ਜਲ ਸ਼ਕਤੀ ਮੰਤਰਾਲਾ

ਮੇਘਾਲਿਆ ਨੇ ਦਸੰਬਰ,2022 ਤੱਕ ਹਰ ਗ੍ਰਾਮੀਣ ਘਰ ਨੂੰ ਟੂਟੀ ਕਨੈਕਸ਼ਨ ਉਪਲੱਬਧ ਕਰਵਾਉਣ ਦੀ ਯੋਜਨਾ ਬਣਾਈ

Posted On: 01 JUN 2020 5:51PM by PIB Chandigarh

ਬੀਤੇ ਸਾਲ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਜਲ ਕੀਵਨ ਮਿਸ਼ਨ (ਜੇਜੇਐੱਮ) ਦਾ ਉਦੇਸ਼ 2024 ਤੱਕ ਪਿੰਡਾਂ ਦੇ ਹਰ ਘਰ ਵਿੱਚ "ਕਿਰਿਆਸ਼ੀਲ ਘਰੇਲੂ ਟੂਟੀ ਕਨੈਕਸ਼ਨ" (ਐੱਫਐੱਚਟੀਸੀ) ਕਰਵਾਉਣਾ ਹੈ। ਰਾਜਾਂ ਦੇ ਨਾਲ ਭਾਗੀਦਾਰੀ ਦੇ ਤਹਿਤ ਲਾਗੂ ਕੀਤੇ ਜਾ ਰਹੇ ਇਸ ਮਿਸ਼ਨ ਦਾ ਉਦੇਸ਼ ਨਿਯਮਿਤ ਅਤੇ ਲੰਬੇ ਸਮੇਂ ਦੇ ਆਧਾਰ 'ਤੇ ਹਰ ਗ੍ਰਾਮੀਣ ਘਰ ਨੂੰ ਪ੍ਰਤੀ ਦਿਨ ਪ੍ਰਤੀ ਵਿਅਕਤੀ 55 ਲੀਟਰ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਸੁਨਿਸ਼ਚਿਤ ਕਰਨਾ ਹੈ। ਮਿਸ਼ਨ ਦੇ ਟੀਚੇ ਨੂੰ ਹਾਸਲ ਕਰਨ ਦੇ ਲਈ ਸਾਰੇ ਰਾਜ ਮਨਜ਼ੂਰੀ ਦੇ ਲਈ ਸੱਕਤਰ, ਪੇਅਜਲ ਅਤੇ ਸਵੱਛਤਾ ਵਿਭਾਗ, ਭਾਰਤ ਸਰਕਾਰ ਦੀ ਪ੍ਰਧਾਨਗੀ ਵਾਲੀ ਰਾਸ਼ਟਰੀ ਪੱਧਰ ਦੀ ਕਮੇਟੀ ਦੇ ਸਾਹਮਣੇ ਆਪਣੀਆਂ ਲਾਗੂ ਕਰਨ ਦੀਆਂ ਯੋਜਨਾਵਾਂ ਪੇਸ਼ ਕਰ ਰਹੇ ਹਨ।

