ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

"ਰਾਸ਼ਟਰੀ ਮਹਿਲਾ ਕਮਿਸ਼ਨ" ਦੀ ਸੀਨੀਅਰ ਮੈਂਬਰ ਸ਼੍ਰੀਮਤੀ ਸੋਸੋ ਸ਼ਾਇਜ਼ਾ (Soso Shaiza) ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉੱਤਰ-ਪੂਰਬੀ ਖੇਤਰ ਵਿੱਚ ਕੋਵਿਡ-19 ‘ਤੇ ਚਰਚਾ ਕੀਤੀ

Posted On: 28 MAY 2020 7:21PM by PIB Chandigarh

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸੀਨੀਅਰ ਮੈਂਬਰ ਸ਼੍ਰੀਮਤੀ ਸੋਸੋ ਸ਼ਾਇਜ਼ਾ ਨੇ ਅੱਜ ਕੇਂਦਰੀ ਉੱਤਰ-ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ  ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀਉਨ੍ਹਾਂ ਨੇ ਖ਼ਾਸ ਕਰਕੇ ਉੱਤਰ-ਪੂਰਬੀ ਖੇਤਰ ਦੇ ਸੰਦਰਭ ਵਿੱਚ ਕੋਵਿਡ 19 ਨਾਲ ਸਬੰਧਿਤ ਵਿਭਿੰਨ ਮੁੱਦਿਆਂ ਤੇ ਗੱਲਬਾਤ ਕੀਤੀ।

 

ਗੱਲਬਾਤ ਦੇ  ਦੋਰਾਨ, ਸ਼੍ਰੀਮਤੀ ਸੋਸੋ ਸ਼ਾਇਜ਼ਾ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਮਾਂ ਰਹਿੰਦੇ ਕੀਤੇ ਗਏ  ਇਹਤਿਹਾਤੀ ਉਪਾਵਾਂ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਭਰੋਸਾ ਪ੍ਰਗਟਾਇਆ ਕਿ ਭਾਰਤ ਇਸ ਚੁਣੌਤੀ ਨਾਲ ਨਜਿੱਠਣ ਦੇ ਸਮਰੱਥ ਹੋਵੇਗਾ।

 

ਸ਼੍ਰੀਮਤੀ ਸ਼ਾਇਜ਼ਾ ਨੇ ਮੌਜੂਦਾ ਮਹਾਮਾਰੀ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਦੱਸਦੇ ਹੋਏ ਡਾ. ਜਿਤੇਂਦਰ ਸਿੰਘ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਖ਼ਾਸ ਕਰਕੇ ਉੱਤਰ-ਪੂਰਬੀ ਖੇਤਰ ਦੇ ਲੋਕਾਂ ਦੀ ਮਦਦ ਲਈ ਕੀਤੇ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੰਤਰੀ ਸਾਹਮਣੇ ਇੱਕ ਰੂਪ-ਰੇਖਾ ਵੀ ਪੇਸ਼ ਕੀਤੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਉੱਤਰ-ਪੂਰਬੀ ਖੇਤਰ ਦੇ ਰਾਜਾਂ ਵਿੱਚ ਵਾਪਸ ਪਰਤ ਰਹੇ ਕਿਸੇ ਖਾਸ ਕੰਮ ਵਿੱਚ ਵਿਸ਼ੇਸ਼ ਰੂਪ ਸਿਖਲਾਈ ਪ੍ਰਾਪਤ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਕਿਵੇਂ ਰੋਜ਼ਗਾਰ ਦਿਵਾਇਆ ਜਾਵੇ

 

Description: https://ci4.googleusercontent.com/proxy/m89eLWMUwiVTxsRCjJUolvJMDVxmyZeAGGz8BUaPI7NhMYG33EObVbMGnkKA-9MfMtnyXrabWu66k1fWl2BwIAd3Xz5ufhG8XR98wdPnLWsmMRhOGpaJ=s0-d-e1-ft#https://static.pib.gov.in/WriteReadData/userfiles/image/image00163YM.jpg

