ਜਲ ਸ਼ਕਤੀ ਮੰਤਰਾਲਾ

ਬਿਹਾਰ ਰਾਜ ਜਲ ਜੀਵਨ ਮਿਸ਼ਨ (ਹਰ ਘਰ ਜਲ) ਦੀ ਸਲਾਨਾ ਕਾਰਜ ਯੋਜਨਾ ਨੂੰ ਪ੍ਰਵਾਨਗੀ

Posted On: 30 MAY 2020 4:45PM by PIB Chandigarh

ਬਿਹਾਰ ਰਾਜ ਨੇ ਆਪਣੀ ਜਲ ਜੀਵਨ ਮਿਸ਼ਨ ਦੀ ਸਲਾਨਾ ਕਾਰਜ ਯੋਜਨਾ ਨੂੰ ਜਲ ਸ਼ਕਤੀ ਮੰਤਰਾਲੇ ਅੱਗੇ ਵਿਚਾਰ ਅਤੇ ਪ੍ਰਵਾਨਗੀ ਲਈ ਪੇਸ਼ ਕੀਤਾ, ਜਿਸ ਵਿੱਚ 2020-21 ਤੱਕ ਕਾਰਜਸ਼ੀਲ ਟੂਟੀ ਪਾਣੀ ਕਨੈਕਸ਼ਨਾਂ ਦੇ ਨਾਲ ਸਾਰੇ ਪਰਿਵਾਰਾਂ 100% ਸ਼ਾਮਲ ਕਰਨ ਦੀ ਯੋਜਨਾ ਹੈ। ਬਿਹਾਰ ਸਰਕਾਰ ਨੇ ਬਾਕੀ ਰਹਿੰਦੇ ਸਾਰੇ ਘਰਾਂ ਨੂੰ ਟੂਟੀ ਕਨੈਕਸ਼ਨ ਮੁਹੱਈਆ ਕਰਾਵਉਣ ਦਾ ਇੱਕ ਮਹੱਤਵਪੂਰਨ ਟੀਚਾ ਮਿੱਥਿਆ ਹੈ। ਇਹ ਇੱਕ ਬਹੁਤ ਵੱਡਾ ਟੀਚਾ ਹੈ, ਪਰ ਰਾਜ ਸਰਕਾਰ ਟੀਚੇ ਨੂੰ ਪ੍ਰਾਪਤ ਕਰਨ ਲਈ ਰੋਡ-ਮੈਪ ਨਾਲ ਪੂਰੀ ਤਰ੍ਹਾਂ ਤਿਆਰ ਹੈ। ਸਾਲ 2020-21 ਦੇ ਦੌਰਾਨ ਸਾਰੇ 38 ਜ਼ਿਲ੍ਹਿਆਂ ਦੇ 100% ਕਵਰੇਜ ਲਈ ਇੱਕ ਢੁਕਵੀਂ ਯੋਜਨਾ ਬਣਾਈ ਗਈ ਹੈ। ਬਿਹਾਰ ਸਰਕਾਰ ਖਾਹਿਸ਼ੀ ਜ਼ਿਲ੍ਹਿਆਂ, ਗੁਣਵੱਤਾ ਪ੍ਰਭਾਵਿਤ ਬਸਤੀਆਂ ਅਤੇ ਐੱਸਸੀ/ਐੱਸਟੀ ਪਿੰਡਾਂ ਵਿੱਚ 100% ਕਾਰਜਸ਼ੀਲ ਘਰੇਲੂ ਟੂਟੀ ਕਨੈਕਸ਼ਨ (ਐੱਫਐੱਚਟੀਸੀ) ਮੁਹੱਈਆ ਕਰਵਾਉਣ ਵੱਲ ਧਿਆਨ ਦੇ ਰਹੀ ਹੈ। ਬਿਹਾਰ ਵਿੱਚ ਧਰਤੀ ਹੇਠਲੇ ਪਾਣੀ ਅਤੇ ਸਤਹੀ ਪਾਣੀ ਦੀ ਬਹੁਤਾਤ ਹੋਣ ਕਰਕੇ ਰਾਜ ਇਸ ਸਬੰਧੀ ਸਾਰੇ ਯਤਨ ਕਰ ਰਿਹਾ ਹੈ।

