ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਮੰਤਰਾਲੇ ਨੇ ਕਿਰਾਏ ’ਤੇ ਮੋਟਰ ਕੈਬ/ ਮੋਟਰਸਾਈਕਲ ਸਕੀਮਾਂ ਨੂੰ ਲਾਗੂ ਕਰਨ ਲਈ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ

Posted On: 01 JUN 2020 6:03PM by PIB Chandigarh

ਸੜਕ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਨੇ 01 ਜੂਨ 2020 ਨੂੰ ਆਰਟੀ -11036/09/2020 - ਐੱਮਵੀਐੱਲ (ਪੀਟੀ-1) ਦੇ ਤਹਿਤ ਕਿਰਾਏ ਦੀ ਮੋਟਰ ਕੈਬ/ ਮੋਟਰਸਾਈਕਲ ਯੋਜਨਾਵਾਂਲਾਗੂ ਕਰਨ ਵਿੱਚ ਕੁਝ ਹਿਤਧਾਰਕਾਂ ਤੋਂ ਪ੍ਰਾਪਤ ਇਸ਼ੂ ਦੇ ਅਧਾਰ ਤੇ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ –

 

(1) ਵਪਾਰਕ ਵਾਹਨ ਚਲਾਉਣ ਵਾਲੇ ਵਿਅਕਤੀ ਨੂੰ ਸਹੀ ਡਰਾਈਵਿੰਗ ਲਾਇਸੈਂਸ/ ਆਈਡੀਪੀ ਅਤੇ ਮੋਟਰ ਕੈਬ ਕਿਰਾਏ ਤੇ ਦੇਣ ਲਈ (ਫਾਰਮ 3/4) ਜਾਂ ਸਬੰਧਿਤ ਸਕੀਮ ਦੇ ਮੋਟਰ ਸਾਈਕਲ (ਫਾਰਮ 2) ਲਈ ਕਿਸੇ ਚਿੰਨ੍ਹ ਦੀ ਇੱਕ ਕਾਪੀ ਦੇਣ ਲਈ ਜ਼ੋਰ ਨਹੀਂ ਦਿੱਤਾ ਜਾਣਾ ਚਾਹੀਦਾ।

 

(2)ਰੈਂਟ ਏ - ਮੋਟਰਸਾਈਕਲ ਸਕੀਮਲਾਗੂ ਕੀਤੀ ਜਾਵੇਗੀ ਅਤੇ ਅਪਰੇਟਰਾਂ ਨੂੰ ਲਾਇਸੈਂਸ ਦੇਣ ਤੇ ਵਿਚਾਰ ਕੀਤਾ ਜਾ ਸਕਦਾ ਹੈ।

 

(3) ਇਸ ਤੋਂ ਇਲਾਵਾ ਰੈਂਟ - ਏ - ਮੋਟਰਸਾਈਕਲ ਸਕੀਮਅਧੀਨ ਲਾਇਸੈਂਸ ਵਾਲੇ ਦੋਪਹੀਆ ਵਾਹਨ ਚਾਲਕਾਂ ਨੂੰ ਸਬੰਧਿਤ ਟੈਕਸਾਂ ਦੀ ਅਦਾਇਗੀ ਤੇ ਰਾਜ ਭਰ ਵਿੱਚ ਵਾਹਨ ਚਲਾਉਣ ਦੀ ਆਗਿਆ ਹੈ।

 

ਮੰਤਰਾਲੇ ਨੇ ਐੱਸਓ 437 (ਈ) ਦੀ ਮਿਤੀ 12/06/1989 ਨੂੰ ਰੈਂਟ - ਏ - ਕੈਬ ਸਕੀਮਲਈ ਅਤੇ ਐੱਸਓ 375 (ਈ) ਨੂੰ ਰੈਂਟ ਏ ਮੋਟਰਸਾਈਕਲ ਸਕੀਮਲਈ 12.05.1997 ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤਾ ਸੀ। ਇਨ੍ਹਾਂ ਵਾਹਨਾਂ ਦੀ ਵਰਤੋਂ ਯਾਤਰੀਆਂ, ਕਾਰਪੋਰੇਟ ਅਧਿਕਾਰੀਆਂ, ਕਾਰੋਬਾਰੀ ਯਾਤਰੀਆਂ ਅਤੇ ਪਰਿਵਾਰਾਂ ਦੁਆਰਾ ਛੁੱਟੀ ਵਾਲੇ ਦਿਨ ਟੈਕਸੀ ਸੇਵਾਵਾਂ ਦੀ ਤੁਲਨਾਂ ਵਿੱਚ ਕੀਤੀ ਜਾਂਦੀ ਹੈ।

 

***

 

 

ਆਰਸੀਜੇ/ ਐੱਮਐੱਸ



(Release ID: 1628528) Visitor Counter : 209