ਜਲ ਸ਼ਕਤੀ ਮੰਤਰਾਲਾ

ਅਸਾਮ ਨੇ 2020-21 ਵਿੱਚ 13 ਲੱਖ ਗ੍ਰਾਮੀਣ ਪਰਿਵਾਰਾਂ ਨੂੰ ਕਿਰਿਆਸ਼ੀਲ ਟੂਟੀ ਕਨੈਕਸ਼ਨ ਉਪਲੱਬਧ ਕਰਵਾਉਣ ਦੀ ਯੋਜਨਾ ਬਣਾਈ

Posted On: 31 MAY 2020 4:02PM by PIB Chandigarh

ਅਸਾਮ ਨੇ ਜਲ ਸ਼ਕਤੀ ਮੰਤਰਾਲੇ ਦੇ ਵਿਚਾਰ ਅਤੇ ਪ੍ਰਵਾਨਗੀ ਦੇ ਲਈ ਸਲਾਨਾ ਕਾਰਜ ਯੋਜਨਾ ਪੇਸ਼ ਕੀਤੀ। ਭਾਰਤ ਸਰਕਾਰ ਨੇ ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਤਹਿਤ 2020-21 ਦੇ ਲਈ 1407 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ। ਰਾਜ ਦੇ ਕੁੱਲ 63 ਲੱਖ ਪਰਿਵਾਰਾਂ ਵਿੱਚੋਂ 13 ਲੱਖ ਪਰਿਵਾਰਾਂ ਨੂੰ ਟੂਟੀ ਕਨੈਕਸ਼ਨ ਉਪਲੱਬਧ ਕਰਵਾਉਣ ਦੀ ਹੈ। ਰਾਜ  ਵਿੱਚ ਜਲ ਸੰਸਾਧਨਾਂ ਅਰਥਾਤ ਭੂਜਲ ਅਤੇ ਸਤਹੀ ਜਲ ਦੋਨਾਂ ਦੀ ਹੀ ਕਾਫੀ ਮੌਜੂਦਗੀ ਨੂੰ ਦੇਖਦੇ ਹੋਏ ਅਸਾਮ ਵਿੱਚ ਜਲ ਜੀਵਨ ਦੇ ਟੀਚੇ ਨੂੰ ਪੂਰਾ ਕਰਨਾ ਕਠਿਨ ਨਹੀਂ ਹੈ।

 

ਰਾਜ ਉਮੀਦ ਅਨੁਸਾਰ ਨਤੀਜੇ ਹਾਸਲ ਕਰਨ ਦੇ ਲਈ "ਲੋਅ-ਹੈਗਿੰਗ ਫਰੂਟਸ" ਅਰਥਾਤ ਅਜਿਹੇ ਪਿੰਡਾਂ/ਬਸਤੀਆਂ, ਜਿੱਥੇ ਪਹਿਲਾਂ ਤੋ ਹੀ ਪਾਈਪਯੁਕਤ ਜਲ ਸਪਲਾਈ ਯੋਜਨਾਵਾਂ ਦੀ ਹੋਂਦ ਹੈ, ਦਾ ਲਾਭ ਉਠਾਉਣ 'ਤੇ ਜ਼ੋਰ ਦੇ ਰਿਹਾ ਹੈ।

 