 

ਰਾਜ 2020-21 ਵਿੱਚ ਬਾਕੀ 1.50 ਕਰੋੜ ਘਰਾਂ ਨੂੰ ਟੂਟੀ ਕਨੈਕਸ਼ਨ ਦੇਣ ਦੀ ਯੋਜਨਾ ਬਣਾ ਰਿਹਾ ਹੈ। ਭਾਰਤ ਸਰਕਾਰ ਨੇ ਇਸ ਲਈ 2020-21 ਦੌਰਾਨ 1832.66 ਕਰੋੜ ਰੁਪਏ ਨਿਰਧਾਰਿਤ ਕੀਤੇ ਹਨ।

 

ਭਿਆਨਕ ਗਰਮੀ ਅਤੇ ਕੋਵਿਡ-19 ਮਹਾਮਾਰੀ ਦੌਰਾਨ ਸਾਫ ਪਾਣੀ ਦਾ ਮਹੱਤਵ ਹੋਰ ਵੀ ਵਧ ਗਿਆ ਹੈ। ਹੱਥ ਧੋਣ ਅਤੇ ਚੰਗੀ ਸਵੱਛਤਾ ਬਣਾਈ ਰੱਖਣ ਦੇ ਲਈ ਸਾਫ ਪਾਣੀ ਦੀ ਜ਼ਰੂਰਤ ਹੈ। ਜ਼ਿਆਦਾਤਰ ਗ੍ਰਾਮੀਣ ਆਬਾਦੀ ਪਾਣੀ ਲਈ ਹੈਂਡ ਪੰਪ ਜਾਂ ਖੂਹਾਂ 'ਤੇ ਨਿਰਭਰ ਕਰਦੀ ਹੈ। ਇਸ ਦੇ ਕਾਰਨ ਜਨਤਾ ਦੇ ਲਈ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ (ਸੋਸ਼ਲ ਡਿਸਟੈਂਸਿੰਗ) ਮੁਸ਼ਕਿਲ ਹੋ ਜਾਂਦਾ ਹੈ। ਇਸ ਸਮੱਸਿਆ ਦਾ ਇੱਕੋ ਇੱਕ ਹੱਲ ਘਰੇਲੂ ਅਹਾਤੇ ਵਿੱਚ ਪੀਣ ਯੋਗ ਪਾਣੀ ਹੈ ।ਕੋਵਿਡ-19 ਮਹਾਮਾਰੀ ਦੀ ਪਰੀਖਿਆ ਦੀ ਇਸ ਘੜੀ ਦੇ ਦੌਰਾਨ, ਗ੍ਰਾਮੀਣ ਖੇਤਰਾਂ ਵਿੱਚ ਘਰੇਲੂ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦੇ ਇਸ ਤਰ੍ਹਾਂ ਦੇ ਯਤਨਾਂ ਨਾਲ ਨਿਸ਼ਚਿਤ ਰੂਪ ਨਾਲ ਮਹਿਲਾਵਾਂ ਅਤੇ ਲੜਕੀਆਂ ਦੇ ਜੀਵਨ ਨੂੰ ਆਸਾਨ ਬਣਾਉਣ ਵਿੱਚ ਸੁਧਾਰ ਹੋਵੇਗਾ। ਜਿਸ ਨਾਲ ਉਨ੍ਹਾਂ ਦਾ ਸਖਤ ਮਿਹਨਤ ਘੱਟ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਣਾਉਣ ਅਤੇ ਸਨਮਾਨਜਨਕ ਜੀਵਨ ਜੀਊਣ ਵਿੱਚ ਮਦਦ ਮਿਲੇਗੀ।

