ਵਿੱਤ ਮੰਤਰਾਲਾ

ਏਡੀਬੀ ਅਤੇ ਭਾਰਤ ਸਰਕਾਰ ਨੇ ਮਹਾਰਾਸ਼ਟਰ ਵਿੱਚ ਰਾਜ ਦੀਆਂ ਸੜਕਾਂ ਦੇ ਸੁਧਾਰ ਲਈ 177 ਮਿਲੀਅਨ ਡਾਲਰ ਦੇ ਕਰਜ਼ੇ ਸਮਝੌਤੇ ‘ਤੇ ਹਸਤਾਖਰ ਕੀਤੇ

Posted On: 28 MAY 2020 1:04PM by PIB Chandigarh

 

https://static.pib.gov.in/WriteReadData/userfiles/image/image0018O9X.jpg

 

ਏਸ਼ਿਆਈ ਵਿਕਾਸ ਬੈਂਕ (ਏਡੀਬੀ) ਅਤੇ ਭਾਰਤ ਸਰਕਾਰ ਨੇ ਮਹਾਰਾਸ਼ਟਰ ਵਿੱਚ 450 ਕਿਲੋਮੀਟਰ  ਲੰਬੇ ਰਾਜਮਾਰਗਾਂ ਅਤੇ ਰਾਜ ਦੀਆਂ ਪ੍ਰਮੁੱਖ ਜ਼ਿਲ੍ਹਿਆਂ ਸੜਕਾਂ ਦੇ ਸੁਧਾਰ ਲਈ ਅੱਜ 177 ਮਿਲੀਅਨ ਡਾਲਰ  ਕਰਜ਼ੇ ਦੇ ਸਮਝੌਤੇ ਤੇ ਹਸਤਾਖਰ ਕੀਤੇ।

 

ਸਮਝੌਤੇ ਤੇ ਮਹਾਰਾਸ਼ਟਰ ਰਾਜ ਸੜਕ ਸੁਧਾਰ ਪ੍ਰੋਜੈਕਟ ਦੇ ਹਸਤਾਖਰ ਕਰਨ ਵਾਲਿਆਂ ਵਿੱਚ ਭਾਰਤ ਸਰਕਾਰ ਵੱਲੋਂ ਵਿੱਤ ਮੰਤਰਾਲੇ ਵਿੱਚ ਆਰਥਿਕ ਮਾਮਲੇ ਵਿਭਾਗ ਵਿੱਚ ਐਡੀਸ਼ਨਲ ਸਕੱਤਰ (ਫੰਡ ਬੈਂਕ ਅਤੇ ਏਡੀਬੀ) ਸ਼੍ਰੀ ਸਮੀਰ ਕੁਮਾਰ ਖਰੇ ਅਤੇ ਏਡੀਬੀ ਲਈ ਉਸ ਦੇ ਕੰਟਰੀ ਡਾਇਰੈਕਟਰ ਸ਼੍ਰੀ ਕੇਨਿਚੀ ਯੋਕੋਯਾਮਾ ਨੇ ਹਸਤਾਖਰ ਕੀਤੇ।

