ਰੱਖਿਆ ਮੰਤਰਾਲਾ

ਸੈਨਾ ਕਮਾਂਡਰਾਂ ਦੀ ਕਾਨਫਰੰਸ

Posted On: 26 MAY 2020 6:40PM by PIB Chandigarh

ਸੈਨਾ ਕਮਾਂਡਰਾਂ ਦੀ ਕਾਨਫਰੰਸ ਅਪ੍ਰੈਲ 2020 ਵਿੱਚ ਆਯੋਜਿਤ ਹੋਣੀ ਸੀ, ਲੇਕਿਨ ਕੋਵਿਡ-19 ਮਹਾਮਾਰੀ ਦੇ ਕਾਰਨ ਇਹ ਮੁਲਤਵੀ ਕਰਨੀ ਪੈ ਗਈ ਸੀ ਹਾਲਾਂਕਿ, ਹੁਣ ਇਹ ਨੂੰ ਦੋ ਪੜਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ ਕਾਨਫਰੰਸ ਦਾ ਪਹਿਲਾ ਪੜਾਅ 27 ਤੋਂ 29 ਮਈ, 2020 ਤੱਕ ਅਤੇ ਦੂਜਾ ਪੜਾਅ ਜੂਨ 2020 ਦੇ ਅੰਤਿਮ ਹਫ਼ਤੇ ਵਿੱਚ ਆਯੋਜਿਤ ਕੀਤਾ ਜਾਵੇਗਾ

 

ਭਾਰਤੀ ਸੈਨਾ ਦੇ ਸਿਖਰਲੇ ਪੱਧਰ ਦੀ ਲੀਡਰਸ਼ਿਪ ਮੌਜੂਦਾ ਉੱਭਰਦੀਆਂ ਸੁਰੱਖਿਆ ਅਤੇ ਪ੍ਰਸ਼ਾਸਨਿਕ ਚੁਣੌਤੀਆਂ 'ਤੇ ਵਿਚਾਰ ਮੰਥਨ ਕਰੇਗੀ ਅਤੇ ਭਾਰਤੀ ਸੈਨਾ ਲਈ ਅੱਗੇ ਦੀ ਰੂਪ-ਰੇਖਾ ਤੈਅ ਕਰੇਗੀ ਸਾਰੇ ਪਹਿਲੂਆਂ ਜਾਂ ਬਰੀਕੀਆਂ ਉੱਤੇ ਵਿਆਪਕ ਚਰਚਾ ਸੁਨਿਸ਼ਚਿਤ ਕਰਨ ਲਈ ਸਾਰੇ ਹੀ ਮਹੱਤਵਪੂਰਨ ਫੈਸਲੇ ਕਾਲਜੀਏਟ ਸਿਸਟਮ ਨਾਲ ਲਏ ਜਾਂਦੇ ਹਨ ਜਿਸ ਵਿੱਚ ਸੈਨਾ ਦੇ ਕਮਾਂਡਰਾਂ ਅਤੇ ਸੀਨੀਅਰ ਅਫਸਰ ਸ਼ਾਮਲ ਹੁੰਦੇ ਹਨ

 

ਸਾਊਥ ਬਲਾਕ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਪਹਿਲੇ ਪੜਾਅ ਦੌਰਾਨ, ਲੌਜਿਸਟਿਕਸ ਅਤੇ ਮਾਨਵ ਸੰਸਾਧਨ ਨਾਲ ਜੁੜੇ ਅਧਿਐਨਾਂ ਸਮੇਤ ਪਰਿਚਾਲਨ ਅਤੇ ਪ੍ਰਸ਼ਾਸਨਿਕ ਮੁੱਦਿਆਂ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਉੱਤੇ ਚਰਚਾ ਕੀਤੀ ਜਾਵੇਗੀ

 

 ***

ਕਰਨਲ ਅਮਨ ਆਨੰਦ

ਪੀਆਰਓ (ਆਰਮੀ)



(Release ID: 1627074) Visitor Counter : 120