ਬਿਜਲੀ ਮੰਤਰਾਲਾ
ਪੀਐੱਫਸੀ ਨੇ ਮੱਧ ਪ੍ਰਦੇਸ਼ ਵਿੱਚ 22,000 ਕਰੋੜ ਦੇ 225 ਮੈਗਾਵਾਟ ਹਾਈਡ੍ਰੋ-ਇਲੈਕਟ੍ਰਿਕ ਪ੍ਰੋਜੈਕਟਾਂ ਤੇ ਬਹੁਮੰਤਵੀ ਪ੍ਰੋਜੈਕਟਾਂ ਲਈ ਐੱਨਬੀਪੀਸੀਐੱਲ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
प्रविष्टि तिथि:
26 MAY 2020 6:14PM by PIB Chandigarh
ਬਿਜਲੀ ਮੰਤਰਾਲੇ ਦੇ ਸੈਂਟਰਲ ਪਬਲਿਕ ਸੈਕਟਰ ਅਦਾਰੇ, ਪਾਵਰ ਫਾਈਨਾਂਸ ਕਾਰਪੋਰੇਸ਼ਨ (ਪੀਐੱਫਸੀ) ਅਤੇ ਭਾਰਤ ਦੇ ਮੋਢੀ ਐੱਨਬੀਐੱਫਸੀ ਨੇ ਅੱਜ ਮੱਧ ਪ੍ਰਦੇਸ਼ ਦੇ ਮੁਕੰਮਲ ਅਧਿਕਾਰ ਵਾਲੀ ਕੰਪਨੀ ਨਰਮਦਾ ਬੇਸਿਨ ਪ੍ਰੋਜੈਕਟਸ ਕੰਪਨੀ ਲਿਮਿਟਿਡ (ਐੱਨਬੀਪੀਸੀਐੱਲ) ਨਾਲ ਮੱਧ ਪ੍ਰਦੇਸ਼ ਵਿੱਚ 22,000 ਕਰੋੜ ਦੇ 225 ਮੈਗਾਵਾਟ ਹਾਈਡ੍ਰੋ-ਇਲੈਕਟ੍ਰਿਕ ਪ੍ਰੋਜੈਕਟਾਂ ਅਤੇ ਬਹੁਮੰਤਵੀ ਪ੍ਰੋਜੈਕਟਾਂ ਦੀ ਫੰਡਿੰਗ ਲਈ ਇੱਕ ਸਮਝੌਤਾ ਕੀਤਾ।
ਐੱਨਬੀਪੀਸੀਐੱਲ ਵੱਲੋਂ ਇਹ ਫੰਡ ਮੱਧ ਪ੍ਰਦੇਸ਼ ਵਿੱਚ 225 ਮੈਗਾਵਾਟ ਦੇ ਹਾਈਡ੍ਰੋ-ਇਲੈਕਟ੍ਰਿਕ ਪ੍ਰੋਜੈਕਟਾਂ ਅਤੇ 12 ਮੁੱਖ ਬਹੁਮੰਤਵੀ ਪ੍ਰੋਜੈਕਟਾਂ ਦੇ ਬਿਜਲੀ ਕੰਪੋਨੈਂਟਾਂ ਲਈ ਲਗਾਏ ਜਾਣਗੇ। ਇਸ ਸਹਿਮਤੀ ਪੱਤਰ 'ਤੇ ਵਰਚੁਅਲ ਪਲੈਟਫਾਰਮ ਜ਼ਰੀਏ ਪੀਐੱਫਸੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਸ਼੍ਰੀ ਰਾਜੀਵ ਸ਼ਰਮਾ ਅਤੇ ਐੱਨਬੀਪੀਸੀਐੱਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਆਈ.ਸੀ.ਪੀ.