ਕਿਰਤ ਤੇ ਰੋਜ਼ਗਾਰ ਮੰਤਰਾਲਾ
ਉਦਯੋਗਿਕ ਵਰਕਰਾਂ ਲਈ ਉਪਭੋਗਤਾ ਮੁੱਲ ਸੂਚਕ ਅੰਕ (ਸੀਪੀਆਈ-ਆਈਡਬਲਿਊ)-ਅਪ੍ਰੈਲ, 2020
Posted On:
29 MAY 2020 5:58PM by PIB Chandigarh
ਅਪ੍ਰੈਲ, 2020 ਲਈ ਅਖਿਲ ਭਾਰਤੀ ਸੀਪੀਆਈ-ਆਈਡਬਲਿਊ ਵਿੱਚ 3 ਅੰਕਾਂ ਦਾ ਵਾਧਾ ਹੋਇਆ ਹੈ ਅਤੇ ਇਹ 329 (ਤਿੰਨ ਸੌ ਉਨੱਤੀ) ’ਤੇ ਰਿਹਾ। 1-ਮਹੀਨੇ ਦੀ ਪ੍ਰਤੀਸ਼ਤ ਤਬਦੀਲੀ ’ਤੇ ਮਾਰਚ ਅਤੇ ਅਪ੍ਰੈਲ ਦਰਮਿਆਨ (+) 0.92 ਪ੍ਰਤੀਸ਼ਤ ਦਾ ਵਾਧਾ ਹੋਇਆ, ਜਦੋਂਕਿ ਪਿਛਲੇ ਸਾਲ ਦੇ ਇਸੀ ਮਹੀਨਿਆਂ ਵਿਚਕਾਰ (+) 0.97 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।
ਮੌਜੂਦਾ ਸੂਚਕ ਅੰਕ ਵਿੱਚ ਵੱਧ ਤੋਂ ਵੱਧ ਉੱਪਰ ਵੱਲ ਦਬਾਅ ਕੁੱਲ ਤਬਦੀਲੀ ਵਿੱਚ ਖਾਧ ਸਮੂਹ (+) 2.43 ਪ੍ਰਤੀਸ਼ਤ ਅੰਕ ਦਾ ਯੋਗਦਾਨ ਦਿੰਦਾ ਹੈ। ਵਸਤੂਆਂ ਦੇ ਪੱਧਰ ’ਤੇ ਚਾਵਲ, ਕਣਕ, ਕਣਕ ਦਾ ਆਟਾ, ਅਰਹਰ ਦੀ ਦਾਲ਼, ਮੂੰਗੀ ਦੀ ਦਾਲ਼, ਸਰ੍ਹੋਂ ਦਾ ਤੇਲ, ਤਾਜ਼ੀ ਮੱਛੀ, ਬੱਕਰੇ ਦਾ ਮੀਟ, ਪੋਲਟਰੀ (ਚਿਕਨ), ਬੈਂਗਣ, ਗੋਭੀ, ਫੁੱਲ ਗੋਭੀ, ਫਰਾਂਸ ਬੀਨ, ਹਰਾ ਧਨੀਆ ਪੱਤੇ, ਭਿੰਡੀ, ਪਾਲਕ, ਆਲੂ, ਮੂਲੀ, ਟਮਾਟਰ, ਕੇਲੇ, ਨਿੰਬੂ, ਅੰਬ (ਪੱਕੇ), ਚੀਨੀ, ਰਸੋਈ ਗੈਸ ਆਦਿ ਸੂਚਕ ਅੰਕ ਵਿੱਚ ਵਾਧੇ ਲਈ ਜ਼ਿੰਮੇਵਾਰ ਹਨ। ਹਾਲਾਂਕਿ ਇਸ ਵਾਧੇ ਨੂੰ ਲਸਣ, ਪਿਆਜ਼, ਪਰਵਲ, ਪੈਟਰੋਲ, ਫੁੱਲ/ਫੁੱਲਾਂ ਦੀ ਮਾਲਾ ਆਦਿ ਨੇ ਸੂਚਕ ਅੰਕ ਨੂੰ ਹੇਠ ਵੱਲ ਕਰਨ ਲਈ ਦਬਾਅ ਪਾਇਆ।