 

ਡਾ. ਜਿਤੇਂਦਰ ਸਿੰਘ ਨੇ ਇਸ ਮਹਾਮਾਰੀ ਦੇ ਪਿਛਲੇ ਕੁਝ ਹਫਤਿਆਂ ਦੌਰਾਨ ਖਾਸ ਕਰਕੇ ਮਹਿਲਾ ਸੈਲਫ ਹੈਲਪ ਗਰੁੱਪਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਰਾਜਾਂ ਦੀਆਂ ਮਹਿਲਾਵਾਂ  ਲੌਕਡਾਊਨ ਦੇ ਸਮੇਂ ਦੌਰਾਨ ਕਈ ਤਰ੍ਹਾਂ ਦੀਆਂ ਵਸਤਾਂ ਬਣਾਉਣ ਵਿੱਚ ਮੋਹਰੀ ਰਹੀਆਂ ਹਨ ਉਨ੍ਹਾਂ ਨੇ ਖਾਸ ਤੌਰ ਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਅਤੇ  ਫੈਂਸੀ ਡਿਜ਼ਾਈਨ ਵਿੱਚ ਬਣਾਏ ਜਾ ਰਹੇ ਫੇਸ ਕਵਰਾਂ ਦੀ ਚਰਚਾ ਕੀਤੀ ਜੋ ਦੇਸ਼ ਭਰ ਵਿੱਚ ਬਹੁਤ ਤੇਜ਼ੀ ਨਾਲ ਮਕਬੂਲ ਹੋ ਰਹੇ ਹਨ।

 

ਡਾ. ਜਿਤੇਂਦਰ ਸਿੰਘ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਸੋਸੋ ਸ਼ਾਇਜ਼ਾ ਨੂੰ ਕੋਵਿਡ-19 ਸਬੰਧੀ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਦੀ ਤਰਫੋਂ ਉਠਾਏ ਗਏ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਨੇ ਉੱਤਰ-ਪੂਰਬੀ ਰਾਜਾਂ ਦੇ ਸਿਹਤ ਖੇਤਰ ਖ਼ਾਸ ਕਰਕੇ ਕੋਵਿਡ-19 ਅਤੇ ਹੋਰ ਸੰਕ੍ਰਮਣ ਦੁਆਰਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਲਿਆਂਦੇ ਜਾਣ ਵਾਲੇ ਪ੍ਰਸਤਾਵਾਂ ਨੂੰ ਵਿੱਤੀ ਮਦਦ ਦੇਣ ਅਤੇ ਛੇਤੀ ਪੂਰਾ ਕਰਨ ਦਾ ਪ੍ਰਸਤਾਵ ਦਿੱਤਾ। ਉੱਤਰ-ਪੂਰਬੀ ਖੇਤਰ ਦੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੀ ਸ਼ਲਾਘਾ ਕਰਦੇ ਹੋਏ ਡਾ. ਸਿੰਘ ਨੇ ਸ਼੍ਰੀਮਤੀ ਸੋਸੋ  ਸ਼ਾਇਜ਼ਾ ਨੂੰ ਭਰੋਸਾ ਦਿੱਤਾ ਕਿ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਰਹਿ ਰਹੇ  ਉੱਤਰ-ਪੂਰਬੀ ਖੇਤਰ ਦੇ ਲੋਕਾਂ ਦੀ ਵਾਪਸੀ ਨੂੰ ਸੁਖਾਲ਼ਾ ਬਣਾਉਣ ਲਈ ਧਿਆਨ ਰੱਖਿਆ ਜਾ ਰਿਹਾ ਹੈ।

                                                         

 

*****

 

ਵੀਜੀ/ਐੱਸਐੱਨਸੀ                                        



(Release ID: 1627583) Visitor Counter : 196