ਅੱਜ ਮੇਘਾਲਿਆ ਨੇ ਰਾਸ਼ਟਰੀ 100% ਘਰੇਲੂ ਟੂਟੀ ਕਨੈਕਸ਼ਨ ਹਾਸਲ ਕਰਨ ਨੂੰ ਆਪਣੀ ਸਲਾਨਾ ਕਾਰਜ ਯੋਜਨਾ ਦੀ ਮਨਜ਼ੂਰੀ ਦੇ ਲਈ ਜਲ ਜੀਵਨ ਮਿਸ਼ਨ,ਜਲ ਸ਼ਕਤੀ ਮੰਤਰਾਲੇ ਦੇ ਸਾਹਮਣੇ ਪੇਸ਼ ਕੀਤਾ ਹੈ।ਮੇਘਾਲਿਆ ਨੇ ਦਸੰਬਰ,2022 ਤੱਕ ਹਰ ਗ੍ਰਾਮੀਣ ਘਰ ਨੂੰ ਟੂਟੀ ਕਨੈਕਸ਼ਨ ਦੇਣ ਦਾ ਪ੍ਰਸਤਾਵ ਰੱਖਿਆ। ਰਾਜ ਸਰਕਾਰ ਕੁੱਲ 5.89 ਲੱਖ ਗ੍ਰਾਮੀਣ ਘਰਾਂ ਵਿੱਚੋਂ 1.80 ਲੱਖ ਘਰਾਂ ਨੂੰ 2020-21 ਵਿੱਚ ਟੁਟੀ ਕਨੈਕਸ਼ਨ ਦੇਣ ਦੀ ਯੋਜਨਾ ਬਣਾ ਰਹੀ ਹੈ।ਇਹ ਪ੍ਰਸ਼ੰਸਾ ਦੀ ਗੱਲ ਹੈ ਕਿ ਮੇਘਾਲਿਆ 2020-21 ਵਿੱਚ 100% ਟੂਟੀ ਕਨੈਕਸ਼ਨ ਦੇ ਨਾਲ 1096 ਪਿੰਡਾਂ ਨੂੰ ਕਵਰ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਜੇਐੱਮ ਦੇ ਤਹਿਤ, ਰਾਜਾਂ ਦੇ ਘਰੇਲੂ ਟੂਟੀ ਕਨੈਕਸ਼ਨ ਆਦਿ ਦੇ ਮਾਮਲੇ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਪ੍ਰਦਰਸ਼ਨ ਗਰਾਟ ਦੇ ਰੂਪ ਵਿੱਚ ਵਾਧੂ ਧਨ ਰਾਸ਼ੀ ਦਿੱਤੀ ਜਾਣੀ ਹੈ। ਭਾਰਤ ਸਰਕਾਰ ਨੇ 2020-21 ਵਿੱਚ ਜੇਜੇਐੱਮ ਨੂੰ ਲਾਗੂ ਕਰਨ ਦੇ ਲਈ 175 ਕਰੋੜ ਰੁਪਏ ਦੀ ਧਨ ਰਾਸ਼ੀ ਮਨਜ਼ੂਰ ਕੀਤੀ ਹੈ।

 

ਮੇਘਾਲਿਆ ਵਿੱਚ ਔਸਤ ਤੋਂ ਜ਼ਿਆਦਾ ਬਾਰਸ਼ ਹੁੰਦੀ ਹੈ ਅਤੇ ਇੱਥੇ ਜਲ ਸੰਸਾਧਨ ਕਾਫੀ ਮਾਤਰਾ ਵਿੱਚ ਹੈ। ਹਾਲਾਂਕਿ,ਗਲਤ ਮਨੁੱਖੀ ਦਖਲ ਦੇ ਕਾਰਨ ਜਲ ਪੱਧਰ ਘੱਟਦਾ ਜਾ ਰਿਹਾ ਹੈ। ਇਸ ਪ੍ਰਕਾਰ , ਰਾਜ ਸਰਕਾਰ ਨੇ ਇਸ ਦਿਸ਼ਾ ਵਿੱਚ ਬਹੁ-ਪੱਧਰੀ ਸੁਧਾਰਾਤਮਕ ਦ੍ਰਿਸ਼ਟੀਕੋਣ ਅਪਣਾਇਆ ਹੈ। ਅਸਲ ਵਿੱਚ ਜਲ ਜੀਵਨ ਮਿਸ਼ਨ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸਵੱਛ, ਪੀਣ ਯੋਗ ਪਾਣੀ ਪਹੁੰਚਾਉਣ ਦੇ ਲਈ ਇੱਕ ਨਿਸ਼ਚਿਤ ਰੋਡਮੈਪ ਉਪਲੱਬਧ ਕਰਵਾਉਂਦਾ ਹੈ, ਜਿਸ ਨਾਲ ਮਹਿਲਾਵਾਂ ਅਤੇ ਲੜਕੀਆਂ ਨੂੰ ਸਵੱਛ ਪਾਣੀ ਨਾਲ ਜੁੜੀਆਂ ਮੁਸ਼ਕਿਲਾਂ ਤੋਂ ਗੁਜ਼ਰਨਾ ਨਾ ਪਵੇ। ਇਸ ਗੱਲ 'ਤੇ ਗੌਰ ਕਰਨਾ ਚਾਹੀਦਾ ਹੈ ਕਿ ਭਲੇ ਹੀ ਮੇਘਾਲਿਆ ਨੇ ਹੁਣ ਤੱਕ ਵੱਡੀ ਗਿਣਤੀ ਵਿੱਚ ਘਰਾਂ ਨੂੰ ਟੂਟੀ ਕਨੈਕਸ਼ਨ ਉਪਲੱਬਧ ਨਹੀਂ ਕਰਾਏ ਹਨ, ਲੇਕਿਨ ਸਲਾਨਾ ਕਾਰਜ ਯੋਜਨਾ ਵਿੱਚ ਆਉਣ ਵਾਲੇ ਸਾਲਾਂ ਵਿੱਚ ਵਿਆਪਕ ਪੱਧਰ 'ਤੇ ਕਾਰਜ ਦਾ ਸੁਝਾਅ ਦਿੱਤਾ ਗਿਆ ਹੈ।ਇਸ ਨੂੰ ਹਾਸਲ ਕਰਨ ਦੇ ਲਈ ਪਿੰਡ ਪੱਧਰ 'ਤੇ ਇੱਕ ਬੇਹਤਰ ਲਾਗੂ ਕਰਨ ਰਣਨੀਤੀ ਅਤੇ ਵਿਵਸਤਾਵਾਂ ਦੀ ਜ਼ਰੂਰਤ ਹੈ, ਜਿਸ ਦੇ ਲਈ ਰਾਜ ਸਰਕਾਰ ਵਿਆਪਕ ਵਿਵਸਥਾ ਕਰ ਰਹੀ ਹੈ।