ਕਰਜ਼ੇ ਸਮਝੌਤੇ ਤੇ ਹਸਤਾਖਰ ਕਰਨ  ਦੇ ਬਾਅਦਸ਼੍ਰੀ ਖਰੇ ਨੇ ਕਿਹਾ ਕਿ ਪ੍ਰੋਜੈਕਟ ਰਾਜ ਵਿੱਚ ਗ੍ਰਾਮੀਣ ਖੇਤਰਾਂ ਅਤੇ ਸ਼ਹਿਰੀ ਕੇਂਦਰਾਂ ਦਰਮਿਆਨ ਸੰਪਰਕ ਵਿੱਚ ਸੁਧਾਰ ਕਰੇਗਾਜਿਸ ਦੇ ਨਾਲ ਗ੍ਰਾਮੀਣ ਲੋਕਾਂ ਨੂੰ ਬਿਹਤਰ ਬਜ਼ਾਰਰੋਜ਼ਗਾਰ  ਦੇ ਅਵਸਰ ਅਤੇ ਸੇਵਾਵਾਂ ਮਿਲ ਸਕਣਗੀਆਂ।  ਬਿਹਤਰ ਗਤੀਸ਼ੀਲਤਾ ਤੋਂ ਰਾਜ  ਦੇ ਪ੍ਰਮੁੱਖ ਸ਼ਹਿਰੀ ਕੇਂਦਰ  ਦੇ ਬਾਹਰ ਤੋਂ ਲੈ ਕੇ ਦੂਜੇ ਪੱਧਰ ਦੇ ਸ਼ਹਿਰਾਂ ਅਤੇ ਕਸਬਿਆਂ ਤੱਕ ਵਿਕਾਸ ਹੋਵੇਗਾ ਅਤੇ ਰੋਜ਼ਗਾਰ ਦੇ ਅਵਸਰ ਵਧਣਗੇ, ਜਿਸ ਦੇ ਨਾਲ ਆਮਦਨ ਵਿੱਚ ਅਸਮਾਨਤਾ ਘੱਟ ਹੋਵੇਗੀ।

 

ਸ਼੍ਰੀ ਯੋਕੋਯਾਮਾ ਨੇ ਕਿਹਾ ਕਿ ਇਹ ਪ੍ਰੋਜੈਕਟ ਸੜਕ ਸੁਰੱਖਿਆ ਟੈਸਟਿੰਗ ਢਾਂਚਾ ਵਿਕਸਿਤ ਕਰਕੇ ਸੜਕ ਸੁਰੱਖਿਆ ਉਪਾਵਾਂ ਨੂੰ ਵੀ ਮਜ਼ਬੂਤ ਕਰੇਗਾ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਦੀ ਸਰਬਉੱਤਮ ਕਾਰਜ ਪ੍ਰਣਾਲੀ ਨੂੰ ਅਪਣਾਉਣ ਦੇ ਬਾਅਦ ਬਜ਼ੁਰਗਾਂਮਹਿਲਾਵਾਂ ਅਤੇ ਬੱਚਿਆਂ ਜਿਹੋ ਕਮਜ਼ੋਰ ਸਮੂਹਾਂ ਦੀ ਰੱਖਿਆ ਕੀਤੀ ਜਾ ਸਕੇਗੀ। ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਸ਼੍ਰੀ ਯੋਕੋਯਾਮਾ ਨੇ ਕਿਹਾ ਕਿ ਪ੍ਰੋਜੈਕਟ ਦੀ ਇੱਕ ਹੋਰ ਵਿਸ਼ੇਸ਼ਤਾ ਸੜਕ ਰੱਖ-ਰਖਾਅ ਪ੍ਰਣਾਲੀ ਵਿੱਚ ਸੁਧਾਰ ਕਰਨਾ ਹੈ। ਇਸ ਦੇ ਲਈ ਸੰਪਤੀ ਦੀ ਗੁਣਵੱਤਾ ਅਤੇ ਸੇਵਾ ਪੱਧਰਾਂ ਨੂੰ ਬਣਾਈ ਰੱਖਣ  ਦੇ ਉਦੇਸ਼ ਨਾਲ ਠੇਕੇਦਾਰਾਂ ਲਈ ਪ੍ਰਦਰਸ਼ਨ- ਅਧਾਰਿਤ 5ਸਾਲ ਦੀ ਰੱਖ-ਰਖਾਅ ਬੰਦਿਸ਼ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।

 

