ਪ੍ਰਿਥਵੀ ਵਿਗਿਆਨ ਮੰਤਰਾਲਾ

ਦੱਖਣ-ਪੱਛਮ ਮੌਨਸੂਨ ਦੇ ਅੱਗੇ ਵਧਣ ਲਈ ਪਰਿਸਥਿਤੀਆਂ ਅਨੁਕੂਲ ਹਨ

ਦੱਖਣ-ਪੱਛਮ ਮੌਨਸੂਨ ਮਾਲਦੀਵ-ਕੋਮੋਰਿਨ ਖੇਤਰ ਦੇ ਕੁਝ ਹਿੱਸਿਆਂ, ਦੱਖਣ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ, ਅੰਡੇਮਾਨ ਸਾਗਰ ਦੇ ਬਾਕੀ ਹਿੱਸੇ ਅਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿੱਚ ਅੱਗੇ ਵਧਿਆ

Posted On: 28 MAY 2020 2:59PM by PIB Chandigarh

ਭਾਰਤ ਮੌਸਮ ਵਿਗਿਆਨ ਵਿਭਾਗ ਦੇ ਰਾਸ਼ਟਰੀ ਮੌਸਮ ਪੂਰਬ ਅਨੁਮਾਨ ਕੇਂਦਰ ਅਨੁਸਾਰ:

 

ਦੱਖਣ-ਪੱਛਮ ਮੌਨਸੂਨ ਦਾ ਅੱਗੇ ਵਧਣਾ

 

•        ਪੱਛਮੀ ਹਵਾਵਾਂ ਦੇ ਤੇਜ਼ ਹੋਣ ਅਤੇ ਸੰਵਹਿਣਕ (convective) ਬੱਦਲਾਂ ਵਿੱਚ ਵਾਧੇ ਕਰਕੇ ਦੱਖਣ-ਪੱਛਮ ਮੌਨਸੂਨ ਮਾਲਦੀਵ-ਕੋਮੋਰਿਨ ਖੇਤਰ ਦੇ ਕੁਝ ਹਿੱਸਿਆਂ, ਦੱਖਣ ਬੰਗਾਲ ਦੀ ਖਾੜੀ  ਦੇ ਕੁਝ ਹੋਰ ਹਿੱਸਿਆਂ, ਅੰਡੇਮਾਨ ਸਾਗਰ ਦੇ ਬਾਕੀ ਹਿੱਸੇ ਅਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿੱਚ ਕੁਝ ਹੋਰ ਅੱਗੇ ਵਧਿਆ ਹੈ।

•        ਮੌਨਸੂਨ ਦੀ ਉੱਤਰੀ ਸੀਮਾ (ਐੱਨਐੱਲਐੱਮ) ਹੁਣ ਵਿਥਕਾਰ 5° ਉੱਤਰ/ਲੰਬਕਾਰ 72° ਪੂਰਬ, ਵਿਥਕਾਰ 6°ਉੱਤਰ/ਲੰਬਕਾਰ 79° ਪੂਰਬ, ਵਿਥਕਾਰ 8°ਉੱਤਰ/ਲੰਬਕਾਰ 86° ਪੂਰਬ, ਵਿਥਕਾਰ 11°ਉੱਤਰ/ਲੰਬਕਾਰ 90° ਪੂਰਬ, ਵਿਥਕਾਰ 14°ਉੱਤਰ/ਲੰਬਕਾਰ 93° ਪੂਰਬ ਅਤੇ ਵਿਥਕਾਰ 16°ਉੱਤਰ/ਲੰਬਕਾਰ 95° ਪੂਰਬ ਤੋਂ ਹੋਕੇ ਗੁਜਰਦੀ ਹੈ।

