ਪ੍ਰਧਾਨ ਮੰਤਰੀ ਦਫਤਰ

'ਮਨ ਕੀ ਬਾਤ 2.0' ਦੀ 12ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (31.05.2020)

Posted On: 31 MAY 2020 11:43AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਕੋਰੋਨਾ ਦੇ ਪ੍ਰਭਾਵ ਨਾਲ ਸਾਡੀ 'ਮਨ ਕੀ ਬਾਤ' ਵੀ ਅਣਛੂਹੀ ਨਹੀਂ ਰਹੀ ਹੈ। ਜਦੋਂ ਮੈਂ ਪਿਛਲੀ ਵਾਰੀ ਤੁਹਾਡੇ ਨਾਲ 'ਮਨ ਕੀ ਬਾਤ' ਕੀਤੀ ਸੀ ਤਾਂ Passenger ਟ੍ਰੇਨਾਂ ਬੰਦ ਸਨ, ਬੱਸਾਂ ਬੰਦ ਸਨ, ਹਵਾਈ ਸੇਵਾ ਬੰਦ ਸੀ, ਇਸ ਵਾਰੀ ਬਹੁਤ ਕੁਝ ਖੁੱਲ੍ਹ ਚੁੱਕਿਆ ਹੈ, ਮਜ਼ਦੂਰਾਂ ਲਈ Special ਟ੍ਰੇਨਾਂ ਚਲ ਰਹੀਆਂ ਹਨ। ਹੋਰ Special ਟ੍ਰੇਨਾਂ ਵੀ ਸ਼ੁਰੂ ਹੋ ਗਈਆਂ ਹਨ। ਸਾਰੀਆਂ ਸਾਵਧਾਨੀਆਂ ਦੇ ਨਾਲ ਹਵਾਈ ਜਹਾਜ਼ ਉੱਡਣ ਲੱਗੇ ਹਨ। ਹੌਲੀ-ਹੌਲੀ ਉਦਯੋਗ ਵੀ ਚਲਣਾ ਸ਼ੁਰੂ ਹੋਇਆ ਹੈ, ਯਾਨੀ ਅਰਥਵਿਵਸਥਾ ਦਾ ਇੱਕ ਵੱਡਾ ਹਿੱਸਾ ਹੁਣ ਚਲ ਪਿਆ ਹੈ, ਖੁੱਲ੍ਹ ਗਿਆ ਹੈ। ਅਜਿਹੇ ਵਿੱਚ, ਸਾਨੂੰ ਹੋਰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ। ਦੋ ਗਜ ਦੀ ਦੂਰੀ ਦਾ ਨਿਯਮ ਹੋਵੇ, ਮੂੰਹ 'ਤੇ mask ਲਗਾਉਣ ਦੀ ਗੱਲ ਹੋਵੇ, ਜਿੱਥੋਂ ਤੱਕ ਹੋ ਸਕੇ ਘਰ ਵਿੱਚ ਰਹਿਣਾ ਹੋਵੇ, ਇਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ, ਉਸ ਵਿੱਚ ਜ਼ਰਾ ਵੀ ਢਿੱਲ ਨਹੀਂ ਵਰਤਣੀ ਚਾਹੀਦੀ।

 

 

ਦੇਸ਼ ਵਿੱਚ ਸਾਰਿਆਂ ਦੇ ਸਮੂਹਿਕ ਪ੍ਰਯਤਨਾਂ ਨਾਲ ਕੋਰੋਨਾ ਦੇ ਖ਼ਿਲਾਫ਼ ਲੜਾਈ ਬਹੁਤ ਮਜ਼ਬੂਤੀ ਨਾਲ ਲੜੀ ਜਾ ਰਹੀ ਹੈ। ਜਦੋਂ ਅਸੀਂ ਦੁਨੀਆ ਵੱਲ ਦੇਖਦੇ ਹਾਂ ਤਾਂ ਸਾਨੂੰ ਅਨੁਭਵ ਹੁੰਦਾ ਹੈ ਕਿ ਅਸਲ ਵਿੱਚ ਭਾਰਤਵਾਸੀਆਂ ਦੀ ਉਪਲੱਬਧੀ ਕਿੰਨੀ ਵੱਡੀ ਹੈ। ਸਾਡੀ ਆਬਾਦੀ ਜ਼ਿਆਦਾਤਰ ਦੇਸ਼ਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਸਾਡੇ ਦੇਸ਼ ਵਿੱਚ ਚੁਣੌਤੀਆਂ ਵੀ ਭਿੰਨ ਪ੍ਰਕਾਰ ਦੀਆਂ ਹਨ, ਲੇਕਿਨ ਫਿਰ ਵੀ ਸਾਡੇ ਦੇਸ਼ ਵਿੱਚ ਕੋਰੋਨਾ ਓਨੀ ਤੇਜ਼ੀ ਨਾਲ ਨਹੀਂ ਫੈਲ ਪਾਇਆ, ਜਿੰਨਾ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਫੈਲਿਆ। ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਵੀ ਸਾਡੇ ਦੇਸ਼ ਵਿੱਚ ਕਾਫੀ ਘੱਟ ਹੈ।

 

 

ਜੋ ਨੁਕਸਾਨ ਹੋਇਆ ਹੈ, ਉਸ ਦਾ ਦੁਖ ਸਾਨੂੰ ਸਾਰਿਆਂ ਨੂੰ ਹੈ, ਲੇਕਿਨ ਜੋ ਕੁਝ ਵੀ ਅਸੀਂ ਬਚਾਅ ਸਕੇ ਹਾਂ, ਉਹ ਨਿਸ਼ਚਿਤ ਤੌਰ ਤੇ ਦੇਸ਼ ਦੀ ਸਮੂਹਿਕ ਸੰਕਲਪਸ਼ਕਤੀ ਦਾ ਹੀ ਨਤੀਜਾ ਹੈ। ਇੰਨ੍ਹੇ ਵੱਡੇ ਦੇਸ਼ ਵਿੱਚ, ਹਰ ਇੱਕ ਦੇਸ਼ਵਾਸੀ ਨੇ, ਖ਼ੁਦ ਇਸ ਲੜਾਈ ਨੂੰ ਲੜਨ ਦਾ ਫੈਸਲਾ ਕੀਤਾ ਹੈ। ਇਹ ਪੂਰੀ ਮੁਹਿੰਮ People Driven ਹੈ।

 

 

ਸਾਥੀਓ, ਦੇਸ਼ਵਾਸੀਆਂ ਦੀ ਸੰਕਲਪਸ਼ਕਤੀ ਦੇ ਨਾਲ ਇੱਕ ਹੋਰ ਸ਼ਕਤੀ ਇਸ ਲੜਾਈ ਵਿੱਚ ਸਾਡੀ ਸਭ ਤੋਂ ਵੱਡੀ ਤਾਕਤ ਹੈ - ਉਹ ਹੈ - ਦੇਸ਼ਵਾਸੀਆਂ ਦੀ ਸੇਵਾ ਸ਼ਕਤੀ। ਅਸਲ ਵਿੱਚ ਇਸ ਮਹਾਮਾਰੀ ਦੇ ਸਮੇਂ ਅਸੀਂ ਭਾਰਤ ਵਾਸੀਆਂ ਨੇ ਇਹ ਦਿਖਾ ਦਿੱਤਾ ਹੈ ਕਿ ਸੇਵਾ ਤੇ ਤਿਆਗ ਦਾ ਸਾਡਾ ਵਿਚਾਰ, ਸਿਰਫ ਸਾਡਾ ਆਦਰਸ਼ ਨਹੀਂ ਹੈ, ਸਗੋਂ ਭਾਰਤ ਦੀ ਜੀਵਨ ਪੱਦਤੀ ਹੈ ਅਤੇ ਸਾਡੇ ਇੱਥੇ ਤਾਂ ਕਿਹਾ ਗਿਆ ਹੈ - 'ਸੇਵਾ ਪਰਮੋ ਧਰਮ:' (सेवा परमो धर्म:) ਸੇਵਾ ਆਪਣੇ ਆਪ ਵਿੱਚ ਸੁਖ ਹੈ, ਸੇਵਾ ਵਿੱਚ ਹੀ ਸੰਤੋਖ ਹੈ।

 

 

ਤੁਸੀਂ ਦੇਖਿਆ ਹੋਵੇਗਾ ਕਿ ਦੂਸਰਿਆਂ ਦੀ ਸੇਵਾ ਵਿੱਚ ਲੱਗੇ ਵਿਅਕਤੀ ਦੇ ਜੀਵਨ ਵਿੱਚ ਕੋਈ ਵੀ Depression ਜਾਂ ਤਣਾਅ ਕਦੇ ਨਹੀਂ ਦਿਖਦਾ। ਉਸ ਦੇ ਜੀਵਨ ਵਿੱਚ, ਜੀਵਨ ਨੂੰ ਲੈ ਕੇ ਉਸ ਦੇ ਨਜ਼ਰੀਏ ਵਿੱਚ ਭਰਪੂਰ ਆਤਮਵਿਸ਼ਵਾਸ, ਸਕਾਰਾਤਮਕਤਾ ਅਤੇ ਜਿੰਦਾ ਦਿਲੀ (ਜੀਵੰਤਤਾ) ਹਰ ਪਲ ਨਜ਼ਰ ਆਉਂਦੀ ਹੈ।

 

 