ਸਾਰੀਆਂ ਵਸਤੂਆਂ ’ਤੇ ਆਧਾਰਿਤ ਸਾਲ-ਦਰ-ਸਾਲ ਮਹਿੰਗਾਈ ਅਪ੍ਰੈਲ, 2020 ਲਈ 5.45 ਪ੍ਰਤੀਸ਼ਤ ’ਤੇ ਸੀ ਜੋ ਪਿਛਲੇ ਮਹੀਨੇ ਦੇ 5.50 ਪ੍ਰਤੀਸ਼ਤ ਅਤੇ ਪਿਛਲੇ ਸਾਲ ਇਸੇ ਮਹੀਨੇ ਵਿੱਚ 8.33 ਪ੍ਰਤੀਸ਼ਤ ਸੀ। ਇਸੇ ਤਰ੍ਹਾਂ ਖੁਰਾਕੀ ਮਹਿੰਗਾਈ ਦਰ ਪਿਛਲੇ ਮਹੀਨੇ ਦੇ 6.67 ਪ੍ਰਤੀਸ਼ਤ ਦੇ ਮੁਕਾਬਲੇ 6.56 ਅਤੇ ਇੱਕ ਸਾਲ ਪਹਿਲਾਂ ਇਸੀ ਮਹੀਨੇ ਦੌਰਾਨ 4.92 ਪ੍ਰਤੀਸ਼ਤ ਸੀ।
ਕੇਂਦਰ ਪੱਧਰ ’ਤੇ ਡੂਮ-ਡੋਮਾ ਤਿਨਸੁਕੀਆ ਨੇ ਸੇਲਮ (12 ਅੰਕ) ਅਤੇ ਸੂਰਤ (10 ਅੰਕ) ਦੇ ਬਾਅਦ 14 ਅੰਕਾਂ ਦਾ ਵੱਧ ਤੋਂ ਵੱਧ ਵਾਧਾ ਦਰਜ ਕੀਤਾ ਹੈ। ਹੋਰਾਂ ਵਿੱਚ 2 ਕੇਂਦਰਾਂ ਵਿੱਚ 9 ਅੰਕਾਂ ਦਾ ਵਾਧਾ ਦੇਖਿਆ ਗਿਆ, ਬਾਕੀ 2 ਹੋਰ ਕੇਂਦਰਾਂ ਵਿੱਚ 8 ਅੰਕਾਂ, 3 ਕੇਂਦਰਾਂ ਵਿੱਚ 7 ਅੰਕਾਂ, 2 ਕੇਂਦਰਾਂ ਵਿੱਚ 6 ਅੰਕਾਂ, 5 ਕੇਂਦਰਾਂ ਵਿੱਚ 5 ਅੰਕਾਂ, ਹੋਰ ਪੰਜ ਕੇਂਦਰਾਂ ਵਿੱਚ 4 ਅੰਕਾਂ, 11 ਕੇਂਦਰਾਂ ਵਿੱਚ 3 ਅੰਕਾਂ, 10 ਕੇਂਦਰਾਂ ਵਿੱਚ 2 ਅੰਕਾਂ ਅਤੇ 18 ਕੇਂਦਰਾਂ ਵਿੱਚ 1 ਅੰਕ ਦੇਖਿਆ ਗਿਆ। ਇਸਦੇ ਵਿਪਰੀਤ ਛਿੰਦਵਾੜਾ, ਵਡੋਦਰਾ, ਭਿਲਾਈ, ਯਮੁਨਾਨਗਰ ਅਤੇ ਜਮਸ਼ੇਦਪੁਰ ਵਿੱਚ 1 ਅੰਕ ਦੀ ਕਮੀ ਦਰਜ ਕੀਤੀ ਗਈ। ਬਾਕੀ 12 ਕੇਂਦਰਾਂ ਦੇ ਸੂਚਕ ਅੰਕ ਸਥਿਰ ਰਹੇ।
33 ਕੇਂਦਰਾਂ ਦੇ ਸੂਚਕ ਅੰਕ ਅਖਿਲ ਭਾਰਤੀ ਸੂਚਕ ਅੰਕ ਤੋਂ ਉੱਪਰ ਹਨ ਅਤੇ 44 ਕੇਂਦਰਾਂ ਦੇ ਸੂਚਕ ਅੰਕ ਰਾਸ਼ਟਰੀ ਔਸਤ ਤੋਂ ਹੇਠ ਹਨ। ਰੁੜਕੇਲਾ (Rourkela) ਕੇਂਦਰ ਦਾ ਸੂਚਕ ਅੰਕ ਅਖਿਲ ਭਾਰਤੀ ਸੂਚਕ ਅੰਕ ਦੇ ਬਰਾਬਰ ਰਿਹਾ।
ਮਈ, 2020 ਦੇ ਮਹੀਨੇ ਲਈ ਸੀਪੀਆਈ-ਆਈਡਬਲਿਊ ਦਾ ਅਗਲਾ ਅੰਕ 30 ਜੂਨ, 2020 ਦਿਨ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ। ਇਹ ਦਫ਼ਤਰ ਦੀ ਵੈੱਬਸਾਈਟ www.labourbureaunew.gov.in ’ਤੇ ਵੀ ਉਪਲੱਬਧ ਹੋਵੇਗਾ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1627792)