 

ਹਾਲਾਂਕਿ, ਪਿਛਲੇ ਕਈ ਸਾਲਾਂ ਦੀ ਤੁਲਨਾ ਵਿੱਚ ਪਾਣੀ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ, ਲੇਕਿਨ ਇੱਕ ਲੰਬਾ ਰਾਸਤਾ ਤੈਅ ਕਰਨਾ ਬਾਕੀ ਹੈ। ਇਸ ਤੋਂ ਇਲਾਵਾ, ਹਰ ਪਰਿਵਾਰ ਨੂੰ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦੇ ਨਾਲ, ਬਿਹਾਰ ਪਾਣੀ ਦੀ ਸੰਭਾਲ਼, ਮੀਂਹ ਦੇ ਪਾਣੀ ਦੀ ਸੰਭਾਲ਼, ਭੂ-ਜਲ ਪ੍ਰਬੰਧਨ ਅਤੇ ਧਰਤੀ ਹੇਠਲ਼ੇ ਪਾਣੀ ਨੂੰ ਬਹੁਤ ਜ਼ਿਆਦਾ ਨਿਕਲਣ ਤੋਂ ਰੋਕਣ 'ਤੇ ਬਰਾਬਰ ਜ਼ੋਰ ਦਿੱਤਾ ਜਾਵੇਗਾ।

 

ਜਲ ਜੀਵਨ ਮਿਸ਼ਨ (ਜੇਜੇਐੱਮ) ਨੂੰ ਰਾਜਾਂ ਦੇ ਨਾਲ ਸਾਂਝੇਦਾਰੀ ਵਿੱਚ ਸ਼ੁਰੂ ਕੀਤਾ ਗਿਆ ਹੈ। ਜਿਸ ਨਾਲ 2024 ਤੱਕ ਪਿੰਡਾਂ ਦੇ ਹਰੇਕ ਘਰ ਦੇ ਅਹਾਤੇ ਨੂੰ ਐੱਫਐੱਚਟੀਸੀ ਸਮਰੱਥ ਬਣਾਇਆ ਜਾ ਸਕੇ।ਇਹ ਕਲਪਨਾ ਕੀਤੀ ਗਈ ਹੈ ਕਿ ਹਰੇਕ ਘਰ ਵਿੱਚ ਨਿਯਮਿਤ ਅਤੇ ਲੰਮਾ ਸਮੇਂ ਦੇ ਅਧਾਰ 'ਤੇ ਨਿਰਧਾਰਿਤ ਗੁਣਵੱਤਾ ਦੇ 55 ਆਈਪੀਸੀਡੀ ਪੀਣ ਯੋਗ ਪਾਣੀ ਦੀ ਸਪਲਾਈ ਹੋਵੇਗੀ। ਸਰਕਾਰ ਦਾ ਇਹ ਯਤਨ ਹੈ ਕਿ ਗ੍ਰਾਮੀਣ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆ ਕੇ ਉਨ੍ਹਾਂ ਦੇ ਦਰਵਾਜ਼ੇ 'ਤੇ ਕੁਝ ਸੇਵਾਵਾਂ ਦੀ ਵਿਵਸਥਾ ਕੀਤੀ ਜਾਵੇ।

 

