ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨਵੀਂ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ (ਐੱਸਟੀਆਈਪੀ) ਬਾਰੇ ਸਲਾਹ ਮਸ਼ਵਰੇ ਦੇ ਅਮਲ ਦੀ ਸ਼ੁਰੂਆਤ

Posted On: 02 JUN 2020 3:39PM by PIB Chandigarh

ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਅਤੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ  (ਡੀਐੱਸਟੀ) ਨੇ ਸਾਂਝੇ ਤੌਰ ਉੱਤੇ ਇੱਕ ਨਵੀਂ ਰਾਸ਼ਟਰੀ ਵਿਗਿਆਨ, ਟੈਕਨਾਲੋਜੀ  ਅਤੇ ਇਨੋਵੇਸ਼ਨ ਨੀਤੀ ਤਿਆਰ ਕਰਨ ਲਈ  ਵਿਕੇਂਦਰੀਕ੍ਰਿਤ, ਹੇਠੋਂ ਉਤਾਂਹ ਵੱਲ ਅਤੇ ਸਮਾਵੇਸ਼ੀ ਅਮਲ ਦੀ ਸ਼ੁਰੂਆਤ ਕਰ ਦਿੱਤੀ ਹੈ

 

ਭਾਰਤ ਦੀ ਇਹ ਪੰਜਵੀਂ ਵਿਗਿਆਨ ਤੇ ਟੈਕਨੋਲੋਜੀ ਨੀਤੀ ਇੱਕ ਅਜਿਹੇ ਨਾਜ਼ੁਕ ਮੌਕੇ ‘ਤੇ ਤਿਆਰ ਕੀਤੀ ਜਾ ਰਹੀ ਹੈ ਜਦੋਂ ਭਾਰਤ ਅਤੇ ਦੁਨੀਆ ਕੋਵਿਡ-19 ਸਮੱਸਿਆ ਨਾਲ ਨਜਿੱਠਣ ਵਿੱਚ ਲੱਗੇ ਹੋਏ ਹਨ ਪਿਛਲੇ ਦਹਾਕੇ ਵਿੱਚ ਬਹੁਤ ਸਾਰੀਆਂ ਅਹਿਮ ਤਬਦੀਲੀਆਂ ਹੋਈਆਂ ਹਨ ਜਿਨ੍ਹਾਂ  ਵਿੱਚੋਂ ਇਹ ਸਭ ਤੋਂ ਤਾਜ਼ਾ ਹੈ ਅਤੇ ਇਸ ਕਾਰਨ ਹੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਬਾਰੇ ਇੱਕ ਨਵਾਂ ਨਜ਼ਰੀਆ ਅਤੇ ਰਣਨੀਤੀ ਬਣਾਉਣ ਦੀ ਲੋੜ ਮਹਿਸੂਸ ਹੋਈ ਹੈ ਜਿਵੇਂ ਹੀ ਸੰਕਟ ਨੇ ਦੁਨੀਆ ਵਿੱਚ ਤਬਦੀਲੀ ਲਿਆਂਦੀ, ਨਵੀਂ ਨੀਤੀ ਆਪਣੇ ਵਿਕੇਂਦਰੀਕ੍ਰਿਤ ਕਾਇਮੀ ਢੰਗ ਨਾਲ ਐੱਸਟੀਆਈ ਨੂੰ ਪ੍ਰਾਰਥਮਿਕਤਾਵਾਂ, ਖੇਤਰੀ ਫੋਕਸ ਅਤੇ ਜਿਸ ਢੰਗ ਨਾਲ ਖੋਜ ਕੀਤੀ ਗਈ  ਅਤੇ ਟੈਕਨੋਲੋਜੀਆਂ ਵਿਕਸਿਤ ਕਰਕੇ ਸਮਾਜਿਕ-ਆਰਥਿਕ ਭਲਾਈ ਦੇ ਵੱਡੇ ਹਿਤਾਂ ਲਈ ਨੀਤੀਆਂ ਨੂੰ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਨੂੰ ਪੁਨਰਸਥਾਪਿਤ ਕਰੇਗੀ

 