ਸਾਥੀਓ, ਸਾਡੇ ਡਾਕਟਰ, ਨਰਸਿੰਗ ਸਟਾਫ, ਸਫਾਈ ਕਰਮੀ, ਪੁਲਿਸ ਕਰਮੀ, ਮੀਡੀਆ ਦੇ ਸਾਥੀ ਇਹ ਸਭ, ਜੋ ਸੇਵਾ ਕਰ ਰਹੇ ਹਨ, ਉਸ ਦੀ ਚਰਚਾ ਮੈਂ ਕਈ ਵਾਰ ਕੀਤੀ ਹੈ। 'ਮਨ ਕੀ ਬਾਤ' ਵਿੱਚ ਵੀ ਮੈਂ ਉਸ ਦਾ ਜ਼ਿਕਰ ਕੀਤਾ ਹੈ। ਸੇਵਾ ਵਿੱਚ ਆਪਣਾ ਸਭ ਕੁਝ ਸਮਰਪਿਤ ਕਰ ਦੇਣ ਵਾਲੇ ਲੋਕਾਂ ਦੀ ਗਿਣਤੀ ਅਣਗਿਣਤ ਹੈ। ਅਜਿਹੇ ਹੀ ਇੱਕ ਸੱਜਣ ਹਨ ਤਮਿਲਨਾਡੂ ਦੇ ਸੀ. ਮੋਹਨ। ਸੀ. ਮੋਹਨ ਜੀ ਮਦੁਰੈ ਵਿੱਚ ਇੱਕ Saloon ਚਲਾਉਂਦੇ ਹਨ। ਆਪਣੀ ਮਿਹਨਤ ਦੀ ਕਮਾਈ ਨਾਲ ਉਨ੍ਹਾਂ ਨੇ ਆਪਣੀ ਬੇਟੀ ਦੀ ਪੜ੍ਹਾਈ ਲਈ ਪੰਜ ਲੱਖ ਰੁਪਏ ਬਚਾਏ ਸਨ ਪਰ ਉਨ੍ਹਾਂ ਨੇ ਇਹ ਪੂਰੀ ਰਕਮ ਇਸ ਸਮੇਂ ਜ਼ਰੂਰਤਮੰਦਾਂ, ਗ਼ਰੀਬਾਂ ਦੀ ਸੇਵਾ ਦੇ ਲਈ ਖਰਚ ਕਰ ਦਿੱਤੀ।

 

 

ਇਸੇ ਤਰ੍ਹਾਂ, ਅਗਰਤਲਾ ਵਿੱਚ, ਠੇਲ੍ਹਾ ਚਲਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਗੌਤਮ ਦਾਸ ਜੀ ਆਪਣੀ ਰੋਜ਼ਾਨਾ ਦੀ ਕਮਾਈ ਦੀ ਬੱਚਤ ਵਿੱਚੋਂ, ਹਰ ਰੋਜ਼ ਦਾਲ਼-ਚਾਵਲ ਖਰੀਦ ਕੇ ਜ਼ਰੂਰਤਮੰਦਾਂ ਨੂੰ ਖਾਣਾ ਖਿਲਾ ਰਹੇ ਹਨ। 

 

ਪੰਜਾਬ ਦੇ ਪਠਾਨਕੋਟ ਤੋਂ ਵੀ ਇੱਕ ਅਜਿਹੀ ਹੀ ਉਦਾਹਰਣ ਮੈਨੂੰ ਪਤਾ ਚਲੀ। ਇੱਥੇ ਦਿੱਵਯਾਂਗ, ਭਾਈ ਰਾਜੂ ਨੇ ਦੂਸਰਿਆਂ ਦੀ ਸਹਾਇਤਾ ਨਾਲ ਜੋੜੇ ਗਏ ਥੋੜ੍ਹੇ ਜਿਹੇ ਪੈਸਿਆਂ ਨਾਲ ਤਿੰਨ ਹਜ਼ਾਰ ਤੋਂ ਜ਼ਿਆਦਾ ਮਾਸਕ ਬਣਵਾ ਕੇ ਲੋਕਾਂ ਵਿੱਚ ਵੰਡੇ। ਭਾਈ ਰਾਜੂ ਨੇ, ਇਸ ਮੁਸ਼ਕਲ ਸਮੇਂ ਵਿੱਚ ਲਗਭਗ 100 ਪਰਿਵਾਰਾਂ ਲਈ ਖਾਣ ਦਾ ਰਾਸ਼ਨ ਵੀ ਜੁਟਾਇਆ ਹੈ।

 

 

ਦੇਸ਼ ਦੇ ਸਾਰੇ ਇਲਾਕਿਆਂ ਵਿੱਚ Women Self Help Group ਦੀ ਮਿਹਨਤ ਦੀਆਂ ਵੀ ਅਣਗਿਣਤ ਕਹਾਣੀਆਂ ਇਨ੍ਹਾਂ ਦਿਨਾਂ ਵਿੱਚ ਸਾਡੇ ਸਾਹਮਣੇ ਆ ਰਹੀਆਂ ਹਨ। ਪਿੰਡਾਂ ਵਿੱਚ, ਛੋਟੇ ਕਸਬਿਆਂ ਵਿੱਚ ਸਾਡੀਆਂ ਭੈਣਾਂਬੇਟੀਆਂ, ਹਰ ਦਿਨ ਹਜ਼ਾਰਾਂ ਦੀ ਸੰਖਿਆ ਵਿੱਚ mask ਬਣਾ ਰਹੀਆਂ ਹਨ। ਸਾਰੀਆਂ ਸਮਾਜਿਕ ਸੰਸਥਾਵਾਂ ਵੀ ਇਸ ਕੰਮ ਵਿੱਚ ਇਨ੍ਹਾਂ ਦਾ ਸਹਿਯੋਗ ਕਰ ਰਹੀਆਂ ਹਨ।

 

ਸਾਥੀਓ, ਅਜਿਹੇ ਕਿੰਨੇ ਹੀ ਉਦਾਹਰਣ, ਹਰ ਦਿਨ, ਦਿਖਾਈ ਅਤੇ ਸੁਣਾਈ ਦੇ ਰਹੇ ਹਨ। ਕਿੰਨ੍ਹੇ ਹੀ ਲੋਕ, ਖ਼ੁਦ ਵੀ ਮੈਨੂੰ NamoApp ਅਤੇ ਹੋਰ ਮਾਧਿਅਮਾਂ ਦੇ ਜ਼ਰੀਏ ਆਪਣੇ ਪ੍ਰਯਤਨਾਂ ਦੇ ਬਾਰੇ ਦੱਸ ਰਹੇ ਹਨ।

 

 

ਕਈ ਵਾਰ ਸਮੇਂ ਦੀ ਕਮੀ ਦੇ ਚਲਦੇ, ਮੈਂ ਬਹੁਤ ਸਾਰੇ ਲੋਕਾਂ ਦਾ, ਬਹੁਤ ਸਾਰੇ ਸੰਗਠਨਾਂ ਦਾ, ਬਹੁਤ ਸਾਰੀਆਂ ਸੰਸਥਾਵਾਂ ਦਾ ਨਾਮ ਨਹੀਂ ਲੈ ਸਕਦਾ। ਸੇਵਾ ਭਾਵਨਾ ਨਾਲ ਲੋਕਾਂ ਦੀ ਮਦਦ ਕਰ ਰਹੇ ਅਜਿਹੇ ਸਾਰੇ ਲੋਕਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ, ਉਨ੍ਹਾਂ ਦਾ ਆਦਰ ਕਰਦਾ ਹਾਂ, ਉਨ੍ਹਾਂ ਦਾ ਤਹਿ ਦਿਲ ਨਾਲ ਅਭਿਨੰਦਨ ਕਰਦਾ ਹਾਂ।

 

 

ਮੇਰੇ ਪਿਆਰੇ ਦੇਸ਼ਵਾਸੀਓ, ਇੱਕ ਹੋਰ ਗੱਲ ਜੋ ਮੇਰੇ ਮਨ ਨੂੰ ਛੂਹ ਗਈ ਹੈ, ਉਹ ਹੈ ਸੰਕਟ ਦੀ ਇਸ ਘੜੀ ਵਿੱਚ Innovation ਸਾਰੇ ਦੇਸ਼ਵਾਸੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਸਾਡੇ ਛੋਟੇ ਵਪਾਰੀਆਂ ਤੋਂ ਲੈ ਕੇ Startup ਤੱਕ, ਸਾਡੀਆਂ Labs ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਨਵੇਂ-ਨਵੇਂ ਤਰੀਕਿਆਂ ਦੀ ਖੋਜ ਕਰ ਰਹੀਆਂ ਹਨ। ਨਵੇਂ-ਨਵੇਂ Innovation ਕਰ ਰਹੇ ਹਨ।

 

 

ਜਿਵੇਂ, ਨਾਸਿਕ ਦੇ ਰਾਜੇਂਦਰ ਯਾਦਵ ਦਾ ਉਦਾਹਰਣ ਬਹੁਤ ਦਿਲਚਲਪ ਹੈ। ਰਾਜੇਂਦਰ ਜੀ ਨਾਸਿਕ ਵਿੱਚ ਸਤਨਾ ਪਿੰਡ ਦੇ ਕਿਸਾਨ ਹਨ। ਆਪਣੇ ਪਿੰਡ ਨੂੰ ਕੋਰੋਨਾ ਸੰਕ੍ਰਮਣ ਤੋਂ ਬਚਾਉਣ ਲਈ ਉਨ੍ਹਾਂ ਨੇ ਆਪਣੇ tractor ਨਾਲ ਜੋੜ ਕੇ ਇੱਕ Sanitization ਮਸ਼ੀਨ ਬਣਾ ਲਈ ਹੈ, ਅਤੇ ਇਹ Innovative ਮਸ਼ੀਨ ਬਹੁਤ ਪ੍ਰਭਾਵੀ ਢੰਗ ਨਾਲ ਕੰਮ ਕਰ ਰਹੀ ਹੈ।

 

 

ਇਸੇ ਤਰ੍ਹਾਂ ਮੈਂ social media ਵਿੱਚ ਕਈ ਤਸਵੀਰਾਂ ਵੇਖ ਰਿਹਾ ਸੀ, ਕਈ ਦੁਕਾਨਦਾਰਾਂ ਨੇ, ਦੋ ਗਜ ਦੀ ਦੂਰੀ ਲਈ ਦੁਕਾਨ ਵਿੱਚ, ਵੱਡੇ pipeline ਲਗਾ ਦਿੱਤੇ ਹਨ, ਜਿਸ ਵਿੱਚ ਇੱਕ ਸਿਰੇ ਤੋਂ ਉੱਪਰੋਂ ਸਮਾਨ ਪਾਉਂਦੇ ਹਨ ਅਤੇ ਦੂਸਰੇ ਸਿਰੇ ਤੋਂ ਗ੍ਰਾਹਕ ਆਪਣਾ ਸਮਾਨ ਲੈ ਲੈਂਦੇ ਹਨ।

 

 

