ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੇ ਰੱਖਿਆ ਮੰਤਰੀ ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ

ਦੁਵੱਲੇ ਰੱਖਿਆ ਸਹਿਯੋਗ ਪ੍ਰਬੰਧਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

प्रविष्टि तिथि: 29 MAY 2020 6:48PM by PIB Chandigarh

 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੇ ਰੱਖਿਆ ਮੰਤਰੀ ਡਾ. ਮਾਰਕ ਟੀ ਐਸਪਰ (Dr Mark T Esper) ਨਾਲ ਅੱਜ ਸ਼ਾਮ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਇੱਕ ਦੂਜੇ ਨੂੰ ਕੋਵਿਡ 19 ਮਹਾਮਾਰੀ ਨਾਲ ਲੜਨ ਦੇ ਅਨੁਭਵ ਸਾਂਝੇ ਕੀਤੇ ਅਤੇ ਇਸ ਸਬੰਧ ਵਿੱਚ ਬੇਹਤਰੀਨ ਦੁਵੱਲੇ ਸਹਿਯੋਗ ਨੂੰ ਜਾਰੀ ਰੱਖਣ ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਦੁਵੱਲੇ ਰੱਖਿਆ ਸਹਿਯੋਗ ਪ੍ਰਬੰਧਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਅੱਗੇ ਰੱਖਿਆ ਭਾਈਵਾਲੀ ਨੂੰ ਵਧਾਉਣ ਤੇ ਪ੍ਰਤੀਬੱਧਤਾ ਜਤਾਈ। ਰੱਖਿਆ ਮੰਤਰੀ ਨੇ ਸੈਕਟਰੀ ਮਾਰਕ ਐਸਪਰ ਨੂੰ ਸੌਖ ਅਨੁਭਵ ਭਾਰਤ ਆਉਣ ਦਾ ਸੱਦਾ ਦਿੱਤਾ,ਜਿਸ ਨੂੰ ਉਨ੍ਹਾਂ ਖੁਸ਼ੀ ਨਾਲ ਸਵੀਕਾਰ ਕੀਤਾ।

ਰੱਖਿਆ ਮੰਤਰੀ ਨੇ ਸੈਕਟਰੀ ਐਸਪਰ ਵੱਲੋਂ ਚੱਕਰਵਾਤੀ ਤੂਫ਼ਾਨ ਅੰਫਾਨ ਨਾਲ ਪੂਰਬੀ ਭਾਰਤ ਵਿੱਚ ਮਾਰੇ ਗਏ ਲੋਕਾਂ ਤੇ ਦੁਖ ਦਾ ਇਜ਼ਹਾਰ ਕਰਨ ਤੇ ਸ਼ਲਾਘਾ ਕੀਤੀ ਅਤੇ ਭਾਰਤ ਦੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਦੋਹਾਂ ਨੇਤਾਵਾਂ ਨੇ ਰੱਖਿਆ ਹਿਤਾਂ ਦੇ ਖੇਤਰੀ ਵਿਕਾਸ ਤੇ ਵੀ ਵਿਚਾਰ ਸਾਂਝੇ ਕੀਤੇ।

                                                                     *****

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ


(रिलीज़ आईडी: 1627852) आगंतुक पटल : 278
इस विज्ञप्ति को इन भाषाओं में पढ़ें: English , Urdu , हिन्दी , Bengali , Manipuri , Odia , Tamil , Telugu , Kannada