ਰੱਖਿਆ ਮੰਤਰਾਲਾ

ਤੇਜਸ ਐੱਫਓਸੀ ਜਹਾਜ਼ ਭਾਰਤੀ ਵਾਯੂ ਸੈਨਾ ਨੂੰ ਸੌਂਪਿਆ

Posted On: 27 MAY 2020 8:29PM by PIB Chandigarh

ਭਾਰਤੀ ਵਾਯੂ ਸੈਨਾ ਨੇ ਬੁੱਧਵਾਰ ਨੂੰ ਵਾਯੂ ਸੈਨਾ ਸਟੇਸ਼ਨ ਸੁਲੂਰ ਵਿੱਚ ਤੇਜਸ ਐੱਮਕੇ-1 ਐੱਫਓਸੀ ਜਹਾਜ਼ ਨੂੰ ਹਾਲ ਹੀ ਵਿੱਚ ਪੁਨਰਗਠਿਤ18 ਨੰਬਰ ਸਕੂਐਡਰਨ ਜੋ ਕਿ "ਫਲਾਇੰਗ ਬੁਲਟ" ਦੇ ਨਾਮ ਨਾਲ ਜਾਣੀ ਜਾਂਦੀ ਹੈ, ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਸੈਨਾ ਦੀ ਸਮਰੱਥਾ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ। ਇਸ ਪਲੈਟਫਾਰਮ ਨੂੰ ਸ਼ਾਮਲ ਕਰਨ ਵਾਲਾ ਇਹ ਪਹਿਲਾ ਸਕੂਐਡਰਨ ਹੈ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਸ ਲੜਾਕੂ ਜਹਾਜ਼ ਦੇ ਘਰੇਲੂ ਨਿਰਮਾਣ ਨਾਲ ਮੇਕ ਇਨ ਇੰਡੀਆ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ। ਤੇਜਸ ਐੱਮਕੇ-1 ਇੱਕ ਇਕਹਿਰੇ ਇੰਜਣ ਵਾਲਾ, ਹਲਕੇ ਵਜ਼ਨ, ਬੇਹੱਦ ਚੁਸਤ,ਹਰੇਕ ਮੌਸਮ ਵਿੱਚ ਉਡਣ ਦੇ ਸਮਰੱਥ ਲੜਾਕੂ ਜਹਾਜ਼ ਹੈ।

 

ਹਵਾ ਤੋਂ ਹਵਾ ਵਿੱਚ ਈਂਧਣ ਭਰਨ ਦੀ ਸਮਰੱਥਾ ਇਸ ਨੂੰ ਵਾਕਈ ਬਹੁਮੁਖੀ ਪਲੈਟਫਾਰਮ ਬਣਾਉਂਦੀ ਹੈ।

ਇਸ ਸਕੂਐਡਰਨ ਦਾ ਸੰਚਾਲਨ ਚੀਫ਼ ਆਵ੍ ਏਅਰਫ਼ੋਰਸ ਸਟਾਫ (ਸੀਏਐੱਸ)ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ ਨੇ ਕੀਤਾ ।ਦੱਖਣ ਹਵਾਈ ਕਮਾਨ ਦੇ ਮੁੱਖ ਅਧਿਕਾਰੀ ਏਅਰ ਮਾਰਸ਼ਲ ਅਮਿਤ ਤਿਵਾਰੀ ਅਤੇ 18 ਸਕੂਐਡਰਨ ਦੇ ਕਮਾਂਡਰ ਏਅਰ ਮਾਰਸ਼ਲ ਟੀ ਡੀ ਜੋਸੇਫ਼, ਸੀਐੱਮਡੀ ਐੱਚਏਐੱਲ ਸ਼੍ਰੀ ਆਰ ਮਾਧਵਨ,ਪੀਜੀਡੀ(ਸੀ ਏ)ਡਾ. ਗਿਰੀਸ਼ ਐੱਸ ਦੇਵਧਰ ਅਤੇ ਏਅਰੋਨੌਟੀਕਲ ਡਿਵੈਲਪਮੈਂਟ ਏਜੰਸੀ ਦੇ ਡਾਇਰੈਕਟਰ ਵੀ ਸਮਾਗਮ ਵਿੱਚ ਮੌਜੂਦ ਸਨ।ਏਅਰ ਫੋਰਸ ਸਟੇਸ਼ਨ ਸੁਲੂਰ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਏਐੱਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਦੱਖਣ ਹਵਾਈ ਕਮਾਨ ਦੇ ਯਤਨਾਂ ਅਤੇ ਨਵੇਂ ਪਲੈਟਫਾਰਮ ਨੂੰ ਸ਼ਾਮਲ ਕਰਨ ਸਬੰਧੀ ਸ਼ਲਾਘਾ ਕੀਤੀ।ਉਨ੍ਹਾਂ ਨੇ ਚੇਅਰਮੈਨ ਐੱਚਏਐੱਲ, ਏਡੀਏ,ਡੀਆਰਡੀਓ ਲੈਬ,ਡੀਪੀਐੱਸਯੂ,ਐੱਮਐੱਸਐੱਮਈ ਅਤੇ ਹੋਰ ਏਜੰਸੀਆਂ ਦੀ ਐੱਲਸੀਏ ਦੇ ਉਤਪਾਦਨ ਦੀ ਇਤਿਹਾਸਿਕ ਪ੍ਰਾਪਤੀ ਵਿੱਚ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ।

 