ਇਸ ਦੌਰਾਨ ਪੜ੍ਹਾਈ ਦੇ ਖੇਤਰ ਵਿੱਚ ਵੀ ਕਈ ਵੱਖ-ਵੱਖ innovation ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਕੀਤੇ ਹਨ। online classes, video classes ਉਸ ਨੂੰ ਵੀ ਅਲੱਗ-ਅਲੱਗ ਤਰੀਕਿਆਂ ਨਾਲ innovate ਕੀਤਾ ਜਾ ਰਿਹਾ ਹੈ। ਕੋਰੋਨਾ ਦੀ ਵੈਕਸੀਨ ਅਤੇ ਸਾਡੀਆਂ Labs ਵਿੱਚ ਜੋ ਕੰਮ ਹੋ ਰਿਹਾ ਹੈ, ਉਸ 'ਤੇ ਤਾਂ ਦੁਨੀਆ ਭਰ ਦੀ ਨਜ਼ਰ ਹੈ ਅਤੇ ਸਾਡੇ ਸਾਰਿਆਂ ਦੀ ਆਸ਼ਾ ਵੀ।

 

 

ਕਿਸੇ ਵੀ ਪਰਿਸਥਿਤੀ ਨੂੰ ਬਦਲਣ ਲਈ, ਇੱਛਾਸ਼ਕਤੀ ਦੇ ਨਾਲ ਹੀ, ਬਹੁਤ ਕੁਝ innovation 'ਤੇ ਵੀ ਨਿਰਭਰ ਕਰਦਾ ਹੈ। ਹਜ਼ਾਰਾਂ ਸਾਲਾਂ ਦੀ ਮਾਨਵ-ਜਾਤੀ ਦੀ ਯਾਤਰਾ, ਲਗਾਤਾਰ innovation ਨਾਲ ਹੀ ਇੰਨੇ ਆਧੁਨਿਕ ਦੌਰ ਵਿੱਚ ਪਹੁੰਚੀ ਹੈ, ਇਸ ਲਈ, ਇਸ ਮਹਾਮਾਰੀ 'ਤੇ ਜਿੱਤ ਦੇ ਲਈ ਸਾਡੇ ਇਹ ਵਿਸ਼ੇਸ਼ innovations ਵੀ ਬਹੁਤ ਵੱਡਾ ਅਧਾਰ ਹਨ।

 

 

ਸਾਥੀਓ ਕੋਰੋਨਾ ਦੇ ਖ਼ਿਲਾਫ਼ ਲੜਾਈ ਦਾ ਇਹ ਰਸਤਾ ਲੰਮਾ ਹੈ, ਇੱਕ ਅਜਿਹੀ ਆਫ਼ਤ ਜਿਸ ਦਾ ਪੂਰੀ ਦੁਨੀਆ ਦੇ ਕੋਲ ਕੋਈ ਇਲਾਜ ਹੀ ਨਹੀਂ, ਜਿਸਦਾ, ਕੋਈ ਪਹਿਲਾਂ ਦਾ ਅਨੁਭਵ ਹੀ ਨਹੀਂ ਹੈ, ਤਾਂ ਅਜਿਹੇ ਵਿੱਚ ਨਵੀਆਂ-ਨਵੀਆਂ ਚੁਣੌਤੀਆਂ ਅਤੇ ਉਸ ਦੇ ਕਾਰਣ ਪਰੇਸ਼ਾਨੀਆਂ ਵੀ ਅਸੀਂ ਅਨੁਭਵ ਕਰ ਰਹੇ ਹਾਂ। ਇਹ ਦੁਨੀਆ ਦੇ ਹਰ ਕੋਰੋਨਾ ਪ੍ਰਭਾਵਿਤ ਦੇਸ਼ ਵਿੱਚ ਹੋ ਰਿਹਾ ਹੈ ਅਤੇ ਇਸ ਲਈ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਸਾਡੇ ਦੇਸ਼ ਵਿੱਚ ਵੀ ਕੋਈ ਵਰਗ ਅਜਿਹਾ ਨਹੀਂ ਹੈ ਜੋ ਕਠਿਨਾਈ ਵਿੱਚ ਨਾ ਹੋਵੇ, ਪਰੇਸ਼ਾਨੀ ਵਿੱਚ ਨਾ ਹੋਵੇ ਅਤੇ ਇਸ ਸੰਕਟ ਦੀ ਸਭ ਤੋਂ ਵੱਡੀ ਚੋਟ, ਅਗਰ ਕਿਸੇ 'ਤੇ ਪਈ ਹੈ, ਤਾਂ ਉਹ ਸਾਡੇ ਗ਼ਰੀਬ, ਮਿਹਨਤਕਸ਼, ਮਜ਼ਦੂਰ ਵਰਗ 'ਤੇ ਪਈ ਹੈ।

 

ਉਨ੍ਹਾਂ ਦੀ ਤਕਲੀਫ਼, ਉਨ੍ਹਾਂ ਦਾ ਦਰਦ, ਉਨ੍ਹਾਂ ਦੀ ਪੀੜਾ, ਸ਼ਬਦਾਂ ਵਿੱਚ ਨਹੀਂ ਕਹੀ ਜਾ ਸਕਦੀ। ਸਾਡੇ ਵਿੱਚੋਂ ਕੌਣ ਅਜਿਹਾ ਹੋਵੇਗਾ ਜੋ ਉਨ੍ਹਾਂ ਦੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਕਲੀਫਾਂ ਨੂੰ ਅਨੁਭਵ ਨਾ ਕਰ ਰਿਹਾ ਹੋਵੇ, ਅਸੀਂ ਸਾਰੇ ਮਿਲ ਕੇ ਇਸ ਤਕਲੀਫ਼ ਨੂੰ, ਇਸ ਪੀੜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ, ਪੂਰਾ ਦੇਸ਼ ਕੋਸ਼ਿਸ਼ ਕਰ ਰਿਹਾ ਹੈ। ਸਾਡੇ ਰੇਲਵੇ ਦੇ ਸਾਥੀ ਦਿਨ-ਰਾਤ ਲੱਗੇ ਹੋਏ ਹਨ। ਕੇਂਦਰ ਹੋਵੇ, ਰਾਜ ਹੋਣ, ਸਥਾਨਕ ਸਵੈ ਰਾਜ ਦੀਆਂ ਸੰਸਥਾਵਾਂ ਹੋਣ - ਹਰ ਕੋਈ ਦਿਨ-ਰਾਤ ਮਿਹਨਤ ਕਰ ਰਿਹਾ ਹੈ, ਜਿਸ ਤਰ੍ਹਾਂ ਰੇਲਵੇ ਦੇ ਕਰਮਚਾਰੀ ਅੱਜ ਜੁਟੇ ਹੋਏ ਹਨ, ਉਹ ਵੀ ਇੱਕ ਤਰ੍ਹਾਂ ਨਾਲ ਪਹਿਲੀ ਪੰਕਤੀ ਦੇ ਵੱਡੇ ਕੋਰੋਨਾ ਯੋਧੇ ਹਨ। ਲੱਖਾਂ ਮਜ਼ਦੂਰਾਂ ਨੂੰ ਟ੍ਰੇਨਾਂ ਰਾਹੀਂ ਅਤੇ ਬੱਸਾਂ ਰਾਹੀਂ ਸੁਰੱਖਿਅਤ ਲੈ ਜਾਣਾ, ਉਨ੍ਹਾਂ ਦੇ ਖਾਣ-ਪੀਣ ਦੀ ਚਿੰਤਾ ਕਰਨਾ, ਹਰ ਜ਼ਿਲ੍ਹੇ ਵਿੱਚ Quarantine ਕੇਂਦਰਾਂ ਦੀ ਵਿਵਸਥਾ ਕਰਨਾ, ਸਾਰਿਆਂ ਦੀ ਟੈਸਟਿੰਗ, ਚੈਕਅੱਪ, ਇਲਾਜ ਦੀ ਵਿਵਸਥਾ ਕਰਨਾ ਇਹ ਸਭ ਕੰਮ ਲਗਾਤਾਰ ਚਲ ਰਹੇ ਹਨ ਅਤੇ ਬਹੁਤ ਵੱਡੀ ਮਾਤਰਾ ਵਿੱਚ ਚਲ ਰਹੇ ਹਨ, ਲੇਕਿਨ ਸਾਥੀਓ ਜੋ ਦ੍ਰਿਸ਼ ਅੱਜ ਅਸੀਂ ਦੇਖ ਰਹੇ ਹਾਂ, ਇਸ ਨਾਲ ਦੇਸ਼ ਨੂੰ ਅਤੀਤ ਵਿੱਚ ਜੋ ਕੁਝ ਹੋਇਆ, ਉਸ ਦੇ ਅਵਲੋਕਨ ਅਤੇ ਭਵਿੱਖ ਲਈ ਸਿੱਖਣ ਦਾ ਮੌਕਾ ਵੀ ਮਿਲਿਆ ਹੈ।

 

