ਰੱਖਿਆ ਮੰਤਰਾਲਾ

ਭਾਰਤੀ ਫੌਜ ਦੀ ਅਧਿਕਾਰੀ ਮੇਜਰ ਸੁਮਨ ਗਵਾਨੀ ਨੂੰ ਸੰਯੁਕਤ ਰਾਸ਼ਟਰ ਦਾ ਪੁਰਸਕਾਰ ਮਿਲਿਆ

Posted On: 29 MAY 2020 4:55PM by PIB Chandigarh

ਭਾਰਤੀ ਫੌਜ ਦੀ ਇੱਕ ਅਧਿਕਾਰੀ, ਮੇਜਰ ਸੁਮਨ ਗਵਾਨੀ, ਜਿਸ ਨੇ ਸਾਲ 2019 ਵਿੱਚ ਦੱਖਣੀ ਸੂਡਾਨ ਵਿੱਚ ਸੰਯੁਕਤ ਰਾਸ਼ਟਰ ਦੇ ਮਿਸ਼ਨ (ਯੂਐੱਨਐੱਮਆਈਐੱਸ) ਨਾਲ ਸਬੰਧਿਤ ਸ਼ਾਂਤੀ  ਮਿਸ਼ਨ ਲਈ ਕੰਮ ਕੀਤਾ ਹੈ, ਨੂੰ 29 ਮਈ, 2020 ਨੂੰ ਸੰਯੁਕਤ ਰਾਸ਼ਟਰ ਦੇ ਮਿਲਟਰੀ ਜੈਂਡਰ ਐਡਵੋਕੇਟ ਆਵ੍ ਦ ਈਅਰ ਅਵਾਰਡਨਾਲ ਸਨਮਾਨਿਤ ਕੀਤਾ ਗਿਆ । ਮੇਜਰ ਸੁਮਨ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਸ਼੍ਰੀ ਐਂਟੋਨੀਓ ਗੁਟੇਰੇਸ ਤੋਂ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ, ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕਾਂ ਲਈ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਕਰਵਾਏ ਗਏ ਇੱਕ ਔਨਲਾਈਨ ਸਮਾਰੋਹ ਦੌਰਾਨ ਇਹ ਪੁਰਸਕਾਰ ਪ੍ਰਾਪਤ ਕੀਤਾਮੇਜਰ ਸੁਮਨ ਨੂੰ ਇਹ ਪੁਰਸਕਾਰ ਬ੍ਰਾਜ਼ੀਲ ਦੇ ਨੇਵਲ ਅਫਸਰ ਕਮਾਂਡਰ ਕਾਰਲਾ ਮੌਨਟੀਰੀਓ ਡੀ ਕੈਸਟ੍ਰੋ ਅਰੌਜੋ (Carla Monteiro de Castro Araujo) ਦੇ ਨਾਲ ਸਾਂਝੇ ਤੌਰ ਉੱਤੇ ਮਿਲਿਆ 

 

 