ਅਗਲੇ 5 ਦਿਨਾਂ  ਦੇ ਦੌਰਾਨ ਮੌਨਸੂਨ ਦਾ ਹੋਰ ਅੱਗੇ ਵਧਣਾ

•        ਅਗਲੇ 48 ਘੰਟਿਆਂ ਦੇ ਦੌਰਾਨ ਮਾਲਦੀਵ-ਕੋਮੋਰਿਨ ਖੇਤਰ ਦੇ ਕੁਝ ਹੋਰ ਹਿੱਸਿਆਂ ਵਿੱਚ ਦੱਖਣ - ਪੱਛਮ ਮੌਨਸੂਨ ਦੇ ਅੱਗੇ ਵਧਣ ਲਈ ਪਰਿਸਥਿਤੀਆਂ ਅਨੁਕੂਲ ਹੋ ਰਹੀਆਂ ਹਨ ।

•        31 ਮਈ ਤੋਂ 4 ਜੂਨ, 2020 ਦੇ ਦੌਰਾਨ ਦੱਖਣ-ਪੂਰਬ ਅਤੇ ਆਸ-ਪਾਸ ਦੇ ਪੂਰਬੀ ਮੱਧ ਅਰਬ ਸਾਗਰ ਦੇ ਉੱਤੇ ਇੱਕ ਨਿਮਨ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ। ਇਸ ਕਾਰਨ, 1 ਜੂਨ 2020 ਤੋਂ ਕੇਰਲ ਵਿੱਚ ਦੱਖਣ-ਪੱਛਮ ਮੌਨਸੂਨ ਦੀ ਸ਼ੁਰੂਆਤ ਲਈ ਪਰਿਸਥਿਤੀਆਂ ਅਨੁਕੂਲ ਹੋਣ ਦੀ ਪ੍ਰਬਲ ਸੰਭਾਵਨਾ ਹੈ।

ਪੱਛਮ-ਮੱਧ ਅਰਬ ਸਾਗਰ ਦੇ ਉੱਪਰ ਘੱਟ ਦਬਾਅ ਦਾ ਖੇਤਰ

•        ਪੱਛਮ-ਮੱਧ ਅਰਬ ਸਾਗਰ ਦੇ ਉੱਪਰ ਇੱਕ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ। ਅਗਲੇ 48 ਘੰਟਿਆਂ ਦੇ ਦੌਰਾਨ ਇਸ ਦੇ ਘੱਟ ਦਬਾਅ  ਦੇ ਖੇਤਰ (ਡਿਪ੍ਰੈਸ਼ਨ) ਦੇ ਰੂਪ ਵਿੱਚ ਕੇਂਦ੍ਰਿਤ ਹੋਣ ਦੀ ਬਹੁਤ ਸੰਭਾਵਨਾ ਹੈ। ਅਗਲੇ 3 ਦਿਨਾਂ ਦੇ ਦੌਰਾਨ ਇਸ ਦੇ ਉੱਤਰ-ਪੱਛਮ ਵੱਲ ਦੱਖਣ ਓਮਾਨ ਅਤੇ ਪੂਰਬੀ ਯਮਨ ਤਟ ਵੱਲ ਜਾਣ ਦੀ ਸੰਭਾਵਨਾ ਹੈ।

ਮਛੇਰਿਆਂ ਲਈ ਚੇਤਾਵਨੀ

•        ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 29 ਮਈ, 2020 ਤੋਂ 1 ਜੂਨ, 2020 ਦੇ ਦੌਰਾਨ ਪੱਛਮ-ਮੱਧ ਅਰਬ ਸਾਗਰ ਵਿੱਚ ਨਾ ਜਾਣ।

•        ਮਛੇਰਿਆਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ 31 ਮਈ, 2020 ਤੋਂ 4 ਜੂਨ, 2020  ਦੇ ਦੌਰਾਨ ਦੱਖਣ-ਪੂਰਬ ਅਤੇ ਪੂਰਬ-ਮੱਧ ਅਰਬ ਸਾਗਰ ਵਿੱਚ ਨਾ ਜਾਣ।