ਅੱਜ ਸਾਡੇ ਮਜ਼ਦੂਰਾਂ ਦੀ ਪੀੜ੍ਹਾ ਵਿੱਚ, ਅਸੀਂ ਦੇਸ਼ ਦੇ ਪੂਰਬੀ ਹਿੱਸੇ ਦੀ ਪੀੜ੍ਹਾ ਨੂੰ ਦੇਖ ਸਕਦੇ ਹਾਂ, ਜਿਸ ਪੂਰਬੀ ਹਿੱਸੇ ਵਿੱਚ ਦੇਸ਼ ਦਾ growth engine ਬਣਨ ਦੀ ਸਮਰੱਥਾ ਹੈ, ਜਿਸ ਦੇ ਮਜ਼ਦੂਰਾਂ ਦੇ ਹੌਸਲੇ ਵਿੱਚ ਦੇਸ਼ ਨੂੰ ਨਵੀਂ ਉਚਾਈ ਤੱਕ ਲਿਜਾਣ ਦੀ ਸਮਰੱਥਾ ਹੈ, ਉਸ ਪੂਰਬੀ ਹਿੱਸੇ ਦਾ ਵਿਕਾਸ ਬਹੁਤ ਜ਼ਰੂਰੀ ਹੈ। ਪੂਰਬੀ ਭਾਰਤ ਦੇ ਵਿਕਾਸ ਨਾਲ ਹੀ ਦੇਸ਼ ਦਾ ਸੰਤੁਲਿਤ ਆਰਥਿਕ ਵਿਕਾਸ ਸੰਭਵ ਹੈ। ਦੇਸ਼ ਨੇ ਜਦੋਂ ਮੈਨੂੰ ਸੇਵਾ ਦਾ ਮੌਕਾ ਦਿੱਤਾ, ਉਦੋਂ ਤੋਂ ਅਸੀਂ ਪੂਰਬੀ ਭਾਰਤ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ। ਮੈਨੂੰ ਸੰਤੋਸ਼ ਹੈ ਕਿ ਬੀਤੇ ਵਰ੍ਹਿਆਂ ਵਿੱਚ ਇਸ ਦਿਸ਼ਾ ਵਿੱਚ ਬਹੁਤ ਕੁਝ ਹੋਇਆ ਹੈ ਅਤੇ ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਨਵੇਂ ਕਦਮ ਉਠਾਉਣਾ ਵੀ ਜ਼ਰੂਰੀ ਹੋ ਗਿਆ ਹੈ ਅਤੇ ਅਸੀਂ ਲਗਾਤਾਰ ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ, ਜਿਵੇਂ ਕਿਤੇ ਮਜ਼ਦੂਰਾਂ ਦੀ Skill Mapping ਦਾ ਕੰਮ ਹੋ ਰਿਹਾ ਹੈ, ਕਿਤੇ Start-ups ਇਸ ਕੰਮ ਵਿੱਚ ਜੁਟੇ ਹੋਏ ਹਨ, ਕਿਤੇ Migration Commission ਬਣਾਉਣ ਦੀ ਗੱਲ ਹੋ ਰਹੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਹੁਣ ਜੋ ਫੈਸਲੇ ਲਏ ਹਨ, ਉਸ ਨਾਲ ਵੀ ਪਿੰਡਾਂ ਵਿੱਚ ਰੋਜ਼ਗਾਰ, ਸਵੈ-ਰੋਜ਼ਗਾਰ, ਲਘੂ-ਉਦਯੋਗਾਂ ਨਾਲ ਜੁੜੀਆਂ ਵਿਸ਼ਾਲ ਸੰਭਾਵਨਾਵਾਂ ਹੁੰਦੀਆਂ ਹਨ। ਇਹ ਫੈਸਲੇ ਇਨ੍ਹਾਂ ਸਥਿਤੀਆਂ ਨੂੰ ਹੱਲ ਕਰਨ ਦੇ ਲਈ ਹਨ। ਆਤਮਨਿਰਭਰ ਭਾਰਤ ਲਈ ਹਨ।

 

 

ਅਗਰ ਸਾਡੇ ਪਿੰਡ ਆਤਮਨਿਰਭਰ ਹੁੰਦੇ, ਸਾਡੇ ਕਸਬੇ, ਸਾਡੇ ਜ਼ਿਲ੍ਹੇ, ਸਾਡੇ ਰਾਜ ਆਤਮਨਿਰਭਰ ਹੁੰਦੇ ਤਾਂ ਅਨੇਕਾਂ ਸਮੱਸਿਆਵਾਂ ਨੇ, ਉਹ ਰੂਪ ਨਾ ਲਿਆ ਹੁੰਦਾ, ਜਿਸ ਰੂਪ ਵਿੱਚ ਅੱਜ ਉਹ ਸਾਡੇ ਸਾਹਮਣੇ ਖੜ੍ਹੀਆਂ ਹਨ। ਲੇਕਿਨ, ਹਨੇਰੇ ਤੋਂ ਰੋਸ਼ਨੀ ਵੱਲ ਵਧਣਾ ਮਨੁੱਖੀ ਸੁਭਾਅ ਹੈ। ਸਾਰੀਆਂ ਚੁਣੌਤੀਆਂ ਦਰਮਿਆਨ ਮੈਨੂੰ ਖੁਸ਼ੀ ਹੈ ਕਿ, ਆਤਮਨਿਰਭਰ ਭਾਰਤ ਤੇ ਅੱਜ, ਦੇਸ਼ ਵਿੱਚ, ਵਿਆਪਕ ਮੰਥਨ ਸ਼ੁਰੂ ਹੋਇਆ ਹੈ। ਲੋਕਾਂ ਨੇ ਹੁਣ ਇਸ ਨੂੰ ਆਪਣਾ ਅਭਿਯਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮਿਸ਼ਨ ਦੀ ਅਗਵਾਈ ਦੇਸ਼ਵਾਸੀ ਆਪਣੇ ਹੱਥ ਵਿੱਚ ਲੈ ਰਹੇ ਹਨ, ਬਹੁਤ ਸਾਰੇ ਲੋਕਾਂ ਨੇ ਤਾਂ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੇ ਜੋ-ਜੋ ਸਮਾਨ, ਉਨ੍ਹਾਂ ਦੇ ਇਲਾਕੇ ਵਿੱਚ ਬਣਾਏ ਜਾਂਦੇ ਹਨ, ਉਨ੍ਹਾਂ ਦੀ, ਪੂਰੀ ਲਿਸਟ ਬਣਾ ਲਈ ਹੈ। ਉਹ ਲੋਕ, ਹੁਣ ਇਨ੍ਹਾਂ local products ਨੂੰ ਹੀ ਖਰੀਦ ਰਹੇ ਹਨ ਅਤੇ Vocal For Local ਨੂੰ ਵੀ Promote ਕਰ ਰਹੇ ਹਨ। Make in India ਨੂੰ ਹੁਲਾਰਾ ਮਿਲੇ, ਇਸ ਦੇ ਲਈ, ਹਰ ਕੋਈ, ਆਪਣਾ-ਆਪਣਾ ਸੰਕਲਪ ਜਤਾ ਰਿਹਾ ਹੈ।

 

 

ਬਿਹਾਰ ਦੇ ਸਾਡੇ ਇੱਕ ਸਾਥੀ, ਸ਼੍ਰੀਮਾਨ ਹਿਮਾਂਸ਼ੂ ਨੇ, ਮੈਨੂੰ NaMoApp 'ਤੇ ਲਿਖਿਆ ਹੈ ਕਿ ਉਹ ਇੱਕ ਅਜਿਹਾ ਦਿਨ ਦੇਖਣਾ ਚਾਹੁੰਦੇ ਹਨ, ਜਦੋਂ ਭਾਰਤ ਵਿਦੇਸ਼ ਤੋਂ ਆਉਣ ਵਾਲੇ ਆਯਾਤ ਨੂੰ ਘੱਟ ਤੋਂ ਘੱਟ ਕਰ ਦੇਵੇ। ਭਾਵੇਂ ਪੈਟਰੋਲ, ਡੀਜ਼ਲ, ਈਂਧਣ ਦਾ ਆਯਾਤ ਹੋਵੇ, electronic items ਦਾ ਆਯਾਤ ਹੋਵੇ, ਯੂਰੀਆ ਦਾ ਆਯਾਤ ਹੋਵੇ ਜਾਂ ਫਿਰ, ਖਾਦ ਤੇਲਾਂ ਦਾ ਆਯਾਤ ਹੋਵੇ। ਮੈਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹਾਂ। ਸਾਡੇ ਦੇਸ਼ ਵਿੱਚ ਕਿੰਨੀਆਂ ਹੀ ਅਜਿਹੀਆਂ ਚੀਜ਼ਾਂ ਬਾਹਰ ਤੋਂ ਆਉਂਦੀਆਂ ਹਨ, ਜਿਨ੍ਹਾਂ 'ਤੇ ਸਾਡੇ ਇਮਾਨਦਾਰ tax payers ਦਾ ਪੈਸਾ ਖਰਚ ਹੁੰਦਾ ਹੈ, ਜਿਸ ਦਾ ਵਿਕਲਪ ਅਸੀਂ ਅਸਾਨੀ ਨਾਲ ਭਾਰਤ ਵਿੱਚ ਤਿਆਰ ਕਰ ਸਕਦੇ ਹਾਂ।

 

 

ਅਸਾਮ ਦੇ ਸੁਦੀਪ ਨੇ ਮੈਨੂੰ ਲਿਖਿਆ ਹੈ ਕਿ ਉਹ ਮਹਿਲਾਵਾਂ ਦੇ ਬਣਾਏ ਹੋਏ local bamboo products ਦਾ ਵਪਾਰ ਕਰਦੇ ਹਨ ਅਤੇ ਉਨ੍ਹਾਂ ਨੇ ਤੈਅ ਕੀਤਾ ਹੈ ਕਿ ਆਉਣ ਵਾਲੇ 2 ਸਾਲਾਂ ਵਿੱਚ ਉਹ ਆਪਣੇ, Bamboo Product ਨੂੰ ਇੱਕ Global Brand ਬਣਾਉਣਗੇ, ਮੈਨੂੰ ਪੂਰਾ ਭਰੋਸਾ ਹੈ ਕਿ ਆਤਮਨਿਰਭਰ ਭਾਰਤ ਅਭਿਆਨ ਇਸ ਦਹਾਕੇ ਵਿੱਚ ਦੇਸ਼ ਨੂੰ ਨਵੀਂ ਉਚਾਈ 'ਤੇ ਲੈ ਜਾਵੇਗਾ।

 

 

ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਮੇਰੀ, ਵਿਸ਼ਵ ਦੇ ਅਨੇਕ ਨੇਤਾਵਾਂ ਨਾਲ ਗੱਲਬਾਤ ਹੋਈ ਹੈ ਪਰ ਮੈਂ ਇੱਕ secret ਜ਼ਰੂਰ ਅੱਜ ਦੱਸਣਾ ਚਾਹਾਂਗਾ - ਵਿਸ਼ਵ ਦੇ ਅਨੇਕਾਂ ਨੇਤਾਵਾਂ ਦੀ ਜਦੋਂ ਗੱਲਬਾਤ ਹੁੰਦੀ ਹੈ ਤਾਂ ਮੈਂ ਦੇਖਿਆ ਇਨ੍ਹੀਂ ਦਿਨੀਂ ਉਨ੍ਹਾਂ ਦੀ, ਬਹੁਤ ਜ਼ਿਆਦਾ ਦਿਲਚਸਪੀ 'ਯੋਗ' ਅਤੇ 'ਆਯੁਰਵੇਦ' ਦੇ ਸਬੰਧ ਵਿੱਚ ਹੁੰਦੀ ਹੈ। ਕੁਝ ਨੇਤਾਵਾਂ ਨੇ ਮੈਨੂੰ ਪੁੱਛਿਆ ਕਿ ਕੋਰੋਨਾ ਦੇ ਇਸ ਕਾਲ ਵਿੱਚ ਇਹ 'ਯੋਗ' ਅਤੇ 'ਆਯੁਰਵੇਦ' ਕਿਵੇਂ ਮਦਦ ਕਰ ਸਕਦੇ ਹਨ।

 

