ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਮੋਦੀ ਸਰਕਾਰ 2.0 ਦਾ ਇੱਕ ਸਾਲ ਹੋਣ ਦੇ ਮੌਕੇ ’ਤੇ 30 ਮਈ, 2019 ਤੋਂ 30 ਮਈ, 2020 ਦੇ ਸਮੇਂ ਤੱਕ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੀਆਂ ਉਪਲੱਬਧੀਆਂ ’ਤੇ ਈ-ਪੁਸਤਿਕਾ ਜਾਰੀ ਕੀਤੀ
Posted On:
30 MAY 2020 7:27PM by PIB Chandigarh
ਡੀਏਆਰਪੀਜੀ ਪ੍ਰਧਾਨ ਮੰਤਰੀ ਮੋਦੀ ਦੇ ਸੁਸ਼ਾਸਨ ਦੇ ਦ੍ਰਿਸ਼ਟੀਕੋਣ ’ਤੇ ਖਰਾ ਉਤਰਿਆ ਅਤੇ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦੇ ਮੰਤਰ ਨੂੰ ਅਪਣਾਇਆ : ਡਾ. ਜਿਤੇਂਦਰ ਸਿੰਘ
ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਮੋਦੀ ਸਰਕਾਰ 2.0 ਦਾ 1 ਸਾਲ ਪੂਰਾ ਹੋਣ ਦੇ ਮੌਕੇ ’ਤੇ 30 ਮਈ, 2019 ਤੋਂ 30 ਮਈ, 2020 ਦੇ ਸਮੇਂ ਦੀਆਂ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੀਆਂ ਉਪਲੱਬਧੀਆਂ ’ਤੇ ਈ-ਪੁਸਤਿਕਾ ਜਾਰੀ ਕੀਤੀ ਹੈ। ਡਾ. ਸਿੰਘ ਨੇ ਆਪਣੀਆਂ ਉਪਲੱਬਧੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ’ਤੇ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਪ੍ਰਧਾਨ ਮੰਤਰੀ ਦੇ ਸੁਸ਼ਾਸਨ ਦੇ ਦ੍ਰਿਸ਼ਟੀਕੋਣ ਨੂੰ ਜੀਵਿਆ ਹੈ ਅਤੇ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦਾ ਮੰਤਰ ਭਾਵਨਾ ਨਾਲ ਅਪਣਾਇਆ ਹੈ। ਉਨ੍ਹਾਂ ਨੇ ਇਸ ਤੱਥ ’ਤੇ ਰੋਸ਼ਨੀ ਪਾਈ ਕਿ ਡੀਏਆਰਪੀਜੀ ਨੇ ਭਾਰਤ ਵਿੱਚ ਈ-ਗਵਰਨੈਂਸ ਨੂੰ ਕਾਫ਼ੀ ਪ੍ਰੋਤਸਾਹਨ ਪ੍ਰਦਾਨ ਕੀਤਾ ਹੈ।
ੳ. ਕੇਂਦਰੀ ਸਕੱਤਰੇਤ ਅਤੇ ਰਾਜਾਂ ਵਿੱਚ ਈ-ਆਫਿਸ ਲਾਗੂ ਕਰਨ ਲਈ ਤੀਬਰ ਤਾਲਮੇਲ ਅਤੇ
ਅ. 2019 ਅਤੇ 2020 ਵਿੱਚ- ਕ੍ਰਮਵਾਰ ਸ਼ਿਲੌਂਗ ਅਤੇ ਮੁੰਬਈ ਵਿੱਚ 22ਵੇਂ ਅਤੇ 23ਵੇਂ ਰਾਸ਼ਟਰੀ ਈ-ਗਵਰਨੈਂਸ ਸੰਮੇਲਨਾਂ ਦਾ ਆਯੋਜਨ।
ਇਸਦੇ ਇਲਾਵਾ ਡਾ. ਜਿਤੇਂਦਰ ਸਿੰਘ ਨੇ ਮੰਨਿਆ ਕਿ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਕਈ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸੀਪੀਜੀਆਰਏਐੱਮਐੱਸ ਸੁਧਾਰਾਂ ਨੂੰ ਅੱਗੇ ਵਧਾਉਂਦੇ ਹੋਏ ਜਨਤਕ ਸ਼ਿਕਾਇਤਾਂ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਵੱਲੋਂ ਕੀਤੇ ਗਏ ਪ੍ਰਣਾਲੀਗਤ ਸੁਧਾਰਾਂ ਦੀ ਸਫਲਤਾ ਕੋਵਿਡ-19 ਮਹਾਮਾਰੀ ਵਿੱਚ ਦੇਖੀ ਗਈ ਜਿੱਥੇ ਕਈ ਮੰਤਰਾਲੇ/ਵਿਭਾਗ ਈ-ਆਫਿਸ ਦੀ ਵਰਤੋਂ ਕਰਕੇ ਬਿਨਾ ਰੁਕਾਵਟ ਦੇ ਘਰ ਤੋਂ ਕੰਮ ਕੀਤਾ ਤੇ ਕੋਵਿਡ-19 ਨਾਲ ਸਬੰਧਿਤ 0.87 ਲੱਖ ਸ਼ਿਕਾਇਤਾਂ ਦਾ ਰਿਕਾਰਡ ਔਸਤ 1.45 ਦਿਨਾਂ ਵਿੱਚ ਸਮੇਂ ਸਿਰ ਨਿਪਟਾਰਾ ਕੀਤਾ।
ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਸਰਕਾਰ ਨਾਲ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੀ ਸ਼ਮੂਲੀਅਤ ਦੀ ਰੀਜਨਲ ਕਾਨਫਰੰਸਾਂ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੀ ਇੱਕ ਲੜੀ ਆਯੋਜਿਤ ਕੀਤੀ ਜੋ ਜੰਮੂ-ਕਸ਼ਮੀਰ ਵਿੱਚ ਸੁਸ਼ਾਸਨ ਲਈ ਸਰਕਾਰ ਦੇ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਸ਼ਮੂਲੀਅਤ ਅਤੇ ਨਵੀਨਤਾ ਸੀ।
ਡਾ. ਜਿਤੇਂਦਰ ਸਿੰਘ ਨੇ 3 ਮਹੱਤਵਪੂਰਨ ਪ੍ਰਕਾਸ਼ਨ-ਗੁੱਡ ਗਵਰਨੈਂਸ ਇੰਡੈਕਸ (ਜੀਜੀਆਈ) 2019, ਨੈਸ਼ਨਲ ਈ-ਸਰਵਿਸ ਡਿਲਿਵਰੀ ਅਸੈੱਸਮੈਂਟ 2019 ਅਤੇ ਕੇਂਦਰੀ ਸਕੱਤਰੇਤ ਮੈਨੂਅਲ ਆਵ੍ ਆਫਿਸ ਪ੍ਰੋਸੀਜਰ 2019 ਨੂੰ ਲਿਆਉਣ ਲਈ ਡੀਏਆਰਪੀਜੀ ਦੀ ਸ਼ਲਾਘਾ ਕੀਤੀ। ਡਿਜੀਟਲ ਕੇਂਦਰੀ ਸਕੱਤਰੇਤ ਵੱਲ ਵਧਣ ਦੇ ਸਮਰੱਥ ਬਣਨ ਲਈ, ਇਹ ਪ੍ਰਕਾਸ਼ਨ ਆਪਣੀ ਅਕਾਦਮਿਕ ਸਮੱਗਰੀ ਨਾਲ ਭਰਪੂਰ ਹਨ ਅਤੇ ਸੁਸ਼ਾਸਨ ਨੂੰ ਅੱਗੇ ਲਿਜਾਣ ਲਈ ਅਪਾਰ ਇਨਪੁੱਟ ਪ੍ਰਦਾਨ ਕਰਦੇ ਹਨ।
ਭਵਿੱਖ ਨੂੰ ਦੇਖਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਡੀਏਆਰਪੀਜੀ ਕੋਲ ਫੀਡ ਬੈਕ ਕਾਲ ਸੈਂਟਰ, ਅਪਗ੍ਰੇਡ ਕੀਤੇ ਗਏ ਸਾਫਟਵੇਅਰ ਸਮਾਧਾਨਾਂ ਨਾਲ ਟੂਲ ਕਿੱਟ ਵਿੱਚ ਸੁਧਾਰ ਕਰਕੇ ਅਤੇ ਸਰਕਾਰ ਦੇ ਸੁਸ਼ਾਸਨ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਈ-ਗਵਰਨੈਂਸ ਅਤੇ ਈ-ਸੇਵਾਵਾਂ ’ਤੇ ਜ਼ੋਰ ਦਿੰਦੇ ਹੋਏ ਸਮੇਂ ’ਤੇ ਸ਼ਿਕਾਇਤ ਨਿਵਾਰਣ ਦੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਇੱਕ ਵੱਡੇ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਗ੍ਰਹਿ ਨੀਤੀ ਨਾਲ ਪ੍ਰਭਾਵੀ ਕਾਰਜ ਕਰਨ ਲਈ ਡੀਏਆਰਪੀਜੀ ਨੂੰ ਜਲਦੀ ਲਿਆਉਣ ਦੀ ਵੀ ਬੇਨਤੀ ਕੀਤੀ।
ਸਕੱਤਰ, ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ), ਡਾ. ਕਸ਼ਤਰਪਤੀ ਸ਼ਿਵਾਜੀ (Dr. Kshtrapati Shivaji); ਐਡੀਸ਼ਨਲ ਸਕੱਤਰ, ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ), ਵੀ. ਸ੍ਰੀਨਿਵਾਸ; ਸੰਯੁਕਤ ਸਕੱਤਰ ਸ਼੍ਰੀਮਤੀ ਜਯਾ ਦੁਬੇ ਅਤੇ ਐੱਨ.ਬੀ.ਐੱਸ. ਰਾਜਪੂਤ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਜੋ ਵੀਡੀਓ ਕਾਨਫਰੰਸਿੰਗ ਸੁਵਿਧਾ ਜ਼ਰੀਏ ਆਯੋਜਿਤ ਕੀਤਾ ਗਿਆ ਸੀ।
ਡੀਏਆਰਪੀਜੀ ਈ-ਪੁਸਤਿਕਾ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ: Please click here to see the DARPG e-booklet
<><><><><>
ਵੀਜੀ/ਐੱਮਐੱਨਸੀ
(Release ID: 1628064)
Visitor Counter : 222