ਕੇਸ਼ਰੀ ਨੇ ਹਸਤਾਖਰ ਕੀਤੇ। ਮੱਧ ਪ੍ਰਦੇਸ਼ ਨੇ ਇਨ੍ਹਾਂ ਪ੍ਰੋਜੈਕਟਾਂ ਦਾ ਪੂਰਵ-ਵਿਵਹਾਰਕਤਾ ਅਧਿਐਨ ਕੀਤਾ ਤੇ ਉਨ੍ਹਾਂ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਰਕਮ ਦੀ ਵੰਡ ਪ੍ਰੋਜੈਕਟਾਂ ਦੇ ਨਿਸ਼ਪਾਦਨ ਨਾਲ ਜੋੜੀ ਜਾਵੇਗੀ।
ਇਸ ਸਹਿਮਤੀ ਪੱਤਰ ਨਾਲ ਪੀਐੱਫਸੀ ਨੂੰ ਐੱਨਬੀਪੀਸੀਐੱਲ ਕਾਰਜਸ਼ੀਲ ਭਾਗੀਦਾਰੀ ਮਿਲੇਗੀ ਤੇ ਨਾਲ ਹੀ ਕੁੱਲ 225 ਮੈਗਾਵਾਟ ਦੇ ਹਾਈਡ੍ਰੋ-ਇਲੈਕਟ੍ਰਿਕ ਪਲਾਂਟਾਂ ਦੇ ਬਹੁਮੰਤਵੀ ਪ੍ਰੋਜੈਕਟਾਂ ਬਿਜਲੀ ਕੰਪੋਨੈਂਟਾਂ ਲਈ ਵਿੱਤ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਇਹ ਬਹੁਮੰਤਵੀ ਪ੍ਰੋਜੈਕਟ ਰਾਜ ਸਰਕਾਰ ਦੇ ਪੱਧਰ 'ਤੇ 12 ਮੁੱਖ ਬਹੁਮੰਤਵੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਉਪਰਾਲੇ ਦਾ ਹਿੱਸਾ ਹਨ।
ਇਸ ਸਹਿਮਤੀ ਪੱਤਰ ਤਹਿਤ ਵਿੱਤੀ ਮਦਦ ਹਾਸਲ ਕਰਨ ਵਾਲੇ ਕੁਝ ਬਹੁਮੰਤਵੀ ਪ੍ਰੋਜੈਕਟਾਂ ਵਿੱਚ ਬਸਨੀਯਾ ਬਹੁਮੰਤਵੀ ਪ੍ਰੋਜੈਕਟ ਦਿੰਡੋਰੀ, ਚਿੰਕੀ ਬੋਰਸ ਬਹੁਮੰਤਵੀ ਪ੍ਰੋਜੈਕਟ ਲਰਸਿੰਘਪੁਰ ਰਾਏਸੇਨ ਹੌਸ਼ੰਗਾਬਾਦ, ਸਕੱਰ ਪੇਂਚ ਲਿੰਕ ਨਰਸਿੰਘਪੁਰ ਛਿੰਦਵਾੜਾ, ਦੁਧੀ ਪ੍ਰੋਜੈਕਟ ਛਿੰਦਵਾੜਾ ਹੌਸ਼ੰਗਾਬਾਦ ਆਦਿ ਸ਼ਾਮਲ ਹਨ।
ਪੀਐੱਫਸੀ ਉਚਿਤ ਮਿਹਨਤ ਤੇ ਪਰਸਪਰ ਰੂਪ ਨਾਲ ਸਵੀਕਾਰਯੋਗ ਸ਼ਰਤਾਂ ਦੇ ਅਧਾਰ 'ਤੇ ਐੱਨਬੀਪੀਸੀਐੱਲ ਨੂੰ ਵਿੱਤੀ ਮਦਦ 'ਤੇ ਵਿਚਾਰ ਕਰੇਗਾ।
***
ਆਰਸੀਜੇ/ਐੱਮ
(रिलीज़ आईडी: 1627071)
आगंतुक पटल : 239