ਸਾਥੀਓ, ‘ਅੰਤਰਰਾਸ਼ਟਰੀ ਯੋਗ ਦਿਵਸਜਲਦੀ ਹੀ ਆਉਣ ਵਾਲਾ ਹੈ। ਯੋਗਜਿਉਂ-ਜਿਉਂ ਲੋਕਾਂ ਦੇ ਜੀਵਨ ਨਾਲ ਜੁੜ ਰਿਹਾ ਹੈ, ਲੋਕਾਂ ਵਿੱਚ, ਆਪਣੀ ਸਿਹਤ ਨੂੰ ਲੈ ਕੇ, ਜਾਗਰੂਕਤਾ ਵੀ ਲਗਾਤਾਰ ਵਧ ਰਹੀ ਹੈ। ਹੁਣ ਕੋਰੋਨਾ ਸੰਕਟ ਦੇ ਦੌਰਾਨ ਵੀ ਇਹ ਦੇਖਿਆ ਜਾ ਰਿਹਾ ਹੈ ਕਿ ਹਾਲੀਵੁੱਡ ਤੋਂ ਹਰਿਦੁਆਰ ਤੱਕ ਘਰ ਵਿੱਚ ਰਹਿੰਦੇ ਹੋਏ, ਲੋਕ ਯੋਗਬਹੁਤ ਗੰਭੀਰਤਾ ਨਾਲ ਧਿਆਨ ਦੇ ਰਹੇ ਹਨ। ਹਰ ਜਗ੍ਹਾ ਲੋਕਾਂ ਨੇ ਯੋਗਅਤੇ ਉਸ ਦੇ ਨਾਲ-ਨਾਲ ਆਯੁਰਵੇਦਦੇ ਬਾਰੇ ਵਿੱਚ, ਹੋਰ ਜ਼ਿਆਦਾ ਜਾਨਣਾ ਚਾਹਿਆ ਹੈ, ਇਸ ਨੂੰ ਅਪਨਾਉਣਾ ਚਾਹਿਆ ਹੈ। ਕਿੰਨੇ ਹੀ ਲੋਕ, ਜਿਨ੍ਹਾਂ ਨੇ ਕਦੇ ਯੋਗ ਨਹੀਂ ਕੀਤਾ, ਉਹ ਵੀ ਜਾਂ ਤਾਂ Online ਯੋਗ Class ਨਾਲ ਜੁੜ ਗਏ ਹਨ ਜਾਂ ਫਿਰ Online Video ਦੇ ਮਾਧਿਅਮ ਰਾਹੀਂ ਯੋਗ ਸਿੱਖ ਰਹੇ ਹਨ। ਸਹੀ ਵਿੱਚ, 'ਯੋਗ' - community, immunity ਅਤੇ unity ਸਾਰਿਆਂ ਲਈ ਚੰਗਾ ਹੈ।

 

 

ਸਾਥੀਓ, ਕੋਰੋਨਾ ਸੰਕਟ ਦੇ ਸਮੇਂ ਵਿੱਚ 'ਯੋਗ' - ਅੱਜ ਇਸ ਲਈ ਵੀ ਜ਼ਿਆਦਾ ਅਹਿਮ ਹੈ, ਕਿਉਂਕਿ ਇਹ virus ਸਾਡੇ respiratory system ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ। 'ਯੋਗ' ਵਿੱਚ ਤਾਂ respiratory system ਨੂੰ ਮਜ਼ਬੂਤ ਕਰਨ ਵਾਲੇ ਕਈ ਤਰ੍ਹਾਂ ਦੇ ਪ੍ਰਾਣਾਯਾਮ ਹਨ, ਜਿਨ੍ਹਾਂ ਦਾ ਅਸਰ ਅਸੀਂ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹਾਂ।  ਇਹ time tested techniques ਹਨ, ਜਿਨ੍ਹਾਂ ਦਾ ਆਪਣਾ ਵੱਖਰਾ ਮਹੱਤਵ ਹੈ। 'ਕਪਾਲਭਾਤੀ' ਅਤੇ 'ਅਨੁਲੋਮ-ਵਿਲੋਮ’, 'ਪ੍ਰਾਣਾਯਾਮ' ਤੋਂ ਜ਼ਿਆਦਾਤਰ ਲੋਕ ਵਾਕਫ਼ ਹੋਣਗੇ ਪਰ 'ਭਸਤ੍ਰਿਕਾ', 'ਸ਼ੀਤਲੀ', 'ਭ੍ਰਾਮਰੀ' ਵਰਗੇ ਕਈ ਪ੍ਰਾਣਾਯਾਮ ਦੀਆਂ ਕਿਸਮਾਂ ਹਨ, ਜਿਨ੍ਹਾਂ ਦੇ ਅਨੇਕਾਂ ਲਾਭ ਵੀ ਹਨ। ਵੈਸੇ, ਤੁਹਾਡੇ ਜੀਵਨ ਵਿੱਚ 'ਯੋਗ' ਨੂੰ ਵਧਾਉਣ ਲਈ ਆਯੁਸ਼ ਮੰਤਰਾਲੇ ਨੇ ਵੀ ਇਸ ਵਾਰ ਇੱਕ ਅਨੋਖਾ ਪ੍ਰਯੋਗ ਕੀਤਾ ਹੈ।

 

 

ਆਯੁਸ਼ ਮੰਤਰਾਲੇ ਨੇ ‘My Life My Yoga’ ਨਾਮ ਨਾਲ ਅੰਤਰਰਾਸ਼ਟਰੀ Video Blog ਦਾ ਮੁਕਾਬਲਾ ਸ਼ੁਰੂ ਕੀਤਾ ਹੈ। ਭਾਰਤ ਹੀ ਨਹੀਂ, ਪੂਰੀ ਦੁਨੀਆ ਦੇ ਲੋਕ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਹਿੱਸਾ ਲੈਣ ਦੇ ਲਈ ਤੁਹਾਨੂੰ ਆਪਣਾ 3 ਮਿੰਟ ਦਾ ਇੱਕ video ਬਣਾ ਕੇ upload ਕਰਨਾ ਪਵੇਗਾ। ਇਸ video ਵਿੱਚ ਤੁਸੀਂ ਜਿਹੜਾ ਯੋਗ, ਜਾਂ ਆਸਣ ਕਰਦੇ ਹੋ, ਉਹ ਕਰਦਿਆਂ ਹੋਇਆਂ ਦਿਖਾਉਣਾ ਹੈ ਅਤੇ ਯੋਗ ਨਾਲ, ਤੁਹਾਡੇ ਜੀਵਨ ਵਿੱਚ ਜੋ ਬਦਲਾਅ ਆਇਆ ਹੈ, ਉਸ ਦੇ ਬਾਰੇ ਵੀ ਦੱਸਣਾ ਹੈ। ਮੇਰਾ, ਤੁਹਾਨੂੰ ਅਨੁਰੋਧ ਹੈ ਕਿ ਤੁਸੀਂ ਸਾਰੇ ਇਸ ਮੁਕਾਬਲੇ ਵਿੱਚ ਜ਼ਰੂਰ ਭਾਗ ਲਓ ਅਤੇ ਇਸ ਨਵੇਂ ਢੰਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ, ਤੁਸੀਂ ਹਿੱਸੇਦਾਰ ਬਣੋ।

 

 

ਸਾਥੀਓ, ਸਾਡੇ ਦੇਸ਼ ਵਿੱਚ ਕਰੋੜਾਂ-ਕਰੋੜ ਗ਼ਰੀਬ, ਦਹਾਕਿਆਂ ਤੋਂ, ਇੱਕ ਬਹੁਤ ਵੱਡੀ ਚਿੰਤਾ ਵਿੱਚ ਰਹਿੰਦੇ ਆਏ ਹਨ। ਅਗਰ, ਬਿਮਾਰ ਹੋ ਗਏ ਤਾਂ ਕੀ ਹੋਵੇਗਾ। ਆਪਣਾ ਇਲਾਜ ਕਰਵਾਈਏ ਜਾਂ ਫਿਰ ਪਰਿਵਾਰ ਦੀ ਰੋਟੀ ਦੀ ਚਿੰਤਾ ਕਰੀਏ। ਇਸ ਤਕਲੀਫ਼ ਨੂੰ ਸਮਝਦਿਆਂ ਇਸ ਚਿੰਤਾ ਨੂੰ ਦੂਰ ਕਰਨ ਦੇ ਲਈ ਵੀ ਲਗਭਗ ਡੇਢ ਸਾਲ ਪਹਿਲਾਂ 'ਆਯੁਸ਼ਮਾਨ ਭਾਰਤ' ਯੋਜਨਾ ਸ਼ੁਰੂ ਕੀਤੀ ਗਈ ਸੀ, ਕੁਝ ਹੀ ਦਿਨ ਪਹਿਲਾਂ 'ਆਯੁਸ਼ਮਾਨ ਭਾਰਤ' ਦੇ ਲਾਭਪਾਤਰੀਆਂ ਦੀ ਗਿਣਤੀ ਇੱਕ ਕਰੋੜ ਤੋਂ ਪਾਰ ਹੋ ਗਈ ਹੈ। ਇੱਕ ਕਰੋੜ ਤੋਂ ਜ਼ਿਆਦਾ ਮਰੀਜ਼ ਮਤਲਬ ਦੇਸ਼ ਦੇ ਇੱਕ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਦੀ ਸੇਵਾ ਹੋਈ ਹੈ।

 