ਕੁੱਲ ਮਿਲਾ ਕੇ ਇਹ ਪ੍ਰੋਜੈਕਟ ਮਹਾਰਾਸ਼ਟਰ  ਦੇ ਸੱਤ ਜ਼ਿਲ੍ਹਿਆਂ ਵਿੱਚ 2 ਪ੍ਰਮੁੱਖ ਜ਼ਿਲ੍ਹਾ ਸੜਕਾਂ ਅਤੇ 11 ਸਟੇਟ ਰਾਜਮਾਰਗਾਂ ਦੀ 450 ਕਿਲੋਮੀਟਰ ਸੰਯੁਕਤ ਲੰਬਾਈ ਵਾਲੀਆਂ ਸੜਕਾਂ ਵਿੱਚ ਸੁਧਾਰ ਕਰੇਗਾਅਤੇ ਰਾਸ਼ਟਰੀ ਰਾਜਮਾਰਗਾਂਅੰਤਰਰਾਜੀ ਸੜਕਾਂ ਬੰਦਰਗਾਹਾਂਹਵਾਈ ਅੱਡਿਆਂਰੇਲ ਕੇਂਦਰਾਂ, ਜ਼ਿਲ੍ਹਾ ਹੈੱਡਕੁਆਰਟਰਾਂ, ਉਦਯੋਗਿਕ ਖੇਤਰਾਂਉੱਦਮ ਸਮੂਹਾਂ ਅਤੇ ਖੇਤੀਬਾੜੀ ਖੇਤਰਾਂ ਲਈ ਸੰਪਰਕ ਵਿੱਚ ਸੁਧਾਰ ਕਰੇਗਾ।

 

ਇਹ ਪ੍ਰੋਜੈਕਟ ਮਹਾਰਾਸ਼ਟਰ ਲੋਕ ਨਿਰਮਾਣ ਵਿਭਾਗ ਪ੍ਰੋਜੈਕਟ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਤੇ ਆਪਣਾ ਧਿਆਨ ਕੇਂਦ੍ਰਿਤ ਕਰੇਗਾ ਤਾਕਿ ਉਹ ਸੜਕ ਡਿਜ਼ਾਈਨਸੜਕਾਂ  ਦੇ ਰੱਖ-ਰਖਾਅ ਦੀ ਯੋਜਨਾ ਅਤੇ ਸੜਕ ਸੁਰੱਖਿਆ ਕਰਦੇ ਸਮੇਂ ਜਲਵਾਯੂ ਪਰਿਵਰਤਨ ਦੇ ਅਨੁਕੂਲ ਅਤੇ ਆਪਦਾ ਨੂੰ ਸਹਿਣ ਦੀ ਵਿਸ਼ੇਸ਼ਤਾ ਦੇ ਨਾਲ ਆਪਣੀ ਸਮਰੱਥਾ ਦਾ ਨਿਰਮਾਣ ਕਰ ਸਕਣ।

ਏਡੀਬੀ ਇੱਕ ਸਮ੍ਰਿੱਧ, ਸਮਾਵੇਸ਼ੀਲਚਕੀਲੇ ਅਤੇ ਸਥਾਈ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੀ ਪ੍ਰਾਪਤੀ ਲਈ ਪ੍ਰਤੀਬੱਧ ਹੈਜਦਕਿ ਬਹੁਤ ਅਧਿਕ ਗ਼ਰੀਬੀ ਨੂੰ ਮਿਟਾਉਣ ਦੇ ਆਪਣੇ ਪ੍ਰਯਤਨਾਂ ਨੂੰ ਬਣਾਈ ਰੱਖਦਾ ਹੈ।  1966 ਵਿੱਚ ਸਥਾਪਿਤਇਸ ਦੇ 68 ਮੈਂਬਰ ਹਨ ਜਿਨ੍ਹਾਂ ਵਿੱਚੋਂ 49 ਇਸ ਖੇਤਰ ਤੋਂ ਹਨ।

 

****

 

ਆਰਐੱਮ/ਕੇਐੱਮਐੱਨ


(Release ID: 1627553) Visitor Counter : 176