ਇਸ ਅਵਸਰ ਤੇ ਐੱਚਏਐੱਲ ਦੇ ਸੀਐੱਮਡੀ ਵਲੋਂ ਸੀਏਐੱਸ ਨੂੰ ਤੇਜਸ ਐੱਫਓਸੀ ਸੰਸਕਰਣ ਦੇ ਜਹਾਜ਼ ਦਸਤਾਵੇਜ਼ਾਂ ਦੀ ਪੇਸ਼ਕਾਰੀ ਜ਼ਿਕਰਯੋਗ ਰਹੀ। ਸੀਏਐੱਸ ਨੇ ਅੱਗੇ ਇਨ੍ਹਾਂ 18 ਸਕੂਐਡਰਨ ਗਰੁੱਪ ਦੇ ਕਮਾਂਡਿੰਗ ਅਫਸਰ ਕੈਪਟਨ ਮਨੀਸ਼ ਤੋਲਾਨੀ ਨੂੰ ਸੌਂਪਿਆ।ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਫਲਾਈ ਪਾਸਟ ਨਾਲ ਹੋਈ ਜਿਸ ਵਿੱਚ ਐੱਮਆਈ 17 ਵੀ 5 ਹੈਲੀਕਾਪਟਰ, ਏਐੱਲਐੱਚ, ਏਐੱਨ-32 ਟਰਾਂਸਪੋਰਟ ਜਹਾਜ਼ ਅਤੇ ਤੇਜਸ ਐੱਮਕੇ-1 ਲੜਾਕੂ ਜਹਾਜ਼ ਸ਼ਾਮਲ ਸਨ।

 

15 ਅਪ੍ਰੈਲ 1965 ਨੂੰ ਅੰਬਾਲਾ ਵਿੱਚ ਫੋਲੈਂਡ ਜੀਨੈਟ ਏਅਰਕ੍ਰਾਫਟ (Folland Gnat Aircraft) ਦੇ ਨਾਲ 18 ਸਕੂਐਡਰਨ ਨੂੰ ਸ਼ੁਰੂ ਕੀਤਾ ਗਿਆ ਸੀ।ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ,1971 ਦੇ ਭਾਰਤ-ਪਾਕ ਜੰਗ ਦੌਰਾਨ ਭਾਰਤੀ ਹਵਾਈ ਫੌਜ ਦੇ ਇਕੱਲੇ ਪਰਮਵੀਰ ਵਿਜੇਤਾ ਜੋ ਸਕੂਐਡਰਨ ਦਾ ਹਿੱਸਾ ਸਨ।ਸਕੁਐਡਰਨ ਨੂੰ ਦੋ ਐੱਚਏਐੱਲ ਵੱਲੋਂ ਬਣਾਏ ਜਹਾਜ਼ ਤੇਜਸ ਅਤੇ ਅਜੀਤ ਜਹਾਜ਼ਾਂ ਨੂੰ ਸੰਚਾਲਿਤ ਕਰਨ ਦਾ ਮਾਣ ਹਾਸਲ ਹੈ।ਇਨ੍ਹਾਂ ਸਾਲਾਂ ਵਿੱਚ ਇਸ ਨੇ ਦੇਸ਼ ਦੇ ਵੱਖ ਵੱਖ ਟਿਕਾਣਿਆਂ ਤੋਂ ਮਿਗ-27 ਐੱਮ ਐੱਲ ਜਹਾਜ਼ ਵੀ ਸੰਚਾਲਿਤ ਕੀਤੇ ਹਨ।ਸਕੁਐਡਰਨ ਨੂੰ ਅਪ੍ਰੈਲ 2016 ਵਿੱਚ ਨੰਬਰ ਪਲੇਟ ਕੀਤਾ ਗਿਆ ਸੀਇਹ ਸਕੂਐਡਰਨ ਦੱਖਣੀ ਹਵਾਈ ਕਮਾਨ ਦੇ ਕੰਟਰੋਲ ਹੇਠ ਆਉਂਦੀ ਹੈ ਜੋ ਸਕੂਐਡਰਨ ਨੂੰ  ਭਾਰਤੀ ਵਾਯੂ ਸੈਨਾ ਦੇ ਸੰਚਾਲਨ ਦੀ ਧਾਰਨਾ ਵਿੱਚ ਏਕੀਕ੍ਰਿਤ ਕਰਨ ਲਈ ਜਿੰਮੇਵਾਰ ਹੈ।

 

ਤੇਜਸ ਨੂੰ ਸ਼ਾਮਲ ਕਰਨ ਦੇ ਸਮਾਗਮ ਤੋਂ ਪਹਿਲਾਂ ਹਵਾਈ ਸੈਨਾ ਮੁਖੀ(ਸੀਏਐੱਸ) ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ ਪੀਵੀਐੱਸਐੱਮ, ਏਵੀਐੱਸਐੱਮ ਵੀਐੱਮ ਏਡੀਸੀ ਨੇ 45 ਸਕੂਐਡਰਨ ਨਾਲ ਤੇਜਸ ਐੱਮ ਕੇ 1 ਲੜਾਕੂ ਜਹਾਜ਼ ਵਿੱਚ ਉਡਾਣ ਭਰੀ।

 

https://ci3.googleusercontent.com/proxy/xbP9pleJNeeO--An0H64nSr6djLm7KApZMnGBlb6d-sIWhIqohdauCwkS1779DhiICCpUI9xO8f_iP3Z49XjXaT6GxjGD6xenCJ_UP881uVMeVl3feY=s0-d-e1-ft#http://pibcms.nic.in/WriteReadData/userfiles/image/Photo(2)IFKB.JPG

 

 

                                                              ****

ਆਈਐੱਨ/ਬੀਐੱਸਕੇ
 



(Release ID: 1627457) Visitor Counter : 262