ਐੱਸਟੀਆਈਪੀ 2020 ਦੀ ਤਿਆਰੀ ਦੇ ਅਮਲ ਨੂੰ ਚਾਰ ਉੱਚ ਅੰਤਰ-ਸਬੰਧਿਤ ਟ੍ਰੈਕਾਂ ਉੱਤੇ ਆਯੋਜਿਤ ਕੀਤਾ ਜਾਵੇਗਾ - ਟ੍ਰੈਕ ਇਕ ਵਿੱਚ ਇੱਕ ਵਿਸਤ੍ਰਿਤ ਜਨਤਕ ਅਤੇ ਮਾਹਿਰਾਂ ਦੇ  ਸਲਾਹ ਮਸ਼ਵਰੇ ਦਾ ਅਮਲ ਹੋਵੇਗਾ ਜੋ ਕਿ ਵਿਗਿਆਨ ਪਾਲਿਸੀ ਫੋਰਮ ਰਾਹੀਂ ਹੋਵੇਗਾ - ਇਹ ਫੋਰਮ ਵਡੇਰੇ ਜਨਤਕ ਅਤੇ ਮਾਹਿਰ ਪੂਲ ਰਾਹੀਂ ਨੀਤੀ ਤਿਆਰ ਕਰਨ ਦੇ ਅਮਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੰਮ ਕਰਨ ਵਾਲਾ ਸਮਰਪਿਤ ਪਲੈਟਫਾਰਮ ਹੈ ਟ੍ਰੈਕ II ਵਿੱਚ ਨੀਤੀ ਨਿਰਮਾਣ ਪ੍ਰਕਿਰਿਆ ਵਿੱਚ ਪ੍ਰਮਾਣ-ਸੂਚਿਤ ਸਿਫਾਰਸ਼ਾਂ ਨੂੰ ਫੀਡ ਕਰਨ ਲਈ ਮਾਹਿਰਾਂ ਦੁਆਰਾ ਸੰਚਾਲਿਤ ਥੀਮੈਟਿਕ ਮਸ਼ਵਰੇ ਸ਼ਾਮਲ ਕੀਤੇ ਗਏ ਹਨ  ਇੱਕੀ (21) ਥੀਮੈਟਿਕ  ਗਰੁੱਪ ਇਸ ਉਦੇਸ਼ ਲਈ ਕਾਇਮ ਕੀਤੇ ਗਏ ਹਨ ਟ੍ਰੈਕ-3 ਵਿੱਚ ਮੰਤਰੀਆਂ ਅਤੇ ਰਾਜਾਂ ਨਾਲ ਸਲਾਹ ਮਸ਼ਵਰਾ  ਸ਼ਾਮਲ ਹੁੰਦਾ ਹੈ ਜਦਕਿ ਟ੍ਰੈਕ-4 ਵਿੱਚ ਉੱਚ ਪੱਧਰ ਉੱਤੇ ਬਹੁ-ਪ੍ਰਤੀਭਾਗੀ ਸਲਾਹ ਮਸ਼ਵਰਾ ਸ਼ਾਮਲ ਹੁੰਦਾ ਹੈ ਟ੍ਰੈਕ-3 ਲਈ ਨੋਡਲ ਅਫਸਰਾਂ ਨੂੰ ਰਾਜਾਂ ਅਤੇ ਮੰਤਰਾਲਿਆਂ, ਵਿਭਾਗਾਂ ਅਤੇ ਭਾਰਤ ਸਰਕਾਰ ਦੀਆਂ ਏਜੰਸੀਆਂ ਵਿੱਚ ਵਿਸਤ੍ਰਿਤ ਅੰਤਰਰਾਜੀ ਅਤੇ ਅੰਤਰ-ਵਿਭਾਗੀ ਸਲਾਹ-ਮਸ਼ਵਰੇ ਲਈ  ਨਾਮਜ਼ਦ ਕੀਤਾ ਜਾਂਦਾ ਹੈ ਜਦਕਿ ਟ੍ਰੈਕ-4 ਵਿੱਚ ਸੰਸਥਾਗਤ ਲੀਡਰਸ਼ਿਪ, ਉਦਯੋਗਿਕ ਸੰਸਥਾਵਾਂ, ਵਿਸ਼ਵ ਭਾਈਚਾਰਿਆਂ ਅਤੇ ਅੰਤਰ-ਮੰਤਰਾਲਾ ਅਤੇ ਅੰਤਰ-ਰਾਜੀ ਸਲਾਹ-ਮਸ਼ਵਰੇ ਕਰਨ ਦਾ ਪ੍ਰਬੰਧ ਹੁੰਦਾ ਹੈ

 

ਸਲਾਹ-ਮਸ਼ਵਰੇ ਦਾ ਇਹ ਅਮਲ ਵੱਖ-ਵੱਖ ਟ੍ਰੈਕਾਂ ਉੱਤੇ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਨਾਲੋ ਨਾਲ ਚੱਲ ਰਿਹਾ ਹੈ ਟ੍ਰੈਕ-2 ਦਾ ਥੀਮੈਟਿਕ ਗਰੁੱਪ (ਟੀਜੀ) ਨੇ ਪਿਛਲੇ ਹਫਤੇ ਕਈ ਸੂਚਨਾ ਸੈਸ਼ਨਾਂ ਦਾ ਅਮਲ ਸ਼ੁਰੂ ਕੀਤਾ ਸੂਚਨਾ ਸੈਸ਼ਨਾਂ ਦੌਰਾਨ ਡਾ. ਅਖਿਲੇਸ਼ ਗੁਪਤਾ, ਜੋ ਕਿ ਡੀਐੱਸਟੀ ਦੇ ਨੀਤੀ ਤਾਲਮੇਲ ਅਤੇ ਪ੍ਰੋਗਰਾਮ ਨਿਗਰਾਨੀ ਡਵੀਜ਼ਨ ਦੇ ਮੁੱਖੀ ਹਨ, ਨੇ ਪੇਸ਼ਕਸ਼ਾਂ ਕੀਤੀਆਂ ਅਤੇ ਵਿਚਾਰ ਵਟਾਂਦਰੇ ਨੂੰ ਅੱਗੇ ਵਧਾਇਆ ਇਨ੍ਹਾਂ ਸੈਸ਼ਨਾਂ ਵਿੱਚ 21 ਥੀਮੈਟਿਕ ਗਰੁੱਪਾਂ ਦੇ 130 ਦੇ ਕਰੀਬ ਮੈਂਬਰਾਂ ਤੋਂ ਇਲਾਵਾ 25 ਨੀਤੀ ਰਿਸਰਚ ਫੈਲੋ ਅਤੇ ਡੀਐੱਸਟੀ ਅਤੇ ਆਫਿਸ ਆਵ੍ ਪੀਐੱਸਏ ਦੇ ਵਿਗਿਆਨੀ ਸ਼ਾਮਲ ਹੋਏ