ਇੱਕ ਕਰੋੜ ਤੋਂ ਜ਼ਿਆਦਾ ਮਰੀਜ਼ਾਂ ਦਾ ਮਤਲਬ ਕੀ ਹੁੰਦਾ ਹੈ, ਪਤਾ ਹੈ? ਇੱਕ ਕਰੋੜ ਤੋਂ ਜ਼ਿਆਦਾ ਮਰੀਜ਼, ਮਤਲਬ, ਨਾਰਵੇ ਜਿਹਾ ਦੇਸ਼, ਸਿੰਗਾਪੁਰ ਜਿਹਾ ਦੇਸ਼, ਉਸ ਦੀ ਜੋ total ਜਨਸੰਖਿਆ ਹੈ, ਉਸ ਤੋਂ, ਦੋ ਗੁਣਾ ਲੋਕਾਂ ਨੂੰ ਮੁਫ਼ਤ ਵਿੱਚ ਇਲਾਜ ਦਿੱਤਾ ਗਿਆ ਹੈ। ਅਗਰ, ਗ਼ਰੀਬਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਇਲਾਜ ਦੇ ਲਈ ਪੈਸੇ ਦੇਣੇ ਪੈਂਦੇ, ਉਨ੍ਹਾਂ ਦਾ ਮੁਫ਼ਤ ਇਲਾਜ ਨਾ ਹੋਇਆ ਹੁੰਦਾ, ਤਾਂ ਉਨ੍ਹਾਂ ਨੂੰ ਇੱਕ ਮੋਟਾ-ਮੋਟਾ ਅੰਦਾਜ਼ਾ ਹੈ, ਲਗਭਗ 14 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਆਪਣੀ ਜੇਬ ਤੋਂ ਖਰਚ ਕਰਨੇ ਪੈਂਦੇ। 'ਆਯੁਸ਼ਮਾਨ ਭਾਰਤ' ਯੋਜਨਾ ਨਾਲ ਗ਼ਰੀਬਾਂ ਦੇ ਪੈਸੇ ਖਰਚ ਹੋਣ ਤੋਂ ਬਚੇ ਹਨ। ਮੈਂ 'ਆਯੁਸ਼ਮਾਨ ਭਾਰਤ' ਦੇ ਸਾਰੇ ਲਾਭਪਾਤਰੀਆਂ ਦੇ ਨਾਲ-ਨਾਲ ਇਲਾਜ ਕਰਨ ਵਾਲੇ ਸਾਰੇ ਡਾਕਟਰਾਂ, Nurses ਅਤੇ ਮੈਡੀਕਲ ਸਟਾਫ ਨੂੰ ਵੀ ਵਧਾਈ ਦਿੰਦਾ ਹਾਂ।

 

'ਆਯੁਸ਼ਮਾਨ ਭਾਰਤ' ਯੋਜਨਾ ਦੇ ਨਾਲ ਇੱਕ ਬਹੁਤ ਵੱਡੀ ਵਿਸ਼ੇਸ਼ਤਾ portability ਦੀ ਸਹੂਲਤ ਵੀ ਹੈ। portability, ਦੇਸ਼ ਨੂੰ ਏਕਤਾ ਦੇ ਰੰਗ ਵਿੱਚ ਰੰਗਣ ਵਿੱਚ ਵੀ ਸਹਾਇਤਾ ਕੀਤੀ ਹੈ। ਯਾਨੀ, ਬਿਹਾਰ ਦਾ ਕੋਈ ਗ਼ਰੀਬ ਅਗਰ ਚਾਹੇ ਤਾਂ ਉਸ ਨੂੰ ਕਰਨਾਟਕਾ ਵਿੱਚ ਵੀ ਉਹੀ ਸਹੂਲਤ ਮਿਲੇਗੀ, ਜੋ ਉਸ ਨੂੰ ਆਪਣੇ ਰਾਜ ਵਿੱਚ ਮਿਲਦੀ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਦਾ ਕੋਈ ਗ਼ਰੀਬ ਚਾਹੇ ਤਾਂ ਉਸ ਨੂੰ ਇਲਾਜ ਦੀ ਇਹੀ ਸਹੂਲਤ ਤਮਿਲਨਾਡੂ ਵਿੱਚ ਮਿਲੇਗੀ। ਇਸ ਯੋਜਨਾ ਦੇ ਕਾਰਣ ਕਿਸੇ ਖੇਤਰ ਵਿੱਚ ਜਿੱਥੇ ਸਿਹਤ ਦੀ ਵਿਵਸਥਾ ਕਮਜ਼ੋਰ ਹੈ, ਉੱਥੋਂ ਦੇ ਗ਼ਰੀਬ ਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਉੱਤਮ ਇਲਾਜ ਕਰਵਾਉਣ ਦੀ ਸਹੂਲਤ ਹੁੰਦੀ ਹੈ।

 

 

ਸਾਥੀਓ, ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇੱਕ ਕਰੋੜ ਲਾਭਪਾਤਰੀਆਂ ਵਿੱਚੋਂ 80% ਲਾਭਪਾਤਰੀ ਦੇਸ਼ ਦੇ ਗ੍ਰਾਮੀਣ ਇਲਾਕਿਆਂ ਦੇ ਹਨ। ਇਨ੍ਹਾਂ ਵਿੱਚੋਂ ਵੀ ਲਗਭਗ 50% ਲਾਭਪਾਤਰੀ, ਸਾਡੀਆਂ ਮਾਵਾਂ-ਭੈਣਾਂ ਅਤੇ ਬੇਟੀਆਂ ਹਨ। ਇਨ੍ਹਾਂ ਲਾਭਪਾਤਰੀਆਂ ਵਿੱਚੋਂ ਜ਼ਿਆਦਾਤਰ ਲੋਕ ਅਜਿਹੀਆਂ ਬਿਮਾਰੀਆਂ ਨਾਲ ਪੀੜ੍ਹਤ ਸਨ, ਜਿਨ੍ਹਾਂ ਦਾ ਇਲਾਜ ਆਮ ਦਵਾਈਆਂ ਨਾਲ ਸੰਭਵ ਨਹੀਂ ਸੀ। ਇਨ੍ਹਾਂ ਵਿੱਚੋਂ 70% ਲੋਕਾਂ ਦੀ Surgery ਕੀਤੀ ਗਈ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨ੍ਹੀਆਂ ਵੱਡੀਆਂ ਤਕਲੀਫ਼ਾਂ ਤੋਂ ਇਨ੍ਹਾਂ ਲੋਕਾਂ ਨੂੰ ਮੁਕਤੀ ਮਿਲੀ ਹੈ। ਮਣੀਪੁਰ ਦੇ ਚੁਰਾ-ਚਾਂਦਪੁਰ ਵਿੱਚ 6 ਸਾਲ ਦੇ ਬੱਚੇ ਕੇਲੇਨਸਾਂਗ, ਉਸ ਨੂੰ ਵੀ ਇਸੇ ਤਰ੍ਹਾਂ 'ਆਯੁਸ਼ਮਾਨ ਯੋਜਨਾ' ਨਾਲ ਨਵਾਂ ਜੀਵਨ ਮਿਲਿਆ ਹੈ। ਕੇਲੇਨਸਾਂਗ ਨੂੰ ਇੰਨੀ ਛੋਟੀ ਉਮਰ ਵਿੱਚ brain ਦੀ ਗੰਭੀਰ ਬਿਮਾਰੀ ਹੋ ਗਈ। ਇਸ ਬੱਚੇ ਦੇ ਪਿਤਾ ਦਿਹਾੜੀ ਮਜ਼ਦੂਰ ਹਨ, ਅਤੇ ਮਾਂ ਬੁਣਾਈ ਦਾ ਕੰਮ ਕਰਦੀ ਹੈ, ਅਜਿਹੀ ਹਾਲਤ ਵਿੱਚ ਬੱਚੇ ਦਾ ਇਲਾਜ ਕਰਵਾਉਣਾ ਬਹੁਤ ਕਠਿਨ ਹੋ ਰਿਹਾ ਸੀ,

 

 

ਲੇਕਿਨ 'ਆਯੁਸ਼ਮਾਨ ਭਾਰਤ ਯੋਜਨਾ' ਨਾਲ ਉਨ੍ਹਾਂ ਦੇ ਬੇਟੇ ਦਾ ਮੁਫ਼ਤ ਇਲਾਜ ਹੋ ਗਿਆ। ਕੁਝ ਇਸੇ ਤਰ੍ਹਾਂ ਦਾ ਅਨੁਭਵ ਪੁੱਡੂਚੇਰੀ ਦੀ ਅਮੂਰਥਾ ਵੱਲੀ ਜੀ ਦਾ ਵੀ ਹੈ, ਉਨ੍ਹਾਂ ਦੇ ਲਈ ਵੀ 'ਆਯੁਸ਼ਮਾਨ ਭਾਰਤ ਯੋਜਨਾ' ਸੰਕਟ ਮੋਚਨ ਬਣ ਕੇ ਆਈ ਹੈ। ਅਮੂਰਥਾ ਵੱਲੀ ਜੀ ਦੇ ਪਤੀ ਦੀ Heart attack  ਨਾਲ ਦੁਖਦ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ 27 ਸਾਲ ਦੇ ਬੇਟੇ ਜੀਵਾ ਨੂੰ ਵੀ Heart ਦੀ ਬਿਮਾਰੀ ਸੀ, Doctors ਨੇ ਜੀਵਾ ਦੇ ਲਈ Surgery ਦੀ ਸਲਾਹ ਦਿੱਤੀ ਸੀ ਲੇਕਿਨ, ਦਿਹਾੜੀ ਮਜ਼ਦੂਰੀ ਕਰਨ ਵਾਲੇ ਜੀਵਾ ਦੇ ਲਈ, ਆਪਣੇ ਖਰਚੇ ਨਾਲ ਇੰਨ੍ਹਾ ਵੱਡਾ operation ਕਰਵਾਉਣਾ ਸੰਭਵ ਹੀ ਨਹੀਂ ਸੀ ਪਰ ਅਮੂਰਥਾ ਵੱਲੀ ਨੇ ਆਪਣੇ ਬੇਟੇ ਦਾ 'ਆਯੁਸ਼ਮਾਨ ਭਾਰਤ' ਯੋਜਨਾ ਵਿੱਚ registration ਕਰਵਾਇਆ ਅਤੇ 9 ਦਿਨਾਂ ਬਾਅਦ ਬੇਟੇ ਜੀਵਾ ਦੇ heart ਦੀ surgery  ਵੀ ਹੋ ਗਈ।

 