ਰਾਜ ਦੀ ਯੋਜਨਾ ਕਮਜ਼ੋਰ ਅਤੇ ਹਾਸ਼ੀਏ 'ਤੇ ਗਏ ਵਰਗਾਂ ਨਾਲ ਸਬੰਧਿਤ ਸਾਰੇ ਬਾਕੀ ਬਚੇ ਪਰਿਵਾਰਾਂ ਨੂੰ ਪਹਿਲ ਦੇ ਅਧਾਰ 'ਤੇ ਤਤਕਾਲ ਪਰਿਵਾਰਿਕ ਜਲ ਕਨੈਕਸ਼ਨ ਉਪਲੱਬਧ ਕਰਵਾਉਣ ਦੀ ਹੈ। ਗ੍ਰਾਮੀਣ ਭਾਈਚਾਰੇ ਦੀ ਕਿਰਿਆਸ਼ੀਲ ਭਾਗੀਦਾਰੀ ਦੇ ਨਾਲ ਗ੍ਰਾਮ  ਕਾਰਜ ਯੋਜਨਾ (ਵੀਏਪੀ) ਦੇ ਪ੍ਰਭਾਵੀ ਲਾਗੂ ਕਰਨ ਦੇ ਲਈ ਇੱਕ ਸਪੱਸ਼ਟ ਰੋਡਮੈਪ ਵੀ ਤਿਆਰ ਕਰ ਲਿਆ ਗਿਆ ਹੈ। ਸਾਰੇ ਉਪਲੱਬਧ ਸੰਸਾਧਨਾਂ ਦੇ ਜਾਇਜ਼ ਉਪਯੋਗ ਦੇ ਲਈ ਗ੍ਰਾਮੀਣ ਪੱਧਰ 'ਤੇ ਮਨਰੇਗਾ, ਐੱਸਬੀਐੱਮ (ਜੀ), ਪੀਆਰਆਈ ਨੂੰ 15ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ, ਜ਼ਿਲ੍ਹਾ ਮਿਨਰਲ ਵਿਕਾਸ ਫੰਡ, ਸੀਏਐੱਮਪੀਏ, ਸਥਾਨਕ ਖੇਤਰ ਵਿਕਾਸ ਫੰਡ ਆਦਿ ਜਿਹੇ ਵੱਖ-ਵੱਖ ਪ੍ਰੋਗਰਾਮਾਂ ਦੇ ਜ਼ਰੀਏ ਪੀਣ ਦੇ ਲਈ ਪਾਣੀ ਦੀ ਸਪਲਾਈ ਪ੍ਰਣਾਲੀਆਂ ਦੀ ਲੰਮੇ ਸਮੇਂ ਦੀ ਸਥਿਰਤਾ ਦੇ ਲਈ ਮੌਜੂਦਾ ਪੀਣ ਦੇ ਪਾਣੀ ਸੰਸਾਧਨਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾਈ ਗਈ ਹੈ।

 

ਯੋਜਨਾ ਨਿਰਮਾਣ ਦੇ ਦੌਰਾਨ ਗੁਣਵੱਤਾ ਪ੍ਰਭਾਵਿਤ ਬਸਤੀਆਂ,ਅਭਿਲਾਸੀ ਜ਼ਿਲ੍ਹਿਆਂ ਐੱਸਸੀ/ਐੱਸਟੀ  ਬਹੁਤਾਤ ਪਿੰਡਾਂ/ਬਸਤੀਆਂ ਸੰਸਦ ਗ੍ਰਾਮ  ਯੋਜਨਾ ਪਿੰਡਾਂ ਆਦਿ ਵਿੱਚ ਪਰਿਵਾਰਾਂ ਨੂੰ ਪਹਿਲ ਦੇ ਆਧਾਰ 'ਤੇ ਕਵਰ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।

 

 ਇਸ ਤੋਂ ਇਲਾਵਾ ਲੰਮੇ ਸਮੇਂ ਦੀ ਸਹਿਣਸ਼ੀਲਤਾ ਨੂੰ ਸੁਨਿਸ਼ਚਿਤ ਕਰਨ ਦੇ ਲਈ ਯੋਜਨਾ ਨਿਰਮਾਣ, ਕਰਨ,ਪ੍ਰਬੰਧਨ, ਅਤੇ ਪਿੰਡਾਂ ਵਿੱਚ ਜਲ ਸਪਲਾਈ ਪ੍ਰਣਾਲੀਆਂ ਦੇ ਸੰਚਾਲਨ ਅਤੇ ਰੱਖ-ਰਖਾਅ ਵਿੱਚ ਸਥਾਨਕ ਗ੍ਰਾਮੀਣ ਭਾਈਚਾਰਾ/ਗ੍ਰਾਮ  ਪੰਚਾਇਤਾਂ  ਅਤੇ ਜਾਂ ਇਸਦੀ ਸਬ ਕਮੇਟੀਆਂ/ਯੁਜਰ ਗਰੁਪਾਂ ਨੂੰ ਜੋੜਿਆਂ ਜਾ ਰਿਹਾ ਹੈ। ਜਲ ਜੀਵਨ ਮਿਸ਼ਨ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਵਿੱਚ ਸਥਾਨਕ ਭਾਈਚਾਰੇ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ।ਪੀਐੱਚਈ ਵਿਭਾਗ ਭਾਈਚਾਰੇ ਦੇ ਨਾਲ ਜੁੜਨ ਅਤੇ ਇਸ ਨੂੰ ਸਸ਼ੱਕਤ ਬਣਾਉਣ ਦੇ ਲਈ ਸੰਕਲਪਬੱਧ ਹੈ। ਇਸ ਦੇ ਲਈ ਕਿੱਟਾਂ ਦੀ ਸਮੇਂ 'ਤੇ ਖਰੀਦ, ਭਾਈਚਾਰੇ ਨੂੰ ਕਿੱਟਾਂ ਦੀ ਸਪਲਾਈ, ਹਰ ਪਿੰਡ ਵਿੱਵ ਗੱਟੋ ਘੱਟ ਪੰਜ ਮਹਿਲਾਵਾਂ ਦੀ ਪਹਿਚਾਣ, ਫੀਲਡ ਟੈਸਟ ਕਿੱਟਾਂ ਦੇ ਉਪਯੋਗ ਅਤੇ ਰਿਪੋਰਟਿੰਗ ਅਤੇ ਜਲ ਸੰਸਾਧਨ ਦੇ ਪ੍ਰਯੋਗਸ਼ਾਲਾ ਆਧਾਰਿਤ ਖੋਜਾਂ ਦੇ ਵਿਸ਼ਲੇਸ਼ਣ ਲਈ ਮਹਿਲਾਵਾਂ ਨੂੰ ਸਿਖਲਾਈ ਦੇਣ ਤੋ ਲੈ ਕੇ ਸਮੁੱਚੀ ਵੇਲਯੂ ਚੇਨ ਨੂੰ ਜੋੜਨ ਦੇ ਲਈ ਇੱਕ ਕਾਰਜ ਯੋਜਨਾ ਪੂਰੀ ਕੀਤੀ ਗਈ ਹੈ।