 

ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ ਡੀਐੱਸਟੀ ਨੇ ਕਿਹਾ, "ਨਵੇਂ ਭਾਰਤ ਲਈ ਐੱਸਟੀਆਈ ਨੀਤੀ ਕੋਵਿਡ-19 ਤੋਂ ਮਿਲੇ ਸਬਕਾਂ, ਜਿਸ ਵਿੱਚ ਇਕ ਆਤਮਨਿਰਭਰ ਭਾਰਤ ਬਣਾਉਣਾ ਵੀ ਸ਼ਾਮਲ ਹੈ, ਨੂੰ ਐੱਸਟੀਐਂਡਆਈ ਰਾਹੀਂ ਸੰਗਠਤ ਕਰੇਗੀ ਅਤੇ ਖੋਜ ਅਤੇ ਵਿਕਾਸ, ਡਿਜ਼ਾਈਨ, ਐੱਸਐਂਡਟੀ ਵਰਕਫੋਰਸ ਅਤੇ ਸੰਸਥਾਵਾਂ, ਵੱਡੀਆਂ ਮਾਰਕਿਟਾਂ, ਵਿਭਿੰਨਤਾ ਅਤੇ ਡਾਟਾ ਰਾਹੀਂ ਆਪਣੀ ਤਾਕਤ ਨੂੰ ਮਜ਼ਬੂਤ ਕਰੇਗੀ"

 

ਛੇ ਮਹੀਨੇ ਦੇ ਇਸ ਅਮਲ ਵਿੱਚ ਸਾਰੇ ਪ੍ਰਤੀਭਾਗੀਆਂ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰਾ ਦੇਸ਼ ਦੇ ਈਕੋਸਿਸਟਮ ਦੇ ਅੰਦਰ ਅਤੇ ਅੱਗੇ ਜਾ ਕੇ ਕੀਤਾ ਜਾ ਰਿਹਾ ਹੈ ਇਸ ਵਿਚਾਰ-ਵਟਾਂਦਰੇ ਵਿੱਚ ਵਿੱਦਿਅਕ ਮਾਹਿਰ, ਉਦਯੋਗ, ਸਰਕਾਰ, ਵਿਸ਼ਵ ਭਾਈਵਾਲ, ਨੌਜਵਾਨ ਵਿਗਿਆਨੀ ਅਤੇ ਟੈਕਨੋਲੋਜੀ ਮਾਹਿਰ, ਸਥਾਨਕ ਸੰਸਥਾਵਾਂ ਅਤੇ ਆਮ ਜਨਤਾ ਨੂੰ ਸ਼ਾਮਲ ਕੀਤਾ ਜਾਵੇਗਾ

 

ਇਨ-ਹਾਊਸ ਨੀਤੀ ਗਿਆਨ ਅਤੇ ਡਾਟਾ ਸਪੋਰਟ ਯੂਨਿਟ ਨਾਲ ਇੱਕ ਸਕੱਤਰੇਤ (ਨੀਤੀ ਭਵਨ ਵਿਖੇ) ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਕਿ ਕੈਡਰ ਡੀਐੱਸਟੀ-ਐੱਸਟੀਆਈ ਨੀਤੀ ਦੇ ਸਾਥੀ ਸ਼ਾਮਲ ਹੋਣਗੇ ਅਤੇ ਇਸ ਦਾ ਕੰਮ ਪੂਰੇ ਅਮਲ ਵਿੱਚ ਅਤੇ ਚਾਰੇ ਟ੍ਰੈਕਾਂ ਦਰਮਿਆਨ ਪਰਸਪਰ ਤਾਲਮੇਲ ਬਿਠਾਉਣ ਦਾ ਹੋਵੇਗਾ

 

****

 

ਐੱਨਬੀ/ਕੇਜੀਐੱਸ/(ਡੀਐੱਸਟੀ)



(Release ID: 1628739) Visitor Counter : 231