ਮੇਜਰ ਸੁਮਨ ਨੇ ਨਵੰਬਰ 2018 ਤੋਂ ਦਸੰਬਰ 2019 ਤੱਕ ਯੂਐੱਨਐੱਮਆਈਐੱਸਐੱਸ ਵਿੱਚ ਮਿਲਟਰੀ ਅਬਜ਼ਰਵਰ ਵਜੋਂ ਸੇਵਾ ਨਿਭਾਈ। ਮਿਸ਼ਨ ਦੌਰਾਨ, ਉਹ ਮਿਸ਼ਨ ਵਿੱਚ ਮਿਲਟਰੀ ਅਬਜ਼ਰਵਰਾਂ ਲਈ ਲਿੰਗ ਦੇ ਮੁੱਦਿਆਂ ਲਈ ਸੰਪਰਕ ਦਾ ਮੁੱਖ ਕੇਂਦਰ ਬਿੰਦੂ ਸੀ। ਅਧਿਕਾਰੀ ਨੇ ਅਤਿਅੰਤ ਦੁਰਗਮ ਖੇਤਰ ਦੀਆਂ ਮੁਸ਼ਕਿਲ ਸਥਿਤੀਆਂ ਦੇ ਬਾਵਜੂਦ, ਲਿੰਗ ਸੰਤੁਲਨ ਬਣਾਈ ਰੱਖਣ ਲਈ ਸਾਂਝੇ ਸੈਨਿਕ ਗਸ਼ਤ ਵਿੱਚ ਸਭਨਾਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਮਿਸ਼ਨ ਵਿੱਚ ਯੋਜਨਾਬੰਦੀ ਅਤੇ ਸੈਨਿਕ ਗਤੀਵਿਧੀਆਂ ਵਿੱਚ ਲਿੰਗ ਪਰਿਪੇਖ ਨੂੰ ਏਕੀਕ੍ਰਿਤ ਕਰਨ ਲਈ ਮੇਜਰ ਸੁਮਨ ਨੇ ਦੱਖਣੀ ਸੂਡਾਨ ਵਿੱਚ ਕਈ ਮਿਸ਼ਨ ਟੀਮ ਸਾਈਟਾਂ ਦਾ ਦੌਰਾ ਕੀਤਾ। ਅਧਿਕਾਰੀ ਨੂੰ ਨੈਰੋਬੀ ਵਿਖੇ ਸੰਘਰਸ਼ ਸੰਬੰਧੀ ਜਿਨਸੀ ਹਿੰਸਾ (ਸੀਆਰਐਸਵੀ) ਦੀ ਵਿਸ਼ੇਸ਼ ਸਿਖਲਾਈ ਵਿੱਚ ਸ਼ਾਮਲ ਹੋਣ ਲਈ ਵੀ ਚੁਣਿਆ ਗਿਆ ਸੀਉਨ੍ਹਾਂ ਵਲੋ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਫੋਰਮਾਂ ਵਿੱਚ ਹਿੱਸਾ ਲਿਆ ਗਿਆ ਤਾਂ ਜੋ ਇਹ ਪ੍ਰਦਰਸ਼ਿਤ ਕੀਤਾ ਜਾ ਸਕੇ ਕਿ ਇਕ ਲਿੰਗ ਪਰਿਪੇਖ ਆਮ ਨਾਗਰਿਕਾਂ ਦੀ ਰੱਖਿਆ ਵਿੱਚ ਕਿਵੇਂ ਮਦਦ ਕਰ ਸਕਦਾ ਹੈ?, ਖ਼ਾਸਕਰ ਲੜਾਈ ਨਾਲ ਜੁੜੇ ਜਿਨਸੀ ਹਿੰਸਾ ਦੇ ਮਾਮਲਿਆਂ ਚ ਯੂਐੱਨਐੱਮਆਈਐੱਸਐੱਸ ਫੋਰਸ ਦੀਆਂ ਪਹਿਲਾਂ ਦਾ ਸਮਰਥਨ ਕਰਨ ਤੋਂ ਇਲਾਵਾ, ਮੇਜਰ ਸੁਮਨ ਨੇ ਸੀਆਰਐੱਸਵੀ ਨਾਲ ਜੁੜੇ ਪਹਿਲੂਆਂ ਬਾਰੇ ਦੱਖਣੀ ਸੂਡਾਨ ਦੀਆਂ ਸਰਕਾਰੀ ਬਲਾਂ ਨੂੰ ਸਿਖਲਾਈ ਦਿੱਤੀ। ਅਧਿਕਾਰੀ ਨੇ ਯੂਐੱਨਐੱਮਆਈਐੱਸਐੱਸ ਵਿਖੇ ਆਯੋਜਿਤ ਸੰਯੁਕਤ ਰਾਸ਼ਟਰ ਪੀਸਕੀਪਰਜ਼ ਡੇਅ ਪਰੇਡ ਦੌਰਾਨ ਯੂਐੱਨਪੀਓਐੱਲ, ਮਿਲਟਰੀ ਅਤੇ ਸਿਵਲੀਅਨ ਦੇ ਬਾਰਾਂ ਟੁਕੜੀਆਂ ਦੀ ਕਮਾਂਡ ਵੀ ਸੰਭਾਲੀ ।

 

****

 

ਕਰਨਲ ਅਮਨ ਆਨੰਦ

ਪੀਆਰਓ (ਆਰਮੀ)



(Release ID: 1627854) Visitor Counter : 225