 

ਰਾਜ ਪਿੰਡਾਂ/ਬਸਤੀਆਂ ਵਿੱਚ 'ਆਸਨੀ ਨਾਲ ਹੋਣ ਵਾਲੇ ਕਾਰਜ' 'ਤੇ ਜ਼ੋਰ ਦੇ ਰਿਹਾ ਹੈ, ਜਿੱਥੇ ਪਾਈਪ ਨਾਲ ਜਲ ਸਪਲਾਈ ਦੀਆ ਯੋਜਨਾਵਾਂ ਪਹਿਲਾਂ ਤੋਂ ਹੀ ਮੌਜੂਦ ਹਨ। ਇਸ ਲਈ ਬਾਕੀ ਘਰਾਂ ਵਿੱਚ ਘੱਟ ਸਮੇਂ ਵਿੱਚ ਆਸਾਨੀ ਨਾਲ ਟੂਟੀ ਕਨੈਕਸ਼ਨ ਉਪਲੱਬਧ ਕਰਾਏ ਜਾ ਸਕਦੇ ਹਨ। ਰਾਜ ਸਰਕਾਰ ਦੀ ਸਮਾਜ ਦੇ ਕਮਜ਼ੋਰ ਅਤੇ ਹਾਸ਼ੀਏ 'ਤੇ ਗਏ ਵਰਗਾਂ ਨਾਲ ਸਬੰਧਿਤ ਬਾਕੀ ਘਰਾਂ ਨੂੰ ਪਹਿਲ ਦੇ ਆਧਾਰ 'ਤੇ ਤਤਕਾਲ ਕਨੈਕਸ਼ਨ ਉਪਲੱਬਧ ਕਰਵਾਉਣ ਦੀ ਯੋਜਨਾ ਹੈ। ਕੋਵਿਡ-19 ਮਹਾਮਾਰੀ ਦੇ ਦੌਰਾਨ, ਇਹ ਅਹਿਮ ਹੈ ਲੋਕ ਪੀਣ ਵਾਲੀ ਪਾਣੀ ਲੈਣ ਦੇ ਲਈ ਜਨਤਕ ਸਟੈਂਡ ਪੋਸਟ ਜਾਂ ਜਨਤਕ ਜਲ ਸਰੋਤਾਂ 'ਤੇ ਭੀੜ ਨਾ ਲਗਾਉਣ। ਇਸ ਲਈ, ਰਾਜ ਨੂੰ ਘਰੇਲੂ ਟੂਟੀ ਕਨੈਕਸ਼ਨ ਉਪਲੱਬਧ ਕਰਵਾਉਣ ਦੇ ਲਈ ਪਿੰਡਾਂ ਵਿੱਚ ਜਲ ਸਪਲਾਈ ਕਾਰਜਾਂ ਨੂੰ ਅੱਗੇ ਵਧਾਉਣ ਦੀ ਸਲਾਹ ਦਿੱਤੀ ਗਈ ਹੈ, ਜਿਸ ਨਾਲ ਵਿਵਹਾਰਿਕ ਰੁਪ ਨਾਲ ਸਮਾਜਿਕ ਦੂਰੀ ਦਾ ਪਾਲਣ ਕਰਨ ਵਿੱਚ ਮਦਦ ਮਿਲੇਗੀ ਅਤੇ ਸਥਾਨਕ ਲੋਕਾਂ ਨੂੰ ਰੋਜ਼ਗਾਰ ਹਾਸਲ ਕਰਨ ਕਰਨ ਵਿੱਚ ਵੀ ਵਾਧੂ ਸਹਾਇਤਾ ਮਿਲੇਗੀ। ਇਸ ਨਾਲ ਗ੍ਰਾਮੀਣ ਅਰਥਵਿਵਸਥਾ ਨੂੰ ਪ੍ਰੋਤਸਾਹਨ ਮਿਲੇਗਾ।