ਇਸ ਦੌਰਾਨ,

ਪੱਛਮੀ ਗੜਬੜ (Western Disturbance) ਅਤੇ ਟ੍ਰੌਪੋਸਫੈਰਿਕ ਦੇ ਹੇਠਲੇ ਪੱਧਰਾਂ ਵਿੱਚ ਇੱਕ ਪੂਰਬ-ਪੱਛਮ ਘੱਟ ਦਬਾਅ ਦੇ ਖੇਤਰ ਦੇ ਪ੍ਰਭਾਵ ਨਾਲ, 28/30 ਮਈ, 2020 ਦੇ ਦੌਰਾਨ ਪੱਛਮੀ ਹਿਮਾਲਿਆਈ ਖੇਤਰ ਅਤੇ ਆਸਪਾਸ ਦੇ ਮੈਦਾਨੀ ਇਲਾਕਿਆਂ ਵਿੱਚ ਅਲੱਗ-ਅਲੱਗ ਸਥਾਨਾਂ ਤੇ ਬਿਜਲੀ, ਗੜੇ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ/ ਹਨ੍ਹੇਰੀ ਦੀ ਸੰਭਾਵਨਾ ਹੈ।

ਇਸ ਕਰਕੇ, ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਅਤੇ ਮੱਧ ਅਤੇ ਪੱਛਮ ਭਾਰਤ ਵਿੱਚ ਅਧਿਕਤਮ ਤਾਪਮਾਨ ਅਗਲੇ 3-4 ਦਿਨਾਂ ਦੇ ਦੌਰਾਨ 3-4 ਡਿਗਰੀ ਸੈਲਸੀਅਸ ਤੱਕ ਘੱਟ ਹੋਣ ਦੀ ਸੰਭਾਵਨਾ ਹੈ। ਇਸ ਲਈ ਅੱਜ, ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਗਰਮੀ (ਹੀਟ ਵੇਵ) ਦੀ ਸਥਿਤੀ ਬਣੀ ਰਹੇਗੀ ਅਤੇ ਕੱਲ੍ਹ ਤੋਂ ਗਰਮੀ ਵਿੱਚ ਕਮੀ ਆਵੇਗੀ।

ਅਗਲੇ 24 ਘੰਟਿਆਂ ਦੇ ਦੌਰਾਨ ਤ੍ਰਿਪੁਰਾ ਅਤੇ ਮਿਜ਼ੋਰਮ ਵਿੱਚ ਅਲੱਗ-ਅਲੱਗ ਸਥਾਨਾਂ ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਅਤੇ ਅਸਾਮ ਅਤੇ ਮੇਘਾਲਿਆ ਵਿੱਚ ਭਾਰੀ ਵਰਖਾ। 28 ਤੋਂ 31 ਮਈ 2020  ਦੇ ਦੌਰਾਨ ਦੱਖਣ ਪ੍ਰਾਇਦੀਪੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਲੱਗ-ਅਲੱਗ ਸਥਾਨਾਂ ਤੇ ਭਾਰੀ ਵਰਖਾ ਅਤੇ 30 ਤੋਂ 31 ਮਈ, 2020 ਦੇ ਦੌਰਾਨ ਕੇਰਲ ਅਤੇ ਲਕਸ਼ਦੀਪ ਵਿੱਚ ਅਲੱਗ-ਅਲੱਗ ਸਥਾਨਾਂ ਤੇ ਭਾਰੀ ਤੋਂ ਬਹੁਤ ਭਾਰੀ ਵਰਖਾ।

https://ci4.googleusercontent.com/proxy/LxBYx7cmcpP2gCY-EpDuupxDbiIJ80BFZLGfW4lpxOthpuPSDJDcBKNFzveqvc0fcvQogU8sJXHHbab4gU7VJW6sOPnboqJcQzLCZstprGVYlB7ykhnJ=s0-d-e1-ft#https://static.pib.gov.in/WriteReadData/userfiles/image/image001DG1Q.png

 

ਅਧਿਕ ਜਾਣਕਾਰੀ ਲਈ ਕਿਰਪਾ ਕਰਕੇ www.imd.gov.in ਦੇਖੋ

 

****

 

ਕੇਜੀਐੱਸ/(ਆਈਐੱਮਡੀ ਰਿਲੀਜ਼)



(Release ID: 1627551) Visitor Counter : 112