹੱਤਵਪੂਰਨ ਰਹੇਗਾ ਪ੍ਰੋਫ਼ੈਸਰ ਸ਼ਰਮਾ ਨੇ ਅੱਗੇ ਕਿਹਾ, “ਡੀਐੱਸਟੀ ਨੇ ਪਹਿਲਾਂ ਹੀ 3660 ਕਰੋੜ ਦੇ ਸਾਈਬਰ ਫਿਜ਼ੀਕਲ ਸਿਸਟਮਾਂ ਉੱਤੇ ਇੱਕ ਮਿਸ਼ਨ ਸ਼ੁਰੂ ਕੀਤਾ ਹੈ। ਇਹ ਮਿਸ਼ਨ ਟੈਕਨੋਲੋਜੀ ਦੀਆਂ ਵੱਖ-ਵੱਖ ਸ਼ਾਖਾਵਾਂ ਜਿਵੇਂ ਕਿ ਸੰਚਾਰ, ਕੰਪਿਊਟਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਆਟੋਨੋਮਸ ਮਸ਼ੀਨਾਂ, ਆਦਿ ਤੇ ਧਿਆਨ ਕੇਂਦਰਤ ਕਰਦਾ ਹੈ 8,000 ਕਰੋੜ ਰੁਪਏ ਦੀ ਕੁਆਂਟਮ ਟੈਕਨੋਲੋਜੀ ਅਤੇ ਡਿਵਾਈਸਿਸ ਤੇ ਇੱਕ ਮਿਸ਼ਨ ਤਿਆਰ ਕੀਤਾ ਜਾ ਰਿਹਾ ਹੈ।

 

ਉਨ੍ਹਾਂ ਨੇ ਵਿਗਿਆਨ ਨੂੰ ਸਮਾਜ ਨਾਲ ਜੋੜਨ ਵਿੱਚ ਵਿਗਿਆਨਕ ਸਮਾਜਿਕ ਜ਼ਿੰਮੇਵਾਰੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਸਨੇ ਕਿਹਾ, “ਇਹ ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ ਵਿੱਚ (ਜੋ ਇੱਕ ਡੀਐੱਸਟੀ ਬਾਡੀ ਹੈ) ਲਾਗੂ ਕੀਤਾ ਗਿਆ ਹੈ, ਜਿਸਦੀ ਸੀਮਿਤ ਪੱਧਰ ਅਤੇ ਨੀਤੀ ਨੂੰ ਸੂਚਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

 

ਵਿਗਿਆਨ ਦੇ ਲਾਭ ਸਮਾਜ ਤੱਕ ਪਹੁੰਚਾਉਣ ਵਿੱਚ ਟੈਕਨੋਲੋਜੀ ਦੇ ਟ੍ਰਾਂਸਫ਼ਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਟੈਕਨੋਲੋਜੀ ਟ੍ਰਾਂਸਫ਼ਰ ਕਰਨਾ ਸਭ ਉਦਯੋਗ ਅਤੇ ਅਕਾਦਮਿਕਾਂ ਅਤੇ ਆਪਸ ਵਿੱਚ ਕੰਮ ਕਰਨ ਦੀ ਇੱਛਾ ਨਾਲ ਜੁੜਨ ਬਾਰੇ ਹੈ। ਇਸ ਖੇਤਰ ਵਿੱਚ ਬਹੁਤ ਕੁਝ ਹੋ ਰਿਹਾ ਹੈ ਇੰਡੀਅਨ ਇੰਸਟੀਟਿਊਟਸ ਆਵ੍ ਟੈਕਨੋਲੋਜੀ ਜਿਹੇ ਅਦਾਰੇ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

 

ਖੇਤੀਬਾੜੀ ਸਟਾਰਟਅੱਪਾਂ ਵਿੱਚ ਡੀਐੱਸਟੀ ਦੇ ਨਿਵੇਸ਼ ਉੱਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ, “ਮੌਕਿਆਂ ਦੇ ਮਾਮਲੇ ਵਿੱਚ ਖੇਤੀਬਾੜੀ ਇੱਕ ਵੱਡਾ ਖੇਤਰ ਹੈ। ਇਕੱਲੇ ਡੀਐੱਸਟੀ ਨੇ 3000 ਤੋਂ ਵੱਧ ਤਕਨੀਕੀ ਸਟਾਰਟਅੱਪਾਂ ਦੇ ਨਾਲ ਲਗਭਗ 120 ਇੰਕੂਵੇਟਰਾਂ ਦਾ ਸਮਰਥਨ ਕੀਤਾ ਹੈ, ਜਿਸ ਵਿੱਚ ਕਈ ਸੌ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰ ਜਿਵੇਂ ਪਾਣੀ, ਮਿੱਟੀ, ਮੈਪਿੰਗ, ਸੈਂਸਰਜ਼ ਅਤੇ ਐਕਚੁਏਟ੍ਰਜ਼ ਸ਼ਾਮਲ ਹਨ ਪਿਛਲੇ 5 ਸਾਲਾਂ ਵਿੱਚ ਇੰਕੂਵੇਟਰਾਂ ਅਤੇ ਸਟਾਰਟਅੱਪਾਂ ਦੋਵਾਂ ਦੀ ਗਿਣਤੀ ਤੇਜ਼ੀ ਨਾਲ ਦੁੱਗਣੀ ਹੋ ਗਈ ਹੈ।

 

 

*****

 

 

ਐੱਨਬੀ / ਕੇਜੀਐੱਸ / (ਡੀਐੱਸਟੀ)



(Release ID: 1628741) Visitor Counter : 118


Read this release in: English , Urdu , Hindi , Tamil , Telugu