ਸਾਥੀਓ, ਮੈਂ ਤੁਹਾਡੇ ਨਾਲ ਸਿਰਫ਼ 3-4 ਘਟਨਾਵਾਂ ਦਾ ਜ਼ਿਕਰ ਕੀਤਾ, 'ਆਯੁਸ਼ਮਾਨ ਭਾਰਤ' ਨਾਲ ਤਾਂ ਅਜਿਹੀਆਂ ਇੱਕ ਕਰੋੜ ਤੋਂ ਜ਼ਿਆਦਾ ਕਹਾਣੀਆਂ ਜੁੜੀਆਂ ਹੋਈਆਂ ਹਨ। ਇਹ ਕਹਾਣੀਆਂ ਜਿਊਂਦੇ-ਜਾਗਦੇ ਇਨਸਾਨਾਂ ਦੀਆਂ ਹਨ। ਦੁਖ-ਤਕਲੀਫ ਨਾਲ ਮੁਕਤ ਹੋਏ ਸਾਡੇ ਆਪਣੇ ਪਰਿਵਾਰਜਨਾਂ ਦੀਆਂ ਹਨ, ਤੁਹਾਨੂੰ ਮੇਰਾ ਅਨੁਰੋਧ ਹੈ, ਕਦੀ ਸਮਾਂ ਮਿਲੇ ਤਾਂ ਅਜਿਹੇ ਵਿਅਕਤੀ ਨਾਲ ਜ਼ਰੂਰ ਗੱਲਬਾਤ ਕਰੋ, ਜਿਸ ਨੇ 'ਆਯੁਸ਼ਮਾਨ ਭਾਰਤ' ਯੋਜਨਾ ਤਹਿਤ ਆਪਣਾ ਇਲਾਜ ਕਰਵਾਇਆ ਹੋਵੇ। ਤੁਸੀਂ ਦੇਖੋਗੇ ਕਿ ਜਦੋਂ ਇੱਕ ਗ਼ਰੀਬ ਬਿਮਾਰੀ ਤੋਂ ਮੁਕਤ ਹੁੰਦਾ ਹੈ ਤਾਂ ਉਸ ਵਿੱਚ ਗ਼ਰੀਬੀ ਨਾਲ ਲੜਨ ਦੀ ਵੀ ਤਾਕਤ ਨਜ਼ਰ ਆਉਣ ਲੱਗਦੀ ਹੈ। ਅਤੇ ਮੈਂ, ਸਾਡੇ ਦੇਸ਼ ਦੇ ਇਮਾਨਦਾਰ Tax Payers ਨੂੰ ਕਹਿਣਾ ਚਾਹੁੰਦਾ ਹਾਂ ਕਿ 'ਆਯੁਸ਼ਮਾਨ ਭਾਰਤ' ਯੋਜਨਾ ਦੇ ਤਹਿਤ ਜਿਨ੍ਹਾਂ ਗ਼ਰੀਬਾਂ ਦਾ ਮੁਫ਼ਤ ਇਲਾਜ ਹੋਇਆ ਹੈ, ਉਨ੍ਹਾਂ ਦੇ ਜੀਵਨ ਵਿੱਚ ਜੋ ਸੁਖ ਆਇਆ ਹੈ, ਸੰਤੋਸ਼ ਮਿਲਿਆ ਹੈ, ਉਸ ਪੁੰਨ ਦੇ ਅਸਲੀ ਹੱਕਦਾਰ ਤੁਸੀਂ ਵੀ ਹੋ। ਸਾਡਾ ਇਮਾਨਦਾਰ Tax Payers ਵੀ ਇਸ ਪੁੰਨ ਦਾ ਹੱਕਦਾਰ ਹੈ।

 

 

ਮੇਰੇ ਪਿਆਰੇ ਦੇਸ਼ਵਾਸੀਓ, ਇੱਕ ਪਾਸੇ ਅਸੀਂ ਇਸ ਮਹਾਂਮਾਰੀ ਨਾਲ ਲੜ ਰਹੇ ਹਾਂ ਤਾਂ ਦੂਸਰੇ ਪਾਸੇ ਸਾਨੂੰ ਹੁਣੇ ਜਿਹੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਕੁਦਰਤੀ ਆਫਤਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਅਸੀਂ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ Super Cyclone ਅਮਫਾਨ ਦਾ ਕਹਿਰ ਦੇਖਿਆ। ਤੂਫ਼ਾਨ ਨਾਲ ਅਨੇਕਾਂ ਘਰ ਤਬਾਹ ਹੋ ਗਏ। ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਹੋਇਆ। ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਮੈਂ ਪਿਛਲੇ ਹਫ਼ਤੇ ਓਡੀਸ਼ਾ ਅਤੇ ਪੱਛਮੀ ਬੰਗਾਲ ਗਿਆ ਸਾਂ। ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਲੋਕਾਂ ਨੇ ਜਿਸ ਹਿੰਮਤ ਅਤੇ ਬਹਾਦਰੀ ਦੇ ਨਾਲ ਹਾਲਾਤ ਦਾ ਸਾਹਮਣਾ ਕੀਤਾ ਹੈ - ਸ਼ਲਾਘਾਯੋਗ ਹੈ। ਸੰਕਟ ਦੀ ਇਸ ਘੜੀ ਵਿੱਚ, ਦੇਸ਼ ਵੀ ਹਰ ਤਰ੍ਹਾਂ ਨਾਲ ਉੱਥੋਂ ਦੇ ਲੋਕਾਂ ਨਾਲ ਖੜ੍ਹਾ ਹੈ।

 

 

ਸਾਥੀਓ, ਇੱਕ ਪਾਸੇ ਜਿੱਥੇ ਪੂਰਬੀ ਭਾਰਤ ਤੂਫ਼ਾਨ ਨਾਲ ਆਈ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਦੂਸਰੇ ਪਾਸੇ ਦੇਸ਼ ਦੇ ਕਈ ਹਿੱਸੇ ਟਿੱਡੀਆਂ ਜਾਂ Locust ਦੇ ਹਮਲੇ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਹਮਲਿਆਂ ਨੇ ਫਿਰ ਸਾਨੂੰ ਯਾਦ ਕਰਵਾਇਆ ਹੈ ਕਿ ਇਹ ਛੋਟਾ ਜਿਹਾ ਜੀਵ ਕਿੰਨਾ ਨੁਕਸਾਨ ਕਰਦਾ ਹੈ। ਟਿੱਡੀ ਦਲ ਦਾ ਹਮਲਾ ਕਈ ਦਿਨਾਂ ਤੱਕ ਚਲਦਾ ਹੈ, ਬਹੁਤ ਵੱਡੇ ਖੇਤਰ 'ਤੇ ਇਸ ਦਾ ਪ੍ਰਭਾਵ ਪੈਂਦਾ ਹੈ। ਭਾਰਤ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਖੇਤੀ ਵਿਭਾਗ ਹੋਵੇ, ਪ੍ਰਸ਼ਾਸਨ ਵੀ ਇਸ ਸੰਕਟ ਦੇ ਨੁਕਸਾਨ ਤੋਂ ਬਚਣ ਦੇ ਲਈ, ਕਿਸਾਨਾਂ ਦੀ ਮਦਦ ਕਰਨ ਦੇ ਲਈ ਆਧੁਨਿਕ ਸਾਧਨਾਂ ਦੀ ਵੀ ਵਰਤੋਂ ਕਰ ਰਿਹਾ ਹੈ। ਨਵੀਆਂ-ਨਵੀਆਂ ਖੋਜਾਂ ਵੱਲ ਵੀ ਧਿਆਨ ਦੇ ਰਿਹਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਮਿਲ ਕੇ ਸਾਡੇ ਖੇਤੀ ਖੇਤਰ 'ਤੇ ਜੋ ਸੰਕਟ ਆਇਆ ਹੈ, ਉਸ ਨਾਲ ਵੀ ਮੁਕਾਬਲਾ ਕਰਾਂਗੇ, ਬਹੁਤ ਕੁਝ ਬਚਾਅ ਲਵਾਂਗੇ।

 

 

ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਦਿਨਾਂ ਬਾਅਦ ਹੀ 5 ਜੂਨ ਨੂੰ ਪੂਰੀ ਦੁਨੀਆ 'ਵਿਸ਼ਵ ਵਾਤਾਵਰਣ ਦਿਵਸ' ਮਨਾਏਗੀ, 'ਵਿਸ਼ਵ ਵਾਤਾਵਰਣ ਦਿਵਸ' 'ਤੇ ਇਸ ਸਾਲ ਦੀ theme  ਹੈ - Bio Diversity ਯਾਨੀ ਜੈਵ-ਵਿਭਿੰਨਤਾ। ਵਰਤਮਾਨ ਪਰਿਥਿਤੀਆਂ ਵਿੱਚ ਇਹ theme  ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਨ ਹੈ। LOCKDOWN ਦੇ ਦੌਰਾਨ ਪਿਛਲੇ ਕੁਝ ਹਫ਼ਤਿਆਂ ਵਿੱਚ ਜੀਵਨ ਦੀ ਰਫ਼ਤਾਰ ਥੋੜ੍ਹੀ ਧੀਮੀ ਜ਼ਰੂਰ ਹੋਈ ਹੈ ਪਰ ਇਸ ਨਾਲ ਸਾਨੂੰ ਆਪਣੇ ਆਲੇ-ਦੁਆਲੇ ਕੁਦਰਤ ਦੀ ਸਮ੍ਰਿੱਧ ਵਿਭਿੰਨਤਾ ਨੂੰ, ਜੈਵ-ਵਿਭਿੰਨਤਾ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਵੀ ਮਿਲਿਆ ਹੈ। ਅੱਜ ਕਿੰਨੇ ਹੀ ਅਜਿਹੇ ਪੰਛੀ ਜੋ ਪ੍ਰਦੂਸ਼ਣ ਅਤੇ ਸ਼ੋਰ-ਸ਼ਰਾਬੇ ਵਿੱਚ ਗਾਇਬ ਹੋ ਗਏ ਸਨ, ਸਾਲਾਂ ਬਾਅਦ ਉਨ੍ਹਾਂ ਦੀ ਆਵਾਜ਼ ਨੂੰ ਲੋਕ ਆਪਣੇ ਘਰਾਂ ਵਿੱਚ ਸੁਣ ਰਹੇ ਹਨ।

 