ਮਿਸ਼ਨ ਨੂੰ ਲਾਗੂ ਕਰਨ ਦੇ ਲਈ, ਵੱਖ-ਵੱਖ ਪੱਧਰਾਂ 'ਤੇ ਸੰਸਥਾਗਤ ਵਿਵਸਥਾ ਕੀਤੀ ਗਈ ਹੈ ਅਤੇ ਰਾਜ ਦੇ ਪੀਐੱਚਈ/ਗ੍ਰਾਮੀਣ ਜਲ ਸਪਲਾਈ ਵਿਭਾਗਾਂ ਨੂੰ ਸਥਾਨਕ ਭਾਈਚਾਰੇ ਦੇ ਨਾਲ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ। ਗ੍ਰਾਮ ਪੰਚਾਇਤ/ ਗ੍ਰਾਮ ਜਲ ਸੈਨੀਟੇਸ਼ਨ ਕਮੇਟੀ/ਉਪਯੋਗਕਰਤਾ ਕਮੇਟੀ ਨੂੰ ਆਪਣੇ ਪਿੰਡ ਵਿੱਚ ਪਾਣੀ ਦੀ ਸਪਲਾਈ ਦੀ ਯੋਜਨਾ,ਲਾਗੂ ਕਰਨ,ਪ੍ਰਬੰਧਨ,ਸੰਚਾਲਨ ਅਤੇ ਰੱਖ ਰਖਾਓ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮਿਸ਼ਨ ਦੇ ਕੇਂਦਰ ਵਿੱਚ ਹੋਣ ਦੀ ਵਜਾ ਨਾਲ ਪਿੰਡ ਭਾਈਚਾਰੇ ਵਿੱਚ ਮਾਲਕੀ ਦੀ ਭਾਵਨਾ ਪੈਦਾ ਕੀਤੀ ਜਾਣੀ ਚਾਹੀਦੀ ਹੈ।ਉਮੀਦ ਹੈ ਕਿ ਭਾਈਚਾਰਾ ਜਲ ਗੁਣਵੱਤਾ ਨਿਗਰਾਨੀ ਵਿੱਚ ਵੀ ਵੱਡੀ ਭੂਮਿਕਾ ਨਿਭਾਏਗਾ।

ਗ੍ਰਾਮੀਣ ਮਹਿਲਾਵਾਂ ਅਤੇ ਕਿਸ਼ੋਰ ਲੜਕੀਆਂ ਰੋਜ਼ਾਨਾ ਦੇ ਇਸਤੇਮਾਲ ਦੇ ਲਈ ਪਾਣੀ ਲਿਆਉਣ ਦਾ ਆਪਣਾ ਬਹੁਤ ਸਮਾਂ ਅਤੇ ਊਰਜਾ ਖਰਚ ਕਰਦੀਆਂ ਹਨ। ਇਸ ਦਾ ਨਤੀਜਾ ਆਮਦਨ ਰਚਨਾ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਕਮੀ, ਲੜਕੀਆਂ ਦੇ ਲਈ ਸਕੂਲ ਦੇ ਦਿਨਾਂ ਦਾ ਨੁਕਸਾਨ ਅਤੇ ਸਿਹਤ 'ਤੇ ਉਲਟ ਪ੍ਰਭਾਵ ਪੈਣ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਜਲ ਜੀਵਨ ਮਿਸ਼ਨ (ਜੇਜੇਐੱਮ) ਗ੍ਰਾਮੀਣ ਭਾਈਚਾਰੇ, ਵਿਸ਼ੇਸ਼ ਕਰਕੇ ਮਹਿਲਾਵਾਂ ਦਾ ਜੀਵਨ ਅਸਾਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਮਹਿਲਾਵਾਂ ਆਪਣੀਆਂ ਜ਼ਰੂਰਤਾਂ ਅਤੇ ਅਭਿਲਾਸ਼ਾਵਾਂ ਨੂੰ ਪੂਰਾ ਕਰਨ ਲਈ ਆਪਣੇ ਪਿੰਡਾਂ ਵਿੱਚ ਜਲ ਜੀਵਨ ਮਿਸ਼ਨ (ਜੇਜੇਐੱਮ) ਦਾ ਅਗਵਾਈ ਕਰਨ।

 

                                                                         *****

ਏਪੀਐੱਸ/ਪੀਕੇ


(Release ID: 1628062) Visitor Counter : 298


Read this release in: English , Urdu , Hindi , Tamil , Telugu