 

ਕੋਵਿਡ-19 ਮਹਾਮਾਰੀ ਦੇ ਬਾਅਦ, ਇਹ ਮਹੱਤਵਪੂਰਨ ਹੈ ਕਿ ਲੋਕ ਪੀਣ ਦਾ ਪਾਣੀ ਲੈਣ ਦੇ ਲਈ ਜਨਤਕ ਹੈਂਡ ਪੰਪ/ ਜਨਤਕ ਜਲ ਸੰਸਾਧਨਾਂ 'ਤੇ ਭੀੜ ਨਾ ਲਗਾਉਣ। ਇਸ ਲਈ ਰਾਜ ਪਿੰਡਾਂ ਵਿੱਚ ਪਰਿਵਾਰਕ ਟੂਟੀ ਕਨੈਕਸ਼ਨ ਉਪਲੱਬਧ ਕਰਵਾਉਣ ਲਈ ਜਲ ਸਪਲਾਈ ਕਾਰਜ ਸ਼ੁਰੂ ਕਰ ਰਿਹਾ ਹੈ, ਜੋ ਸਮਾਜਿਕ ਦੂਰੀ ਦਾ ਪਾਲਣ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਇਸ ਤੋਂ ਇਲਾਵਾ, ਸਥਾਨਕ ਲੋਕਾਂ ਨੂੰ ਰੋਜ਼ਗਾਰ ਦਿਵਾਉਣ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗਾ।

 

ਜਦ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਤਾਂ ਇਹ ਬਹੁਤ ਮਹੱਤਵਪੂਰਨ ਹੋ ਗਿਆ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਰੋਜੀ ਰੋਟੀ ਪ੍ਰਦਾਨ ਕੀਤੀ ਜਾਵੇ ਜਿਹੜੇ ਆਪਣੇ ਪਿੰਡਾਂ ਵਿੱਚ ਵਾਪਸ ਆਏ ਹਨ। ਇਹ ਪ੍ਰਵਾਸੀ ਮਜ਼ਦੂਰ ਮੂਲ ਰੂਪ ਵਿੱਚ ਕੁਸ਼ਲ ਅਤੇ ਅਰਧ ਕੁਸ਼ਲ ਮਜ਼ਦੂਰ ਹਨ, ਜਿਨ੍ਹਾਂ ਦੀਆਂ ਸੇਵਾਵਾਂ ਦਾ ੳਪਯੋਗ ਹਰੇਕ ਪਿੰਡ ਵਿੱਚ ਵਿਸ਼ੇਸ ਰੂਪ ਨਾਲ ਪਲੰਬਿੰਗ, ਫਿਟਿੰਗ, ਪਾਣੀ ਸੁਰੱਖਿਆ ਕਾਰਜਾਂ ਆਦਿ ਜਿਹੇ ਜਲ ਸਪਲਾਈ ਨਾਲ ਸਬੰਧਿਤ ਰੋਜ਼ਗਾਰ ਉਪਲੱਬਧ ਕਰਵਾਉਣ ਵਿੱਚ ਕੀਤਾ ਜਾ ਸਕਦਾ ਹੈ। ਇਹ ਕਾਫੀ ਭੂ-ਜਲ ਉਪਲੱਬਧਤਾ ਸੁਨਿਸ਼ਚਿਤ ਕਰੇਗਾ ਜਿਸ ਨਾਲ ਜਲ ਸੁਰੱਖਿਆ, ਖੇਤੀਬਾੜੀ ਦੇ ਲਈ ਪਾਣੀ ਦੀ ਉਪਲੱਬਧਤਾ ਵਧੇਗੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਹਰੇਕ ਗ੍ਰਾਮੀਣ ਪਰਿਵਾਰ ਦੇ ਲਈ ਪੀਣ ਦੇ ਪਾਣੀ ਦੇ ਪ੍ਰਬੰਧ ਵਿੱਚ ਸਹਾਇਤਾ ਕਰੇਗਾ।