ਅਨੇਕਾਂ ਸਥਾਨਾਂ ਤੋਂ, ਜਾਨਵਰਾਂ ਦੇ ਖੁੱਲ੍ਹੇ ਵਿਚਰਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਮੇਰੀ ਤਰ੍ਹਾਂ ਤੁਸੀਂ ਵੀ Social Media ਵਿੱਚ ਜ਼ਰੂਰ ਇਨ੍ਹਾਂ ਗੱਲਾਂ ਨੂੰ ਦੇਖਿਆ ਹੋਵੇਗਾ, ਪੜ੍ਹਿਆ ਹੋਵੇਗਾ। ਬਹੁਤ ਲੋਕ ਕਹਿ ਰਹੇ ਹਨ, ਲਿਖ ਰਹੇ ਹਨ, ਤਸਵੀਰਾਂ ਸਾਂਝੀਆਂ ਕਰ ਰਹੇ ਹਨ ਕਿ ਉਹ ਆਪਣੇ ਘਰ ਤੋਂ ਦੂਰ-ਦੂਰ ਪਹਾੜੀਆਂ ਦੇਖ ਸਕਦੇ ਹਨ, ਦੂਰ-ਦੂਰ ਜਗਦੀ ਹੋਈ ਰੋਸ਼ਨੀ ਦੇਖ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਈ ਲੋਕਾਂ ਦੇ ਮਨ ਵਿੱਚ ਵੀ ਇਹ ਸੰਕਲਪ ਉੱਠਿਆ ਹੋਵੇਗਾ ਕਿ ਅਸੀਂ ਉਨ੍ਹਾਂ ਦ੍ਰਿਸ਼ਾਂ ਨੂੰ ਇੰਝ ਹੀ ਬਣਾਈ ਰੱਖ ਸਕਦੇ ਹਾਂ। ਇਨ੍ਹਾਂ ਤਸਵੀਰਾਂ ਨੇ ਲੋਕਾਂ ਨੂੰ ਕੁਦਰਤ ਦੇ ਲਈ ਕੁਝ ਕਰਨ ਦੀ ਪ੍ਰੇਰਣਾ ਵੀ ਦਿੱਤੀ ਹੈ। ਨਦੀਆਂ ਸਦਾ ਸਵੱਛ ਰਹਿਣ, ਪਸ਼ੂ-ਪੰਛੀਆਂ ਨੂੰ ਵੀ ਖੁੱਲ੍ਹ ਕੇ ਜੀਣ ਦਾ ਹੱਕ ਮਿਲੇ, ਅਸਮਾਨ ਵੀ ਸਾਫ਼-ਸੁਥਰਾ ਹੋਵੇ, ਇਸ ਦੇ ਲਈ ਅਸੀਂ ਕੁਦਰਤ ਦੇ ਨਾਲ ਤਾਲਮੇਲ ਬਿਠਾ ਕੇ ਜੀਵਨ ਜੀਣ ਦੀ ਪ੍ਰੇਰਣਾ ਲੈ ਸਕਦੇ ਹਾਂ।

 

 

ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਵਾਰ-ਵਾਰ ਸੁਣਦੇ ਹਾਂ 'ਜਲ ਹੈ ਤਾਂ ਜੀਵਨ ਹੈ' - 'ਜਲ ਹੈ ਤਾਂ ਕੱਲ੍ਹ ਹੈ' ਲੇਕਿਨ ਜਲ ਦੇ ਨਾਲ ਸਾਡੀ ਜ਼ਿੰਮੇਵਾਰੀ ਵੀ ਹੈ, ਵਰਖਾ ਦਾ ਪਾਣੀ ਹੈ, ਬਾਰਿਸ਼ ਦਾ ਪਾਣੀ ਹੈ- ਇਹ ਸਾਨੂੰ ਬਚਾਉਣਾ ਹੈ, ਇੱਕ-ਇੱਕ ਬੂੰਦ ਨੂੰ ਬਚਾਉਣਾ ਹੈ। ਪਿੰਡ-ਪਿੰਡ ਬਰਸਾਤ ਦੇ ਪਾਣੀ ਨੂੰ ਅਸੀਂ ਕਿਵੇਂ ਬਚਾਈਏ, ਬਹੁਤ ਸੌਖਾ ਰਵਾਇਤੀ ਢੰਗ ਹੈ, ਉਨ੍ਹਾਂ ਸਾਰੇ ਢੰਗਾਂ ਨਾਲ ਅਸੀਂ ਪਾਣੀ ਨੂੰ ਰੋਕ ਸਕਦੇ ਹਾਂ। 5 ਦਿਨ - 7 ਦਿਨ ਵੀ ਅਗਰ ਪਾਣੀ ਰੁਕਿਆ ਰਹੇਗਾ ਤਾਂ ਧਰਤੀ ਮਾਂ ਦੀ ਪਿਆਸ ਬੁਝਾਏਗਾ, ਪਾਣੀ ਫਿਰ ਜ਼ਮੀਨ ਵਿੱਚ ਜਾਏਗਾ। ਉਹੀ ਜਲ ਜੀਵਨ ਦੀ ਸ਼ਕਤੀ ਬਣ ਜਾਏਗਾ ਅਤੇ ਇਸ ਲਈ ਇਸ ਵਰਖਾ ਰੁੱਤ ਵਿੱਚ, ਸਾਡੇ ਸਾਰਿਆਂ ਦਾ ਪ੍ਰਯਤਨ ਰਹਿਣਾ ਚਾਹੀਦਾ ਹੈ ਕਿ ਅਸੀਂ ਪਾਣੀ ਨੂੰ ਬਚਾਈਏ, ਪਾਣੀ ਦੀ ਸੰਭਾਲ ਕਰੀਏ।

 

 

ਮੇਰੇ ਪਿਆਰੇ ਦੇਸ਼ਵਾਸੀਓ, ਸਵੱਛ ਵਾਤਾਵਰਣ ਸਿੱਧੇ ਸਾਡੇ ਜੀਵਨ, ਸਾਡੇ ਬੱਚਿਆਂ ਦੇ ਭਵਿੱਖ ਦਾ ਵਿਸ਼ਾ ਹੈ। ਇਸ ਲਈ, ਸਾਨੂੰ ਵਿਅਕਤੀਗਤ ਪੱਧਰ 'ਤੇ ਵੀ ਇਸ ਦੀ ਚਿੰਤਾ ਕਰਨੀ ਹੋਵੇਗੀ। ਮੇਰਾ ਤੁਹਾਨੂੰ ਅਨੁਰੋਧ ਹੈ ਕਿ ਇਸ ਵਾਤਾਵਰਣ ਦਿਵਸ ’ 'ਤੇ ਕੁਝ ਰੁੱਖ ਜ਼ਰੂਰ ਲਗਾਓ ਅਤੇ ਕੁਦਰਤ ਦੀ ਸੇਵਾ ਦੇ ਲਈ ਕੁਝ ਅਜਿਹਾ ਸੰਕਲਪ ਜ਼ਰੂਰ ਲਓ, ਜਿਸ ਨਾਲ ਕੁਦਰਤ ਦੇ ਨਾਲ ਤੁਹਾਡਾ ਹਰ ਦਿਨ ਦਾ ਰਿਸ਼ਤਾ ਬਣਿਆ ਰਹੇ। ਹਾਂ! ਗਰਮੀ ਵਧ ਰਹੀ ਹੈ, ਇਸ ਲਈ ਪੰਛੀਆਂ ਦੇ ਲਈ ਪਾਣੀ ਦਾ ਇੰਤਜ਼ਾਮ ਕਰਨਾ ਨਾ ਭੁੱਲਣਾ।

 

 

ਸਾਥੀਓ, ਸਾਨੂੰ ਸਾਰਿਆਂ ਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਇੰਨੀ ਕਠਿਨ ਤਪੱਸਿਆ ਦੇ ਬਾਅਦ, ਇੰਨੀਆਂ ਕਠਿਨਾਈਆਂ ਦੇ ਬਾਅਦ ਦੇਸ਼ ਨੇ, ਜਿਸ ਤਰ੍ਹਾਂ ਹਾਲਾਤ ਨੂੰ ਸੰਭਾਲਿਆ ਹੈ, ਉਸ ਨੂੰ ਵਿਗੜਣ ਨਹੀਂ ਦੇਣਾ। ਅਸੀਂ ਇਸ ਲੜਾਈ ਨੂੰ ਕਮਜ਼ੋਰ ਨਹੀਂ ਹੋਣ ਦੇਣਾ। ਅਸੀਂ ਲਾਪਰਵਾਹ ਹੋ ਗਏ, ਸਾਵਧਾਨੀ ਛੱਡ ਦਿੱਤੀ, ਇਹ ਕੋਈ ਵਿਕਲਪ ਨਹੀਂ ਹੈ। ਕੋਰੋਨਾ ਦੇ ਖ਼ਿਲਾਫ਼ ਲੜਾਈ ਹੁਣ ਵੀ ਓਨੀ ਹੀ ਗੰਭੀਰ ਹੈ। ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਕੋਰੋਨਾ ਤੋਂ ਅਜੇ ਵੀ ਓਨਾ ਹੀ ਗੰਭੀਰ ਖ਼ਤਰਾ ਹੋ ਸਕਦਾ ਹੈ। ਅਸੀਂ ਹਰ ਇਨਸਾਨ ਦੀ ਜ਼ਿੰਦਗੀ ਨੂੰ ਬਚਾਉਣਾ ਹੈ, ਇਸ ਲਈ ਦੋ ਗਜ ਦੀ ਦੂਰੀ, ਚਿਹਰੇ 'ਤੇ ਮਾਸਕ, ਹੱਥਾਂ ਨੂੰ ਧੋਣਾ ਇਨ੍ਹਾਂ ਸਾਰੀਆਂ ਸਾਵਧਾਨੀਆਂ ਦਾ ਉਂਝ ਹੀ ਪਾਲਣ ਕਰਦੇ ਰਹਿਣਾ ਹੈ, ਜਿਵੇਂ ਅਸੀਂ ਹੁਣ ਤੱਕ ਕਰਦੇ ਆਏ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਲਈ, ਆਪਣਿਆਂ ਦੇ ਲਈ, ਆਪਣੇ ਦੇਸ਼ ਦੇ ਲਈ ਇਹ ਸਾਵਧਾਨੀ ਜ਼ਰੂਰ ਰੱਖੋਗੇ। ਇਸੇ ਵਿਸ਼ਵਾਸ ਦੇ ਨਾਲ ਤੁਹਾਡੀ ਉੱਤਮ ਸਿਹਤ ਦੇ ਲਈ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ ਹਨ। ਅਗਲੇ ਮਹੀਨੇ ਫਿਰ ਇੱਕ ਵਾਰੀ 'ਮਨ ਕੀ ਬਾਤ' ਅਨੇਕਾਂ ਨਵੇਂ ਵਿਸ਼ਿਆਂ ਦੇ ਨਾਲ ਜ਼ਰੂਰ ਕਰਾਂਗੇ।

 

ਧੰਨਵਾਦ ।

 

 

*****

 

 

ਵੀਆਰਆਰਕੇ/ਐੱਸਐੱਚ/ਵੀਕੇ



(Release ID: 1628115) Visitor Counter : 317