 

ਗ੍ਰਾਮੀਣ ਭਾਈਚਾਰੇ ਦੀ ਕਿਰਿਆਸ਼ੀਲ ਭਾਗੀਦਾਰੀ ਦੇ ਨਾਲ ਗਰਾਮ ਕਾਰਜ ਯੋਜਨਾ (ਵੀਏਪੀ) ਦੇ ਪ੍ਰਭਾਵੀ ਲਾਗੂ ਕਰਨ ਦੇ ਲਈ ਇੱਕ ਵਿਸਤ੍ਰਿਤ ਰੋਡਮੈਪ ਵੀ ਤਿਆਰ ਕੀਤਾ ਗਿਆ ਹੈ। ਮਨਰੇਗਾ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ), ਪੀਆਰਆਈ ਨੂੰ 15ਵੇਂ ਵਿੱਤ ਕਮਿਸ਼ਨ ਗਰਾਟਾਂ, ਜ਼ਿਲ੍ਹਾ ਖਣਿਜ ਵਿਕਾਸ ਪੰਡ,ਸੀਏਐੱਮਪੀਏ,ਸਥਾਨਕ ਖੇਤਰ ਵਿਕਾਸ ਫੰਡ ਆਦਿ ਵੱਖ-ਵੱਖ ਪ੍ਰੋਗਰਾਮਾਂ ਜ਼ਰੀਏ ਲੰਬੇ ਸਮੇਂ ਦੀ ਟਿਕਾਊ ਪੀਣ ਦੇ ਪਾਣੀ ਪ੍ਰਣਾਲੀ ਤਿਆਰ ਕਰਨ ਦੇ ਲਈ ਵਰਤਮਾਨ ਪੀਣ ਦੇ ਪਾਣੀ ਦੇ ਸਰੋਤਾਂ ਨੂੰ ਮਜ਼ਬੂਤ ਬਣਾਕੇ ਗ੍ਰਾਮੀਣ ਪੱਧਰ 'ਤੇ ਸਾਰੇ ਉਪਲੱਬਧ ਸੰਸਾਧਨਾਂ ਦੇ ਪ੍ਰਭਾਵੀ ਉਪਯੋਗ ਦੀ ਯੋਜਨਾ ਬਣਾਈ ਗਈ ਹੈ। ਰਾਜ ਨੂੰ 2020-21 ਦੇ ਦੌਰਾਨ 15ਵੇਂ ਵਿੱਤ ਕਮਿਸ਼ਨ ਦੀਆਂ ਗਰਾਟਾਂ ਦੇ ਤਹਿਤ ਪੀਆਰਆਈ ਨੂੰ 182 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਗਈ ਹੈ; ਇਸ ਧਨ ਰਾਸ਼ੀ ਦਾ 50% ਹਿੱਸਾ ਲਾਜ਼ਮੀ ਰੂਪ ਨਾਲ ਜਲ ਅਤੇ ਸਵੱਛਤਾ 'ਤੇ ਖਰਚ ਕੀਤਾ ਜਾਣਾ ਹੈ।

 

ਜਿੱਥੇ ਯੋਜਨਾ ਵਿੱਚ ਗੁਣਵੱਤਾ ਪ੍ਰਭਾਵਿਤ ਬਸਤੀਆਂ ਦੇ ਘਰਾਂ ਨੂੰ ਕਵਰ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਖਾਹਿਸ਼ੀ ਜ਼ਿਲ੍ਹਿਆਂ, ਸੰਸਦ ਆਦਰਸ਼ ਗ੍ਰਾਮੀਣ ਯੋਜਨਾ ਪਿੰਡਾਂ ਆਦਿ ਵੀ ਪਹਿਲ ਵਿੱਚ ਹੈ।

 