 

ਜਲ ਜੀਵਨ ਮਿਸ਼ਨ ਦੇ ਲਾਗੂ ਹੋਣ ਦੇ ਨਾਲ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਆਪਣੇ ਗ੍ਰਾਮੀਣ ਪਰਿਸਰਾਂ ਵਿੱਚ ਟੂਟੀ ਕਨੈਕਸ਼ਨ ਦੇ ਅਭਿਲਾਸ਼ੀ ਹੋ ਗਏ ਹਨ ਜਿਸਦੇ ਬਾਰੇ ਵਿੱਚ ਉਹ ਪਿਛਲ਼ੇ ਸਾਲ ਤੱਕ ਸੋਚ ਨਹੀਂ ਸਕਦੇ ਸਨ। ਰਾਜਾਂ ਦੇ ਕਿਰਿਆਸ਼ਲਿ ਸਹਿਯੋਗ ਦੇ ਨਾਲ ਜਲ ਸ਼ਕਤੀ ਮੰਤਰਾਲਾ ਨਿਯਮਿਤ ਅਤੇ ਲੰਮੇ ਸਮੇਂ ਦੇ ਅਧਾਰ 'ਤੇ ਸਹੀ ਮਾਤਰਾ ਅਤੇ  ਸਿਫਾਰਸ਼ ਕੀਤੀ ਗੁਣਵੱਤਾ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦੇ ਜ਼ਰੀਏ ਗ੍ਰਾਮੀਣਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਵਿੱਚ ਮਿਸ਼ਨ ਦਾ ਉਪਯੋਗ ਰਿਹਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਿਛਲ਼ੇ ਸਾਲ ਐਲਾਨੇ ਜਲ ਜੀਵਨ ਮਿਸ਼ਨ ਦਾ ਟੀਚਾ 2024 ਤੱਕ ਦੇਸ਼ ਦੇ 18 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਟੂਟੀ ਕਨੈਕਸ਼ਨ ਉਪਲੱਬਧ ਕਰਵਾਉਣਾ ਹੈ। ਇਹ ਮਹੱਤਵਪੂਰਨ ਯੋਜਨਾ ਸਾਰੇ ਰਾਜਾਂ ਨੂੰ ਲਾਭ ਦੇ ਰਹੀ ਹੈ ਕਿਉਂਕਿ ਇਹ ਰਾਜ ਇਹ ਸੁਨਿਸ਼ਚਿਤ ਕਰਨ ਦੇ ਲਈ ਸਖਤ ਮਿਹਨਤ ਕਰ ਰਹੇ ਹਨ ਕਿ ਹਰੇਕ ਗ੍ਰਾਮੀਣ ਪਰਿਵਾਰ ਨੂੰ ਟੂਟੀ ਜਲ ਕਨੈਕਸ਼ਨ ਪ੍ਰਾਪਤ ਹੋ ਸਕੇ ਜਿਸ ਨਾਲ ਉਸ ਦੇ ਜੀਵਨ ਵਿੱਚ ਬੇਹਤਰੀ ਆਵੇ।ਇਹ ਰੂਪਾਂਤਰਕਾਰੀ ਮਿਸ਼ਨ ਸਾਰੇ ਗ੍ਰਾਮੀਣ ਪਰਿਵਾਰਾਂ ਨੂੰ ਸਰਬ ਵਿਆਪੀ ਕਵਰੇਜ ਨੂੰ ਯਕੀਨੀ ਬਨਾਉਣ ਲਈ ਸਮਾਨਤਾ ਅਤੇ ਸ਼ਮੂਲੀਅਤ ਦੇ ਸਿਧਾਂਤ 'ਤੇ ਕੇਂਦ੍ਰਿਤ ਹੈ।

 

                                                                        *****

ਏਪੀਐੱਸ/ਪੀਕੇ



(Release ID: 1628241) Visitor Counter : 155