ਜਲ ਜੀਵਨ ਮਿਸ਼ਨ ਦੇ ਤਹਿਤ ਜ਼ਿਲ੍ਹੇ ਅਤੇ ਰਾਜ ਪੱਧਰ 'ਤੇ ਜਲ ਗੁਣਵੱਤਾ ਜਾਂਚ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਨੂੰ ਪਹਿਲ ਦਿੱਤੀ ਗਈ ਹੈ। ਸਮਾਜ ਨੂੰ ਜਲ ਦੀ ਗੁਣਵੱਤਾ ਦੀ ਨਿਗਰਾਨੀ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਪੀਐੱਚਈ ਵਿਭਾਗ ਨੂੰ ਸਸ਼ੱਕਤ ਅਤੇ ਭਾਈਚਾਰੇ ਦੇ ਨਾਲ ਜੋੜਿਆ ਜਾ ਰਿਹਾ ਹੈ। ਇਸ ਦੇ ਲਈ ਕਿੱਟ ਦੀ ਸਮਾਂਬੱਧ ਖਰੀਦ, ਭਾਈਚਾਰੇ ਤੱਕ ਕਿੱਟਾਂ ਦੀ ਸਪਲਾਈ, ਹਰ ਪਿੰਡ ਵਿੱਚ ਘੱਟੋ ਘੱਟ ਪੰਜ ਮਹਿਲਾਵਾਂ ਦੀ ਪਹਿਚਾਣ, ਮਹਿਲਾਵਾਂ ਨੂੰ ਫੀਲਡ ਟੈਸਟ ਕਿੱਟਾਂ ਦੇ ਉਪਯੋਗ ਅਤੇ ਸੂਚਨਾਵਾਂ ਦਰਜ ਕਰਨਾ ਅਤੇ ਪ੍ਰਯੋਗਸ਼ਾਲਾਵਾਂ ਤੋਂ ਮਿਲੇ ਜਲ ਸੰਸਾਧਨਾਂ ਨਾਲ ਸਬੰਧਿਤ ਖੋਜ ਦੀ ਇੱਕ ਰਿਪੋਰਟ ਬਣਾਉਣ ਦੇ ਲਈ ਸਿਖਲਾਈ ਵਰਗੀਆ ਵੱਖ-ਵੱਖ ਗਤੀਵਿਧੀਆਂ ਨੂੰ ਮਿਲਾ ਕੇ ਇੱਕ ਕਾਰਜ ਯੋਜਨਾ ਬਣਾਈ ਗਈ ਹੈ।

 

ਜਦ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਅਜਿਹੇ ਵਿੱਚ ਮੇਘਾਲਿਆ ਵਿੱਚ ਆਪਣੇ ਪਿੰਡਾਂ ਵਿੱਚ ਵਾਪਸ ਪਰਤਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਉਪਲੱਬਧ ਕਰਵਾਉਣ ਬਹੁਤ ਮਹੱਤਵਪੂਰਨ ਹੋ ਗਿਆ ਹੈ। ਇਨ੍ਹਾਂ ਲੋਕਾਂ ਨੂੰ ਹਰ ਪਿੰਡ ਵਿੱਚ ਜਲ ਸੁਰੱਖਿਆ,ਖੇਤੀਬਾੜੀ ਦੇ ਲਈ ਜਲ ਉਪਲੱਬਧਤਾ ਸੁਨਿਸ਼ਚਿਤ ਕਰਨ ਦੇ ਲਈ ਜਲ ਸਪਲਾਈ ਨਾਲ ਸਬੰਧਿਤ ਕਾਰਜ ਵਿਸ਼ੇਸ਼ ਰੂਪ ਵਿੱਚ ਪਲੰਬਿੰਗ, ਫਿਟਿੰਗ, ਜਲ ਦੀ ਸੰਭਾਲ਼ ਵਿੱਚ ਉਪਯੋਗ ਕੀਤਾ ਜਾ ਸਕਦਾ ਹੈ। ਸਭ ਤੋਂ ਜ਼ਿਆਦਾ ਅਹਿਮ ਗੱਲ ਇਹ ਹੈ ਕਿ ਇਸ ਨਾਲ ਹਰ ਗ੍ਰਾਮੀਣ ਪਰਿਵਾਰ ਨੂੰ ਨੂੰ ਪੀਣ ਵਾਲੇ ਪਾਣੀ ਦੀ ਵਿਵਸਥਾ ਵਿੱਚ ਸਹਾਇਤਾ ਮਿਲੇਗੀ। 

                                                                   *****

 

ਏਪੀਐੱਸ/ਪੀਕੇ



(Release ID: 1628546) Visitor Counter : 131


Read this release in: Tamil , English , Urdu , Hindi , Telugu